Day of Deaf celebrated in Mohali

day-of-deaf

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਨੇ ” ਡੇ ਆਫ ਡੈਫ”  ਮਨਾਇਆ
ਡਰਾਇੰਗ ਅਤੇ ਪੈਂਟਿੰਗ ਮੁਕਾਬਲਿਆਂ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਤ

ਐਸ.ਏ.ਐਸ ਨਗਰ, 26 ਸਤੰਬਰ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵੱਲੋਂ ” ਡੇ ਆਫ ਡੈਫ” ਦਿਵਸ ਮਨਾਇਆ ਗਿਆ|  ਇਸ ਵਿੱਚ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਸਰਕਾਰੀ ਸਕੂਲਾਂ ਦੇ ਗੂੰਗੇ ਅਤੇ ਬੋਲ਼ੇ ਬੱਚਿਆਂ ਨੇ ਭਾਗ ਲਿਆ|  ਇਹ ਪ੍ਰੋਗਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼-3ਬੀ 1, ਐਸ.ਏ.ਐਸ. ਨਗਰ ਵਿੱਖੇ ਕਰਵਾਇਆ ਗਿਆ|

ਇਸ ਪ੍ਰੋਗਰਾਮ ਦੇ ਸਬੰਧ ਵਿੱਚ 24 ਸਤੰਬਰ ਨੂੰ ਪਹਿਲਾਂ ਹੀ ਗੂੰਗੇ ਅਤੇ ਬੋਲ਼ੇ ਬੱਚਿਆਂ ਦੇ ਡਰਾਇੰਗ ਅਤੇ ਪੈਂਟਿੰਗ ਮੁਕਾਬਲੇ ਕਰਵਾਏ ਗਏ ਸਨ|  ਇਸ ਸਬੰਧ ਵਿਚ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸ਼੍ਰੀਮਤੀ ਅਰਚਨਾ ਪੁਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵੱਲੋਂ ਇਨ੍ਹਾਂ ਬੱਚਿਆਂ ਨੂੰ ਪਾਰਟੀਸਿਪੇਸ਼ਨ ਸਰਟੀਫਿਕੇਟ ਤੋਂ ਇਲਾਵਾ ਨੋਟਬੁੱਕ ਅਤੇ ਪੈਨ ਆਦਿ ਦੇ ਕੇ  ਇਨ੍ਹਾਂ ਬੱਚਿਆਂ ਦਾ ਉਤਸ਼ਾਹ ਵਧਾਇਆ ਗਿਆ|

ਇਸ ਮੌਕੇ ਸ਼੍ਰੀਮਤੀ ਅਰਚਨਾ ਪੁਰੀ ਨੇ ਗੂੰਗੇ ਅਤੇ ਬੋਲ਼ੇ ਬੱਚਿਆਂ ਦੀ ਇਸ਼ਾਰਿਆਂ ਵਿੱਚ ਤਾਰੀਫ਼ ਕੀਤੀ ਅਤੇ ਇਨ੍ਹਾਂ ਬੱਚਿਆਂ ਦੇ ਨਾਲ ਆਏ ਅਧਿਆਪਕ, ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਪ੍ਰਸ਼ਾਸਨ ਦੇ ਹੋਰ ਕਰਮਚਾਰੀਆਂ ਨੂੰ  ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤੀ ਬਾਰੇ ਵੀ ਜਾਣਕਾਰੀ ਦਿੱਤੀ|

ਇਸ ਮੌਕੇ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸੁਰਜੀਤ ਸਿੰਘ, ਪ੍ਰਿੰਸੀਪਲ ਸ਼੍ਰੀਮਤੀ ਅਮਰਜੀਤ ਕੌਰ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਸ਼੍ਰੀਮਤੀ ਅਮਨਦੀਪ ਕੌਰ ਭਜਹੇੜੀ, ਸ੍ਰਪ੍ਰਿਯੰਕਾ ਛੋਟਾ ਖੁਰਦ, ਸ਼੍ਰੀਮਤੀ ਅਨੂ ਕਪਿਲ, ਸੁਬੋਧ ਕੁਮਾਰ, ਮੈਡਮ ਅਨੀਤਾ,  ਅੱਛਰੀ,  ਸ਼੍ਰੀ ਗੁਰਵੀਰ ਸਿੰਘ, ਮੈਡਮ ਜੋਤੀ ਬਾਲਾ, ਮੈਡਮ ਸੁਮਨ ਨੇਗੀ , ਮੈਡਮ ਰਮਾ,  ਮੈਡਮ ਸ਼ਕੁੰਤਲਾ , ਸ਼੍ਰੀ ਨਰਿੰਦਰ ਕੁਮਾਰ ਖਾਨਪੁਰ ਅਤੇ ਸ਼੍ਰੀ ਮਨੋਜ਼ ਹੁਸੈਨਪੁਰ ਆਦਿ ਵਿਸ਼ੇਸ਼ ਤੌਰ ਤੇ  ਹਾਜ਼ਰ ਸਨ |

Leave a Reply

Your email address will not be published. Required fields are marked *