Education Minister inaugurated exhibition in Mohali reminding Mohenjo daro

ਸਾਡਾ ਪੁਰਾਤਨ ਅਮੀਰ ਵਿਰਸਾ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ : ਡਾ. ਚੀਮਾ
ਪੁਰਾਤਨ ਵਿਰਸੇ ਨਾਲ ਜੁੜੀਆਂ ਪ੍ਰਦਰਸ਼ਨੀਆਂ ਵੇਖਕੇ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਦਾ ਮਿਲਦਾ ਹੈ ਮੌਕਾ
ਸਰਕਾਰੀ ਸਕੂਲਾਂ ਚ ਪੜ੍ਹਦੇ ਵੱਖ ਵੱਖ ਜਿਲ੍ਹਿਆਂ ਦੇ 1100 ਦੇ ਕਰੀਬ ਬੱਚਿਆਂ ਨੂੰ ਰੋਜ਼ਾਨਾ ਦਿਖਾਈ ਜਾਂਦੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ
ਦੇਸ਼ ਦੀ ਸੁਰੱਖਿਆ ਦੇ ਮਾਮਲੇ ਚ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ ਨੂੰ ਗੈਰ-ਜਿੰਮੇਵਾਰਨੀ ਬਿਆਨ ਬਾਜ਼ੀ ਨਹੀਂ ਕਰਨੀ ਚਾਹੀਦੀ
ਸ਼ੋਸਲ ਮੀਡੀਆ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਕੂੜ ਪ੍ਰਚਾਰ ਸੌੜੀ ਸੋਚ ਦਾ ਹਿੱਸਾ
ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਸੋਪਿੰਨਸ ਸਕੂਲ ਵਿਖੇ ਪੁਰਾਣੀ ਸੱਭਿਅਤਾ ਮਹਿੰਨਜੋ-ਦੜੋ ਦੀ ਯਾਦ ਨੂੰ ਤਾਜ਼ਾ ਕਰਵਾਉਂਦੀ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ

ਐਸ.ਏ.ਐਸ ਨਗਰ, 7 ਅਕਤੂਬਰ : ਸਾਡਾ ਪੁਰਾਤਨ ਅਮੀਰ ਵਿਰਸਾ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ ਅਤੇ ਪੁਰਾਤਨ ਵਿਰਸੇ ਨਾਲ ਸਬੰਧਤ ਲਗਾਈਆਂ ਜਾਣ ਵਾਲੀਆਂ ਪ੍ਰਦਰਸ਼ਨੀਆਂ ਤੋਂ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ। ਇਨਾ੍ਹਂ ਵਿਚਾਰਾਂ ਦਾ ਪ੍ਰਗਟਾਵਾ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੇ ਸੋਪਿੰਨਸ ਸਕੂਲ ਸੈਕਟਰ -70 ਮੋਹਾਲੀ ਵਿਖੇ ਪੁਰਾਣੀ ਸੱਭਿਅਤਾ ਮਹਿੰਨਜੋ-ਦੜੋ ਦੀ ਯਾਦ ਨੂੰ ਤਾਜ਼ਾ ਕਰਾਉਂਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨਾ੍ਹਂ ਇਸ ਮੌਕੇ ਪ੍ਰਦਰਸ਼ਨੀ ਦਾ ਮੁਆਇਨਾ ਵੀ ਕੀਤਾ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦੀ ਭਰਪੂਰ ਸ਼ਲਾਘਾ ਵੀ ਕੀਤੀ ।

