December13th anniversary of Parliament attck, prine minister and others leadars paid tribute martym

to

13 ਦਸੰਬਰ 2001: ਸੰਸਦ ਹਮਲੇ ਦੀ ਅੱਜ 15ਵੀਂ ਬਰਸੀ, ਪ੍ਰਧਾਨ ਮੰਤਰੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ, 13 ਦਸੰਬਰ (ਸ.ਬ.) 13 ਦਸੰਬਰ 2001 ਦੀ ਤਰੀਕ ਨੂੰ ਕੋਈ ਨਹੀਂ ਭੁਲਾ ਸਕਦਾ, ਕਿਉਂਕਿ ਇਸ ਦਿਨ ਭਾਰਤੀ ਲੋਕਤੰਤਰ ਕੰਬ ਗਿਆ ਸੀ| ਸੰਸਦ ਚੱਲ ਰਹੀ ਸੀ ਅਤੇ ਕਿਸੇ ਨੂੰ ਅੰਦਾਜਾ ਤੱਕ ਨਹੀਂ ਸੀ ਕਿ ਕੋਈ ਸੰਸਦ ਤੇ ਹਮਲਾ ਕਰ ਸਕਦਾ ਹੈ| ਅੱਜ ਸੰਸਦ ਤੇ ਹੋਏ ਹਮਲੇ ਦੀ 15ਵੀਂ ਬਰਸੀ ਹੈ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਇਸ ਮੌਕੇ ਹਮਲੇ ਵਿੱਚ ਸ਼ਹੀਦ ਲੋਕਾਂ ਨੂੰ ਸੰਸਦ ਭਵਨ ਦੇ ਬਾਹਰ ਸ਼ਰਧਾਂਜਲੀ ਦਿੱਤੀ| ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਨਾਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਅਰੁਣ ਜੇਤਲੀ, ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ| 13 ਦਸੰਬਰ 2001 ਨੂੰ ਗੋਲੀਆਂ ਦੀ ਆਵਾਜ਼, ਹੱਥਾਂ ਵਿੱਚ ਏ.ਕੇ.-47 ਲੈ ਕੇ ਸੰਸਦ ਕੈਂਪਸ ਵਿੱਚ ਦੌੜਦੇ ਅੱਤਵਾਦੀ, ਬੇਹੋਸ਼ ਸੁਰੱਖਿਆ ਕਰਮਚਾਰੀ, ਇੱਧਰ-ਉੱਧਰ ਦੌੜਦੇ ਲੋਕ, ਕੁਝ ਅਜਿਹਾ ਹੀ ਨਜ਼ਾਰਾ ਸੀ ਸੰਸਦ ਭਵਨ ਦਾ| ਜੋ ਹੋ ਰਿਹਾ ਸੀ ਉਸ ਤੇ ਯਕੀਨ ਕਰਨਾ ਮੁਸ਼ਕਿਲ ਸੀ ਪਰ ਇਹ ਭਾਰਤੀ ਲੋਕਤੰਤਰ ਦੀ ਬਦਕਿਸਮਤੀ ਸੀ ਕਿ ਹਰ ਤਸਵੀਰ ਸੱਚ ਸੀ| ਉਸ ਸਮੇਂ ਲੋਕ ਸਭਾ ਅਤੇ ਰਾਜ ਸਭਾ ਦੋਵੇਂ ਹੀ ਤਾਬੂਤ ਘੁਟਾਲੇ ਤੇ ਮਚੇ ਬਵਾਲ ਕਾਰਨ ਮੁਲਤਵੀ ਹੋ ਚੁਕੀਆਂ ਸਨ|
