Consumer Protection forum met to discuss Sensitive issues

ਖਪਤਕਾਰ ਸੁਰੱਖਿਆ ਐਸੋਸੀਏਸ਼ਨ, ਸੈਕਟਰ 69 ਦੀ ਇੱਕ ਅਹਿਮ ਮੀਟਿੰਗ – ਧਨੋਆ
ਕਈ ਅਹਿਮ ਮਸਲਿਆਂ ਤੇ ਹੋਈ ਗੰਭੀਰ ਚਰਚਾ

ਐਸ ਏ ਐਸ ਨਗਰ, 16 ਸਤੰਬਰ : ਖਪਤਕਾਰ ਸੁਰੱਖਿਆ ਐਸੋਸੀਏਸ਼ਨ ਸੈਕਟਰ 69 ਦੀ ਇੱਕ ਜ਼ਰੂਰੀ ਮੀਟਿੰਗ ਪ੍ਰਧਾਨ ਸ. ਸ਼ਮਿੰਦਰ ਸਿੰਘ ਹੈਪੀ ਦੀ ਪ੍ਰਧਾਨਗੀ ਹੇਠ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 69 ਵਿਖੇ ਹੋਈ| ਮੀਟਿੰਗ ਵਿੱਚ ਪਿਛਲੇ ਸਮੇਂ ਦੌਰਾਨ ਐਸੋਸੀਏਸ਼ਨ ਵੱਲੋਂ ਸਫਲਤਾ ਪੂਰਵਕ ਕੀਤੀਆਂ ਗਈਆਂ ਗਤੀਵਿਧੀਆਂ ਜਿਨ੍ਹਾਂ ਦੌਰਾਨ ਐਸੋਸੀਏਸ਼ਨ ਵੱਲੋਂ ਖਪਤਕਾਰਾਂ ਨੂੰ ਉਨ੍ਹਾਂ ਨਾਲ ਹੋਈਆਂ ਵਧੀਕੀਆਂ ਬਦਲੇ ਇਨਸਾਫ ਦਵਾਇਆ ਗਿਆ| ਇਸ ਮੀਟਿੰਗ ਵਿੱਚ ਖਪਤਕਾਰ ਨਾਲ ਸਬੰਧਤ ਮਸਲਿਆਂ ਤੇ ਅਹਿਮ ਵਿਚਾਰਾਂ ਕੀਤੀਆਂ ਗਈਆਂ| ‘ਜਾਗੋ ਗ੍ਰਾਹਕ ਜਾਗੋ’ ਦੇ ਤਹਿਤ ਜਨਤਾ ਨੂੰ ਜਾਗਰੂਕ ਕਰਨ ਲਈ ਸਾਲਾਨਾ ਅਵੇਅਰਨੈੱਸ ਕੈਂਪ ਲਗਾਉਣ ਲਈ ਸਰਵ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ| ਆਪ ਦੇਖਣ ਵਿੱਚ ਆਉਂਦਾ ਹੈ ਕਿ ਕਈ ਵੱਡੇ ਕਾਰਪੋਰੇਟ ਅਦਾਰਿਆਂ ਜਿਵੇਂ ਕਿ ਟੈਲੀਕੋਮ, ਬੈਂਕ, ਰੋਜ਼ਾਨਾ ਖਪਤ ਦੀਆਂ ਵਸਤਾਂ, ਖੁਰਾਕ, ਬਿਲਡਰਾਂ ਅਤੇ ਹੋਰ ਥੋਕ ਵਪਾਰੀਆ ਵੱਲੋਂ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਲੋਕਾਂ ਦੀ ਖੂਨ ਪਸੀਨੇ ਦੀ ਗਾੜੀ ਕਮਾਈ ਨਾਲ ਖਿਲਵਾੜ ਕੀਤਾ ਜਾਂਦਾ ਹੈ|  ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਇਹ ਐਸੋਸੀਏਸ਼ਨ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇੰਜ: ਸ੍ਰੀ ਪੀ ਐੱਸ ਵਿਰਦੀ ਦੇ ਸਹਿਯੋਗ ਨਾਲ ਲਗਾਤਾਰ ਆਪਣੇ ਪੱਧਰ ਤੇ ਪਖਤਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜੂਝ ਰਹੀ ਹੈ ਅਤੇ ਪਖਤਕਾਰਾਂ ਨਾਲ ਸਬੰਧਤ ਕਈ ਉਲਝੇ ਹੋਏ ਮਸਲੇ ਐਸੋਸੀਏਸ਼ਨ ਨੇ ਆਪਣੇ ਪੱਧਰ ਤੇ ਹੱਲ ਕਰਵਾਏ ਹਨ ਜਿਨ੍ਹਾਂ ਵਿੱਚ ਡਾਬਰ ਲਿਮਟਿਡ ਨੂੰ ਗਲਤ ਉਤਪਾਦ ਵੇਚਣ ਬਦਲੇ ਜੁਰਮਾਨਾ ਕਰਾਉਣਾ, ਐੱਚ.ਡੀ.ਐੱਫ.