Dharna at SS Board Mohali for recruitment of 7161 clerks

dharna29

ਐਸ ਐਸ ਬੋਰਡ ਅਧੀਨ ਚੱਲ ਰਹੀਆਂ ਭਰਤੀਆਂ ਵਿੱਚ ਸਮੂਹ 7161 ਸਫਲ ਉਮੀਦਵਾਰਾਂ ਨੂੰ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਦਿੱਤਾ ਧਰਨਾ

ਐਸ ਏ ਐਸ ਨਗਰ, 29 ਅਗਸਤ : ਐਸ ਐਸ ਬੋਰਡ ਅਧੀਨ ਚੱਲ ਰਹੀ ਕਲਰਕਾਂ ਦੀ ਭਰਤੀ ਵਿੱਚ ਪਾਸ ਹੋਏ ਸਮੂਹ ਵਿਦਿਆਰਥੀਆਂ ਨੂੰ ਨੌਕਰੀ ਤੇ ਰੱਖੇ ਜਾਣ ਲਈ ਇਨ੍ਹਾਂ ਪ੍ਰੀਖਿਆਰਥੀਆਂ ਨੇ ਅੱਜ ਐਸ ਐਸ ਬੋਰਡ ਦੇ ਫੇਜ਼-8, ਮੁਹਾਲੀ ਸਥਿਤ ਦਫਤਰ ਦੇ ਬਾਹਰ ਧਰਨਾ ਦਿੱਤਾ|
ਇਨ੍ਹਾਂ ਪ੍ਰੀਖਿਆਰਥੀਆਂ ਨੇ ਇਸ ਮੌਕੇ ਉਪ ਮੁੱਖ ਮੰਤਰੀ ਦੇ ਨਾਂ ਤੇ ਇੱਕ ਚਿੱਠੀ ਵੀ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਐਸ ਐਸ ਬੋਰਡ ਦੁਆਰਾ ਕਲਰਕ ਅਤੇ ਡਾਟਾ ਐਂਟਰੀ ਆਪਰੇਟਰ  ਦੀ ਭਰਤੀ ਸਬੰਧੀ ਯੋਗਤਾ ਟੈਸਟ 23 ਮਈ ਤੋਂ 16 ਜੂਨ 2016 ਤੱਕ ਲਿਆ ਗਿਆ ਸੀ ਜਿਸਦਾ ਰਿਜ਼ਲਟ 20 ਜੂਨ ਦੀ ਰਾਤ ਨੂੰ ਵੈਬਸਾਈਟ ਤੇ ਪਾਇਆ ਗਿਆ ਸੀ| ਇਸ ਟੈਸਟ ਵਿੱਚ ਰੀ ਚੈਕਿੰਗ ਤੋਂ ਬਾਅਦ 7161 ਪ੍ਰੀਖਿਆਰਥੀਆਂ ਨੇ ਟੈਸਟ ਪਾਸ ਕੀਤਾ ਸੀ ਜਦੋਂ ਕਿ ਅਸਾਮੀਆਂ ਦੀ ਗਿਣਤੀ ਸਿਰਫ 2715 ਹੀ ਸੀ|
ਧਰਨਾਕਾਰੀਆਂ ਨੇ ਕਾ ਕਿ ਪੰਜਾਬ ਸਰਕਾਰ ਵਲੋਂ 1 ਲੱ 30 ਹਜਾਰ ਨਵੀਆਂ ਭਰਤੀਆਂ ਦਾ ਐਲਾਨ ਕੀਤਾ ਗਿਆ ਸੀ ਜਿਸ ਵਿੱਚੋਂ ਲਗਭਗ 20 ਹਜਾਰ ਸਿਰਫ ਕਲਰਕ ਦੀਆਂ ਅਸਾਮੀਆਂ ਦੀ ਗੱਲ ਕੀਤੀ ਗਈ ਸੀ| ਉਨ੍ਹਾਂ ਕਿਹਾ ਕਿ ਬਹੁਤ ਪਰਿਵਾਰਾਂ ਦੀ ਨਿਗਾਹ 7161 ਪ੍ਰੀਖਿਆਰਥੀਆਂ ਦੀ ਭਰਤੀ ਉੱਤੇ ਲੱਗੀ ਹੋਈ ਹੈ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਨੂੰ ਸ਼ਾਇਦ ਮੁੜ ਕੇ ਕਦੇ ਸਰਕਾਰੀ ਨੌਕਰੀ ਲਈ ਮੌਕਾ ਹੀ ਨਾ ਮਿਲੇ|
