Dastar-Dumala teaching camp started at Gurdwara Safipur till August 28

ਦਸਤਾਰ – ਦੁਮਾਲਾ ਸਿਖਲਾਈ ਕੈਂਪ ਅਤੇ ਗੁਰਬਾਣੀ ਕਥਾ ਸਮਾਗਮ ਗੁ  ਸਾਹਿਬ  ਪਿੰਡ ਸਫੀਪੁਰ ਵਿੱਖੇ ਮਿਤੀ 23 ਅਗਸਤ ਤੋਂ 28 ਅਗਸਤ ਤੱਕ
ਬੱਚਿਆਂ ਨੂੰ ਗੁਰਬਾਣੀ, ਸਿੱਖ ਇਤਿਹਾਸ, ਸਿੱਖੀ ਅਤੇ ਸਿੱਖ ਵਿਰਸੇ ਨਾਲ ਜੋਣ ਲਈ ਵਿਸ਼ੇਸ਼ ਬਾਲ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਸਫੀਪੁਰ ਕਰਵਾਆਿ ਗਿਆ।

SAS Nagar, August 23 (Bureau) ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੱਚਿਆਂ ਨੂੰ ਗੁਰਬਾਣੀ, ਸਿੱਖ ਇਤਿਹਾਸ, ਸਿੱਖੀ ਅਤੇ ਸਿੱਖ ਵਿਰਸੇ ਨਾਲ ਜੋਡ਼ਣ ਲਈ ਵਿਸ਼ੇਸ਼ ਬਾਲ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਸਫੀਪੁਰ ਵਿਖੇ ਕਰਵਾਆਿ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਅਤੇ ਕਲਗੀਧਰ ਸੇਵਕ ਜਥਾ ਮੁਹਾਲੀ ਦੇ ਮੁਖੀ ਸ੍ਰ. ਜਤਿੰਦਰਪਾਲ ਸਿੰਘ ਜੇਪੀ, ਸ੍ਰ. ਗੁਰਬਖਸ਼ੀਸ਼ ਸਿੰਘ, ਸ੍ਰ ਸੁਰਿੰਦਰ ਸਿੰਘ, ਸ੍ਰ. ਸਵਰਨ ਸਿੰਘ ਖਾਲਸਾ, ਸ੍ਰ. ਪਰਮਦੀਪ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਦਸਤਾਰਬੰਦੀ ਮੁਕਾਬਲਾ ,ਲੈਕਚਰ,ਪੇਟਿੰਗ,ਗੁਰਬਾਣੀ ਕੰਠ ਆਦਿ ਮੁਕਾਬਲੇ ਕਰਵਾਏ ਗਏ ।ਇਸ ਤੋਂ ਇਲਾਵਾ ਬੱਚਿਆਂ ਵਲੋਂ ਕੀਰਤਨ, ਕਵਿਤਾਵਾਂ, ਲੈਕਚਰ, ਵਾਰਤਾਲਾਪ ਆਦਿ ਦੇ  ਮੁਕਾਬਲੇ ਕਰਵਾਏ ਗਏ ।ਇਸ ਵਿੱਚ ਵੱਖ-ਵੱਖ ਪਿੰਡਾਂ ਦੇ ਬੱਿਚਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ  ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਚਾਰ ਸ਼੍ਰੇਣੀਆਂ ਬਣਾਈਆਂ ਗਈਆਂ ਸਨ, ਪਹਿਲੇ ਦਰਜੇ ਵਿੱਚ ਤੀਜੀ ਤੋਂ ਪੰਜਵੀਂ ਜਮਾਤ, ਦੂਜੇ ਦਰਜੇ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ,  ਤੀਜੇ ਦਰਜੇ ਵਿੱਚ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਬੱਿਚਆਂ ਨੇ ਹਿੱਸਾ ਲਿਆ    ।