Education infrastructure to be mad strong in 3289 Edusat schools : Cheema

ਪੰਜਾਬ ਦੇ 3289 ਐਜੂਸੈਟ ਸਕੂਲ਼ਾਂ ਵਿੱਚ ਵਿੱਦਿਅਕ ਢਾਂਚੇ ਨੂੰ ਹੋਰ ਮਜਬੂਤ ਬਣਾਇਆ ਜਾਵੇਗਾ : ਡਾ. ਚੀਮਾ
ਸਿੱਖਿਆ ਮੰਤਰੀ, ਡਾ. ਦਲਜੀਤ ਸਿੰਘ ਚੀਮਾ ਨੇ  ਐਜੂਸੈਟ ਰਾਹੀ ਡਿਜ਼ੀਟਲ ਇਕੁਲਾਇਜਰ ਪ੍ਰੋਗਰਾਮ ਦਾ  ਕੀਤਾ ਉਦਘਾਟਨ
30 ਲੱਖ ਜਰੂਰਤਮੰਦ ਬੱਚਿਆ ਨੂੰ ਲਾਭ ਪਹੁੰਚਾਉਣ ਦੀ ਮੁਹਿੰਮ ਦਾ ਹਿੱੋਸਾ ਹੈ ਡਿਜ਼ੀਟਲ ਇਕੁਲਾਇਜਰ ਪ੍ਰੋਗਰਾਮ

ਐਸ.ਏ.ਐਸ ਨਗਰ, 20 ਸਤੰਬਰ :  ਸਿੱਖਿਆ ਮੰਤਰੀ, ਪੰਜਾਬ ਡਾ. ਦਲਜੀਤ ਸਿੰਘ ਚੀਮਾ ਅਤੇ ਡੀ.ਜੀ.ਐਸ.ਈ. ਸ੍ਰੀ ਪ੍ਰਦੀਪ ਅਗਰਵਾਲ ਵੱਲੋਂ ਵਿੱਤੀ ਸ਼ਾਖਰਤਾ ਪ੍ਰੋਗਰਾਮ ਦਾ ਐਜੂਸੈਟ ਰਾਹੀ ਉਦਘਾਟਨ ਕੀਤਾ ਗਿਆ | ਇਸ ਮੌਕੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਚੇਅਰਪਰਸਨ ਪੰਜਾਬ ਸਕੂਲ ਸਿੱਖਿਆ ਬੋਰਡ ਸ੍ਰੀਮਤੀ ਤੇਜਿੰਦਰ ਕੌਰ , ਡਾਇਰੈਕਟਰ ਐਸ.ਸੀ.ਈ.ਆਰ.ਟੀ, ਵਧੀਕ ਸਟੇਟ ਪ੍ਰੋਜੈਕਟ ਡਾਇਰੈਕਟਰ (ਐਸ.ਐਸ.ਏ), ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ (ਆਰ.ਐਮ.ਐਸ.ਏ), ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ (ਪਿਕਟਸ), ਡਾਇਰੈਕਟਰ (ਡਿਜ਼ੀਟਲ ਇਕੁਲਾਇਜਰ ਪ੍ਰੋਗਰਾਮ), ਏ.ਆਈ.ਐਫ ਅਤੇ ਡੈਲ ਦੇ ਪ੍ਰਤੀਨਿਧੀ ਵੀ ਮੌਜੂਦ ਸਨ|

ਇਸ ਮੌਕੇ ਡਾ. ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੌਕੇ ਸਮੇਂ ਵਿੱਚ ਵਿੱਤੀ ਸਾਖਰਤਾ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਕੁਸ਼ਲਤਾ ਦੇ ਤੋਰ ਤੇ ਜਰੂਰੀ ਹੋ ਗਈ ਹੈ| ਉਨਾਂ ਸਾਰੇ ਪ੍ਰਿੰਸੀਪਲ/ ਮੁੱਖ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਦੇ ਸਮੇਂ ਦੀ ਲੋੜ ਅਨੁਸਾਰ ਵਿਦਿਆਰਥੀਆਂ ਵਿੱਚ ਵਿੱਤੀ ਕੁਸ਼ਲਤਾਵਾਂ ਦਾ ਵਿਕਾਸ ਕਰਨ | ਉਨਾਂ ਵਿਦਿਆਰਥੀਆਂ ਨੂੰ ਵੀ ਏ.ਆਈ.ਐਫ.ਟੀ ਦੇ ਇਸ ਨਵੀਨ ਟਰੇਨਿੰਗ ਪ੍ਰੋਗਰਾਮ ਵਿੱਚ ਭਾਗ ਲੇਣ ਅਤੇ ਲਾਭ ਉਠਾਉਣ ਦੀ ਅਪੀਲ ਵੀ ਕੀਤੀ|  ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ, ਸਿੱਖਿਆ ਵਿੱਚ ਨਵੀਨ ਤਕਨੀਕਾਂ ਦੀ ਵਰਤੋਂ ਰਾਹੀ ਵਿਦਿਆਰਥੀਆਂ ਦੇ ਸਿੱਖਿਆ ਪੱਧਰ ਵਿੱਚ ਸੁਧਾਰ ਲਈ ਵਿਸ਼ੇਸ਼ ਪਹਿਲ ਕਰ ਰਿਹਾ ਹੈ| ਅਜੋਕੇ ਸਮੇਂ ਵਿੱਚ ਵਿੱਤੀ ਸ਼ਾਖਰਤਾ ਦੀ ਲੋੜ ਅਤੇ ਪਾਇਲਟ ਫੇਜ਼ ਦੌਰਾਨ ਇਸਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਉੱਤੇ ਸਕਾਰਾਤਮਕ ਪ੍ਰਭਾਵ ਨੂੰ ਦੇਖਦੇ ਹੋਏ ਅਮਰੀਕਨ ਇੰਡੀਆ ਫਾਊਡੇਸ਼ਨ ਟਰੱਸਟ ਦੁਆਰਾ,  ਡੈੱਲ ਕੰਪਨੀ ਦੀ ਸਹਾਇਤਾ ਨਾਲ, ਸਿੱਖਿਆ ਵਿਭਾਗ ਪੰਜਾਬ ਨਾਲ ਮਿਲਕੇ ਐਜੂਸੈਟ ਰਾਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਟਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਪੰਜਾਬ ਦੇ 3289 ਐਜੂਸੈਟ ਸਕੂਲ਼ਾਂ ਵਿੱਚ ਵਿੱਦਿਅਕ ਢਾਂਚੇ ਨੂੰ ਹੋਰ ਮਜਬੂਤ ਬਣਾਇਆ ਜਾ ਸਕੇ|

ਇਸ ਮੌਕੇ ਡੀ.ਜੀ.ਐਸ.ਈ, ਪੰਜਾਬ ਸ੍ਰੀ ਪ੍ਰਦੀਪ ਅਗਰਵਾਲ ਨੇ ਸੰਬੋਧਨ ਕਰਦਿਆਂ ਸਿੱਖਿਆ ਵਿੱਚ ਵਿੱਤੀ ਸ਼ਾਖਰਤਾ ਦੀ ਜਰੂਰਤ ਅਤੇ ਵਿਸ਼ੇਸ਼ ਤੋਰ ਤੇ ਬੈਂਕਿੰਗ ਸੇਵਾਵਾਂ ਦੀ ਮਹੱਤਤਾ ਤੇ ਜੋਰ ਦਿੱਤਾ| ਇਸ ਪ੍ਰੋਗਰਾਮ ਦੀ ਮੇਜਬਾਨੀ ਡਾ. ਸਰਕਾਰੀਆ ਵੱਲੋਂ ਕੀਤੀ ਗਈ ਤੇ ਉਨਾਂ ਇਸ ਪ੍ਰੋਗਰਾਮ ਦੇ ਵਿਦਿਆਰਥੀਆਂ ਤੇ ਪਏ ਪ੍ਰਭਾਵ ਨੂੰ ਵੀ ਸਾਂਝਾ ਕੀਤਾ| ਇਸ ਸਾਰੇ ਪ੍ਰੋਗਰਾਮ ਦਾ ਪ੍ਰਬੰਧ ਪੰਜਾਬ ਆਈ.ਸੀ.ਟੀ ਸੋਸਾਇਟੀ (ਪਿਕਟਸ) ਵੱਲੋਂ ਕੀਤਾ ਗਿਆ|

