ਅਮੀਰ ਦੇਸ਼ ਨਿਭਾਉਣ ਜਲਵਾਯੂ ਵਚਨਬੱਧਤਾ: ਸੰਯੁਕਤ ਰਾਸ਼ਟਰ
ਬ੍ਰਸੇਲਸ, 15 ਅਪ੍ਰੈਲ (ਸ.ਬ.) ਸੰਯੁਕਤ ਰਾਸ਼ਟਰ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਅਮੀਰ ਦੇਸ਼ਾਂ ਨੂੰ ਜਲਵਾਯੂ ਬਦਲਾਓ ਦੇ ਮੁੱਦੇ ਤੇ ਵਿਕਾਸਸ਼ੀਲ ਦੇਸ਼ਾਂ ਨੂੰ ਮਦਦ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਨਿਭਾਉਣੀ ਚਾਹੀਦੀ ਹੈ ਤਾਂ ਕਿ ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ ਵਿੱਚ ਕਮੀ ਲਿਆਉਣ ਲਈ ਵੈਸ਼ਵਿਕ ਸਮਝੌਤੇ ਤੇ ਪ੍ਰਗਤੀ ਹੋ ਸਕੇ। read more...
ਮੈਕਸੀਕੋ ਵਿੱਚ ਪੁਲੀਸ ਮੁੱਖੀ ਦੀ ਗਲਾ ਵੱਢ ਕੇ ਹੱਤਿਆ
ਮੋਂਟੇਰੇ (ਮੈਕਸੀਕੋ), 27 ਮਾਰਚ (ਸ.ਬ.) ਮੈਕਸੀਕੋ ਦੇ ਉਤਰੀ ਹਿੱਸੇ ਵਿੱਚ ਇੱਕ ਪੁਲੀਸ ਮੁੱਖੀ ਅਤੇ ਇੱਕ ਹੋਰ ਵਿਅਕਤੀ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ ਹੈ। ਸਥਾਨਕ ਨਿਆਂ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਦੂਜੇ ਵਿਅਕਤੀ ਨੂੰ ਵੀ ਪੁਲੀਸ ਅਧਿਕਾਰੀ ਮੰਨਿਆ ਜਾ ਰਿਹਾ ਹੈ ਅਤੇ ਦੋਵਾਂ ਦੀਆਂ ਲਾਸ਼ਾਂ ਪੁਲੀਸ ਕਾਰ ਵਿੱਚ ਬਰਾਮਦ ਹੋਈਆਂ। read more...
ਲਾਰਾ ਚੱਲੀ ਬਿਪਾਸ਼ਾ ਦੇ ਰਾਹ ਤੇ
ਲੋਕਾਂ ਨੂੰ ਯਾਦ ਹੀ ਹੋਵੇਗਾ ਕਿ ਕੁੱਝ ਦਿਨ ਪਹਿਲਾਂ ਬਿਪਾਸ਼ਾ ਬਸੂ ਨੇ ਆਪਣੀ ਫਿਟਨੈਸ ਵੀਡੀਓ ਤੇ ਆਧਾਰਿਤ ਡੀ ਵੀ ਡੀ ਜਾਰੀ ਕੀਤੀ ਸੀ। ਹੁਣ ਖਬਰ ਆਈ ਹੈ ਕਿ ਉਸੇ ਤਰਜ ਤੇ ਲਾਰਾ ਦੱਤਾ ਵੀ ਫਿਟਨੈਸ ਡੀ ਵੀ ਡੀ ਜਾਰੀ ਕਰਨ ਦੀ ਯੋਜਨਾ ਤੇ ਕੰਮ ਕਰ ਰਹੀ ਹੈ। ਉ¤ਧਰ ਆਪਣੀ ਡੀ ਵੀ ਡੀ ਨੂੰ ਮਿਲੇ ਹੁੰਗਾਰੇ ਤੋਂ ਪ੍ਰੇਰਿਤ ਹੋ ਕੇ ਬਿਪਾਸ਼ਾ ਉਸ ਦੀਆਂ ਅਗਲੀਆਂ ਦੋ ਕੜੀਆਂ ਤੇ ਕੰਮ ਸ਼ੁਰੂ ਕਰਨ ਵਾਲੀ ਹੈ, ਇੱਧਰ ਲਾਰਾ ਵੀ ਅਜਿਹਾ ਕੁੱਝ ਵਿਚਾਰ ਬਣਾਉਣ ਲੱਗੀ ਹੈ। ਜਾਹਿਰ ਹੈ ਲਾਰਾ ਦੇ ਇਸ ਕਦਮ ਨਾਲ ਬਿਪਾਸ਼ਾ ਨਾਰਾਜ ਤਾਂ ਹੈ ਪਰ ਉਹ ਕਰ ਵੀ ਕੀ ਸਕਦੀ ਹੈ, ਸਿਵਾਏ ਮਾਇਆਨਗਰੀ ਦੀ ਭੇਡਚਾਲ ਨੂੰ ਕੋਸਣ ਦੇ। ਇਹ ਭੇਡਚਾਲ ਮਸ਼ਹੂਰ ਵੀ ਹੈ। ਕਿਸੇ ਇੱਕ ਨੇ ਇੱਥੇ ਕੁੱਝ ਨਵਾਂ ਕੀਤਾ ਨਹੀਂ ਕਿ ਉਸ ਦੇ ਪਿੱਛੇ ਚੱਲਣ ਵਾਲਿਆਂ ਦੀ, ਉਸੇ ਤਰ੍ਹਾਂ ਦਾ ਕਰਨ ਵਾਲਿਆਂ ਦੀ ਲਾਈਨ ਲੱਗ ਜਾਂਦੀ ਹੈ। ਇਸ ਲਾਈਨ ਵਿੱਚ ਹੁਣ ਲਾਰਾ ਵੀ ਲੱਗ ਗਈ ਹੈ। ਸਕਾਈ ਬਿਊਰੋ read more...