ਜਤਿੰਦਰਪਾਲ ਸਿੰਘ ਜੇਪੀ, ਨੇ ਦਸਿਆ ਕਿ ਦਸਤਾਰ ਮੁਕਾਬਲੇ ਦੇ ਪਹਿਲੇ ਗਰੁਪ ਵਿੱਚ ਗਗਨਦੀਪ ਸਿੰਘ (ਪਹਿਲੇ),ਪ੍ਰਭਕੀਰਤ ਸਿੰਘ (ਦੂਜੇ),ਪਰਮਜੀਤ ਸਿੰਘ (ਤੀਜੇ) ਸਥਾਨ ਤੇ ਰਿਹਾ।ਦੂਜੇ ਗਰੁਪ ਵਿੱਚ ਸਿਮਰਰਨਜੀਤ ਸਿੰਘ (ਪਹਿਲੇ) ,ਲਵਪ੍ਰੀਤ ਸਿੰਘ (ਦੂਜੇ),ਸਤਨਾਮ ਸਿੰਘ (ਤੀਜ)ੇ ਸਥਾਨ ਤੇ ਰਿਹਾ ।ਪਹਿਲੇ,ਦੂਜੇ,ਤੀਜੇ ਸਥਾਨ ਤੇ ਆਉਣ ਵਾਲੇ ਬੱਿਚਆਂ ਨੁੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ।
ਉਨਾ ਦਸਿਆ ਕਿ ਪੇਟਿੰਗ ਮੁਕਾਬਲੇ ਵਿੱਚ ਬਚਿਆਂ ਵੱਲੋਂ ਸਮਾਜਿਕ ਬੁਰਾਈਆਂ ਵਿਰੁੱੱਧ ਅਤੇ ਸਿੱਖੀ ਸਰੂਪ ਨਾਲ ਸੰਬਧਿਤ ਪੇਟਿੰਗ ਬਣਾਈਆਂ ਗਈਆਂ ।                                                                                                                                                                                   ਜਤਿੰਦਰਪਾਲ ਸਿੰਘ ਨੇ ਦਸਿੱਆ ਕਿ ਗੁ. ਸਾਹਿਬ  ਪਿੰਡ ਸਫੀਪੁਰ ਵਿੱਖੇ ਮਿਤੀ 23 ਅਗਸਤ ਤੋਂ 28 ਅਗਸਤ ਤੱਕ ਸ਼ਾਮ5.30 ਵੱਜੇ ਤੋਂ 6.30 ਤੱਕ ਹਰੇਕ ਤਰ੍ਹਾਂ ਦੀ ਦਸਤਾਰ ਅਤੇ ਦੁਮਾਲਾ ਸਿਖਲਾਈ ਕੈਂਪ ਲਗਾਆਿ ਜਾ ਰਿਹਾ ਹੈ ਜਿਸ ਵਿੱਚ ਬਚਿੱਆਂ ਦੀਆਂ ਗੁਰਿਮਤ ਕਲਾਸਾਂ ਵੀ ਲਗਾਈਆਂ ਜਾਣਗੀਆਂ।ਸੋਦਰ ਰਹਿਰਾਸ ਸਾਹਿਬ ਦੇ ਪਾਠ ਦੇ ਬਾਅਦ ਸ਼ਾਮ 7.00ਵੱਜੇ ਤੋਂ8.00ਵੱਜੇ ਤੱਕ ਗੁਰਬਾਣੀ ਕਥਾ ਦੀ ਸੇਵਾ ਭਾਈ ਜਤਿੰਦਰ ਸਿੰਘ ਪ੍ਰਚਾਰਕ ਐਸ,ਜੀ,ਪੀ, ਸੀ, ਅੰਮ੍ਰਿਤਸਰ ਵਾਲੇ ਨਿਭਾaਣਗੇ।
ਉਨਾ ਦਸਿਆ ਕਿ  ਇਸ ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁੱਚਾ ਸਿੰਘ,ਮੈਂਬਰ ਅਜਾਇਬ ਸਿੰਘ, ਸੁਰਜੀਤ ਸਿੰਘ,ਭਜਨ ਸਿੰਘ, ਰਾਜਵਿੰਦਰ ਸਿੰਘ, ਦਲਬੀਰ ਸਿੰਘ, ਗ੍ਰੰਥੀ ਗਿਆਨੀ ਸੁਚਾ ਸਿੰਘ ਹਾਜਿਰ ਸਨ.

Leave a Reply

Your email address will not be published. Required fields are marked *