Distribute wheat to blue card holders trasparently : DC

8dc

ਨੀਲੇ ਕਾਰਡ ਧਾਰਕਾਂ ਨੂੰ ਆਟਾ ਦਾਲ ਸਕੀਮ ਤਹਿਤ ਕਣਕ ਦੀ ਵੰਡ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾਵੇ : ਮਾਂਗਟ

ਪਿੰਡ ਪੱਧਰ ਤੇ ਬਣਾਈਆਂ ਗਈਆਂ ਕਮੇਟੀਆਂ ਦੀ ਨਿਗਰਾਨੀ ਹੇਠ ਆਟਾ ਦਾਲ ਸਕੀਮ ਤਹਿਤ ਰਾਸ਼ਨ ਦੀ ਕੀਤੀ ਜਾਂਦੀ ਹੈ ਵੰਡ

ਪਿੰਡ ਸੁਹਾਣਾ ਵਿਖੇ ਡਿਪਟੀ ਕਮਿਸ਼ਨਰ ਨੇ ਆਟਾ ਦਾਲ ਸਕੀਮ ਤਹਿਤ ਮਿਲਣ ਵਾਲੇ ਰਾਸ਼ਨ ਦੀ ਵੰਡ ਦਾ ਲਿਆ ਜਾਇਜ਼ਾ

ਐਸ.ਏ.ਐਸ.ਨਗਰ, 8 ਸਤੰਬਰ :    ਪੰਜਾਬ ਸਰਕਾਰ ਵੱਲੋਂ ਰਾਜ ਦੇ ਨੀਲੇ ਕਾਰਡ ਧਾਰਕਾਂ ਨੂੰ ਆਟਾ ਦਾਲ ਸਕੀਮ ਤਹਿਤ ਪਿੰਡ ਸੁਹਾਣਾ ਵਿਖੇ ਕਣਕ ਦੀ ਵੰਡ ਦਾ ਜਾਇਜਾ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ.ਮਾਂਗਟ ਨੇ ਦੱਸਿਆ ਕਿ ਹੁਣ ਪੰਜਾਬ ਸਰਕਾਰ ਦੇ ਫੈਸਲੇ ਮੁਤਾਬਿਕ ਆਟਾ ਦਾਲ ਸਕੀਮ ਤਹਿਤ ਪਿੰਡ ਪੱਧਰ ਤੇ ਬਣਾਈਆਂ ਗਈਆਂ ਨਿਗਰਾਨ ਕਮੇਟੀਆਂ ਜਿਸ ਵਿੱਚ ਸਰਪੰਚ ਵੀ ਮੈਂਬਰ ਹਨ ਦੀ ਨਿਗਰਾਨੀ ਹੇਠ ਆਟਾ ਦਾਲ ਸਕੀਮ ਤਹਿਤ ਕਣਕ ਅਤੇ ਦਾਲਾਂ ਦੀ ਵੰਡ ਪੁਰੀ ਪਾਰਦਰਸ਼ਤਾਂ ਢੰਗ ਨਾਲ ਕੀਤੀ ਜਾਂਦੀ ਹੈ।

ਸ੍ਰੀ ਮਾਂਗਟ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਆਟਾ ਦਾਲ ਸਕੀਮ ਲਈ ਪਿੰਡ ਪੱਧਰ ਤੇ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਡਿਪੂ ਹੋਲਡਰਾਂ ਵੱਲੋਂ ਆਟਾ ਦਾਲ ਸਕੀਮ ਤਹਿਤ ਕਣਕ ਅਤੇ ਦਾਲ ਵੰਡਣ ਦਾ ਕੰਮ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਪਿੰਡ ਦੀ ਨਿਗਰਾਨ ਕਮੇਟੀ ਦੀ ਦੇਖ ਰੇਖ ਹੇਠ ਕਰਵਾਇਆ ਜਾਂਦਾ ਹੈ ਅਤੇ ਯੋਗ ਨੀਲੇ ਕਾਰਡ ਧਾਰਕਾਂ ਨੂੰ ਵੀ ਇਸ  ਸਕੀਮ ਦਾ ਲਾਭ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਣਕ ਅਤੇ ਦਾਲ ਵੰਡਣ ਦਾ ਕੰਮ ਪੁਰੀ ਪਾਰਦਰਸ਼ਤਾਂ ਨਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਇਸ ਮੌਕੇ ਨੀਲੇ ਕਾਰਡ ਧਾਰਕਾਂ ਤੋਂ ਕਣਕ ਲੈਣ ਲਈ ਦਰਪੇਸ਼ ਮੁਸ਼ਕਲ ਬਾਰੇ ਵੀ ਗੱਲਬਾਤ ਕੀਤੀ ਪਰੰਤੂ ਨੀਲੇ ਕਾਰਡ ਧਾਰਕਾਂ ਵੱਲੋਂ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ, ਐਸ.ਡੀ.ਐਮ ਸ੍ਰੀ ਲਖਮੀਰ ਸਿੰਘ, ਐਮ.ਡੀ. ਲੇਬਰਫੈਡ ਅਤੇ ਕੌਸਲਰ ਸ. ਪਰਮਿੰਦਰ ਸਿੰਘ ਸੁਹਾਣਾ, ਕੌਸਲਰ ਸ.ਸੁਰਿੰਦਰ ਸਿੰਘ ਰੋਡੇ, ਸ. ਸੰਗਤ ਸਿੰਘ ਸਮੇਤ ਹੋਰ ਪੱਤਵੰਤੇ ਵੀ ਮੌਜੂਦ ਸਨ।

Leave a Reply

Your email address will not be published. Required fields are marked *