ਸੋਨਮ ਨੂੰ ਹੈ ਪੰਛੀਆਂ ਦੀ ਚਿੰਤਾ
ਫਿਲਮਾਂ ਵਿੱਚ ਕਈ ਵਾਰ ਪਸ਼ੂ-ਪੰਛੀਆਂ ਦੇ ਨਾਲ ਹੀਰੋ ਹੀਰੋਇਨ ਦੇ ਸ਼ਾਟ ਲਏ ਜਾਂਦੇ ਹਨ, ਪਰ ਬਾਅਦ ਵਿੱਚ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਹੈ। ਭਾਵੇਂ ਹੀ ਉਹਨਾਂ ਨੰਨ੍ਹੇ ਜੀਵਾਂ ਜਾਂ ਪੰਛੀਆਂ ਵਾਲਾ ਦ੍ਰਿਸ਼ ਹਿਟ ਕਿਉਂ ਨਾ ਹੋ ਜਾਵੇ। ਇਸ ਮਾਮਲੇ ਵਿੱਚ ‘ਦਿੱਲੀ-6’ ਦੀ ਹੀਰੋਇਨ ਸੋਨਮ ਕਪੂਰ ਵੱਖਰੀ ਹੈ। ਇੱਕ ਕਬੂਤਰ ਦੇ ਨਾਲ ਉਹਨਾਂ ਦਾ ਫਿਲਮਾਇਆ ਗੀਤ ‘ਮਸਕਕਲੀ ਮਟਕਕਲੀ ਖੂਬ ਹਿਟ ਰਿਹਾ ਹੈ। ਹੁਣ ਉਹਨਾਂ ‘ਮਸਕਲੀਆਂ’ ਨੂੰ ਬਚਾਉਣ ਦੀ ਪਹਿਲ ਕੀਤੀ ਹੈ। ਸੋਨਮ ਨੂੰ ਪਤਾ ਹੈ ਕਿ ਸ਼ੀਸ਼ਾ ਲੱਗੇ ਮਾਂਝੇ ਨਾਲ ਇਹਨਾਂ ਪੰਛੀਆਂ ਦੇ ਖੰਭ ਵੱਢੇ ਜਾਂਦੇ ਹਨ, ਕਈ ਵਾਰ ਉਹ ਇੰਨੇ ਜ਼ਖਮੀ ਹੋ ਜਾਂਦੇ ਹਨ ਕਿ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਦਾ। ਇਹੀ ਕਾਰਨ ਹੈ ਕਿ ਉਹਨਾਂ ਨੇ ਪੀਪਲ ਫਾਰ ਦਾ ਏਥੀਕਲ ਟ੍ਰੀਟਮੈਂਟ ਆਫ ਐਨੀਮਲਸ ਮਤਲਬ ਪੇਟਾ ਵੱਲੋਂ ਮਹਾਰਾਸ਼ਟਰ ਦੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਉਹਨਾਂ ਮੰਗ ਕੀਤੀ ਹੈ ਕਿ ਮਾਂਝੇ ਤੋਂ ਇਹਨਾਂ ਪੰਛੀਆਂ ਅਤੇ ਇਨਸਾਨਾਂ ਦੇ ਜ਼ਖਮੀ ਹੋਣ ਜਾਂ ਮੌਤ ਦੇ ਖਦਸ਼ੇ ਨੂੰ ਭਾਂਪਦੇ ਹੋਏ ਮੁੰਬਈ ਪੁਲੀਸ ਸ਼ਹਿਰ ਵਿੱਚ ਪਤੰਗ ਉਡਾਉਣ ਵਾਲਿਆਂ ਨੂੰ ਇਸ ਤਰ੍ਹਾਂ ਦਾ ਮਾਂਝਾ ਇਸਤੇਮਾਲ ਕਰਨ ਤੋਂ ਰੋਕੇ। ਸੋਨਮ ਨੇ ਲਿਖਿਆ ਹੈ ਕਿ ਇਸ ਤਰ੍ਹਾਂ ਦਾ ਮਾਂਝਾ ਕੁੱਝ ਲੋਕਾਂ ਲਈ ਖੁਸ਼ੀ ਦਾ ਕਾਰਨ ਬਣ ਸਕਦਾ ਹੈ, ਪਰ ਕਈ ਪਰਿਵਾਰਾਂ ਦੇ ਲਈ ਕਸ਼ਟ ਦਾ ਕਾਰਨ ਵੀ ਬਣਦਾ ਹੈ। ਸਕਾਈ ਬਿਊਰੋ read more...
