Dharna at DC office by MLA Sidhu against Towers in Residential Area

ਰਿਹਾਇਸ਼ੀ ਖੇਤਰਾਂ ਅੰਦਰ ਲਗਾਏ ਜਾ ਰਹੇ ਅਣਅਧਿਕਾਰਤ ਟਾਵਰਾਂ ਖਿਲਾਫ ਵਿਧਾਇਕ ਸਿੱਧੂ ਦੀ ਅਗਵਾਈ ਹੇਠ ਡੀ ਸੀ ਦਫਤਰ ਅੱਗੇ ਧਰਨਾ

ਐਸ ਏ ਐਸ ਨਗਰ, 4 ਅਕਤੂਬਰ : ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਰਿਲਾਇੰਸ ਕੰਪਨੀ ਵੱਲੋਂ ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਅੰਦਰ ਲਗਾਏ ਜਾ ਰਹੇ ਅਣਅਧਿਕਾਰਤ ਟਾਵਰਾਂ ਵਿਰੁੱਧ ਸ਼ਹਿਰ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਦਾ ਵਿਗਲ ਵਜਾ ਦਿੱਤਾ ਹੈ |
ਵਿਧਾਇਕ ਨੇ ਸ਼ਹਿਰ ਦੀਆਂ ਵੈਲਫੇਅਰ ਐਸੋਸੀਏਸ਼ਨਾਂ ਅਤੇ ਸ਼ਹਿਰ ਦੇ ਆਮ ਲੋਕਾਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਮੁਹਾਲੀ ਦੇ ਦਫਤਰ ਅੱਗੇ ਧਰਨਾ ਮਾਰਿਆ ਅਤੇ ਐਲਾਨ ਕੀਤਾ ਕਿ ਫੇਜ਼ 9 ਦੇ ਪਾਰਕ ਸਮੇਤ ਸ਼ਹਿਰ ਦੇ ਹੋਰਨਾ ਹਿੱਸਿਆਂ ਵਿੱਚ ਰਿਲਾਇੰਸ ਕੰਪਨੀ ਵੱਲੋਂ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਲਗਾਏ ਜਾ ਰਹੇ ਅਣਅਧਿਕਾਰਤ ਟਾਵਰਾਂ ਨੂੰ ਕਿਸੇ ਵੀ ਕੀਮਤ ਤੇ ਲੱਗਣ ਨਹੀਂ ਦਿੱਤਾ ਜਾਵੇਗਾ ਅਤੇ ਲੋਕਾਂ ਦੀ ਭਲਾਈ ਲਈ ਉਹ ਵੱਡੇ ਤੋਂ ਵੱਡਾ ਸੰਘਰਸ਼ ਕਰਨ ਲਈ ਵੀ ਤਿਆਰ ਹਨ | ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰੀ ਸਿੱਧੂ ਨੇ ਦੋਸ਼ ਲਗਾਇਆ ਕਿ ਰਿਲਾਇੰਸ ਕੰਪਨੀ ਨੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਧੱਕੇ ਨਾਲ ਫੇਜ਼ 9 ਦੇ ਪਾਰਕ ਵਿਖੇ ਮੋਬਾਇਲ ਟਾਵਰ ਲਗਾਇਆ ਗਿਆ ਹੈ ਅਤੇ ਇਸ ਟਾਵਰ ਕਾਰਨ ਜਿੱਥੇ ਪਾਰਕ ਵਿੱਚ ਸੈਰ ਕਰਨ ਲਈ ਆਏ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਉੱਥੇ ਹੀ ਲੋਕਾਂ ਦੀ ਸਿਹਤ ਤੇ ਵੀ ਮਾੜਾ ਅਸਰ ਪੈ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਭ ਕੁਝ ਗਮਾਡਾ ਅਤੇ ਪ੍ਰਸਾਸ਼ਨ ਦੀ ਰਿਲਾਇੰਸ ਕੰਪਨੀ ਨਾਲ ਮਿਲੀਭੁਗਤ ਦਾ ਹੀ ਨਤੀਜਾ ਹੈ ਕਿਉਂਕਿ ਪ੍ਰਸਾਸ਼ਨ ਨੇ ਲੋਕਾਂ ਦੇ ਇੰਨੇ ਜਬਦਸਤ ਵਿਰੋਧ ਦੇ ਬਾਵਜੂਦ ਵੀ ਇਸ ਟਾਵਰ ਨੂੰ ਫੇਜ਼ 9 ਦੇ ਪਾਰਕ ਵਿਚੋਂ ਨਹੀਂ ਹਟਾਇਆ | ਉਨ੍ਹਾਂ ਕਿਹਾ ਕਿ ਜੇਕਰ ਹਾਲੇ ਵੀ ਪ੍ਰਸਾਸ਼ਨ ਨੇ ਇਸ ਮਾਮਲੇ ਵਿੱਚ ਕੋਈ ਠੋਸ ਕਦਮ  ਨਾ ਚੁੱਕੇ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਰਿਲਾਇੰਸ ਕੰਪਨੀ ਦਾ ਬਾਈਕਾਟ ਕਰਨਗੇ ਅਤੇ ਇਸ ਕੰਪਨੀ ਦੇ ਮੋਬਾਇਲ ਸਿਮ ਵੀ ਲੋਕਾਂ ਨੂੰ ਨਾ ਵਰਤਣ ਦੀ ਅਪੀਲ ਕਰਨਗੇ | ਇਸ ਮੌਕੇ ਇਕੱਤਰ ਹੋਏ ਲੋਕਾਂ ਨੇ ਸ੍ਰੀ ਸਿੱਧੂ ਦੀ ਅਗਵਾਈ ਹੇਠ ਗਮਾਡਾ ਪ੍ਰਸਾਸ਼ਨ, ਰਿਲਾਇੰਸ ਕੰਪਨੀ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਵਿਰੁੱਧ ਜੋਰਦਾਰ ਨਾਹਰੇਬਾਜੀ ਕੀਤੀ |