ਸੀ. ਬੈਂਕ ਤੋਂ ਖਪਤਕਾਰ ਨੂੰ ਉਸਦੇ 1,30,000 ਰੁਪਏ ਸਮੇਤ ਵਿਆਜ ਵਾਪਿਸ ਦਿਵਾਉਣਾ ਜੋ ਕਿ ਪੈਸੇ ਜਮ੍ਹਾਂ ਕਰਾਉਣ ਗਏ ਖਪਤਕਾਰ ਦੀ ਬੈਂਕ ਅਧਿਕਾਰੀਆਂ ਨੇ ਘੱਟ ਪੜ੍ਹੇ ਲਿਖੇ ਹੋਣ ਦਾ ਫਾਇਦਾ ਉਠਾ ਕੇ ਉਸਦਾ ਬੀਮਾ ਕਰ ਦਿੱਤਾ ਸੀ| ਇਸ ਤੋਂ ਬਾਅਦ ਇੱਕ ਵੱਡੀ ਕੰਪਨੀ ਵੱਲੋਂ ਵਿਦੇਸ਼ ਦਾ ਟੂਰ ਲਵਾਉਣ ਦੇ ਬਹਾਨੇ ਠੱਗੀ ਮਾਰਨ ਦੇ ਕੇਸ ਵਿੱਚ ਪੈਸੇ ਵਾਪਿਸ ਕਰਵਾਏ|  ਇੱਕ ਹੋਰ ਕੇਸ ਵਿੱਚ ਸੋਸਾਇਟੀ ਦੇ ਹੀ ਇੱਕ ਅਹੁਦੇਦਾਰ ਜੋ ਕਿ ਰਿਟਰਨ ਟਿਕਟ ਲੈ ਕੇ ਆਪਣੇ ਪੁੱਤਰ ਕੋਲ ਅਮਰੀਕਾ ਗਿਆ ਸੀ ਪਰ ਵਾਪਸੀ ਤੇ ਕੰਪਨੀ ਨੇ ਟਿਕਟ ਦੇ ਵਾਧੂ ਪੈਸੇ ਵਸੂਲ ਕਰ ਲਏ ਜੋ ਕਿ ਪਖਤਕਾਰ ਨੂੰ ਵਾਪਿਸ ਦਿਵਾਏ ਗਏ|
ਇਸ ਤਰ੍ਹਾਂ ਐਸੋਸੀਏਸ਼ਨ ਵੱਲੋਂ ਸਮੇਂ ਸਮੇਂ ਸਿਰ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ਦਾ ਆਪਣੇ ਪੱਧਰ ਤੇ ਨੋਟਿਸ ਲੈ ਕੇ ਨਿਪਟਾਰਾ ਕੀਤਾ ਜਾਂਦਾ ਹੈ| ਇਸ ਲਈ ਵੱਡੀ ਪੱਧਰ ਤੇ ਲੋਕ ਇਸ ਐਸੋਸੀਏਅਨ ਦੇ ਨਾਲ ਆਪਣੀਆਂ ਸਮੱਸਿਆ ਸਾਂਝੀਆਂ ਕਰਦੇ ਹਨ|
ਐਸੋਸੀਏਸ਼ਨ ਦੇ ਪ੍ਰਧਾਨ ਸ. ਸਮਿੰਦਰ ਸਿੰਘ ਹੈਪੀ ਨੇ ਕਿਹਾ ਕਿ ਖਪਤਕਾਰ ਕੋਈ ਵੀ ਸਮਾਨ ਖਰੀਦਣ ਸਮੇਂ ਇਸ ਦਾ ਬਿਲ ਜਰੂਰ ਲਿਆ ਜਾਵੇ ਤਾਂ ਜੋ ਕੋਈ ਵੀ ਵਰੰਟੀ, ਗਾਰੰਟੀ, ਕੁਆਲਿਟੀ ਜਾਂ ਕਿਸੇ ਵੀ ਕਿਸਮ ਦੀ ਸਮੱਸਿਆ ਹੋਣ ਤੇ ਕੇਸ ਨੂੰ ਸਹੀ ਢੰਗ ਨਾਲ ਪੇਸ਼ ਕੀਤਾ ਜਾ ਸਕੇ| ਅਤੇ ਉਨ੍ਹਾਂ ਦੱਸਿਆ ਕਿ ਆਉਣ ਵਾਲੇ
ਸਮੇਂ ਵਿੱਚ ਸਾਲਾਨਾ ਕੈਂਪ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਖਪਤਕਾਰਾ ਦੀਆਂ ਸਮੱਸਿਆਵਾਂ ਸਬੰਧੀ ਸਲਾਹ ਦੇਣ ਲਈ ਖਰੀਦੋ-ਫਰੋਖਤ ਨਾਲ ਸਬੰਧਤ ਮਹਿਕਮਿਆਂ ਦੇ ਉੱਚ ਅਧਿਕਾਰੀ, ਬੁੱਧੀਜੀਵੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਉਪਲਬਧ ਹੋਣਗੇ ਜੋ ਕਿ ਖਪਤਕਾਰਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕਰਨਗੇ|
ਇਸ ਮੌਕੇ ਤੇ ਜਨਰਲ ਸਕੱਤਰ ਕਰਮ ਸਿੰਘ ਮਾਵੀ, ਗੁਰਦੀਪ ਸਿੰਘ ਅਟਵਾਲ, ਸੁਰਿੰਦਰ ਜੀਤ ਸਿੰਘ, ਤਰਸੇਮ ਸਿੰਘ ਸੈਣੀ, ਸੋਹਣ ਸਿੰਘ, ਐਨ ਡੀ ਅਰੋੜਾ, ਸੁਰਜੀਤ ਸਿੰਘ ਸੇਖੋਂ, ਕਿਰਪਾਲ ਸਿੰਘ ਲਿਬੜਾ, ਐਮ ਜੇ ਭੱਟੀ ਸਮੇਤ ਮੈਂਬਰ ਅਤੇ ਅਹੁਦੇਦਾਰ ਹਾਜਰ ਸਨ|

Leave a Reply

Your email address will not be published. Required fields are marked *