ਲੋਕਾਂ ਦੇ ਦਿਲ ਵਿੱਚ ਰਹਿਣਾ ਚਾਹੁੰਦੀ ਹਾਂ : ਰਿਤੁਪਰਨਾ ਸੇਨਗੁਪਤਾ
ਰਿਤੁਪਰਨਾ ਸੇਨਗੁਪਤਾ ਦੀ ਗਿਣਤੀ ਬੰਗਲਾ ਸਿਨੇਮਾ ਦੀਆਂ ਕਾਮਯਾਬ ਅਭਿਨੇਤਰੀਆਂ ਵਿੱਚ ਕੀਤੀ ਜਾਂਦੀ ਹੈ। ਉਹ ਕਾਫੀ ਸਮੇਂ ਤੋਂ ਬਾਲੀਵੁਡ ਵਿੱਚ ਆਪਣੀ ਜਗ੍ਹਾ ਲੱਭ ਰਹੀ ਹੈ। ਇਸ ਦਿਸ਼ਾ ਵਿੱਚ ਰਿਤੁਪਰਨਾ ਦਾ ਅਗਲਾ ਕਦਮ ਹੈ ‘ਮਿੱਤਲ ਵਰਸੇਜ ਮਿੱਤਲ’। ਘਰੇਲੂ ਹਿੰਸਾ ਤੇ ਆਧਾਰਿਤ ਡਾਇਰੈਕਟਰ ਕਰਨ ਰਾਜਦਾਨ ਦੀ ਇੱਕ ਫਿਲਮ ਨੂੰ ਲੈ ਕੇ ਰਿਤੁਪਰਨਾ ਇਹਨੀਂ ਦਿਨੀਂ ਸੁਰਖੀਆਂ ਵਿੱਚ ਹੈ। ‘ਮਿੱਤਲ ਵਰਸੇਜ ਮਿੱਤਲ’ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਕਿਰਦਾਰ ਨਿਭਾਇਆ ਹੈ? ਇਸ ਫਿਲਮ ਵਿੱਚ ਮੈਂ ਮਿਤਾਲੀ ਦਾ ਕਿਰਦਾਰ ਨਿਭਾਇਆ ਹੈ, ਜੋ ਇੱਕ ਮਿਡਲ ਕਲਾਸ ਪਰਿਵਾਰ ਦੀ ਸਿੱਦੀ ਸਾਦੀ ਲੜਕੀ ਹੈ। ਮਿਤਾਲੀ ਦਾ ਵਿਆਹ ਰੋਹਿਤ ਰਾਏ ਨਾਲ ਹੁੰਦਾ ਹੈ। ਸ਼ੁਰੂਆਤ ਵਿੱਚ ਥੋੜ੍ਹੇ ਦਿਨ ਸਭ ਕੁੱਝ ਠੀਕ ਰਹਿੰਦਾ ਹੈ, ਪਰ ਹੌਲੀ ਹੌਲੀ ਸਥਿਤੀ ਵਿਗੜਣ ਲੱਗਦੀ ਹੈ। ਆਖਿਰਕਾਰ ਸੁਚਿੱਤਰਾ ਕ੍ਰਿਸ਼ਣਾਮੂਰਤੀ, ਜੋ ਇੱਕ ਵਕੀਲ ਹੈ, ਉਹਨਾਂ ਦੀ ਮਦਦ ਨਾਲ ਉਹ ਆਪਣੇ ਪਤੀ ਦੇ ਖਿਲਾਫ ਕੇਸ ਫਾਈਲ ਕਰਦੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਅਸਲ ਜਿੰਦਗੀ ਵਿੱਚ ਕਿਸੇ ਔਰਤ ਦੇ ਇਸ ਕਦਮ ਨੂੰ ਜਾਇਜ ਕਰਾਰ ਦਿੱਤਾ ਜਾਵੇਗਾ? ਦੇਖੋ, ਔਰਤ ਜਦੋਂ ਤੱਕ ਆਪਣੇ ਅਧਿਕਾਰ ਅਤੇ ਹੱਕ ਨੂੰ ਨਹੀਂ ਸਮਝੇਗੀ, ਉਦੋਂ ਤੱਕ ਹਰ ਮੰਗ ਨੂੰ ਨਾਜਾਇਜ ਹੀ ਸਮਝਿਆ ਜਾਵੇਗਾ। ਔਰਤ ਨੂੰ ਨਾ ਸਿਰਫ ਆਪਣਾ ਮਹੱਤਵ ਸਮਝਣਾ ਪਵੇਗਾ, ਬਲਕਿ ਉਸ ਨੂੰ ਦੂਜਿਆਂ ਨੂੰ ਵੀ ਆਪਣੀ ਅਹਿਮੀਅਤ ਦਾ ਅਹਿਸਾਸ ਕਰਵਾਉਣਾ ਪਵੇਗਾ। ਕੀ ਫਿਲਮ ਵਿੱਚ ਰੋਹਿਤ ਰਾਏ ਦੇ ਨਾਲ ਤੁਹਾਡੀ ਜੋੜੀ ਅਜੀਬ ਨਹੀਂ ਹੈ? ਹਾਂ ਇਹ ਸੱਚ ਹੈ ਕਿ ਰੋਹਿਤ ਅਤੇ ਮੇਰੀ ਜੋੜੀ ਕੁੱਝ ਅਜੀਬ ਹੈ, ਪਰ ਇਹ ਵੀ ਸੱਚ ਹੈ ਕਿ ਰੋਹਿਤ ਨੇ ਆਪਣੇ ਕਿਰਦਾਰ ਦੇ ਨਾਲ ਪੂਰਾ ਨਿਆਂ ਕੀਤਾ ਹੈ। ਸੱਚ ਕਹਾਂ ਤਾਂ ਮੇਰੇ ਤੋਂ ਜ਼ਿਆਦਾ ਮੁਸ਼ਕਿਲ ਰੋਲ ਰੋਹਿਤ ਦਾ ਹੈ। ਰੋਹਿਤ ਨੇ ਚੰਗੀ ਅਤੇ ਬੁਰੀ ਦੋਵਾਂ ਤਰ੍ਹਾਂ ਦੀ ਇਮੇਜ ਨੂੰ ਬੈਲੇਂਸ ਕਰਕੇ ਆਪਣਾ ਕਿਰਦਾਰ ਨਿਭਾਉਣਾ ਸੀ। ਕਰਨ ਦੀਆਂ ਫਿਲਮਾਂ ਦੇ ਨਾਲ ਵਿਵਾਦਾਂ ਦਾ ਪੁਰਾਣਾ ਨਾਤਾ ਹੈ। ਇਸ ਬਾਰੇ ਕੀ ਕਹਿਣਾ ਹੈ? ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਉਹ ਸੱਚਾਈ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਫਿਲਮ ਵਿੱਚ ਵੀ ਉਹਨਾਂ ਨੇ ਇੱਕ ਔਰਤ ਦੀ ਤਕਲੀਫ ਨੂੰ ਪੂਰੀ ਇਮਾਨਦਾਰੀ ਦੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮੇਰਾ ਮੰਨਣਾ ਹੈ ਕਿ ਕੋਈ ਫਿਲਮ ਜੇ ਵਿਵਾਦਾਂ ਵਿੱਚ ਪੈਂਦੀ ਹੈ ਤਾਂ ਉਸ ਫਿਲਮ ਦਾ ਆਮ ਆਦਮੀ ਦੇ ਨਾਲ ਬਹੁਤ ਗਹਿਰਾ ਰਿਸ਼ਤਾ ਹੁੰਦਾ ਹੈ। ਇਸ ਫਿਲਮ ਤੋਂ ਤੁਹਾਨੂੰ ਕਿੰਨੀਆਂ ਉਮੀਦਾਂ ਹਨ? ਮੈਨੂੰ ਲੱਗਦਾ ਹੈ ਕਿ ਇਹ ਫਿਲਮ ਮੇਰੇ ਲਈ ਬਹੁਤ ਜਰੂਰੀ ਹੈ, ਕਿਉਂਕਿ ਇਸ ਵਿੱਚ ਇੱਕ ਅਜਿਹਾ ਮੁੱਦਾ ਚੁੱਕਿਆ ਗਿਆ ਹੈ ਜਿਸ ਬਾਰੇ ਕਦੇ ਗੱਲ ਨਹੀਂ ਕੀਤੀ ਗਈ ਹੈ। ਜਿੱਥੋਂ ਤੱਕ ਬਾਲੀਵੁਡ ਵਿੱਚ ਮੇਰੇ ਰਹਿਣ ਦੀ ਗੱਲ ਹੈ ਤਾਂ ਮੈਂ ਇੱਥੇ ਨਾਮ ਅਤੇ ਸ਼ੋਹਰਤ ਪਾਉਣ ਲਈ ਹੀ ਆਈ ਹਾਂ ਅਤੇ ਇਸ ਦੇ ਲਈ ਮੈਂ ਕਾਫੀ ਮਿਹਨਤ ਵੀ ਕਰ ਰਹੀ ਹਾਂ। ਮੇਰੇ ਲਈ ਹਰ ਫਿਲਮ ਇੱਕ ਨਵੀਂ ਕਿਤਾਬ ਹੈ, ਜਿਸ ਨੂੰ ਮੈਨੂੰ ਨਵੇਂ ਤਰੀਕੇ ਨਾਲ ਪੇਸ਼ ਕਰਨਾ ਹੈ। ਮੈਂ ਲੋਕਾਂ ਦੇ ਦਿਲ ਵਿੱਚ ਰਹਿਣਾ ਚਾਹੁੰਦੀ ਹਾਂ। ਸਕਾਈ ਬਿਊਰੋ read more...
ਸ਼ਾਪਿਤ ਰਾਹੀਂ ਬਤੌਰ ਹੀਰੋ ਆਪਣੇ ਸਫਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਆਦਿਤਿਆ ਨਾਰਾਇਣ
ਆਦਿਤਿਆ ਨਾਰਾਇਣ ਉਸ ਸਮੇਂ ਸਿਰਫ ਚਾਰ ਸਾਲ ਦੇ ਸਨ, ਜਦੋਂ ਉਹਨਾਂ ਦੀ ਆਵਾਜ ਦਾ ਜਾਦੂ ਮਿਊਜਿਕ ਡਾਇਰੈਕਟਰ ਕਲਿਆਣ ਜੀ ਨੇ ਮਹਿਸੂਸ ਕੀਤਾ ਅਤੇ ਨੌ ਸਾਲ ਦੀ ਉਮਰ ਵਿੱਚ ਇਸ ਨੰਨ੍ਹੇ ਸਿਤਾਰੇ ਦੇ ਸੁਰਾਂ ਦੀ ਚਮਕ ਪੂਰੇ ਦੇਸ਼ ਦੇ ਸਾਮ੍ਹਣੇ ਸੀ। ਥੋੜ੍ਹੇ ਵੱਡੇ ਹੋਏ ਤਾਂ ਆਦਿਤਿਆ ਨੇ ਲੋਕਪ੍ਰਿਅ ਰਿਐਲਟੀ ਸ਼ੋ ‘ਸਾਰੇਗਾਮਾਪਾ’ ਦੇ ਮੇਜਬਾਨ ਦੇ ਰੂਪ ਵਿੱਚ ਸੁਰਖੀਆਂ ਬਟੋਰੀਆਂ। ਇੱਕ ਅਵਾਰਡ ਫੰਕਸ਼ਨ ਵਿੱਚ ਫਿਲਮ ਮੇਕਰ ਸੁਭਾਸ਼ ਘਈ ਦੀਆਂ ਨਜਰਾਂ ਆਦਿਤਿਆ ਤੇ ਪਈਆਂ ਅਤੇ ਉਹਨਾਂ ਨੇ ਆਦਿਤਿਆ ਨੂ ਨੂੰਆਪਣੀਚਲਮ ‘ਪਰਦੇਸ’ ਵਿੱਚ ਇੱਕ ਛੋਟੇ ਜਿਹੇ ਰੋਲ ਲਈ ਚੁਣ ਲਿਆ। ਇਸ ਤੋਂ ਬਾਅਦ ਉਹ ਸਲਮਾਨ ਖਾਨ ਅਤੇ ਟਵਿੰਕਲ ਖੰਨਾ ਸਟਾਰਰ ਫਿਲਮ ‘ਜਬ ਪਿਆਰ ਕਿਸੀ ਸੇ ਹੋਤਾ ਹੈ’ ਵਿੱਚ ਇੱਕ ਅਹਿਮ ਕਿਰਦਾਰ ਵਿੱਚ ਨਜਰ ਆਏ। ਆਦਿਤਿਆ ਹੁਣ ਵਿਕਰਮ ਭੱਟ ਨਿਰਦੇਸ਼ਿਤ ‘ਸ਼ਾਪਿਤ’ ਰਾਹੀਂ ਬਤੌਰ ਹੀਰੋ ਆਪਣੇ ਸਫਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਆਦਿਤਿਆ ਨੇ ਇੱਕ ਹੀਰੋ ਦੇ ਤੌਰ ਤੇ ਡੇਬਿਉ ਕਰਨ ਲਈ ‘ਸ਼ਾਪਿਤ’ ਨੂੰ ਹੀ ਕਿਉਂ ਚੁਣਿਆ, ਉਹ ਕਹਿੰਦੇ ਹਨ ਕਿ ਐਕਟਰ, ਮਿਊਜੀਸ਼ੀਅਨ, ਸਿੰਗਰ ਅਤੇ ਟੀ ਵੀ ਹਾਸਟ ਦੇ ਰੂਪ ਵਿੱਚ ਮੇਰਾ ਕੈਰੀਅਰ ਹੁਣ ਤੱਕ ਕਾਮਯਾਬ ਰਿਹਾ ਹੈ, ਇਸ ਲਈ ਫਿਲਮਾਂ ਦੇ ਆਫਰ ਤਾਂ ਮੇਰੇ ਕੋਲ ਕਾਫੀ ਸਮੇਂ ਤੋਂ ਆ ਰਹੇ ਸਨ, ਪਰ ਮੈਂ ਚਾਹੁੰਦਾ ਸੀ ਕਿ ਮੇਰਾ ਡੇਬਿਉ ਕਿਸੇ ਅਜਿਹੀ ਫਿਲਮ ਨਾਲ ਹੋਵੇ ਜਿਸ ਨੂੰ ਇੱਕ ਦਰਸ਼ਕ ਹੋਣ ਦੇ ਨਾਤੇ ਮੇਰਾ ਵੀ ਸਿਨੇਮਾਘਰ ਵਿੱਚ ਜਾ ਕੇ ਦੇਖਣ ਨੂੰ ਦਿਲ ਕਰੇ ਅਤੇ ਢਾਈ ਘੰਟੇ ਬਾਅਦ ਮੈਨੂੰ ਲੱਗੇ ਮੇਰਾ ਟਾਈਮ ਵੇਸਟ ਨਹੀਂ ਹੋਇਆ ਹੈ। ‘ਸਾਰੇਗਾਮਾਪਾ’ ਦੇ ‘ਸ’ ਦੇ ਲਿਹਾਜ ਨਾਲ ‘ਸ਼ਾਪਿਤ’ ਮੈਨੂੰ ਪਰਫੈਕਟ ਚਵਾਈਸ ਲੱਗੀ। ਆਮ ਤੌਰ ਤੇ ਨਵੇਂ ਕਲਾਕਾਰ ਕਿਸੇ ਰੋਮਾਂਟਿਕ ਸਟੋਰੀ ਦੇ ਨਾਲ ਆਪਣੀ ਸ਼ੁਰੂਆਤ ਕਰਦੇ ਹਨ, ਪਰ ਆਦਿਤਿਆ ਇੱਕ ਹਾਰਰ ਫਿਲਮ ਦੇ ਨਾਲ ਪਹਿਲਾ ਕਦਮ ਰੱਖ ਰਹੇ ਹਨ। ਕੀ ਇਸਨੂੰ ਉਹ ਆਪਣਾ ਪਰਫੈਕਟ ਡੇਬਿਉ ਮੰਨਦੇ ਹਨ, ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਪਤਾ ਹੈ ਕਿ ‘ਸ਼ਾਪਿਤ’ ਦੇ ਰਿਲੀਜ ਹੋਣ ਤੋਂ ਬਾਅਦ ਮੈਂ ਰਿਤਿਕ ਰੌਸ਼ਨ ਨਹੀਂ ਬਣ ਜਾਵਾਂਗਾ। ਆਦਿਤਿਆ ਦਾ ਕਹਿਣਾ ਹੈ ਕਿ ਪਰ ਹਾਂ, ਇਹ ਐਡਵੈਂਚਰ ਅਤੇ ਹਾਰਰ ਨਾਲ ਭਰਪੂਰ ਫਿਲਮ ਹੈ ਅਤੇ ਹਿੰਦੁਸਤਾਨ ਵਿੱਚ ਅਜਿਹੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਹਨ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੈਂ ‘ਸ਼ਾਪਿਤ’ ਵਰਗੀ ਫਿਲਮ ਦੇ ਨਾਲ ਡੇਬਿਉ ਕਰ ਰਿਹਾ ਹਾਂ। ਅੱਜਕਲ੍ਹ ਸਭ ਗੁਡਕੁਲਿੰਗ ਹੋ ਗਏ ਹਨ, ਸਭ ਤੇ ਲੜਕੀਆਂ ਮਰਦੀਆਂ ਹਨ, ਡਾਂਸ ਵੀ ਸਭ ਕਰ ਲੈਂਦੇ ਹਨ, ਪਰ ਇੰਡਸਟਰੀ ਵਿੱਚ ਟਿਕੇ ਰਹਿਣ ਲਈ ਇਸ ਤੋਂ ਇਲਾਵਾ ਵੀ ਬਹੁਤ ਕੁੱਝ ਚਾਹੀਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਇਸ ਫਿਲਮ ਤੋਂ ਬਾਅਦ ਲੋਕਾਂ ਨੂੰ ਮੇਰੇ ਵਿੱਚ ਉਹ ਨਜਰ ਆਉਣ ਲੱਗੇਗਾ। ਆਦਿਤਿਆ ਦਾ ਕਹਿਣਾ ਹੈ ਕਿ ਫਿਲਮ ਵਿੱਚ ਉਹਨਾਂ ਦਾ ਕਿਰਦਾਰ ਬਹੁਤ ਪਾਵਰਫੁਲ ਹੈ। ਆਪਣੇ ਕਿਰਦਾਰ ਦਾ ਖੁਲਾਸਾ ਕਰਦੇ ਹੋਏ ਉਹ ਕਹਿੰਦੇ ਹਨ ਕਿ ਮੇਰਾ ਕਿਰਦਾਰ 22-23 ਸਾਲ ਦੇ ਲੜਕੇ ਦਾ ਹੈ, ਜੋ ਇੱਕ ਚੰਗੇ ਖਾਨਦਾਨ ਨਾਲ ਸਬੰਧ ਰੱਖਦਾ ਹੈ। ਉਸ ਦੀ ਜਿੰਦਗੀ ਵਿੱਚ ਮਾਇਆ ਨਾਮ ਦੀ ਲੜਕੀ ਹੈ, ਜਿਸ ਨਾਲ ਉਹ ਪਿਆਰ ਕਰਦਾ ਹੈ ਅਤੇ ਵਿਆਹ ਕਰਨਾ ਚਾਹੁੰਦਾ ਹੈ, ਪਰ ਹਾਲਾਤ ਇਹਨਾਂ ਨੂੰ ਇੱਕ ਅਜੀਬ ਮੋੜ ਤੇ ਲੈ ਆਉਂਦੇ ਹਨ। ਆਦਿਤਿਆ ਨੇ ਬਹੁਤ ਘੱਟ ਉਮਰ ਵਿੱਚ ਨਾਮ ਅਤੇ ਸ਼ੋਹਰਤ ਹਾਸਿਲ ਕਰ ਲਈ। ਕੀ ਉਹਨਾਂ ਨੂੰ ਨਹੀਂ ਲੱਗਦਾ ਕਿ ਇਸ ਦੇ ਪਿੱਛੇ ਬਹੁਤ ਕੁੱਝ ਗੁਆਉਣਾ ਵੀ ਪਿਆ, ਕੁੱਝ ਸੋਚ ਕੇ ਉਹ ਕਹਿੰਦੇ ਹਨ ਕਿ ਮੈਂ ਤਾਂ ਪੈਦਾ ਹੀ ਇਸ ਲਈ ਹੋਇਆ ਹਾਂ। ਮੈਂ ਜੇ ਕੁੱਝ ਨਹੀਂ ਕਰਦਾ ਤਾਂ ਵੀ ਉਦਿਤ ਨਾਰਾਇਣ ਦੇ ਬੇਟੇ ਦੇ ਰੂਪ ਵਿੱਚ ਪਹਿਚਾਣਿਆ ਜਾਂਦਾ, ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਆਪਣੀ ਪਹਿਚਾਣ ਖੁਦ ਬਣਾਈ। ਮੇਰਾ ਮੰਨਣਾ ਹੈ ਕਿ ਜਾਂ ਤਾਂ ਤੁਸੀਂ ਉਹ ਕੰਮ ਕਰੋ, ਜਿਸ ਨਾਲ ਤੁਸੀਂ ਪਿਆਰ ਕਰਦੇ ਹੋ ਜਾਂ ਫਿਰ ਜੋ ਕੰਮ ਤੁਸੀਂ ਕਰਦੇ ਹੋ, ਉਸ ਨਾਲ ਪਿਆਰ ਕਰਨਾ ਸਿੱਖ ਲਓ। ਮੈਨੂੰ ਲੋਕਾਂ ਨੂੰ ਇੰਟਰਟੇਨ ਕਰਨ ਵਿੱਚ ਮਜਾ ਆਉਂਦਾ ਹੈ ਅਤੇ ਮੇਰੀ ਇੱਛਾ ਹੈ ਕਿ ਮੈਂ ਹਮੇਸ਼ਾ ਲੋਕਾਂ ਨੂੰ ਇਸੇ ਤਰ੍ਹਾਂ ਇੰਟਰਟੇਨ ਕਰਦਾ ਰਹਾਂ। ਜਿੱਥੋਂ ਤੱਕ ਕੁੱਝ ਗੁਆਉਣ ਦਾ ਸਵਾਲ ਤਾਂ ਮੈਂ ਵੀ ਇੱਕ ਨਾਰਮਲ ਲੜਕੇ ਦੀ ਤਰ੍ਹਾਂ ਵੱਡਾ ਹੋਇਆ ਹਾਂ। ਮੇਰੇ ਵੀ ਦੋਸਤ ਹਨ ਅਤੇ ਮੈਂ ਵੀ ਆਪਣੇ ਦੋਸਤਾਂ ਦੇ ਨਾਲ ਖੂਬ ਮਸਤੀ ਕੀਤੀ ਹੈ। ਸਕਾਈ ਬਿਊਰੋ read more...
