Election of Sanatan Dharam mandir committee on September 25

ਸ੍ਰੀ ਸਨਾਤਨ ਧਰਮ ਸਭਾ ਫੇਜ਼ 9 ਮੁਹਾਲੀ ਦੀ ਚੋਣ 25 ਸਤੰਬਰ ਨੂੰ
– ਪ੍ਰਧਾਨਗੀ, ਜਨਰਲ ਸਕੱਤਰ ਅਤੇ ਕੈਸ਼ੀਅਰ ਅਹੁਦਿਆਂ ਲਈ ਪੰਜ-ਪੰਜ ਵਿੱਚੋਂ ਦੋ ਦੋ
ਉਮੀਦਵਾਰ ਰਹੇ ਚੋਣ ਮੈਦਾਨ ‘ਚ

ਐਸ.ਏ.ਐਸ. ਨਗਰ, 19 ਸਤੰਬਰ : ਫੇਜ਼ 9 ਸਥਿਤ ਸ੍ਰੀ ਸ਼ਿਵ ਮੰਦਿਰ ਵਿਖੇ ਸ੍ਰੀ ਸਨਾਤਨ ਧਰਮ ਸਭਾ ਫੇਜ਼ 9, ਮੁਹਾਲੀ ਦੀ ਗਵਰਨਿੰਗ ਬਾਡੀ ਦੀ ਚੋਣ ਪ੍ਰਕਿਰਿਆ ਦਾ ਕੰਮ ਸ਼ੁਰੂ ਹੋ ਚੁੱਕਾ ਹੈ| ਇਹ ਚੋਣ 25 ਸਤੰਬਰ ਨੂੰ ਮੰਦਰ ਕੈਂਪਸ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਕਰਵਾਈ ਜਾਵੇਗੀ| ਇਹ ਜਾਣਕਾਰੀ ਸਭਾ ਦੇ ਜਨਰਲ ਇਜਲਾਸ ਵਿੱਚ ਸਰਵਸੰਮਤੀ ਨਾਲ ਚੁਣੇ ਗਏ ਚੋਣ ਕਮਿਸ਼ਨਰ ਰਮੇਸ਼ ਕੁਮਾਰ ਵਰਮਾ ਨੇ ਦਿੱਤੀ|
ਉਨ੍ਹਾਂ ਦੱਸਿਆ ਕਿ ਜਨਰਲ ਹਾਊਸ ਦੀ ਮੀਟਿੰਗ 11 ਸਤੰਬਰ ਨੂੰ ਕਰਵਾਈ ਗਈ ਸੀ ਜਿਸ ਵਿੱਚ ਸੰਵਿਧਾਨ ਮੁਤਾਬਕ ਸਭਾ ਦੇ ਤਿੰਨ ਅਹੁਦਿਆਂ ਪ੍ਰਧਾਨ, ਜਨਰਲ ਸਕੱਤਰ ਅਤੇ ਕੈਸ਼ੀਅਰ ਦੀ ਚੋਣ ਲਈ ਪ੍ਰਕਿਰਿਆ ਅਰੰਭ ਹੋਈ ਸੀ| ਇਸ ਚੋਣ ਲਈ ਰਮੇਸ਼ ਵਰਮਾ ਨੂੰ ਚੋਣ ਕਮਿਸ਼ਨਰ, ਵਿਨੋਦ ਕੁਮਾਰ ਅਤੇ ਰਮੇਸ਼ ਮਨਚੰਦਾ ਨੂੰ ਅਸਿਸਟੈਂਟ ਚੋਣ ਕਮਿਸ਼ਨਰ ਚੁਣਿਆ ਗਿਆ ਸੀ| ਉਨ੍ਹਾਂ ਦੱਸਿਆ ਕਿ ਪ੍ਰਧਾਨਗੀ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਪੰਜ-ਪੰਜ ਉਮੀਦਵਾਰਾਂ, ਕੈਸ਼ੀਅਰ ਦੇ ਅਹੁਦੇ ਲਈ ਚਾਰ ਉਮੀਦਵਾਰਾਂ ਨੇ ਕਾਗਜ਼ ਭਰੇ ਸਨ| ਇਨ੍ਹਾਂ ਦੀ 17 ਸਤੰਬਰ ਨੂੰ ਸਕਰੂਟਨੀ ਹੋਈ ਅਤੇ ਸਾਰੇ ਕਾਗਜ ਸਹੀ ਪਾਏ ਗਏ| ਇਸ ਉਪਰੰਤ ਪ੍ਰਧਾਨਗੀ ਲਈ ਉਮੀਦਵਾਰ ਹਰਦੇਵ ਸਿੰਘ ਰਾਣਾ ਅਤੇ ਸਤੀਸ਼ ਸੈਣੀ ਨੇ ਸਤਪਾਲ ਸ਼ਰਮਾ ਦੇ ਹੱਕ ਵਿੱਚ ਅਤੇ ਅਨਿਲ ਕੁਮਾਰ ਅਨੰਦ ਨੇ ਆਪਣੇ ਘਰੇਲੂ ਕਾਰਨਾਂ ਕਰਕੇ ਕਾਗਜ਼ ਵਾਪਿਸ ਲੈ ਲਏ| ਇਸ ਪ੍ਰਕਾਰ ਸਤਪਾਲ ਸ਼ਰਮਾ ਅਤੇ ਡਾ. ਨਰੇਸ਼ ਕੁਮਾਰ ਸਿਰਫ ਦੋ ਉਮੀਦਵਾਰ ਹੀ ਪ੍ਰਧਾਨਗੀ ਅਹੁਦੇ ਲਈ ਚੋਣ ਮੈਦਾਨ ਵਿੱਚ ਰਹਿ ਗਏ|
ਸ੍ਰੀ ਵਰਮਾ ਨੇ ਦੱਸਿਆ ਕਿ ਜਨਰਲ ਸਕੱਤਰ ਅਹੁਦੇ ਲਈ ਉਮੀਦਵਾਰ ਅਮਨਦੀਪ ਨੇ ਘਰੇਲੂ ਕਾਰਨਾਂ ਕਰਕੇ, ਚੰਦਰ ਜੁਆਲ, ਸੁਖਵੀਰ ਸਿੰਘ ਨੇ ਰਮੇਸ਼ ਕੁਮਾਰ ਸ਼ਰਮਾ ਦੇ ਹੱਕ ਵਿੱਚ ਕਾਗਜ਼ ਵਾਪਿਸ ਲੈ ਲਏ| ਇਸ ਪ੍ਰਕਾਰ ਹੁਣ ਜਨਰਲ ਸਕੱਤਰ ਅਹੁਦੇ ਲਈ ਰਮੇਸ਼ ਕੁਮਾਰ ਸ਼ਰਮਾ ਅਤੇ ਰਾਕੇਸ਼ ਕੁਮਾਰ ਦੋ ਉਮੀਦਵਾਰ ਹੀ ਰਹਿ ਗਏ ਹਨ| ਕੈਸ਼ੀਅਰ ਲਈ ਚਾਰ ਵਿੱਚੋਂ ਜਤਿੰਦਰ ਗੋਇਲ ਨੇ ਬੀ.ਸੀ. ਗੁਪਤਾ ਦੇ ਹੱਕ ਵਿੱਚ, ਜੇ.ਪੀ. ਜੌਲੀ ਨੇ ਘਰੇਲੂ ਕਾਰਨਾਂ ਕਰਕੇ ਕਾਗਜ਼ ਵਾਪਿਸ ਲੈ ਲਏ| ਇਸ ਪ੍ਰਕਾਰ ਬੀ.ਸੀ. ਗੁਪਤਾ ਅਤੇ ਆਈ.ਡੀ. ਗਰਗ ਕੈਸ਼ੀਅਰ ਅਹੁਦੇ ਲਈ ਚੋਣ ਮੈਦਾਨ ਵਿੱਚ ਹਨ|
ਉਨ੍ਹਾਂ ਦੱਸਿਆ ਕਿ ਇਹ ਚੋਣ 25 ਸਤੰਬਰ ਨੂੰ ਮੰਦਰ ਕੈਂਪਸ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਕਰਵਾਈ ਜਾਵੇਗੀ| ਪ੍ਰਧਾਨ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਕੁੱਲ 159 ਮੈਂਬਰਾਂ ਦੀ ਲਿਸਟ ਮੁਤਾਬਕ ਪੋਲਿੰਗ ਹੋਵੇਗੀ| ਨਤੀਜੇ ਉਸੀ ਸ਼ਾਮ ਸਾਢੇ 4 ਵਜੇ ਤੱਕ ਘੋਸ਼ਿਤ ਕਰ ਦਿੱਤੇ ਜਾਣਗੇ|

Leave a Reply

Your email address will not be published. Required fields are marked *