DC issued instructions for fogging in urban & rural area

6fogging1

ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਫੌਗਿੰਗ ਸਪਰੇ ਕਰਨ ਦੀ ਹਦਾਇਤਾਂ

ਫੌਗਿੰਗ ਸਪਰੇ ਕਰਨ ਨਾਲ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਨੂੰ ਪਵੇਗੀ ਠੱਲ

ਨਗਰ ਨਿਗਮ ਐੱਸ.ਏ.ਐੱਸ ਨਗਰ ਨੇ ਸ਼ਹਿਰ ‘ਚ ਫੌਗਿੰਗ ਸਪਰੇ ਕਰਨ ਦਾ ਉਲੀਕਿਆ ਪ੍ਰੋਗਰਾਮ

ਸੈਂਨੇਟੇਰੀ ਇੰਸਪੈਕਟਰ ਹੋਣਗੇ ਇੰਚਾਰਜ

ਫੌਗਿੰਗ ਸਬੰਧੀ ਕੋਈ ਵੀ ਸੁਝਾਅ ਤੇ ਸ਼ਿਕਾਇਤ ਲਈ ਟੋਲ ਫਰੀ ਨੰਬਰ 1800137000 ਤੇ ਕੀਤਾ ਜਾ ਸਕਦਾ ਹੈ ਸੰਪਰਕ

ਐਸ.ਏ.ਐਸ.ਨਗਰ  6 ਸਤੰਬਰ : ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ.ਮਾਂਗਟ ਨੇ ਜ਼ਿਲੇ ਵਿੱਚ ਪੈਂਦੀਆਂ ਨਗਰ ਕੌਸਲਾਂ , ਨਗਰ ਪੰਚਾਇਤਾਂ ਦੇ ਸਮੂਹ ਕਾਰਜਸਾਧਕ ਅਫ਼ਸਰਾਂ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਡੇਂਗੂ , ਮਲੇਰੀਆਂ ਆਦਿ ਦੀ  ਰੋਕਥਾਮ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਫੌਗਿੰਗ ਸਪਰੇ ਕਰਾਉਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਦਾ ਇਨਾ੍ਹਂ ਬਿਮਾਰੀਆਂ ਤੋਂ ਬਚਾਅ ਹੋ ਸਕੇ।

ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਕਾਰਜ ਅਫ਼ਸਰਾਂ ਨੂੰ  ਇਹ ਵੀ ਆਖਿਆ ਗਿਆ ਹੈ ਕਿ ਉਹ ਸ਼ਹਿਰਾਂ ਦੀ ਸਫ਼ਾਈ ਨੂੰ ਵੀ ਯੋਜਨਾਬੱਧ ਤਰੀਕੇ ਨਾਲ ਕਰਾਉਣ ਅਤੇ ਸ਼ਹਿਰਾਂ ਦਾ ਖਾਸ ਕਰਕੇ ਸਲੱਮ ਏਰੀਏ ਵਿੱਚ ਫੌਗਿੰਗ ਸਪਰੇ ਨੂੰ ਪੂਰੀ ਤਰਾਂ ਯਕੀਨ ਬਣਾਇਆ ਜਾਵੇ ਅਤੇ ਸ਼ਹਿਰਾਂ ਹਰੇਕ ਵਾਰਡਾਂ ਵਿੱਚ ਫੌਗਿੰਗ ਸਪਰੇ ਕਰਾਈ ਜਾਵੇ। ਉਨਾ੍ਹਂ ਇਹ ਵੀ ਦੱਸਿਆਂ ਕਾਰਜ ਸਾਧਕ ਅਫ਼ਸਰਾਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਸ਼ਹਿਰ ਦੀ ਸਫ਼ਾਈ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਨਿਵਾਸੀਆਂ ਦਾ ਵੀ ਪੂਰਾ ਪੂਰਾ ਸਹਿਯੋਗ ਲੈਣ।