ਨਵੀਂ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਵਿਵੇਕ
ਅਗਲੇ ਮਹੀਨੇ ਵਿਵੇਕ ਓਬਰਾਏ ਦੀ ਅਜਿਹੀ ਫਿਲਮ ਰਿਲੀਜ ਹੋਣ ਜਾ ਰਹੀ ਹੈ ਜਿਸ ਵਿੱਚ ਉਹ ਇਕੱਲੇ ਹੀਰੋ ਹੋਣਗੇ। ਜਾਹਿਰ ਹੈ ਕਿ ਵਿਵੇਕ ਇਸ ਨਾਲ ਬਹੁਤ ਉਤਸ਼ਾਹਿਤ ਹਨ ਅਤੇ ਆਪਣੀ ਇਸ ਫਿਲਮ ਮਤਲਬ ‘ਪ੍ਰਿੰਸ’ ਤੋਂ ਢੇਰਾਂ ਉਮੀਦਾਂ ਲਗਾ ਕੇ ਬੈਠੇ ਹਨ। ਲਗਭਗ ਪੰਜ ਸਾਲ ਬਾਅਦ ਉਹ ਸੋਲੋ ਹੀਰੋ ਦੇ ਰੂਪ ਵਿੱਚ ਦਰਸ਼ਕਾਂ ਨਾਲ ਰੂਬਰੂ ਹੋਣਗੇ। ਵਿਵੇਕ ਕਹਿੰਦੇ ਹਨ ਕਿ ਮੈਂ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਇਸ ਵਿੱਚ ਮੈਂ ਅਜਿਹਾ ਕੰਮ ਕੀਤਾ ਹੈ, ਜੋ ਇਸ ਤੋਂ ਪਹਿਲਾਂ ਕਦੇ ਨਹੀਂ ਕੀਤਾ। ਉਹ ਤਾਂ ਉਮੀਦ ਲਗਾ ਕੇ ਬੈਠੇ ਹਨ ਕਿ ਇਹ ਫਿਲਮ ਉਹਨਾਂ ਦੇ ਕੈਰੀਅਰ ਨੂੰ ਨਵੀਆਂ ਉਚਾਈਆਂ ਦੇਵੇਗੀ। ਇਸ ਦੇ ਨਾਲ ਹੀ ਉਹ ਆਪਣੇ ਜੀਵਨ ਵਿੱਚ ਕਿਸੇ ਦੇ ਆਉਣ ਦੀ ਆਸ ਲਗਾ ਕੇ ਬੈਠੇ ਹਨ। ਵਿਵੇਕ ਕਹਿੰਦੇ ਹਨ-ਤੁਸੀਂ ਨਹੀਂ ਜਾਣਦੇ ਕਿਸੇ ਦਿਨ ਅਜਿਹੀ ਹੀ ਭੱਜਦੌੜ ਦੇ ਵਿਚਾਲੇ ਮੈਨੂੰ ਮੇਰੀ ‘ਵੋ’ ਮਿਲ ਜਾਵੇਗੀ। ਇਸ ਤੇ ਤਾ ਦੁਆ ਹੀ ਕੀਤੀ ਜਾ ਸਕਦੀ ਹੈ ਕਿ ਵਿਵੇਕ ਨੂੰ ਉਹਨਾਂ ਦੀ ‘ਵੋ’ ਜਲਦੀ ਮਿਲ ਜਾਵੇ ਅਤੇ ਫਿਲਮ ਵੀ ਚਲ ਜਾਵੇ। read more...
ਜਦੋਂ ਆਪਣੇ ਪਤੀ ਨਾਲ ਨਾਰਾਜ ਹੋਈ ਕਾਜੋਲ
ਤਿੰਨ ਮਹੀਨੇ ਤੋਂ ਲਗਾਤਾਰ ਕੰਮ ਕਰਕੇ ਅਜੇ ਦੇਵਗਨ ਥੱਕ ਗਏ ਹਨ। ਉਹ ਕਹਿੰਦੇ ਹਨ ਕਿ ਮੈਂ ਇੰਨਾ ਥੱਕ ਗਿਆ ਹਾਂ ਕਿ ਕਿਸੇ ਨੂੰ ਮਾਰ ਵੀ ਸਕਦਾ ਹਾਂ। ਉਹਨਾਂ ਨੇ ਤਿੰਨ ਫਿਲਮਾਂ ‘ਅਤਿਥੀ ਕਬ ਜਾਓਗੇ?’, ‘ਵਨਸ ਅਪਾਨ ਅ ਟਾਈਮ ਇਨ ਮੁੰਬਈ’ ਅਤੇ ‘ਗਰਮ ਹਵਾ’ ਹਾਲ ਵਿੱਚ ਪੂਰੀ ਕੀਤੀ ਹੈ। ਇਸ ਬਿਜੀ ਸ਼ਡਿਊਲ ਦੇ ਚੱਲਦੇ ਉਹਨਾਂ ਨੂੰ ਆਪਣੀ ਪਤਨੀ ਕਾਜਲ ਦੀ ਫਿਲਮ ‘ਮਾਏ ਨੇਮ ਇਜ ਖਾਨ’ ਦੇਖਣ ਦਾ ਵਕਤ ਵੀ ਨਹੀਂ ਮਿਲਿਆ। ਕਾਜੋਲ ਬਹੁਤ ਨਾਰਾਜ ਹੋਈ ਸੀ। ਅਜੇ ਕਹਿੰਦੇ ਹਨ ਕਿ ਉਹ ਮੇਰੇ ਨਾਲ ਝਗੜਾ ਕਰ ਰਹੀ ਸੀ ਕਿਉਂਕਿ ਮੈਂ ਉਸ ਦੀ ਫਿਲਮ ਦੀ ਸਕ੍ਰੀਨਿੰਗ ਵਿੱਚ ਨਹੀਂ ਪਹੁੰਚ ਸਕਿਆ। ਮੈਂ ਉਸ ਸਮੇਂ ਤਮਿਲਨਾਡੂ ਦੇ ਕਰਾਈਕੁਡੀ ਵਿੱਚ ਸੀ। ਮੁੰਬਈ ਆਉਣ ਤੇ ਕਾਜੋਲ ਨੇ ਖਾਸ ਸ਼ੋਅ ਸਿਰਫ ਆਪਣੇ ਪਤੀ ਲਈ ਰੱਖਿਆ ਹੈ। ਨਿਸ਼ਚਿਤ ਹੈ ਇਸ ਵਿੱਚ ਉਹਨਾਂ ਦੇ ਬੈਸਟ ਫ੍ਰੈਂਡ ਕਰਨ ਜੌਹਰ ਤਾਂ ਹੋਣਗੇ ਹੀ। read more...
