Distt. Cogress burnt effigy of CM Badal

ਕਾਂਗਰਸ ਨੇ ਸਾੜਿਆ ਮੁੱਖ ਮੰਤਰੀ ਬਾਦਲ ਦਾ ਪੁਤਲਾ
ਐਸ ਏ ਐਸ ਨਗਰ, 13 ਸਤੰਬਰ : ਵਿਧਾਨ ਸਭਾ ਅੰਦਰ ਲੋਕ ਹਿੱਤਾਂ ਦੀ ਗੱਲ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਦੀ ਆਵਾਜ਼ ਨੂੰ ਤਾਨਾਸ਼ਾਹੀ ਤਰੀਕੇ ਨਾਲ ਦਬਾਉਣ ਦੇ ਵਿਰੋਧ ਵਿੱਚ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਐਸ ਏ ਐਸ ਨਗਰ ਵੱਲੋਂ ਸ਼ਹਿਰ ਦੇ ਫੇਜ਼ ਤਿੰਨ-ਪੰਜ ਦੇ ਚੌਂਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਸਾੜਿਆ ਗਿਆ ਅਤੇ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ| ਇਸ ਧਰਨੇ ਦੀ ਅਗਵਾਈ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਦੇ ਸਪੁੱਤਰ
ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਅਤੇ ਸ੍ਰੀ ਸਿੱਧੂ ਦੇ ਸਿਆਸੀ ਸਕੱਤਰ ਤੇ ਕਾਂਗਰਸ ਪਾਰਟੀ ਦੇ ਸੁਬਾਈ ਸਕੱਤਰ ਹਰਕੇਸ਼ ਚੰਦ ਸ਼ਰਮਾਂ ਮੱਛਲੀ ਕਲਾਂ ਵੱਲੋਂ ਕੀਤੀ ਗਈ|
ਇਸ ਮੌਕੇ ਬੋਲਦਿਅ੍ਹ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਅਤੇ ਮੱਛਲੀ ਕਲਾਂ ਨੇ  ਅਕਾਲੀ-ਭਾਜਪਾ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਅ੍ਹ ਕਿਹਾ ਕਿ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਰਾਜ ਧਰਮ ਨਿਭਾਉਣ ਦੀ ਬਜਾਏ ਆਪਣੇ ਪੁੱਤਰ ਦੇ ਮੋਹ ਵਿੱਚ ਫਸ ਕੇ ਸੂਬੇ ਦੇ ਲੋਕਾਂ ਨਾਲ ਧ੍ਰੋਹ ਕਮਾ ਰਹੇ ਹਨ| ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਵਿਧਾਨ ਸਭਾ ਅੰਦਰ ਪੰਜਾਬ ਸਰਕਾਰ ਨੂੰ ਬੇਰੁਜ਼ਗਾਰੀ, ਕਿਸਾਨ ਖੁਦਕਸ਼ੀਅ੍ਹ, ਮਾੜੀ ਕਾਨੂੰਨ ਵਿਵਸਥਾ, ਨਸ਼ਿਅ੍ਹ ਅਤੇ ਪੰਜਾਬ ਅੰਦਰ ਵੱਖ-ਵੱਖ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਵਰਗੇ ਮੁੱਦੇ ਚੁੱਕ ਕੇ ਪੰਜਾਬ ਸਰਕਾਰ ਨੂੰ ਘੇਰ ਰਹੇ ਸਨ ਅਤੇ ਸਰਕਾਰ ਕੋਲੋਂ ਇਨ੍ਹਾਂ ਸਵਾਲਾਂ ਦਾ ਜਵਾਬ ਮੰਗ ਰਹੇ ਸਨ ਪਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਮੁੱਦਿਅ੍ਹ ਦਾ ਜਵਾਬ ਦੇਣ ਦੀ ਬਜਾਏ ਤਾਨਾਸ਼ਾਹੀ ਤਰੀਕੇ ਨਾਲ ਕਾਂਗਰਸੀ ਵਿਧਾਇਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹਿਆ ਹੈ | ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਬੀਤੇ ਕੱਲ੍ਹ ਤੋਂ ਵਿਧਾਨ ਸਭਾ ਅੰਦਰ ਭੁੱਖੇ-ਪਿਆਸੇ ਬੈਠੇ ਹਨ, ਸਰਕਾਰ ਨੇ ਵਿਧਾਨ ਸਭਾ ਦੀ ਬਿਜਲੀ ਕੱਟ ਕੇ ਆਪਣਾਂ ਤਾਨਾਸ਼ਾਹੀ ਚਿਹਰਾ ਵਿਖਾਇਆ ਹੈ ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਡੰਡੇ ਦੇ ਜੋਰ ਨਾਲ ਕਾਂਗਰਸੀ ਵਿਧਾਇਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ ਕਿਉਂਕਿ ਅੱਜ ਪੰਜਾਬ ਦਾ ਬੱਚਾ-ਬੱਚਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਉਨ੍ਹਾਂ ਦੇ ਸਾਢੇ ਨੌਂ ਸਾਲਾਂ ਦੇ ਕਾਰਜਕਾਲ ਦੀ ਕਾਰਗੁਜਾਰੀ ਦੀ ਮੰਗ ਕਰ ਰਹੇ ਹਨ ਅਤੇ ਸਰਕਾਰ ਕੋਲ ਲੋਕਾਂ ਨੂੰ ਦੱਸਣ ਵਾਸਤੇ ਕੱਖ ਵੀ ਨਹੀਂ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਸਰਕਾਰ ਨੇ ਪੰਜਾਬ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ |
ਇਸ ਮੌਕੇ ਹੋਰਨਾ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਪ੍ਰਦੀਪ ਸ਼ਰਮਾ (ਪੱਪੀ), ਗੁਰਪ੍ਰੀਤ ਸਿੰਘ ਜੀ.ਪੀ., ਸੂਬਾ ਸਕੱਤਰ ਹਰੀਪਾਲ ਚੋਲਟਾ ਕਲਾਂ, ਸੂਬਾ ਸਕੱਤਰ ਰਾਮ ਸਰੂਪ ਜੋਸ਼ੀ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਕੌਂਸਲਰ ਅਮਰੀਕ ਸਿੰਘ ਸੋਮਲ, ਕੌਂਸਲਰ ਜਸਬੀਰ ਸਿੰਘ ਮਣਕੂੰ, ਪ੍ਰਦੀਪ ਸੋਨੀ, ਬਲਾਕ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਠੇਕੇਦਾਰ ਮੋਹਣ ਸਿੰਘ ਬਠਲਾਣਾ, ਸਾਬਕਾ ਸਰਪੰਚ ਮਨਜੀਤ ਸਿੰਘ ਤੰਗੋਰੀ, ਸਰਪੰਚ ਕਰਮ ਸਿੰਘ ਮਾਣਕਪੁਰ ਕੱਲਰ, ਸ਼ਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਖੋਖਰ, ਸ੍ਰੀਮਤੀ ਸੁਰਜੀਤ ਕੌਰ ਸੈਣੀ, ਠੇਕੇਦਾਰ ਹਰਦਿਆਲ ਸਿੰਘ, ਬਾਲਾ ਸਿੰਘ ਰਾਘੋ, ਗੁਰਮੀਤ ਸਿੰਘ ਕੁੰਭੜਾ, ਅਸ਼ੋਕ ਕੌਂਡਰ, ਮੱਖਣ ਸਿੰਘ ਮਟੌਰ, ਡਾ. ਬਾਜਵਾ ਸਾਹੀ ਮਾਜਰਾ, ਚੌਧਰੀ ਹਰਨੇਕ ਸਿੰਘ ਸਨੇਟਾ, ਬਸੰਤ ਸਿੰਘ, ਜਤਿੰਦਰ ਆਨੰਦ ਟਿੰਕੂ, ਤੇਜਿੰਦਰ ਸਿੰਘ ਪੂਨੀਆ, ਐਸ.ਐਲ. ਵਸਿਸਟ, ਐਚ.ਐਸ. ਢਿੱਲੋਂ, ਮਨਮੋਹਨ ਸਿੰਘ ਬੈਦਵਾਣ, ਬੀ.ਸੀ. ਪ੍ਰੇਮੀ, ਦਵਿੰਦਰ ਸਿੰਘ ਬੱਬੂ ਬਲੌਂਗੀ, ਮੇਜਰ ਸਿੰਘ ਮਾਨ ਸ਼ਾਹੀਮਾਜਰਾ, ਨਵਜੋਤ ਸਿੰਘ ਬਾਛਲ, ਰਵਿੰਦਰਜੀਤ ਸਿੰਘ ਲਿੰਕੀ, ਰਜਿੰਦਰ ਸਿੰਘ ਧਰਮਗੜ੍ਹ, ਦਵਿੰਦਰ ਸਿੰਘ ਵਿਰਕ, ਬੱਲਾ ਮਦਨਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜਰ ਸਨ |

Leave a Reply

Your email address will not be published. Required fields are marked *