Dastar Bandi Competitions held in Gurdwara Singh Shaheedan, Sohana : J.P. Singh

ਐਸ ਏ ਐਸ ਨਗਰ, 18 ਅਗਸਤ (ਕੁਲਦੀਪ ਸਿੰਘ) ਸਿੰਘ ਸਜੋ ਲਹਿਰ ਦੇ ਤਹਿਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਿੱਖ ਨੌਜਵਾਨਾਂ ਨੂੰ ਸਿੱਖੀ ਸਰੂਪ ਨਾਲ ਜੋੜਣ ਲਈ ਮੁਹਾਲੀ ਦੇ ਵੱਖ ਵੱਖ ਪਿੰਡਾਂ, ਸਕੂਲਾਂ, ਗੁਰਦੁਆਰਿਆਂ ਵਿੱਚ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ| ਇਸੇ ਲੜੀ ਦੇ ਤਹਿਤ ਗੁ. ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵੱਚ ਬੱਚਿਆਂ ਨੇ ਭਾਗ ਲਿਆ|
ਇਸ ਸਬੰਧੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਅਤੇ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਨੇ ਦੱਸਿਆ ਕਿ ਬੱਚਿਆਂ ਦੇ ਤਿੰਨ ਗਰੁੱਪ ਬਣਾਏ ਗਏ ਸਨ| ਇਨ੍ਹਾਂ ਵਿੱਚ ਪਹਿਲੇ ਗਰੁੱਪ ਵਿੱਚ 8-12 ਸਾਲ, ਦੂਜੇ ਗਰੁੱਪ ਵਿੱਚ 13-15 ਸਾਲ ਅਤੇ ਤੀਜੇ ਗਰੁੱਪ ਵਿੱਚ 16-20 ਸਾਲ ਤੱਕ ਦੇ ਨੌਜਵਾਨਾਂ ਨੇ ਹਿੱਸਾ ਲਿਆ| ਨਤੀਜੇ ਇਸ ਤਰ੍ਹਾਂ ਰਹੇ :-
ਪਹਿਲਾ ਗਰੁੱਪ : 1. ਜੀਵਨਜੋਤ ਸਿੰਘ, 2. ਅਰਸ਼ਦੀਪ ਸਿੰਘ, 3. ਜੋਬਨਪ੍ਰੀਤ ਸਿੰਘ|
ਦੂਜਾ ਗਰੁੱਪ : 1. ਧਰਮਪ੍ਰੀਤ ਸਿੰਘ, 2. ਆਕਾਸ਼ਦੀਪ ਸਿੰਘ, 3. ਹਰਮਨਦੀਪ ਸਿੰਘ|
ਤੀਜਾ ਗਰੁੱਪ : 1. ਰਵਿੰਦਰ ਸਿੰਘ, 2. ਮਨਜੋਤ ਸਿੰਘ, 3. ਗਗਨਦੀਪ ਸਿੰਘ|
ਦਸਤਾਰ ਮੁਕਾਬਲੇ ਵਿੱਚ ਜੱਜ ਦੀ ਸੇਵਾ ਜਤਿੰਦਰਪਾਲ ਸਿੰਘ ਜੇਪੀ, ਨਰਿੰਦਰ ਸਿੰਘ ਅਤੇ ਕਮਲਜੀਤ ਸਿੰਘ ਨੇ ਨਿਭਾਈ| ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਪ੍ਰਧਾਨ ਗੁ. ਸਿੰਘ ਸ਼ਹੀਦਾਂ ਸੰਤ ਸਿੰਘ ਅਤੇ ਹੋਰਨਾਂ ਪਤਵੰਤਿਆਂ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ|

Leave a Reply

Your email address will not be published. Required fields are marked *