Dastarbandi Competition at Gurdwara Sahib Sotal (Kharar) on August 21 : JP Singh

ਗੁਰਦੁਆਰਾ ਸਾਹਿਬ ਸੋਤਲ (ਖਰੜ) ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ 21 ਅਗਸਤ ਨੂੰ : ਜੇ ਪੀ ਸਿੰਘ
ਐਸ ਏ ਐਸ ਨਗਰ, 19 ਅਗਸਤ (ਕੁਲਦੀਪ ਸਿੰਘ) ਧਰਮ ਪ੍ਰਚਾਰ ਕਮੇਟੀ ਸਾਹਿਬਜਾਦਾ ਅਜੀਤ ਸਿੰਘ ਨਗਰ ਵਲੋਂ ਕਲਗੀਧਰ ਸੇਵਕ ਜੱਥਾ ਰਜਿ: ਦੇ ਸਹਿਯੋਗ ਨਾਲ ਮੀਰੀ ਪੀਰੀ ਦਿਵਸ ਨੂੰ ਸਮਰਮਿਤ ਸੁੰਦਰ ਦਸਤਾਰ ਸਜਾਉਣ ਦਾ ਮੁਕਾਬਲਾ ਮਿਤੀ 21 ਅਗਸਤ ਨੂੰ ਗੁਰਦੁਆਰਾ ਸਾਹਿਬ ਪਿੰਡ ਸੋਤਲ ਵਿਖੇ ਕਰਵਾਇਆ ਜਾ ਰਿਹਾ ਹੈ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਜਤਿੰਦਰਪਾਲ ਸਿੰਘ ਜੇਪੀ ਨੇ ਦੱਸਿਆ
ਕਿ ਭਾਵੇਂ ਦਸਤਾਰ ਅਤੇ ਕੇਸ ਸਰਦਾਰ ਦੀ ਪਹਿਚਾਣ ਦੇ ਮੁਢਲੇ ਪ੍ਰਤੀਕ ਹਨ, ਪਰ ਕਈ  ਸਿੱਖ ਪਰਿਵਾਰਾਂ ਅਤੇ ਨੌਜਵਾਨਾਂ ਵਲੋਂਂ ਦਸਤਾਰ ਅਤੇ ਕੇਸਾਂ ਤੋਂ ਮੁਖ ਮੋੜਿਆ ਜਾ ਰਿਹਾ ਹੈ, ਜੋ ਸਿੱਖ ਕੌਮ ਲਈ ਬੇਹੱਦ ਘਾਤਕ ਹੈ| ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ  ਦੇ ਮਾਪੇ ਤੇ ਸਿੱਖ ਕੌਮ ਦੇ ਰਹਿਨੁਮਾਂ ਇਸ  ਰੁਝਾਨ  ਨੂੰ  ਲੈ ਕੇ  ਕਈ ਗੰਭੀਰ ਨਾ ਹੋਏ, ਤਾਂ ਇਸ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਨਾਲ ਨਿਪਟਣਾ ਔਖਾ ਹੋ ਜਾਵੇਗਾ |
“ਸਰਦਾਰ ਜੀ” ਅਖਵਾਉਣ ਦੇ ਡਾਢੇ ਇਛੁੱਕ ਨੋਜਵਾਨਾਂ ਨੂੰ ਝੰਜੋੜਦਿਆ ਜੇ. ਪੀ. ਸਿੰਘ ਨੇ ਕਿਹਾ ਕਿ ਮੋਟਰਸਾਇਕਲਾਂ ਅਤੇ ਕਾਰਾਂ ਦੇ ਪਿਛੇ “ਪੁੱਤ ਸਰਦਾਰਾਂ ਦੇ” ਲਿਖਣ  ਦੇ ਬਜਾਏ ਉਹ ਆਪਣੇ  ਸਿਰਾਂ ਤੇਂ ਦਸਤਾਰ ਅਤੇ ਕੇਸਾਂ ਨੂੰ ਸਜਾ ਕੇ ਆਪਣੀ ਪਹਿਚਾਣ ਬਨਾਉਣ | ਸ੍ਰ. ਜੇ. ਪੀ. ਸਿੰਘ ਨੇ ਕਿਹਾ ਕਿ ਕਲਗੀਧਰ ਸੇਵਕ ਜੱਥਾ ਦੇ ਯਤਨਾਂ  ਸਦਕਾ  ਹੁਣ  ਸਿੱਖ ਪਰਿਵਾਰਾਂ ਦੇ  ਬੱਚਿਆਂ  ਵਿੱਚ ਸੁੰਦਰ ਦਸਤਾਰ ਸਜਾਉਣ ਦੀ ਰੁੱਚੀ ਵਧੀ ਹੈ|
ਜਤਿੰਦਰਪਾਲ ਸਿੰਘ ਜੇਪੀ ਨੇ ਦੱਸਿਆ  ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ  ਨਾਲ ਮਿਤੀ 21 ਅਗਸਤ ਨੂੰ ਦਸਤਾਰ ਸਜਾਉਣ ਦਾ ਮਕਾਬਲਾ ਕਰਵਾਇਆ ਜਾ ਰਿਹਾ  ਹੈ ਜਿਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ| ਉਹਨਾਂ ਦੱਸਿਆ ਕਿ ਜੋ ਵੀ ਬੱਚੇ ਇਸ ਦਸਤਾਰ ਮੁਕਾਬਲੇ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ, ਉਹ ਆਪਣੇ ਨਾਮ ਗੁਰਦੁਆਰਾ ਸਾਹਿਬ ਵਿਖੇ ਨੋਟ ਕਰਵਾਉਣ |

Leave a Reply

Your email address will not be published. Required fields are marked *