Dr. Anwar Hussain Appointed Distt. Congress Chairman Minority Deptt.

anwar

ਡਾ. ਅਨਵਰ ਹੁਸੈਨ ਨੂੰ ਮੁੜ ਬਣਾਇਆ ਜਿਲ੍ਹਾ ਚੇਅਰਮੈਨ, ਘੱਟ ਗਿਣਤੀਆਂ ਵਿਭਾਗ ਕਾਂਗਰਸ ਮੋਹਾਲੀ

ਐਸ ਏ ਐਸ ਨਗਰ, 1 ਸਤੰਬਰ : ਘੱਟ ਗਿਣਤੀਆਂ ਕਾਂਗਰਸ ਵਿਭਾਗ ਵੱਲੋਂ ਸੂਬਾ ਪੱਧਰੀ ਜਥੇਬੰਧਕ ਢਾਂਚੇ ਦਾ ਐਲਾਨ ਅੱਜ ਕੀਤਾ ਗਿਆ| ਇਸ ਦੌਰਾਨ 2006 ਤੋਂ ਚਲੇ ਆ ਰਹੇ ਘੱਟ ਗਿਣਤੀਆਂ ਕਾਂਗਰਸ ਦੇ ਜਿਲ੍ਹਾ ਚੇਅਰਮੈਨ ਐਸ ਏ ਐਸ ਨਗਰ, ਡਾ. ਅਨਵਰ ਹੁਸੈਨ ਨੂੰ, ਲਗਾਤਾਰ ਦੂਜੀ ਵਾਰ ਜਿਲ੍ਹਾ ਚੇਅਰਮੈਨ, ਘੱਟ ਗਿਣਤੀਆਂ ਕਾਂਗਰਸ ਨਿਯੁਕਤ ਕੀਤਾ ਗਿਆ ਹੈ| ਇਹ ਅਹੁਦਾ ਉਹਨਾਂ ਨੂੰ ਉਹਨਾਂ ਦੇ ਪਾਰਟੀ ਪ੍ਰਤੀ ਇਮਾਨਦਾਰੀ, ਤਨਦੇਹੀ ਅਤੇ ਮਿਹਨਤ ਨਾਲ ਕੀਤੇ ਗਏ ਕੰਮਾਂ ਨੂੰ ਦੇਖਦੇ ਹੋਏ ਮੁੜ ਸੌਂਪਿਆ ਗਿਆ ਹੈ| ਡਾ. ਅਨਵਰ ਹੁਸੈਨ ਦੁਆਰਾ ਉਚੇਚੇ ਤੌਰ ਤੇ ਹਾਈ ਕਮਾਂਡ ਤੇ ਪੂਰੀ ਕਾਂਗਰਸ ਪਾਰਟੀ ਦਾ ਅਤੇ ਵਿਸ਼ੇਸ਼ ਤੌਰ ਤੇ ਕੈਪਟਨ ਅਮਰਿੰਦਰ ਸਿੰਘ, ਪ੍ਰਧਾਨ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ, ਬੀਬੀ ਲਖਵਿੰਦਰ ਕੌਰ ਗਰਚਾ, ਪੰਜਾਬ ਘੱਟ ਗਿਣਤੀ ਕਾਂਗਰਸ ਵਿਭਾਗ ਦੇ ਚੇਅਰਮੈਨ ਦਿਲਬਰ ਮੁਹੰਮਦ ਖਾਨ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਪੂਰੀ ਨਿਸ਼ਠਾ ਅਤੇ ਲਗਨ ਨਾਲ ਪਾਰਟੀ ਦੀ ਮਜਬੂਤੀ ਲਈ ਕੰਮ ਕਰਦੇ ਰਹਿਣਗੇ ਅਤੇ ਘੱਟ ਗਿਣਤੀ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿਨ ਰਾਤ ਉਪਰਾਲੇ ਕਰਦੇ ਰਹਿਣਗੇ| ਉਨ੍ਹਾਂ ਸਮੂਹ ਘੱਟ ਗਿਣਤੀ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ 2017 ਦੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਾਂ ਪੁਆ ਕੇ ਕਾਂਗਰਸ ਪਾਰਟੀ ਦੀ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਜਾਵੇ|

Leave a Reply

Your email address will not be published. Required fields are marked *