ਇਸ ਪ੍ਰਦਰਸ਼ਨੀ ਵਿਚ ਮਹਿੰਨਜੋ-ਦੜੋ ਦੇ ਸਮੇਂ ਦੀ ਕਾਰੀਗਰੀ ਜਿਹੜੀ ਕਿ ਸ਼ਹਿਰੀ ਵਿਕਾਸ, ਘਰਾਂ, ਬੂਤਾਂ, ਛੱਤਾਂ ਦੀ ਸੁੰਦਰਤਾ ਅਤੇ ਬਰਤਨਾਂ ਦੀ ਸੁੰਦਰਤਾ ਤੋਂ ਇਲਾਵਾ ਉਸ ਸਮੇਂ ਦੇ ਸਿੱਕਿਆਂ, ਬਰਤਨਾਂ ਅਤੇ ਸੁੰਦਰ ਮਕਾਨਾਂ ਸਬੰਧੀ ਵੀ ਪ੍ਰਦਰਸ਼ਿਤ ਕੀਤਾ ਗਿਆ। ਡਾ. ਚੀਮਾ ਨੇ ਇਸ ਮੌਕੇ ਕਿਹਾ ਕਿ ਪੁਰਾਣੀ ਸਭਿਅਤਾ ਨਾਲ ਜੁੜੀਆਂ ਵਸਤਾਂ ਅੱਜ ਵੀ ਨਵੇਂ ਯੁਗ ਦੀਆਂ ਵਸਤਾਂ ਨਾਲ ਮੇਲ ਖਾਂਦੀਆਂ ਹਨ। ਉਨਾ੍ਹਂ ਕਿਹਾ ਕਿ ਇਨਾ੍ਹਂ ਵਸਤਾਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ ਰੱਖਣ ਲਈ ਉਪਰਾਲੇ ਕੀਤੇ ਜਾਣਗੇ ਤਾਂ ਜੋ ਸਾਇੰਸ ਸਿਟੀ ਵੇਖਣ ਆਉਣ ਵਾਲੇ ਵਿਜ਼ਟਰ ਵੀ ਇਨਾ੍ਹਂ ਪੁਰਾਤਨ ਵਸਤਾਂ ਨੂੰ ਦੇਖ ਸਕਣ। ਡਾ. ਚੀਮਾ ਨੇ ਦੱਸਿਆ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੂੰ ਰਾਜ ਭਰ ਚ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਦਿਖਾਇਆ ਜਾ ਰਿਹਾ ਹੈ ਅਤੇ ਰੋਜ਼ਾਨਾ ਹਰ ਜਿਲ੍ਹੇ ਚੋਂ ਦੋ-ਦੋ ਬੱਸਾਂ ਭੇਜੀਆਂ ਜਾਂਦੀਆਂ ਹਨ ਅਤੇ ਕਰੀਬ 1100 ਵਿਦਿਆਰਥੀ ਰੋਜ਼ਾਨਾ ਸਾਇੰਸ ਸਿਟੀ ਨੂੰ ਵੇਖਣ ਲਈ ਜਾਂਦੇ ਹਨ। ਜਿਥੇ ਕੇ ਉਨਾ੍ਹਂ ਨੂੰ ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾਇਰੈਕਟਰ ਏ.ਬੀ.ਐਸ ਸਿੱਧੂ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਇਕ ਹਫਤਾ ਚਲੇਗੀ ਅਤੇ ਉਨਾ੍ਹਂ ਦੀ ਭਾਵਨਾ ਹੈ ਕਿ ਇਹ ਪ੍ਰਦਰਸ਼ਨੀ ਵੱਖ ਵੱਖ ਥਾਵਾਂ ਤੇ ਲਗਾਈ ਜਾਵੇ ਤਾਂ ਜੋ ਸਕੂਲੀ ਵਿਦਿਆਰਥੀ ਆਪਣੀ ਪੁਰਾਣੀ ਸੱਭਿਅਤਾ ਬਾਰੇ ਜਾਣੂ ਹੋ ਸਕਣ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਗੋਲਡੀ ਕੰਪਾਨੀ ਅਤੇ ਸ੍ਰੀ ਸਿਧਾਰਥ ਸਮੇਤ ਸਕੂਲ ਦੇ ਹੋਰ ਅਧਿਆਪਕ ਵੀ ਮੌਜੂਦ ਸਨ।

