Dastar and Dumala competition organized

ਬਚਿੱਆਂ ਨੂੰ ਸਿੱਖੀ ਸਿਧਾਤਾਂ ਨਾਲ ਜੋੜਨ ਲਈ ਸੁੰਦਰ ਦਸਤਾਰ ਅਤੇ ਦੁਮਾਲਾ ਮੁਕਾਬਲਾ ਕਰਵਾਇਆ ਗਿਆ 
ਦਸਤਾਰ ਅਤੇ ਸਿੱਖੀ ਸਰੂਪ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਸੰਗਤ ਅਤੇ ਬਚਿੱਆਂ ਨਾਲ ਪਿੰਡ ਸਹੌੜਾ ਦੇ ਵਿੱਚ ਦਸਤਾਰ ਚੇਤਨਾ ਮਾਰਚ ਵੀ ਕੱਢਿਆ ਗਿਆ

ਗੁਰਦੁਆਰਾ ਪਿੰਡ ਸਹੌੜਾ ਵਿਖੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਬਚਿੱਆਂ ਨੂੰ ਸਿੱਖੀ ਸਿਧਾਤਾਂ ਨਾਲ ਜੋੜਨ ਲਈ ਸੁੰਦਰ ਦਸਤਾਰ ਅਤੇ ਦੁਮਾਲਾ ਮੁਕਾਬਲਾ ਕਰਵਾਇਆ ਗਿਆ।ਭਾਈ ਜਤਿੰਦਰਪਾਲ ਸਿੰਘ ਪ੍ਰਧਾਨ ਕਲਗੀਧਰ ਸੇਵਕ ਜੱਥਾ ਤੇ ਇੰਚਾਰਜ ਧਰਮ ਪ੍ਰਚਾਰ ਕਮੇਟੀ ਮੁਹਾਲੀ ਨੇ ਦਸਿਆ ਕਿ ਸੁੰਦਰ ਦਸਤਾਰ ਅਤੇ ਦੁਮਾਲਾ ਮੁਕਾਬਲਾ ਵਿੱਚ ਬਚਿੱਆਂ ਦੇ ਦੋ ਗਰੁਪ ਬਣਾਏ ਗਏ।ਪਹਿਲੇ ਗਰੁਪ ਵਿੱਚ ਛੋਟੇ ਬੱਚੇ ਅਤੇ ਦੂਜੇ ਗਰੁਪ ਵਿੱਚ ਵਡੇ ਬਚਿੱਆਂ ਨੇ ਹਿੱਸਾ ਲਿਆ।ਇਸ ਦਸਤਾਰ ਮੁਕਾਬਲੇ ਦੇ ਪਹਿਲੇ ਗਰੁਪ ਵਿੱਚ ਕਾਕਾ ਗੁਰਸ਼ਰਨ ਸਿੰਘ,ਰਵਿੰਦਰ ਸਿੰਘ,ਕਰਨਦੀਪ ਸਿੰਘ ਅਤੇ ਦੂਜੇ ਮੁਕਾਬਲੇ ਵਿੱਚ ਕਾਕਾ ਹਰਸ਼ਪ੍ਰੀਤ ਸਿੰਘ, ਨਿਰਭੈ ਸਿੰਘ,ਅਤੇ ਕਾਕਾ ਨੇਤਰਪ੍ਰੀਤ ਸਿੰਘ ਪਹਿਲੇ ਦੂਜੇ ਨੰਬਰ ,ਤੀਜੇ ਨੰਬਰ ਤੇ ਰਹੇ।ਭਾਈ ਜਤਿੰਦਰਪਾਲ ਸਿੰਘ ਨੇ ਦਸਿਆ ਕਿ  ਸ਼ਹੀਦ ਭਗਤ ਸਿੰਘ ਕਲੱਬ ਵਲੋਂ ਸਾਰੇ ਬਚਿੱਆਂ ਨੂੰ ਸ਼ੀਲਡਾਂ ਦਿਤੀਆਂ ਗਈਆਂ ਅਤੇ ਸੀਨੀਅਰ ਗਰੁਪ ਵਿੱਚ ਪਹਿਲੇ ਨੰਬਰ ਵਾਲੇ ਨੂੰ 2100 ਰੁਪਏ, ਦੂਜੇ ਨੰਬਰ ਵਾਲੇ ਨੂੰ1100ਰੁਪਏ ਅਤੇ ਤੀਜੇ ਨੰਬਰ ਵਾਲੇ ਨੂੰ 750 ਰੁਪਏ ਦੇ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਜੂਨੀਅਰ ਗਰੁਪ ਵਿੱਚ ਪਹਿਲੇ ਨੰਬਰ ਵਾਲੇ ਨੂੰ 1100 ਦੂਜੇ ਨੰਬਰ ਵਾਲੇ ਨੂੰ 750,ਅਤੇ ਤੀਜੇ ਨੰਬਰ ਨੂੰ 500 ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਦੁਮਾਲੇ ਦੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬਚਿਆਂ ਨੂੰ ਵੀ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਜਤਿੰਦਰ ਪਾਲ ਸਿੰਘ ਨੇ ਦਸਿੱਆ ਕਿ ਮੁਕਾਬਲੇ ਤੋਂ ਬਾਅਦ  ਸੰਗਤ ਅਤੇ ਬਚਿੱਆਂ ਨਾਲ ਪਿੰਡ ਸਹੌੜਾ ਦੇ ਵਿੱਚ ਦਸਤਾਰ ਚੇਤਨਾ ਮਾਰਚ ਵੀ ਕੱਢਿਆ ਗਿਆ,ਤਾਂ ਕਿ ਲੋਕਾਂ ਵਿੱਚ ਦਸਤਾਰ ਅਤੇ ਸਿੱਖੀ ਸਰੂਪ ਪ੍ਰਤੀ ਜਾਗਰੁਕਤਾ ਪੈਦਾ ਹੋ ਸਕੇ।ਜਤਿੰਦਰ ਪਾਲ ਸਿੰਘ ਨੇ ਦਸਿਆ ਕਿ  ਪਿੰਡ ਸਹੋੜਾ ਵਿਖੇ ਦਸਤਾਰ ਸਿਖਲਾਈ ਕੈਂਪ ਵੀ ਲਗਾਇਆ ਜਾਵੇਗਾ ਅਤੇ ਜੋ ਬੱਚੇ ਦਸਤਾਰ ਨਹੀਂ ਖਰੀਦ ਸਕਦੇ ਉਹਨਾਂ ਨੂੰ ਦਸਤਾਰਾਂ ਭੇਟਾ ਰਹਿਤ (ਫ੍ਰੀ) ਦਿਤੀਆਂ ਜਾਣਗੀਆਂ।

ਭਾਈ ਜਤਿੰਦਰਪਾਲ ਸਿੰਘ ਪ੍ਰਧਾਨ ਕਲਗੀਧਰ ਸੇਵਕ ਜੱਥਾ ਇੰਚਾਰਜ ਧਰਮ ਪ੍ਰਚਾਰ ਕਮੇਟੀ ਮੁਹਾਲੀ ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬਚਿੱਆਂ ਅਤੇ ਉਹਨਾਂ ਦੇ ਮਾਂ-ਬਾਪ ਦਾ ਧੰਨਵਾਦ ਕੀਤਾ, ਨਾਲ ਹੀ ਵਿਸ਼ੇਸ਼ ਤੌਰ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਸ਼ਹੀਦ ਭਗਤ ਸਿੰਘ ਕਲੱਬ ਦੇ ਸਾਰੇ ਨੋਜਵਾਨ ਵੀਰਾਂ ਨੂੰ  ਵਧਾਈ ਦਿਤੀ। ਇਸ ਸਮੇਂ ਪ੍ਰਧਾਨ ਗੁਰਦੁਆਰਾ ਸਹੋੜਾ ਅਤੇ ਸ਼ਹੀਦ ਭਗਤ ਸਿੰਘ ਕਲੱਬ ਦੇ ਸਮੂੰਹ ਮੈਂਬਰ ਅਤੇ ਹੋਰ ਪਤਵੰਤੇ ਸਜਣ ਮੋਜੂਦ ਸਨ।

Leave a Reply

Your email address will not be published. Required fields are marked *