Distt. Legal Services Authority planted trees in Sector 78 Stadium

30archna

ਵਾਤਾਵਰਣ ਦੀ ਸਵੱਛਤਾ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ : ਅਰਚਨਾ ਪੁਰੀ  
ਜਿਲ੍ਹਾ  ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਖੇਡ ਸਟੇਡੀਅਮ ਸੈਕਟਰ-78 ਤੋਂ ਰੁੱਖ ਲਗਾਓ ਮੁਹਿੰਮ ਦਾ ਕੀਤਾ ਅਗਾਜ਼

ਐਸ ਏ ਐਸ ਨਗਰ, 30 ਅਗਸਤ : ਅਜੋਕੇ ਯੁੱਗ ਵਿਚ ਵੱਧ ਰਿਹਾ ਪ੍ਰਦੂਸ਼ਣ ਗੰਭੀਰ ਸਮੱਸਿਆ ਧਾਰਨ ਕਰਦਾ ਜਾ ਰਿਹਾ ਹੈ| ਵੱਧ ਰਹੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਅਤੇ ਵਾਤਾਵਰਣ ਦੀ ਸਵੱਛਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ| ਕੇਵਲ ਰੁੱਖ ਹੀ ਇਕ ਮਾਤਰ ਅਜਿਹਾ ਸਾਧਨ ਹਨ ਜਿਹੜੇ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਬਚਾਅ ਸਕਦੇ ਹਨ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਅਤੇ ਸੈਸ਼ਨ ਜੱਜ -ਕਮ- ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਅਰਚਨਾ ਪੁਰੀ ਨੇ ਖੇਡ ਸਟੇਡੀਅਮ ਸੈਕਟਰ-78 ਤੋਂ ਰੁੱਖ ਲਗਾਓ ਮੁਹਿੰਮ ਦਾ ਅਗਾਜ਼ ਕਰਨ ਮੌਕੇ ਆਪਣੇ ਸੰਬੋਧਨ ਵਿਚ ਕੀਤਾ| ਉਨ੍ਹਾਂ ਇਸ ਮੌਕੇ ਸਕੂਲੀ ਬੱਚਿਆਂ ਦੀ ਵਾਤਾਵਰਣ ਦੀ ਸਵੱਛਤਾ ਲਈ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾਕੇ ਰਵਾਨਾ ਵੀ ਕੀਤਾ| ਇਸ ਰੈਲੀ ਵਿਚ ਨਿਆ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ |
ਜਿਲ੍ਹਾ ਅਤੇ ਸ਼ੈਸਨ ਜੱਜ ਨੇ ਕਿਹਾ ਕਿ ਰੁੱਖ ਲਗਾਉਣ ਉਪਰੰਤ ਉਨ੍ਹਾਂ ਦੀ ਸਾਂਭ-ਸੰਭਾਲ ਦੀ ਬੇਹੱਦ ਲੋੜ ਹੈ| ਉਨ੍ਹਾਂ ਕਿਹਾ ਕਿ ਹਰੇਕ ਇਨਸਾਨ ਨੂੰ ਇਕ–ਇਕ ਰੁੱਖ ਲਗਾਕੇ ਉਸਦੀ ਪਾਲਣ ਪੋਸ਼ਣ ਦੀ
ਜਿੰਮੇਵਾਰੀ ਲੈਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਰੁੱਖਾਂ ਤੋਂ ਬਿਨਾਂ ਮਨੁੱਖ ਦਾ ਜੀਵਨ ਅਧੂਰਾ ਹੈ ਕਿਉਂਕਿ ਮਨੁੱਖੀ ਜੀਵਨ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਰੁੱਖਾਂ ਦਾ ਅਹਿਮ ਯੋਗਦਾਨ ਹੈ| ਉਨ੍ਹਾਂ ਕਿਹਾ ਕਿ ਰੁੱਖਾਂ ਦੀ ਅੰਨੇਵਾਹ ਕਟਾਈ ਕਰਨ ਸਾਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਰੁੱਖਾਂ ਦੀ ਕਟਾਈ ਕਾਰਨ ਵਿਸ਼ਵ ਤਪਸ ਦੀ ਸਮੱਸਿਆ ਪੈਦਾ ਹੋਈ ਹੈ| ਉਨ੍ਹਾਂ ਕਿਹਾ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਿਥੇ ਹਰੇਕ ਇਨਸਾਨ ਨਿਆ ਦਿਵਾਉਣ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ ਉਥੇ ਲੋੜਵੰਦਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰਦੀ ਹੈ ਅਤੇ ਅਥਾਰਟੀ ਵੱਲੋਂ ਸਮਾਜਿਕ ਚੇਤਨਾ ਪੈਦਾ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ| ਉਨ੍ਹਾਂ ਕਿਹਾ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਰੰਭੀ ਰੁੱਖ ਲਗਾਓ ਮੁਹਿੰਮ ਨੂੰ ਪਿੰਡ ਪੱਧਰ ਤੇ ਲਿਜਾਇਆ ਜਾਵੇਗਾ| ਉਨ੍ਹਾਂ ਇਸ ਮੌਕੇ ਖੇਡ ਸਟੇਡੀਅਮ ਵਿਚ ਰੁੱਖ ਲਗਾਓ ਮੁਹਿੰਮ ਦਾ ਅਗਾਜ਼ ਪੌਦਾ ਲਗਾ ਕੇ ਕੀਤੀ| ਖੇਡ ਸਟੇਡੀਅਮ ਵਿਚ ਨਿਆ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਸਕੂਲੀ ਬੱਚਿਆਂ ਵੱਲੋਂ ਵੀ ਰੁੱਖ ਲਗਾਏ ਗਏ|
ਇਸ ਮੌਕੇ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ -ਕਮ- ਸੀ.ਜੇ.ਐਮ ਸ੍ਰੀਮਤੀ ਮੌਨਿਕਾ ਲਾਂਬਾ ਨੇ ਕਿਹਾ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਰੰਭੀ ਰੁੱਖ ਲਗਾਓ ਮੁਹਿੰਮ ਨੂੰ ਸਫਲ ਬਣਾਉਣ ਲਈ ਹਰ ਵਰਗ ਦੇ ਲੋਕਾਂ ਦਾ ਸਹਿਯੋਗ ਲਿਆ ਜਾਵੇਗਾ ਅਤੇ ਲੋਕਾਂ ਨੂੰ ਵਾਤਾਵਰਣ ਦੀ ਸਵੱਛਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ| ਉਨ੍ਹਾਂ ਇਸ ਮੌਕੇ ਆਮ ਲੋਕਾਂ ਨੂੰ ਵੀ ਰੁੱਖ ਲਗਾਉਣ ਦੀ ਅਪੀਲ ਕੀਤੀ |
ਇਸ ਮੌਕੇ ਵਧੀਕ ਜਿਲ੍ਹਾ ਸ਼ੈਸਨ ਜੱਜ ਸ੍ਰੀਮਤੀ ਅੰਸੂਲ ਬੇਰੀ, ਸ੍ਰੀ ਤਰਸੇਮ ਮੰਗਲਾ, ਸ੍ਰੀਮਤੀ ਸ਼ਾਰੂ ਮਹਿਤਾ ਕੌਸ਼ਿਕ , ਸ੍ਰੀ ਜਸਵਿੰਦਰ ਸਿੰਘ, ਸ੍ਰੀ ਪੁਨੀਤ ਮੋਹਨ ਸ਼ਰਮਾ ਅਤੇ ਸਿਵਲ ਜੱਜ ਸੀਨੀਅਰ ਡਵੀਜ਼ਨ ਸ੍ਰੀ ਪੁਨੀਤ ਥਿੰਦ, ਸੀ.ਜੇ.ਐਮ ਸ੍ਰੀਮਤੀ ਵਿਪਨਦੀਪ ਕੌਰ , ਵਧੀਕ ਸਿਵਲ ਜੱਜ ਸ੍ਰੀ ਹਰਪ੍ਰੀਤ ਸਿੰਘ, ਸ੍ਰੀਮਤੀ ਵਿਸਮਨ ਮਾਨ, ਐਸ.ਪੀ.ਟ੍ਰੈਫਿਕ ਸ਼੍ਰੀ ਹਰਬੀਰ ਸਿੰਘ, ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਸੁਖਦੀਪ ਸਿੰਘ, ਜਿਲ੍ਹਾ ਵਣ ਅਫਸਰ ਸ੍ਰੀ ਤੇਜਿੰਦਰ ਸਿੰਘ, ਐਕਸੀਅਨ ਨਗਰ ਨਿਗਮ ਸ੍ਰੀ ਨਰਿੰਦਰ ਸਿੰਘ ਦਾਲਮ, ਸ੍ਰੀ ਹਰਬੰਸ ਸਿੰਘ ਪੀ.ਟੀ.ਆਈ,  ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਗੈਰ ਸਰਕਾਰੀ ਮੈਂਬਰ, ਸ. ਸੁਖਦੇਵ ਸਿੰਘ ਵਾਲੀਆ, ਸ੍ਰੀ ਪੀ.ਡੀ.ਵਾਧਵਾ, ਸ੍ਰ. ਜੈ ਸਿੰਘ ਸੈਂਬੀ, ਸੁਪਰੰਟੈਡੰਟ ਸ. ਸਵਰਨ ਸਿੰਘ ਸੀਵੀਆ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ|  ਇਸ ਤੋਂ ਇਲਾਵਾ ਡੇਰਾਬਸੀ ਅਤੇ ਖਰੜ ਕੋਰਟ ਕੰਪਲੈਕਸ ਵਿਖੇ ਵੀ ਰੁੱਖ ਲਗਾਏ ਗਏ|

Leave a Reply

Your email address will not be published. Required fields are marked *