ਉਨ੍ਹਾਂ ਕਿਹਾ ਕਿ 29 ਜੂਨ ਨੂੰ ਐਸ ਐਸ ਬੋਰਡ ਵਲੋਂ ਪਾਸ ਵਿਦਿਆਰਥੀਆਂ ਦੇ ਰੋਲ ਨੰਬਰਾਂ ਦੇ ਹਿਸਾਬ ਨਾਲ ਜੋ ਲਿਸਟ ਜਾਰੀ ਕੀਤੀ ਹੈ, ਉਸ ਵਿੱਚ ਇਹ ਗੱਲ ਧਿਆਨ ਵਿੱਚ ਆਈ ਹੈ ਕਿ ਜੋ ਉਮੀਦਵਾਰ 65 ਫੀਸਦੀ (ਜਨਰਲ), 60 ਫੀਸਦੀ (ਬੀ ਸੀ), 58 ਫੀਸਦੀ (ਐਸ ਸੀ) ਤੋਂ ਘੱਟ ਨੰਬਰ ਲੈ ਕੇ ਪਾਸ ਹੋਏ ਹਨ, ਉਨ੍ਹਾਂ ਦੀ ਇਸ ਨੌਕਰੀ ਪ੍ਰਤੀ ਉਮੀਦਾਂ ਲਗਭਗ ਖਤਮ ਹੋ ਗਈਆਂ ਹਨ|
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਅਨੇਕਾਂ ਭਰਤੀਆਂ ਜਿਵੇਂ ਪਟਵਾਰੀ, ਪਨਸਪ ਆਦਿ ਕਿਸੇ ਕਾਰਨ ਨੇਪਰੇ ਨਹੀਂ ਚੜ੍ਹ ਸਕੀਆਂ ਜਿਸ ਨਾਲ ਹਜਾਰਾਂ ਯੋਗ ਵਿਦਿਆਰਥੀਆਂ ਨੇ ਐਸ ਐਸ ਬੋਰਡ ਦੁਆਰਾ ਲਏ ਗਏ ਟਾਈਪ ਯੋਗਤਾ ਪ੍ਰੀਖਿਆ ਵਿੱਚ ਮਿਹਨਤ ਕੀਤੀ ਅਤੇ 7161 ਨੇ ਕਾਮਯਾਬੀ ਹਾਸਿਲ ਕੀਤੀ| ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਾਰੇ 7161 ਪ੍ਰੀਖਿਆਰਥੀਆਂ  ਨੂੰ ਅਸਾਮੀਆਂ ਵਧਾ ਕੇ ਸਾਰਿਆਂ ਨੂੰ ਨੌਕਰੀ ਦਿੱਤੀ ਜਾਵੇ ਅਤੇ ਇਸ ਲਈ ਨਵਾਂ ਨੋਟੀਫਿਕੇਸ਼ਨ ਕਰਨ ਦੀ ਥਾਂ ਮੌਜੂਦਾ ਭਰਤੀ ਵਿੱਚ ਹੀ ਕਲਰਕਾਂ ਦੀਆਂ ਅਸਾਮੀਆਂ ਵਧਾ ਦਿੱਤੀ ਜਾਵੇ ਤਾਂ ਜੋ ਸਾਰੇ ਕਾਬਿਲ ਟੈਕਸ ਪਾਸ ਉਮੀਦਵਾਰਾਂ ਨੂੰ ਰੁਜਗਾਰ ਮਿਲ ਸਕੇ|

Leave a Reply

Your email address will not be published. Required fields are marked *