ਇਸ ਮੋਕੇ ਡੀ.ਈ. ਡਾਇਰੈਕਟਰ ਸ਼੍ਰੀ ਸੁੰਦਰ ਕ੍ਰਿਸਨਨ ਨੇ ਵਿੱਤੀ ਸਾਖਰਤਾ ਦੀ ਪੜਚੋਲਾਤਮਕ ਸੋਚ ਦੇ ਤੋਰ ਤੇ ਕੁਸ਼ਲਤਾ ਦੀ ਮਹੱਤਤਾ ਅਤੇ ਸਿੱਖਿਆ ਪੱਧਰ ਵਿੱਚ ਸੁਧਾਰ ਲਈ ਵਿਦਿਆਰਥੀਆਂ ਦੀ ਸਹਿਭਾਗਤਾ ਤੇ ਜੋਰ ਦਿੱਤਾ| ਡੈਲ਼ (ਸੀ.ਐਸ.ਆਰ) ਦੇ ਮੁਖੀ ਸ਼੍ਰੀ ਭਾਸਕਰ ਨੇ ਡਿਜ਼ੀਟਲ ਇਕੁਲਾਇਜਰ ਪ੍ਰੋਗਰਾਮ ਨੂੰ ਚਲਾਉਣ ਲਈ ਸਰਕਾਰ ਦੁਆਰਾ ਦਿੱਤੇ ਜਾ ਰਹੇ ਸਹਿਯੋਗ ਦੀ ਸਰਾਹਨਾ ਕੀਤੀ ਅਤੇ ਵੱਡੇ ਪੱਧਰ ਤੇ ਚਲਾਏ ਜਾਣ ਵਾਲੇ ਇਸ ਪ੍ਰੋਗਰਾਮ ਲਈ ਵੀ ਇਸ ਸਹਿਯੋਗ ਨੂੰ ਜਾਰੀ ਰੱਖਣ ਲਈ ਬੇਨਤੀ ਕੀਤੀ | ਉਨਾਂ ਦੱਸਿਆ ਕਿ ਇਹ ਪ੍ਰੋਗਰਾਮ ਡੈਲ ਦੇ 30 ਲੱਖ ਜਰੂਰਤਮੰਦ ਬੱਚਿਆ ਨੂੰ ਲਾਭ ਪਹੁੰਚਾਉਣ ਦੀ ਮੁਹਿੰਮ ਦਾ ਹਿੱਸਾ ਹੈ|

ਇਥੇ ਇਹ ਵਰਨਣ ਯੋਗ ਹੈ ਕਿ ਅਮਰੀਕਨ ਇੰਡੀਆ ਫਾਊਡੇਸ਼ਨ ਜੋ ਕਿ ਇੱਕ ਐਨ.ਜੀ.ਓ ਹੈ, ਭਾਰਤ ਵਿੱਚ ਸਮਾਜਿਕ ਅਤੇ ਆਰਥਿਕ ਸੁਧਾਰ ਲਈ ਪ੍ਰਤੀਬੱਧ ਹੈ ਅਤੇ ਸਿੱਖਿਆ, ਰੁਜਗਾਰ, ਪਬਲਿਕ ਹੈਲਥ, ਲੀਡਰਸ਼ਿਪ ਡਿਵਲਪਮੈਂਟ ਦੇ ਖੇਤਰ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕਾਰਜਸ਼ੀਲ ਹੈ ਅਤੇ ਨਾਲ ਹੀ ਲਿੰਗ ਸਮਾਨਤਾ ਦੀ ਪ੍ਰਾਪਤੀ ਲਈ ਲੜਕੀਆਂ ਅਤੇ ਅੋਰਤਾਂ ਦੇ ਸਸ਼ਕਤੀਕਰਨ ਲਈ ਕਾਰਜਸ਼ੀਲ ਹੈ| ਅਮਰੀਕਨ ਇੰਡੀਆ ਫਾਊਂਡੇਸ਼ਨ ਸਿੱਖਿਆ ਵਿਭਾਗ, ਪੰਜਾਬ ਨਾਲ ਸਾਲ 2005 ਤੋਂ ਜੁੜਿਆ ਹੋਇਆ ਹੈ ਅਤੇ  ਰਾਜ ਵਿੱਚ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਲਈ ਡਿਜ਼ੀਟਲ ਇਕੁਲਾਇਜਰ ਪ੍ਰੋਗਰਾਮ ਚਲਾ ਰਿਹਾ ਹੈ, ਜਿਸ ਰਾਹੀ ਵਿੱਤੀ ਸ਼ਾਖਰਤਾ ਅਤੇ ਸਫਾਈ ਮੁਹਿੰਮ ਵਰਗੇ ਪਾਠਕ੍ਰਮ ਸਬੰਧਿਤ ਵਿਸ਼ਿਆਂ ਦੀ ਟਰੇਨਿੰਗ ਦੇ ਰਿਹਾ ਹੈ|

Leave a Reply

Your email address will not be published. Required fields are marked *