11.20 ਵਜੇ ਸਨ, ਇਸ ਤੋਂ ਬਾਅਦ ਕਈ ਸੰਸਦ ਮੈਂਬਰ ਸੰਸਦ ਭਵਨ ਤੋਂ ਬਾਹਰ ਨਿਕਲ ਗਏ| ਕੁਝ ਸੈਂਟਰਲ ਹਾਲ ਵਿਚ ਗੱਲਬਾਤ ਵਿੱਚ ਰੁਝ    ਗਏ| ਕੁਝ ਲਾਇਬਰੇਰੀ ਵੱਲ ਵਧ ਗਏ, ਕੁਲ ਮਿਲਾ ਕੇ  ਮਾਹੌਲ ਖੁਸ਼ਨੁਮਾ ਹੀ ਸੀ| ਇਸੇ ਗੇਟ ਤੋਂ ਰਾਜ ਸਭਾ ਦੇ ਅੰਦਰ ਲਈ ਰਸਤਾ ਜਾਂਦਾ ਹੈ| ਕਾਰ ਇਸ ਦਰਵਾਜ਼ੇ ਤੋਂ ਅੱਗੇ ਵਧ ਗਈ, ਜਿੱਥੇ ਉਪ ਰਾਸ਼ਟਰਪਤੀ ਦੀਆਂ ਕਾਰਾਂ ਦਾ ਕਾਫਲਾ ਖੜ੍ਹਾ ਸੀ| ਜਦੋਂ ਗੱਡੀ ਖੜ੍ਹੀ ਸੀ, ਉਦੋਂ ਅੱਤਵਾਦੀਆਂ ਦੀ ਗੱਡੀ ਨੇ ਉਨ੍ਹਾਂ ਦੀ ਕਾਰ ਵਿੱਚ ਟੱਕਰ ਮਾਰੀ| ਇਸ ਤੋਂ ਬਾਅਦ ਵਿਜੇਂਦਰ ਸਿੰਘ ਨੇ ਗੱਡੀ ਵਿੱਚ ਬੈਠੇ ਅੱਤਵਾਦੀ ਦਾ ਕਾਲਰ ਫੜਿਆ ਅਤੇ ਕਿਹਾ ਕਿ ਦਿਖਾਈ ਨਹੀਂ ਦੇ ਰਿਹਾ, ਤੈਨੂੰ ਉਪ ਰਾਸ਼ਟਰਪਤੀ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ| ਸੁਰੱਖਿਆ ਕਰਮਚਾਰੀਆਂ ਦੇ ਰੌਲਾ ਪਾਉਣ ਦੇ ਬਾਵਜੂਦ ਕਾਰ ਵਿੱਚ ਬੈਠੇ ਅੱਤਵਾਦੀ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ| ਜੀਤਰਾਮ ਸਮੇਤ ਬਾਕੀ ਲੋਕ ਉਸ ਤੇ ਚੀਕੇ ਕਿ ਤੁਸੀਂ ਦੇਖ ਕੇ ਗੱਡੀ ਕਿਉਂ ਨਹੀਂ ਚੱਲਾ ਰਹੇ ਹੋ| ਇਸ ਤੇ ਗੱਡੀ ਵਿੱਚ ਬੈਠੇ ਡਰਾਈਵਰ ਨੇ ਉਸ ਨੂੰ ਧਮਕੀ ਦਿੱਤੀ ਕਿ ਪਿੱਛੇ ਹਟ ਜਾਓ ਨਹੀਂ ਤਾਂ ਤੈਨੂੰ ਜਾਨੋਂ ਮਾਰ ਦੇਵਾਂਗੇ| ਹੁਣ ਜੀਤਰਾਮ ਨੂੰ ਯਕੀਨ ਹੋ ਗਿਆ ਕਿ ਕਾਰ ਵਿੱਚ ਬੈਠੇ ਲੋਕਾਂ ਨੇ ਭਾਵੇਂ ਹੀ ਫੌਜ ਦੀ ਵਰਦੀ ਪਾ ਰੱਖੀ ਹੈ ਪਰ ਉਹ ਫੌਜ ਦੇ ਜਵਾਨ ਨਹੀਂ ਹਨ| ਉਸ ਨੇ ਤੁਰੰਤ ਆਪਣੀ ਬੰਦੂਕ ਕੱਢ ਲਈ| ਜੀਤਰਾਮ ਨੂੰ ਬੰਦੂਕ ਕੱਢਦਾ ਦੇਖ ਸੰਸਦ ਦੇ ਵਾਚ ਐਂਡ ਵਾਰਡ ਸਟਾਫ ਦਾ ਜੇ.