Dastar is not Obligation but should be compulsion : JP Singh

22jp3

ਦਸਤਾਰ ਮਜਬੂਰੀ ਨਹੀ ਜਰੂਰੀ ਹੈ –ਜੇਪੀ ਸਿੰਘ 
ਸਿੱਖ ਨੋਜਵਾਨ ਬਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਲਈ ਪਿੰਡ ਸੋਤਲ ਵਿਖੇ ਦਸਤਾਰ ਚੇਤਨਾ ਮਾਰਚ ਕਢਿਆ ਗਿਆ

SAS Nagar, August 22 (Bureau) ਸਿੰਘ ਸਜੋ ਲਹਿਰ ਦੇ ਤਹਿਤ ਧਰਮ ਪ੍ਰਚਾਰ ਕਮੇਟੀ ਅਤੇ ਕਲਗੀਧਰ ਸੇਵਕ ਜੱਥਾ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਿੱਖ ਨੋਜਵਾਨ ਬਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਲਈ ਪਿੰਡ ਸੋਤਲ ਵਿਖੇ ਦਸਤਾਰ ਚੇਤਨਾ ਮਾਰਚ ਕਢਿਆ ਗਿਆ।ਇਹ ਚੇਤਨਾ ਮਾਰਚ ਪੂਰੇ ਪਿੰਡ ਵਿੱਚੋ ਹੁੰਦਾ ਹੋਇਆ ਪੂਰੇ ਜੋਸ਼ੋ ਜਲਾਲ ਨਾਲ ਵਾਪਸ ਗੁਰੁ ਘਰ ਪਹੁੰਚਿਆ ।
ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਅਤੇ ਕਲਗੀਧਰ ਸੇਵਕ ਜੱਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਕਿ ਅੱਜ- ਕੱਲ ਕੁੱਝ ਪਰਿਵਾਰਾਂ ਲਈ ਦਸਤਾਰ ਮਜਬੂਰੀ ਬਣ ਗਈ ਹੈ ,ਜਦੋ ਕਿ ਦਸਤਾਰ ਮਜਬੂਰੀ ਨਹੀ ਜਰੂਰੀ ਹੈ।ਇਸ ਮਾਰਚ ਵਿੱਚ ਜਿੱਥੇ ਨੋਜਵਾਨਾ ,ਬੀਬੀਆਂ ਨੇ ਹਿੱਸਾ ਲਿਆ ਓਥੇ ਛੋਟੇ-ਛੋਟੇ ਬਚਿੱਆਂ ਨੇ ਵੀ ਬੜੇ ਜੋਸ਼ ਨਾਲ ਹਿੱਸਾ ਲਿਆ।ਉਹਨਾਂ ਦਸਿਆ ਕਿ ਇਸ ਦਸਤਾਰ ਚੇਤਨਾ ਮਾਰਚ ਵਿਚ ਬਚਿਆਂ ਵੱਲੋਂ ਸਿੱੱਖੀ ਸਰੂਪ ਦੀ ਪਹਿਚਾਣ ਅਤੇ ਦਸਤਾਰ ਦੀ ਸ਼ਾਨ ਨੂੰ ਦਰਸ਼ਾਉਂਦੇ “ਦਸਤਾਰ ਮਹਾਨ ਹੈ ਸਿੱਖੀ ਦੀ ਸ਼ਾਨ ਹੈ ” ਦੇ ਨਾਅਰੇ ਲਗਾਏ ।
ਭਾਈ ਜਤਿੰਦਰਪਾਲ ਸਿੰਘ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਪਿੰਡ ਸੋਤਲ ਵਿਖੇ ਓਥੋ ਦੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਸੁੰਦਰ ਦਸਤਾਰ ਮੁਕਾਬਲਾ ਵੀ ਕਰਵਾਇਆ ਗਿਆ ,ਜਿਸ ਵਿਚ ਛੋਟੇ-ਵੱਡੇ ਬਚਿਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਹਨਾਂ ਦਸਿਆ ਕਿ ਬਚਿਆਂ ਦੇ ਦੋ ਗਰੁਪ ਬਨਾਏ ਗਏ ਸਨ ,ਪਹਿਲਾ ਗਰੁਪ 8-12 ਸਾਲ ,ਦੂਜਾ ਗਰੁਪ 13-16 ਸਾਲ ਦਾ ਸੀ। ਹਨਾਂ ਦਸਿਆ ਕਿ ਪਹਿਲੇ ਗਰੁਪ ਅਤੇ ,ਦੂਸਰੇ ਗਰੁਪ ਦੇ ਸਾਰੇ ਬਚਿੱਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਅਤੇ ਸ਼ਹੀਦੀ ਇਤਿਹਾਸ ਤੋਂ ਜਾਣੂ ਕਰਵਾaਣ ਲਈ ਫ੍ਰੀ ਲਿਟਰੇਚਰ ਵੀ ਵੰਡਿਆ ਗਿਆ ।ਇਸ  ਦਸਤਾਰ ਮੁਕਾਬਲੇ ਵਿਚ ਜੱਜ ਦੀ ਸੇਵਾ ਭਾਈ ਜਤਿੰਦਰ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਵੀਰ ਨਰਿੰਦਰ ਸਿੰਘ, ਵੀਰ ਕਮਲਜੀਤ ਸਿੰਘ ਨੇ ਨਿਭਾਈ ।
ਭਾਈ ਜਤਿੰਦਰਪਾਲ ਸਿੰਘ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਪਿੰਡ ਸੋਤਲ ਵਿਖੇ ਮਿਤੀ 23 ਅਗਸਤ ਤੋਂ 31 ਅਗਸਤ ਤੱਕ ਦਸਤਾਰ ਸਿਖਲਾਈ ਕੈਂਪ ਲਗਾਇਆ ਜਾਵੇਗਾ,ਜਿਸ ਵਿੱਚ ਹਰ ਤਰੀਕੇ ਦੀ ਦਸਤਾਰ ਬਣਨੀ ਸਿਖਾਈ ਜਾਵੇਗੀ।
ਇਸ ਮੋਕੇ ਗੁਰਦੁਆਰਾ ਸਾਹਿਬ ਸੋਤਲ ਦੇ ਪ੍ਰਧਾਨ ਤਾਰਾ ਸਿੰਘ,ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ,ਖਜਾਨਚੀ ਮਨਪ੍ਰੀਤ ਸਿੰਘ,ਮੈਬਰ ਬਿਕਰਮ ਸਿੰਘ, ਮਨਪ੍ਰੀਤ ਸਿੰਘ ਅਰਸ਼ਦੀਪ ਸਿੰਘ ,ਅਮਨਪ੍ਰੀਤਸਿੰਘ,ਗ੍ਰਥੀ ਗਿਆਨੀ ਗੁਰਭਗਤ ਸਿੰਘ ਜੀ ਮੌਜੂਦ ਸਨ।

Leave a Reply

Your email address will not be published. Required fields are marked *