ਦੀਪਿਕਾ ਨੂੰ ਆਪਣੀ ਜਿੰਦਗੀ ਵਿੱਚ ਵਾਪਸ ਲਿਆਉਣਾ ਚਾਹੁੰਦੇ ਹਨ ਰਣਬੀਰ
ਖਬਰਾਂ ਹਨ ਕਿ ਰਣਬੀਰ ਕਪੂਰ ਦੀਪਿਕਾ ਪਾਦੁਕੋਣ ਨੂੰ ਦੁਬਾਰਾ ਆਪਣੀ ਲਾਈਫ ਵਿੱਚ ਵਾਪਸ ਲਿਆਉਣਾ ਚਾਹੁੰਦੇ ਹਨ। ਉਹ ਯੂ ਐਸ ਤੋਂ ਉਹਨਾਂ ਨੂੰ ਮੈਸੇਜ ਵੀ ਕਰਦੇ ਰਹਿੰਦੇ ਹਨ। ਦੀਪਿਕਾ ਦੇ ਇੱਕ ਮਿੱਤਰ ਦੇ ਅਨੁਸਾਰ ਰਣਬੀਰ ਨੇ ਖੁਦ ਹੀ ਦੀਪਿਕਾ ਨਾਲ ਰਿਸ਼ਤਾ ਤੋੜਿਆ ਸੀ, ਪਰ ਜਦੋਂ ਉਹਨਾਂ ਨੂੰ ਸ਼ਾਹਿਦ ਕਪੂਰ ਅਤੇ ਦੀਪਿਕਾ ਦੇ ਨਾਲ ਹੋਣ ਦੀਆਂ ਗੱਲਾਂ ਪਤਾ ਲੱਗੀਆਂ ਤਾਂ ਉਹਨਾਂ ਨੇ ਦੀਪਿਕਾ ਨੂੰ ਮੈਸੇਜ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਦੀਪਿਕਾ ਤੋਂ ਇਹ ਵੀ ਪੁੱਛਿਆ ਕਿ ਕੀ ਇਹ ਖਬਰਾਂ ਸਹੀ ਹਨ। ਦੂਜੇ ਪਾਸੇ ਕਿਹਾ ਜਾ ਰਿਹਾ ਸੀ ਕਿ ਸ਼ਾਹਿਦ ਕਪੂਰ ਅਤੇ ਪ੍ਰਿਅੰਕਾ ਚੋਪੜਾ ਦਾ ਰਿਸ਼ਤਾ ਵੀ ਖਤਮ ਜਿਹਾ ਹੋ ਗਿਆ ਹੈ। ਹੁਣ ਖਬਰ ਹੈ ਕਿ ਦੋਵੇਂ ਫੋਨ ਤੇ ਗੱਲਾਂ ਕਰਦੇ ਹਨ। ਪ੍ਰਿਅੰਕਾ ਹੁਣ ਵੀ ਸ਼ਾਹਿਦ ਨੂੰ ਪਸੰਦ ਕਰਦੀ ਹੈ ਅਤੇ ਜੇ ਸ਼ਾਹਿਦ ਦੀ ਲਾਈਫ ਵਿੱਚ ਕੋਈ ਲੜਕੀ ਹੈ ਤਾਂ ਉਹ ਪ੍ਰਿਅੰਕਾ ਹੈ। ਉਹਨਾਂ ਦੇ ਮਾਪੇ ਵੀ ਸ਼ਾਹਿਦ ਨੂੰ ਪਸੰਦ ਕਰਦੇ ਹਨ। ਸ਼ਾਹਿਦ ਨੇ ਉਹਨਾਂ ਦੇ ਮਾਤਾ ਪਿਤਾ ਨੂੰ ਵਰ੍ਹੇਗੰਢ ਦੇ ਮੌਕੇ ਤੇ ਵਿਸ਼ ਵੀ ਕੀਤਾ ਸੀ। ਚੱਲੋ, ਜੇ ਸ਼ਾਹਿਦ ਅਤੇ ਪ੍ਰਿਅੰਕਾ ਦਾ ਰਿਸ਼ਤਾ ਹੁਣ ਵੀ ਬਰਕਰਾਰ ਹੈ ਤਾਂ ਰਣਬੀਰ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। read more...
ਅਧਿਐਨ ਸੁਮਨ ਦੇ ਨਾਲ ਨਜਰ ਆਵੇਗੀ ਰਾਣੀ ਮੁਖਰਜੀ
ਰਾਣੀ ਮੁਖਰਜੀ ਇੱਕ ਫਿਲਮ ਵਿੱਚ ਅਧਿਐਨ ਸੁਮਨ ਦੇ ਨਾਲ ਸਕ੍ਰੀਨ ਸ਼ੇਅਰ ਕਰਦੀ ਨਜਰ ਆਵੇਗੀ। ਉਹ ਸੋਚ ਰਹੀ ਸੀ ਕਿ ਅਧਿਐਨ ਸੁਮਨ ਵਰਗੇ ਨਵੇਂ ਕਲਾਕਾਰ ਦੇ ਨਾਲ ਉਹਨਾਂ ਦੇ ਕੰਮ ਕਰਨ ਦੇ ਫੈਸਲੇ ਤੇ ਲੋਕ ਕੀ ਸੋਚਣਗੇ? ਸੂਤਰ ਦੱਸਦੇ ਹਨ ਕਿ ਹੁਣ ਰਾਣੀ ਨੇ ਆਪਣੇ ਭਰਾ ਲਈ ਇਸ ਫਿਲਮ ਵਿੱਚ ਕੰਮ ਕਰਨ ਤੇ ਸਹਿਮਤੀ ਦੇ ਦਿੱਤੀ ਹੈ। ਰਾਣੀ ਮੁਖਰਜੀ ਨੇ ਆਪਣੇ ਭਰਾ ਰਾਜਾ ਮੁਖਰਜੀ ਦੀ ਫਿਲਮ ‘ਲਾਈਫ ਇਸੇ ਗਲੇ ਲਗਾ ਲੇ’ ਵਿੱਚ ਅਧਿਐਨ ਸੁਮਨ ਦੇ ਨਾਲ ਸਕ੍ਰੀਨ ਸ਼ੇਅਰ ਕਰਦੀ ਨਜਰ ਆਵੇਗੀ। ਜਿਕਰਯੋਗ ਹੈ ਕਿ ਰਾਜਾ ਮੁਖਰਜੀ ