Delegation of MPCA Met CA GMADA

ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦਾ ਵਫਦ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਮਿਲਿਆ

ਐਸ ਏ ਐਸ ਨਗਰ, 2 ਸਤੰਬਰ : ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦਾ ਇੱਕ ਵਫਦ ਸੰਸਥਾ ਦੇ ਪ੍ਰਧਾਨ ਸ੍ਰ. ਐਸ ਐਸ ਵਾਲੀਆ ਦੀ ਪ੍ਰਧਾਨਗੀ ਹੇਠ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਮਿਲਿਆ ਅਤੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਬੂਥਾਂ ਅਤੇ ਬੇਸ਼ਾਪਾਂ ਦੀਆਂ ਬੇਸਮੈਂਟਾਂ ਦੀ ਕੰਪਾਉਂਡਿੰਗ ਫੀਸ ਘਟਾਉਣ ਸਬੰਧੀ ਅਤੇ ਭਵਿੱਖ ਵਿੱਚ ਬੂਥਾਂ ਅਤੇ ਬੇਸ਼ਾਪਾਂ ਦੀ ਆਕਸ਼ਨ ਕਰਦੇ ਸਮੇਂ ਬੇਸਮੈਂਟ ਬਣਾਉਣ ਦੀ ਪ੍ਰੋਵੀਜ਼ਲ ਅਲਾਟਮੈਂਟ ਦੇ ਨਾਲ ਹੀ ਕਰਨ ਦੀ ਮੰਗ ਕੀਤੀ| ਇਸ ਦੇ ਨਾਲ ਨਾਲ ਸੈਕਟਰ 88-89 ਦੇ ਇਨਟੈਂਟ ਪੱਤਰਾਂ ਦੀ ਟ੍ਰਾਂਸਫਰ ਸਬੰਧੀ ਕਾਰਵਾਈ ਹੇਠਲੇ ਪੱਧਰ ਤੇ ਲਿਆਉਣ ਅਤੇ ਸੈਕਟਰ 76-80 ਵਿਖੇ  ਲਿਟੀਗੇਸ਼ਨ ਅਧੀਨ ਆਉਂਦੇ ਪਲਾਟਾਂ ਦੀ ਟ੍ਰਾਂਸਫਰ ਕਰਨ ਦੀ ਵੀ ਮੰਗ ਕੀਤੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸ੍ਰੀ ਐਸ ਐਸ ਵਾਲੀ ਅਤੇ ਜਨਰਲ ਸਕੱਤਰ ਸ੍ਰੀ ਮਨਿੰਦਰਪਾਲ ਸਿੰਘ (ਮਿੰਟੂ ਆਨੰਦ) ਨੇ ਦੱਸਿਆ ਕਿ  ਮੁੱਖ ਪ੍ਰਸ਼ਾਸ਼ਕ ਨੇ ਵਫਦ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਇਹਨਾਂ ਮੰਗਾਂ ਦੇ ਨਾਲ ਨਾਲ ਪ੍ਰਾਪਰਟੀ ਕੰਸਲਟੈਂਟਾਂ ਨੂੰ ਪੇਸ਼ ਆਉਂਦੀਆਂ ਹੋਰਨਾਂ ਪ੍ਰੇਸ਼ਾਨੀਆਂ ਦੇ ਹੱਲ ਲਈ ਤੁਰੰਤ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ| ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਡੀ ਐਸ ਬੈਨੀਪਾਲ, ਸ੍ਰ. ਤੀਰਥ ਸਿੰਘ ਗੁਲਾਟੀ, ਸ੍ਰ. ਬਲਦੇਵ ਸਿੰਘ ਝੱਜ, ਸ੍ਰੀ ਨਵੀਨਭਸੀਨ, ਸ੍ਰੀ ਅਮਨ ਗ ੁਲਾਟੀ ਅਤੇ ਸ੍ਰ. ਕੰਵਰਜੀਤ ਸਿੰਘ  ਵੀ ਸ਼ਾਮਿਲ ਸਨ|

Leave a Reply

Your email address will not be published. Required fields are marked *