ਇਸੇ ਸਦੰਰਭ ਵਿੱਚ ਨਗਰ ਨਿਗਮ ਐਸ.ਏ.ਐਸ . ਨਗਰ ਵੱਲੋਂ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸ਼ਹਿਰ ਵਿੱਚ ਫੌਗਿੰਗ ਸਪਰੇ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆ ਨਗਰ ਨਿਗਮ ਦੇ ਕਮਿਸ਼ਨਰ  ਸ੍ਰੀ ਰਜੇਸ਼ ਕੁਮਾਰ ਧੀਮਾਨ ਜਿਨਾ੍ਹਂ ਕਿ ਹਾਲ ਹੀ ਵਿੱਚ ਆਪਣੇ ਅਹੁਦੇ ਦਾ ਕਾਰਜਭਾਗ ਸੰਭਾਲਿਆ ਹੈ ਦੱਸਿਆ ਕਿ ਸ਼ਹਿਰ ਦੇ ਸਾਰੇ ਵਾਰਡਾਂ ਅਤੇ ਸਲੱਮ ਏਰੀਏ ਵਿੱਚ 14 ਅਕਤੂਬਰ ਤੱਕ ਫੌਗਿੰਗ ਸਪਰੇ ਕਰਵਾਇਆ ਜਾਵੇਗਾ।

ਇਸ ਲਈ ਚੀਫ ਸੈਨੇਟਰੀ ਇੰਸਪੈਕਟਰ ਸ੍ਰੀ ਰਜਿੰਦਰ ਪਾਲ ਸਿੰਘ ਜਿਨਾ੍ਹਂ ਦਾ ਮੋਬਾਇਲ ਨੰਬਰ8146922277 ਅਤੇ ਸੈਨੇਟਰੀ ਇੰਸਪੈਕਟਰ ਸੁਰਮੁੱਖ ਸਿੰਘ ਮੋਬਾਇਲ ਨੰਬਰ 9988313621 ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਫੌਗਿੰਗ ਸਬੰਧੀ ਇਨਾ੍ਹਂ ਨਾਲ ਸਪੰਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫੌਗਿੰਗ ਸਬੰਧੀ ਕੋਈ ਸੁਝਾਅ ਜਾਂ ਕੋਈ ਸ਼ਿਕਾਇਤ ਨਗਰ ਨਿਗਮ ਦਫ਼ਤਰ ਦੇ ਟੋਲ ਫਰੀ ਨੰਬਰ 18001370007 ਤੇ ਕੀਤੀ ਜਾ ਸਕਦੀ ਹੈ। ਕਮਿਸ਼ਨਰ ਨਗਰ ਨਿਗਮ ਨੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਫੌਗਿੰਗ ਕਰਨ ਆਉਣ ਵਾਲੇ ਕਰਮਚਾਰੀਆਂ ਨੂੰ ਆਪਣਾ ਪੂਰਾ ਪੂਰਾ ਸਹਿਯੋਗ ਦੇਣ ਜਦੋਂ ਨਗਰ ਨਿਗਮ ਦੀ ਫੌਗਿੰਗ ਸਪਰੇ ਕਰਨ ਵਾਲੀ ਗੱਡੀ ਫੌਗਿੰਗ ਕਰਨ ਆਉਦੀ ਹੈ ਤਾਂ ਆਪਣੇ ਘਰਾਂ ਦੇ ਦਰਵਾਜੇ ਅਤੇ ਖਿੜਕੀਆਂ ਖੁੱਲੇ  ਰੱਖੇ ਜਾਣ ਤਾਂ ਜੋ  ਘਰਾਂ ਦੇ ਵਿੱਚੋ ਵੀ ਮੱਛਰਾਂ ਨੂੰ ਖਤਮ ਕੀਤਾ ਜਾ ਸਕੇ।

Leave a Reply

Your email address will not be published. Required fields are marked *