Deputy CM will hand over appointment letters to 4600 masters and 2005 ETT teachers in Mohali on October 28

cheema

ਉਪ ਮੁੱਖ ਮੰਤਰੀ ਅੱਜ (28 ਅਕਤੂਬਰ) ਨੂੰ 4560 ਮਾਸਟਰਾਂ ਅਤੇ 2005 ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ: ਡਾ.ਚੀਮਾ

*       ਸਿੱਖਿਆ ਮੰਤਰੀ ਨੇ ਮੁਹਾਲੀ ਵਿਖੇ ਆਧੁਨਿਕ ਫਲ ਤੇ ਸਬਜ਼ੀ ਮੰਡੀ ਵਿੱਚ ਨਿਯੁਕਤੀ ਪੱਤਰ ਵੰਡ ਸਮਾਰੋਹ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ

ਐਸ.ਏ.ਐਸ.ਨਗਰ (ਮੁਹਾਲੀ), 28 ਅਕਤੂਬਰ : ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਭਲਕੇ 28 ਅਕਤੂਬਰ ਨੂੰ ਨਵੇਂ ਭਰਤੀ ਹੋਣ ਵਾਲੇ 4560 ਮਾਸਟਰ ਕਾਡਰ ਅਧਿਆਪਕਾਂ ਅਤੇ 2005 ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ| ਇਸ ਸਬੰਧੀ ਨਿਯੁਕਤੀ ਪੱਤਰ ਵੰਡ ਸਮਾਰੋਹ ਫੇਜ਼-11 ਸਥਿਤ ਨਵੀਂ ਆਧੁਨਿਕ ਫਲ ਤੇ ਸਬਜ਼ੀ ਮੰਡੀ (ਨੇੜੇ ਪੰਜਾਬ ਮੰਡੀ ਭਵਨ) ਵਿਖੇ ਹੋਵੇਗਾ| ਇਸ ਮੌਕੇ ਸ. ਬਾਦਲ ਨਵੇਂ ਚੁਣੇ ਅਧਿਆਪਕਾਂ ਨੂੰ ਸ਼ੁਭ ਇੱਛਾਵਾਂ ਵੀ ਦੇਣਗੇ| ਇਹ ਜਾਣਕਾਰੀ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਸਮਾਰੋਹ ਵਾਲੀ ਥਾਂ ‘ਤੇ ਜ਼ਿਲਾ ਪ੍ਰਸ਼ਾਸਨਿਕ, ਪੁਲਿਸ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਸੱਦੀ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ|

ਡਾ.ਚੀਮਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪਿਛਲੇ ਸਾਢੇ 9 ਸਾਲਾਂ ਦੌਰਾਨ ਅਧਿਆਪਕਾਂ ਦੀ ਰਿਕਾਰਡ ਭਰਤੀ ਕੀਤੀ ਗਈ ਹੈ ਅਤੇ ਭਲਕੇ ਕੁੱਲ 6565 ਅਧਿਆਪਕਾਂ (4560 ਮਾਸਟਰ ਕਾਡਰ ਅਧਿਆਪਕਾਂ ਅਤੇ 2005 ਈ.ਟੀ.ਟੀ. ਅਧਿਆਪਕਾਂ) ਨੂੰ ਨਿਯੁਕਤੀ ਪੱਤਰ ਦੇਣ ਨਾਲ ਕੁੱਲ ਅਧਿਆਪਕਾਂ ਦੀ ਭਰਤੀ ਦੀ ਗਿਣਤੀ 84 ਹਜ਼ਾਰ ਦੇ ਕਰੀਬ ਹੋ ਜਾਵੇਗੀ| ਉਨ੍ਹਾਂ ਦੱਸਿਆ ਕਿ ਭਲਕੇ ਜਿਨ੍ਹਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ, ਉਨ੍ਹਾਂ ਦੀ ਭਰਤੀ ਵੀ ਰਿਕਾਰਡ ਸਮੇਂ ਅੰਦਰ ਕੀਤੀ ਗਈ ਹੈ| ਉਨ੍ਹਾਂ ਦੱਸਿਆ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਖੁਦ ਨਵੇਂ ਭਰਤੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣਗੇ| ਉਨ੍ਹਾਂ ਦੱਸਿਆ ਕਿ 4560 ਮਾਸਟਰ ਕਾਡਰ ਅਧਿਆਪਕਾਂ ਵਿੱਚੋਂ 1000 ਪੰਜਾਬੀ ਅਧਿਆਪਕਾਂ, 1800 ਸਾਇੰਸ ਅਧਿਆਪਕਾਂ, 1200 ਗਣਿਤ ਅਧਿਆਪਕਾਂ, 200 ਅੰਗਰੇਜ਼ੀ ਅਧਿਆਪਕਾਂ, 350 ਹਿੰਦੀ ਅਧਿਆਪਕਾਂ ਅਤੇ 10 ਸੰਸਕ੍ਰਿਤ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ|

ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਡਾ.ਚੀਮਾ ਨੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਦੀਪ ਅੱਗਰਵਾਲ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ, ਡੀ.ਪੀ.ਆਈ. (ਐਲੀਮੈਂਟਰੀ) ਸ੍ਰੀਮਤੀ ਪੰਕਜ ਸ਼ਰਮਾ, ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ. ਮਾਂਗਟ ਤੇ ਐਸ.ਐਸ.ਪੀ. ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨਾਲ ਮੀਟਿੰਗ ਕਰ ਕੇ ਸਮਾਰੋਹ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ| ਉਨ੍ਹਾਂ ਦੱਸਿਆ ਕਿ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਨਵੇਂ ਚੁਣੇ ਅਧਿਆਪਕਾਂ ਨੂੰ ਮੈਰਿਟ ਅਨੁਸਾਰ ਮਨਪਸੰਦ ਦੇ ਸਟੇਸ਼ਨ ਵੀ ਦਿੱਤੇ ਜਾਣਗੇ|

Leave a Reply

Your email address will not be published. Required fields are marked *