ਪੀ ਯਾਦਵ ਗੇਟ ਨੰਬਰ 11 ਵੱਲ ਦੌੜਿਆ| ਇਕ ਅਜਿਹੇ ਕੰਮ ਲਈ ਜਿਸ ਦੇ ਸ਼ੁੱਕਰਗੁਜਾਰ ਸਾਡੇ ਸੰਸਦ ਮੈਂਬਰ ਅੱਜ ਵੀ ਹਨ| ਕਾਰ ਚੱਲਾ ਰਹੇ ਅੱਤਵਾਦੀ ਨੇ ਜਦੋਂ ਕਾਰ ਗੇਟ ਨੰਬਰ 9 ਵੱਲ ਮੋੜ ਦਿੱਤੀ| ਇਸੇ ਗੇਟ ਦੀ ਵਰਤੋਂ ਪ੍ਰਧਾਨ ਮੰਤਰੀ ਰਾਜ ਸਭਾ ਵਿੱਚ ਜਾਣ ਲਈ ਕਰਦੇ ਹਨ| ਕਾਰ ਕੁਝ ਮੀਟਰ ਵਧੀ ਪਰ ਅੱਤਵਾਦੀ ਉਸ ਤੇ ਕਾਬੂ ਨਹੀਂ ਰੱਖ ਸਕੇ, ਕਾਰ ਸੜਕ ਕਿਨਾਰੇ ਲੱਗੇ ਪੱਥਰਾਂ ਨਾਲ ਟਕਰਾ ਕੇ ਰੁਕ ਗਈ| ਉਦੋਂ ਤੱਕ ਜੀਤਰਾਮ ਵੀ ਦੌੜਦਾ ਹੋਇਆ ਕਾਰ ਤੱਕ ਪੁੱਜ ਗਿਆ| ਉਸ ਦੇ ਹੱਥ ਵਿੱਚ ਬੰਦੂਕ ਦੇਖ 5 ਅੱਤਵਾਦੀ ਤੇਜ਼ੀ ਨਾਲ ਬਾਹਰ ਨਿਕਲ ਆਏ| ਉਤਰਦੇ ਹੀ ਉਨ੍ਹਾਂ ਨੇ ਕਾਰ ਦੇ ਬਾਹਰ ਤਾਰ ਵਿਛਾਉਣਾ ਅਤੇ ਉਸ ਨਾਲ ਵਿਸਫੋਟਕਾਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ| ਅੱਤਵਾਦੀਆਂ ਦਾ ਸਾਹਮਣਾ ਕਰਦੇ ਹੋਏ ਦਿੱਲੀ ਦੇ 5 ਜਵਾਨ, ਸੀ.ਆਰ.ਪੀ.ਐਫ. ਦੀ ਇਕ ਮਹਿਲਾ ਕਾਂਸਟੇਬਲ ਅਤੇ ਸੰਸਦ ਦੇ 2 ਸੁਰੱਖਿਆ ਕਰਮਚਾਰੀ ਸ਼ਹੀਦ ਹੋਏ ਅਤੇ 16 ਜਵਾਨ ਇਸ ਮੁਕਾਬਲੇ ਵਿੱਚ ਜ਼ਖਮੀ ਹੋਏ| ਸੰਸਦ ਭਵਨ ਨੂੰ ਕੋਈ ਨੁਕਸਾਨ ਨਾ ਹੋਵੇ, ਇਸ ਲਈ ਉਨ੍ਹਾਂ ਨੇ ਆਪਣੀ ਜਾਨ ਦੀ ਬਾਜੀ ਲਾ ਦਿੱਤੀ ਅਤੇ ਸਾਰੇ ਅੱਤਵਾਦੀਆਂ ਨੂੰ ਮਾਰ ਸੁੱਟਿਆ|
