Dead body found in Phase-IV park in mysterious circumstances

dead

ਫੇਜ਼-4 ਦੇ ਇੱਕ ਪਾਰਕ ਵਿੱਚ ਸ਼ੱਕੀ ਹਾਲਾਤਾਂ ਵਿੱਚ ਮਿਲੀ ਲਾਸ਼
ਐਸ ਏ ਐਸ ਨਗਰ, 18 ਸਤੰਬਰ (ਕੁਲਦੀਪ ਸਿੰਘ) ਸਥਾਨਕ ਫੇਜ਼-4 ਦੇ ਇੱਕ ਪਾਰਕ ਵਿੱਚ ਸ਼ੱਕੀ ਹਾਲਾਤਾਂ ਵਿੱਚ ਇਕ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ| ਇਸ ਮਾਮਲੇ ਵਿੱਚ ਫਿਲਹਾਲ ਪੁਲੀਸ ਨੇ ਸੀ ਆਰ ਪੀ ਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ| ਪੁਲੀਸ ਦਾ ਕਹਿਣਾ ਹੈ ਕਿ ਪੋਸਟ ਮਾਰਟ ਦੀ ਰਿਪੋਰਟ ਨਾਲ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ|
ਇਸ ਲਾਸ਼ ਦਾ ਪਤਾ ਉਦੋਂ ਲੱਗਾ ਜਦੋਂ ਇੱਥੇ ਸੈਰ ਕਰਨ ਵਾਲੇ ਇੱਕ ਵਿਅਕਤੀ ਨੇ ਇਸ ਲਾਸ਼ ਨੂੰ ਇੱਕ ਝੂਲੇ ਤੇ ਦੇਖਿਆ| ਉਸਨੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਪੁਲੀਸ ਨੇ ਮੌਕੇ ਤੇ ਆ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਸਿਵਲ ਹਸਪਤਾਲ ਫੇਜ਼-6 ਵਿੱਚ ਪੋਸਟਮਾਰਟਮ ਲਈ ਭੇਜਿਆ|
ਮ੍ਰਿਤਕ ਦੀ ਸ਼ਨਾਖਤ ਉਮੇਸ਼ ਕੁਮਾਰ ਵਸਨੀਕ ਬਲੌਂਗੀ ਵਜੋਂ ਹੋਈ ਹੈ ਜੋ ਕਿ ਜੀਰਕਪੁਰ ਵਿਖੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ| ਉਹ ਸ਼ਨੀਵਾਰ ਦੀ ਸ਼ਾਮ ਨੂੰ ਆਪਣੇ ਘਰੋਂ ਖਾਣ ਪੀਣ ਦਾ ਸਾਮਾਨ ਲੈਣ ਲਈ ਆਇਆ ਸੀ ਪਰ ਵਾਪਿਸ ਘਰ ਨਾ ਪਰਤਿਆ| ਪੁਲੀਸ ਨੇ ਅੱਜ ਉਮੇਸ਼ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ|
ਐਸ ਐਚ ਓ ਫੇਜ਼-1 ਸ੍ਰੀ ਨਵੀਨਪਾਲ ਸਿੰਘ ਲਹਿਲ ਨੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਨਾਲ ਦੱਸਿਆ ਕਿ ਉਮੇਸ਼ ਬਹੁਤ ਕਸਰਤ ਕਰਦਾ ਸੀ ਅਤੇ ਹੋ ਸਕਦਾ ਹੈ ਕਸਰਤ ਦੇ ਦੌਰਾਨ ਹੀ ਇਸ ਝੂਲੇ ਵਿੱਚ ਫਸ ਕੇ ਉਸਦੀ ਮੌਤ ਹੋਈ ਹੋਵੇ|
ਸ੍ਰੀ ਲਹਿਲ ਨੇ ਕਿਹਾ ਕਿ ਉਮੇਸ਼ ਦੇ ਸਰੀਰ ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਸਨ| ਉਨ੍ਹਾਂ ਕਿਹਾ ਕਿ ਪੋਸਟਮਾਰਟ ਦੀ ਰਿਪੋਰਟ ਆਉਣ ਉਪਰੰਤ ਮੌਤ ਦੇ ਅਸਲ ਕਾਰਨ ਸਾਮ੍ਹਣੇ ਆ ਜਾਣਗੇ|

Leave a Reply

Your email address will not be published. Required fields are marked *