Dengu prevention awareness for students

ਡੇਂਗੂ ਦੀ ਰੋਕਥਾਮ ਸਬੰਧੀ ਵਿਦਿਆਰਥੀਆਂ ਨੂੰ  ਕੀਤਾ ਜਾਗਰੂਕ

ਐਸ ਏ ਐਸ ਨਗਰ, 31 ਅਗਸਤ : ਸਿਵਲ ਸਰਜਨ ਡਾ. ਰਣਜੀਤ ਕੌਰ ਗੁਰੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਲੋਂ, ਪੈਰਾਗੋਨ ਸੀਨੀਅਰ ਸਕੈਡੰਰੀ ਸਕੂਲ ਸੈਕਟਰ -71 ਐਸ.ਏ.ਐਸ. ਨਗਰ  ਵਿਖੇ  ਡੇਂਗੂ ਦੀ ਰੋਕਥਾਮ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ |

ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਵਤਾਰ ਸਿੰਘ ਨੇ ਡੇਂਗੂ ਬੁਖਾਰ ਦੇ ਮੁੱਖ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਦੱਸਿਆ ਕਿ   ਤੇਜ ਬੁਖਾਰ, ਤੇਜ ਸਿਰ ਦਰਦ , ਹੱਡੀਆਂ ਅਤੇ ਜੌੜਾ ਵਿਚ ਦਰਦ ,ਅੱਖ ਦੇ ਪਿਛਲੇ ਹਿਸੇ ਵਿਚ ਦਰਦ , ਉਲਟੀਆਂ ਅਤੇ ਸਰੀਰ ਤੇ ਲਾਲ ਦਾਣੇ ਆਦਿ ਡੇਂਗੂ ਦੇ ਲੱਛਣ  ਹਨ | ਇਸ ਤੋਂ ਇਲਾਵਾ ਹਾਲਤ ਖਰਾਬ ਹੋਣ ਤੇ ਮੁਸ਼ੂੜਿਆ ਅਤੇ ਨੱਕ ਵਿਚੋਂ ਖੂਨ ਵੀ ਵਗ ਸਕਦਾ ਹੈ | ਉਨਾਂ੍ਹ ਦੱਸਿਆ ਕਿ ਡੇਂਗੂ  ਫੈਲਾਉਣ ਵਾਲੇ ਮੱਛਰ ਦੀ ਪੈਦਾਦਿਸ਼ ਦਾ ਮੁੱਖ ਸੋਮਾ ਕੂਲਰ ਹਨ| ਇਸ ਲਈ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਹਫਤੇ ਵਿੱਚ ਇਕ ਵਾਰ ਕੂਲਰ ਜਰੂਰ ਸਾਫ ਕਰਨ ਅਤੇ ਆਲੇ  ਦੁਆਲੇ  ਟੁੱਟੇ ਪੁਰਾਣੇ ਭਾਂਡਿਆਂ, ਟਾਇਰਾਂ ਅਤੇ ਗਮਲਿਆਂ ਵਿੱਚ ਪਾਣੀ ਇਕੱਠਾ ਨਾ ਹੋਣ ਦੇਣ , ਪਾਣੀ ਦੀਆਂ ਟੈਕੀਆ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣ |

ਉਨ੍ਹਾ ਸਕੂਲੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ, ਡੇਂਗੂ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਹਿਨੇ ਜਾਣ | ਉਨ੍ਹਾ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਉਹ ਆਪਣੇ ਆਪ ਪੈਰਾਸਿਟਾਮੋਲ ਲੈਣ ਤੋਂ ਇਲਾਵਾ ਹੋਰ ਕੋਈ ਦਵਾਈ ਨਾ ਖਾਏ ਅਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਕੇ ਆਪਣੀ ਬਿਮਾਰੀ ਦੀ ਜਾਂਚ ਕਰਵਾਏ | ਡੇਂਗੂ ਦਾ ਟੈਸਟ ਸਰਕਾਰੀ ਹਸਪਤਾਲ ਫੇਜ-6 ਮੁਹਾਲੀ ਵਿਖੇ ਮੁਫਤ ਕੀਤਾ ਜਾਂਦਾ ਹੈ ਅਤੇ  ਡੇਂਗੂ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਕੀਤਾ ਜਾਂਦਾ ਹੈ | ਡੇਂਗੂ ਦੀ ਰੋਕਥਾਮ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਾਰਡ ਵੀ ਵੰਡੇ ਗਏ|  ਇਸ ਮੌਕੇ ਸਕੂਲ ਦੇ ਸਟਾਫ ਤੋਂ ਇਲਾਵਾ ਹੈਲਥ ਸੁਪਰਵਾਈਜਰ ਨਿਰਮਲ ਸਿੰਘ ਅਤੇ ਬਲਜੀਤ ਸਿੰਘ ਹੈਲਥ ਵਰਕਰ ਵੀ ਮੌਜੂਦ ਸਨ|

Leave a Reply

Your email address will not be published. Required fields are marked *