ਬਾਅਦ ਵਿਚ ਪੱਤਰਕਾਰਾਂ ਵੱਲੋਂ ਸ਼ੋਸ਼ਲ ਮੀਡੀਏ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਡਾਂ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਮਾਮਲੇ ਚ ਰਾਜਨੀਤਿਕ ਪਾਰਟੀਆਂ ਦੇ ਕਿਸੇ ਵੀ ਆਗੂ ਨੂੰ ਗੈਰ-ਜਿੰਮੇਵਾਰਨਾ ਬਿਆਨ-ਬਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਬਾਰਡਰ ਤੇ ਜਾ ਕੇ ਲੋਕਾਂ ਨੂੰ ਭੜਕਾਉਣਾ ਨਹੀਂ ਚਾਹੀਦਾ । ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੋਸ਼ਲ ਮੀਡੀਏ ਤੇ ਕੀਤਾ ਜਾ ਰਿਹਾ ਕੂੜ ਪ੍ਰਚਾਰ ਸੌੜੀ ਸੋਚ ਦਾ ਹਿੱਸਾ ਹੈ। ਉਨਾ੍ਹਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਫੌਜ਼ ਵਿਚ ਸੇਵਾ ਕੀਤੀ ਹੈ ਇਸ ਲਈ ਉਨਾ੍ਹਂ ਨੂੰ ਫੌਜ਼ ਅਤੇ ਭਾਰਤ ਸਰਕਾਰ ਦੇ ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿਚ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ ਅਤੇ ਉਨਾ੍ਹਂ ਵੱਲੋਂ ਕੀਤਾ ਜਾ ਰਿਹਾ ਸ਼ੋਸ਼ਲ ਮੀਡੀਏ ਤੇ ਕੂੜ ਪ੍ਰਚਾਰ ਸ਼ੋਭਦਾ ਨਹੀਂ ਅਤੇ ਨਾ ਹੀ ਇਸ ਤਰਾ੍ਹਂ ਦੀ ਮਾੜੀ ਸ਼ਬਦਾਵਲੀ ਵਰਤਣੀ ਚਾਹੀਦੀ ਹੈ। ਉਨਾ੍ਹਂ ਕਿਹਾ ਕਿ ਉਹ ਅਜਿਹਾ ਬੁਖਲਾਹਟ ਵਿਚ ਆ ਕੇ ਕਰ ਰਹੇ ਹਨ ਕਿਉਂਕਿ ਪੰਜਾਬ ਚ ਲਗਾਤਾਰ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨੀ ਤਹਿ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ (ਸ਼ਹਿਰੀ) ਸ੍ਰੋਮਣੀ ਅਕਾਲੀ ਦਲ ਸ.ਪਰਮਜੀਤ ਸਿੰਘ ਕਾਹਲੋਂ, ਜਿਲ੍ਹਾ ਪ੍ਰਧਾਨ (ਸ਼ਹਿਰੀ) ਇਸਤਰੀ ਅਕਾਲੀ ਦਲ ਬੀਬੀ ਕੁਲਦੀਪ ਕੌਰ ਕੰਗ, ਪ੍ਰੈਸ ਸਕੱਤਰ ਕਿਸਾਨ ਵਿੰਗ ਸ੍ਰੋਮਣੀ ਅਕਾਲੀ ਦਲ ਅਤੇ ਕੌਸਲਰ ਸ. ਸੁਖਦੇਵ ਸਿੰਘ ਪਟਵਾਰੀ, ਕੌਸਲਰ ਸ੍ਰ. ਕਮਲਜੀਤ ਸਿੰਘ ਰੂਬੀ, ਉਘੇ ਫੋਟੋ ਜਨਰਲਿਸਟ ਸ. ਮਨਜੀਤ ਸਿੰਘ ਸਮੇਤ ਹੋਰ ਆਗੂ ਵੀ ਮੌਜੂਦ ਸਨ।

Leave a Reply

Your email address will not be published. Required fields are marked *