ਹਮਲੇ ਦੀ ਸਾਜਿਸ਼ ਰਚਣ ਵਾਲੇ ਮੁੱਖ ਦੋਸ਼ੀ ਅਫਜ਼ਲ ਗੁਰੂ ਨੂੰ ਦਿੱਲੀ ਪੁਲੀਸ ਨੇ ਗ੍ਰਿਫਤਾਰ ਕੀਤਾ| ਸੰਸਦ ਤੇ ਹਮਲੇ ਦੀ ਸਾਜਿਸ਼ ਰਚਣ ਦੇ ਦੋਸ਼ ਵਿੱਚ ਸੁਪਰੀਮ ਕੋਰਟ ਨੇ 4 ਅਗਸਤ 2005 ਨੂੰ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ| ਕੋਰਟ ਨੇ ਆਦੇਸ਼ ਦਿੱਤਾ ਸੀ ਕਿ 20 ਅਕਤੂਬਰ 2006 ਨੂੰ ਅਫਜ਼ਲ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਵੇ ਪਰ 3 ਅਕਤੂਬਰ 2006 ਨੂੰ ਅਫਜ਼ਲ ਦੀ ਪਤਨੀ ਤੱਬਸੁਮ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਖਲ ਕਰ ਦਿੱਤੀ| ਰਾਸ਼ਟਰਪਤੀ ਨੇ ਇਸ ਰਹਿਮ ਦੀ ਅਪੀਲ ਤੇ ਗ੍ਰਹਿ ਮੰਤਰਾਲੇ ਦੀ ਰਾਏ ਮੰਗੀ| ਮੰਤਰਾਲੇ ਨੇ ਇਸ ਨੂੰ ਦਿੱਲੀ ਸਰਕਾਰ ਕੋਲ ਭੇਜ ਦਿੱਤਾ, ਜਿੱਥੇ ਦਿੱਲੀ ਸਰਕਾਰ ਨੇ ਇਸ ਨੂੰ ਖਾਰਜ ਕਰ ਕੇ ਗ੍ਰਹਿ ਮੰਤਰਾਲੇ ਨੂੰ ਵਾਪਸ ਭੇਜਿਆ| ਗ੍ਰਹਿ ਮੰਤਰਾਲੇ ਨੇ ਵੀ ਰਹਿਮ ਦੀ ਅਪੀਲ ਤੇ ਫੈਸਲਾ ਲੈਣ ਤੇ ਸਮਾਂ ਲਾਇਆ ਪਰ ਮੰਤਰਾਲੇ ਨੇ ਆਪਣੀ ਫਾਈਲ ਰਾਸ਼ਟਰਪਤੀ ਕੋਲ ਭੇਜ ਦਿੱਤੀ| ਇਸ ਤੋਂ ਬਾਅਦ 3 ਫਰਵਰੀ 2013 ਨੂੰ ਰਾਸ਼ਟਰਪਤੀ ਨੇ ਅਫਜ਼ਲ ਦੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ| ਫਿਰ ਕੈਬਨਿਟ ਕਮੇਟੀ ਦੀ ਬੈਠਕ ਵਿੱਚ ਅਫਜ਼ਲ ਨੂੰ ਫਾਂਸੀ ਦਿੱਤੇ ਜਾਣ ਦੀ ਆਖਰੀ ਤਿਆਰੀ ਤੇ ਮੋਹਰ ਲਾਈ ਗਈ ਅਤੇ 9 ਫਰਵਰੀ 2013 ਨੂੰ ਅਫਜ਼ਲ ਗੁਰੂ ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ਤੇ ਲਟਕਾ ਦਿੱਤਾ ਗਿਆ|

Leave a Reply

Your email address will not be published. Required fields are marked *