Dusehra Ground in Worst state, poisonous creatures can result fatal : Dhanoa

ਦੁਸਹਿਰਾ ਗਰਾਉਂਡ ਦੀ ਬਦਤਰ ਹਾਲਤ ਨੂੰ ਸੁਧਾਰਨ ਦੀ ਲੋੜ- ਧਨੋਆ
ਐਸ ਏ ਐਸ ਨਗਰ, 20 ਅਗਸਤ (ਕੁਲਦੀਪ ਸਿੰਘ) ਦੁਸ਼ਹਿਰਾ ਗਰਾਉਂਡ ਫੇਜ਼ 8 ਵਿਖੇ ਮੈਦਾਨ ਖੁੱਲਾ ਹੋਣ ਕਾਰਨ ਸ਼ਹਿਰ ਦੇ ਬੱਚੇ ਇੱਥੇ ਕ੍ਰਿਕਟ ਅਤੇ ਫੁੱਟਬਾਲ ਖੇਡਣ ਲਈ ਆਉਂਦੇ ਹਨ ਕਿਉਂ ਕਿ ਸ਼ਹਿਰ ਵਿੱਚ ਕਿਤੇ ਵੀ ਇਹ ਖੇਡਾਂ ਖੇਡਣ ਲਈ ਏਡੀ ਵੱਡੀ ਜਗ੍ਹਾ ਅਤੇ ਵਿਵਸਥਾ ਮੌਜੂਦ ਨਹੀਂ ਹੈ ਅਤੇ ਇਹ ਮੈਦਾਨ ਸ਼ਹਿਰ ਦਾ ਕਾਫੀ ਵੱਡਾ ਖੇਡ ਮੈਦਾਨ ਬਣ ਚੁੱਕਾ ਹੈ ਪਰ ਪਿਛਲੇ ਸਮਿਆਂ ਦੌਰਾਨ ਇੱਥੇ ਸਰਕਸਾਂ ਆਦਿ ਲੱਗੇ ਹੋਣ ਕਾਰਨ ਆਯੋਜਕਾਂ ਵੱਲੋਂ ਇਸ ਮੈਦਾਨ ਵਿੱਚ ਡੂੰਘੇ ਖੱਡੇ ਪੱਟ ਦਿੱਤੇ ਗਏ ਹਨ| ਜੋ ਕਿ ਛੋਟੇ ਛੋਟੇ ਛੱਪੜਾਂ ਦਾ ਰੂਪ ਲੈ ਚੁੱਕੇ ਹਨ|
ਇਸ ਸਬੰਧੀ ਵਾਰਡ ਨੰ: 23 ਦੇ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ ਨੇ ਇੱਥੋਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਥੇ ਖੱਡੇ ਹੋਣ ਕਾਰਨ ਘਾਹ-ਫੂਸ ਵੀ ਕਾਫੀ ਵਧ ਗਿਆ ਹੈ| ਘਾਹ ਫੂਸ ਹੋਣ ਕਾਰਨ ਇੱਥੇ ਮੱਖੀ ਮੱਛਰ, ਜਹਿਰੀਲੇ ਛੋਟੇ ਜਾਨਵਰ ਵੀ ਪੈਦਾ ਹੋ ਗਏ ਹਨ ਜਿਸ ਕਾਰਨ ਕਿਸੇ ਵੀ ਸਮੇਂ ਇੱਥੇ ਕੋਈ ਅਣਹੋਣੀ ਵਾਪਰ ਸਕਦੀ ਹੈ|
ਉਨ੍ਹਾਂ ਦੱਸਿਆ ਕਿ ਇੱਥੇ ਮੱਝਾ ਆਮ ਘਾਹ ਚਰਦੀਆਂ ਅਤੇ ਛੱਪੜਾਂ ਵਿੱਚ ਬੈਠੀਆਂ ਦੇਖੀਆਂ ਜਾ ਸਕਦੀਆਂ ਹਨ ਅਤੇ ਜਹਿਰੀਲੇ ਜਾਨਵਰਾਂ ਜਿਵੇਂ ਸੱਪ, ਨਿਓਲਾ, ਬਿੱਛੂ ਅਤੇ ਅਵਾਰਾ ਕੁੱਤੇ ਆਦਿ ਸ਼ਰੇਆਮ ਫਿਰਦੇ ਹਨ ਸੋ ਇਨ੍ਹਾਂ ਨਾਲ ਕਿਸੇ ਦੇ ਪਸ਼ੂਧਨ ਦਾ ਵੀ ਨੁਕਸਾਨ ਹੋ ਸਕਦਾ ਹੈ|
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੂੰ ਵਾਰ ਵਾਰ ਯਾਦ ਦਿਵਾਉਣ ਅਤੇ ਬੇਨਤੀਆਂ ਕਰਨ ਤੇ ਵੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋਈ| ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਫਿਰ ਤੋਂ ਬੇਨਤੀ ਹੈ ਕਿ ਦੁਸਹਿਰਾ ਗਰਾਉਂਡ ਦੀ ਚੰਗੀ ਤਰ੍ਹਾਂ ਸਮਾਂ ਰਹਿੰਦੇ ਹੋਏ ਪੱਧਰਾ ਕਰਵਾ ਕੇ ਇਸ ਦੀ ਸਫਾਈ ਕਰਾਈ ਜਾਵੇ| ਤਾਂ ਜੋ ਸ਼ਹਿਰ ਦੇ ਬੱਚੇ ਇੱਥੇ ਬਿਨਾ ਕਿਸੇ ਡਰ ਭੈਅ ਅਤੇ ਖਤਰੇ ਤੋਂ ਖੇਡ ਸਕਣ| ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਸ ਜਗ੍ਹਾ ਨੂੰ ਸਾਫ ਨਾ ਕਰਵਾਇਆ ਗਿਆ ਤਾਂ ਇਹ ਅਪਰਾਧਿਕ ਪ੍ਰਵਿਰਤੀ ਦੇ ਲੋਕਾਂ ਅਤੇ ਨਸ਼ੇੜੀਆਂ ਦਾ ਅੱਡਾ ਵੀ ਬਣ ਸਕਦਾ ਹੈ|

Leave a Reply

Your email address will not be published. Required fields are marked *