ਧਰਨੇ ਦੌਰਾਨ ਪਹੁੰਚੇ ਐਸ.ਡੀ.ਐਮ. ਮੁਹਾਲੀ ਅਤੇ ਰਿਲਾਇੰਸ ਕੰਪਨੀ ਨੂੰ ਵਿਧਾਇਕ ਸ੍ਰੀ ਸਿੱਧੂ ਵੱਲੋਂ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਅਤੇ ਇਸ ਮੌਕੇ ਐਸ.ਡੀ.ਐਮ. ਅਤੇ ਰਿਲਾਇੰਸ ਕੰਪਨੀ ਦੇ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਲੋਕਾਂ ਦੀ ਸਲਾਹ ਤੋਂ ਬਿਨਾਂ ਕੋਈ ਟਾਵਰ ਨਹੀਂ ਲਗਾਇਆ ਜਾਵੇਗਾ |
ਇਸ ਮੌਕੇ ਹੋਰਨਾ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਚੌਧਰੀ ਹਰੀਪਾਲ ਚੋਲਟਾ ਕਲਾਂ, ਸੂਬਾ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸੂਬਾ ਸਕੱਤਰ ਰਾਮ ਸਰੂਪ ਜੋਸ਼ੀ, ਸੂਬਾ ਸਕੱਤਰ ਐਮ.ਡੀ.ਐਸ. ਸੋਢੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਪ੍ਰਦੀਪ ਪੱਪੀ, ਕੌਂਸਲਰ ਨਛੱਤਰ ਸਿੰਘ, ਕੌਂਸਲਰ ਅਮਰੀਕ ਸਿੰਘ ਸੋਮਲ, ਕੌਂਸਲਰ ਨਰੈਣ ਸਿੰਘ ਸਿੱਧੂ, ਕੌਂਸਲਰ
ਸੁਰਿੰਦਰ ਸਿੰਘ ਰਾਜਪੂਤ, ਬਲਾਕ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਇੰਦਰਜੀਤ ਸਿੰਘ ਖੋਖਰ,  ਗੁਰਸਾਹਿਬ ਸਿੰਘ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਐਡਵੋਕੇਟ ਸਵਿਤਾ ਸਿਸੋਦੀਆ, ਮੀਤ ਪ੍ਰਧਾਨ ਗੁਰਚਰਨ ਸਿੰਘ ਭਮਰਾ, ਜਸਪ੍ਰੀਤ ਸਿੰਘ ਗਿੱਲ, ਸੁਨੀਲ ਕੁਮਾਰ ਪਿੰਕਾ, ਸਤੀਸ਼ ਕੁਮਾਰ ਸੈਣੀ, ਗੌਰਵ ਜੈਨ, ਰਘਬੀਰ ਸਿੰਘ ਸੰਧੂ, ਇੰਦਰਜੀਤ ਸਿੰਘ, ਕਮਲਪ੍ਰੀਤ ਸਿੰਘ ਬਨੀ, ਦਵਿੰਦਰ ਸਿੰਘ ਬੱਬੂ, ਕੁਲਵੰਤ ਰਾਣਾ, ਨਵਜੋਤ ਸਿੰਘ ਬਾਛਲ, ਬਸੰਤ ਸਿੰਘ ਕਾਦੀਆਨ, ਬੂਟਾ ਸਿੰਘ ਸੋਹਾਣਾਂ, ਮਨਮੋਹਨ ਸਿੰਘ ਬੈਦਵਾਣ, ਰਣਜੀਤ ਸਿੰਘ ਗਿੱਲ, ਮੁਨੀਸ਼ ਕੁਮਾਰ ਮਲੋਹਤਰਾ, ਐਚ.ਐਸ. ਢਿੱਲੋਂ, ਬਾਲਾ ਸਿੰਘ ਰਾਘੋ, ਦਰਸ਼ਨ ਸਿੰਘ ਧਾਲੀਵਾਲ, ਅਮਨਪੀ੍ਰਤ ਸਿੰਘ ਵਿਕਟਰ, ਗੁਰਵਿੰਦਰ ਸਿੰਘ ਸੋਹੀ, ਹੰਸ ਰਾਜ ਵਰਮਾ, ਦਿਲਬਰ ਖਾਨ ਮਟੌਰ, ਪ੍ਰਦੀਪ ਸੋਨੀ ਮਟੌਰ, ਮੱਖਣ ਸਿੰਘ ਮਟੌਰ, ਨਿਰਮਲ ਸਿੰਘ ਸੱਭਰਵਾਲ, ਲਾਭ ਸਿੰਘ ਬੈਦਵਾਣ, ਕੁਲਜੀਤ ਸਿੰਘ ਔਲਖ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜਰ ਸਨ|

Leave a Reply

Your email address will not be published. Required fields are marked *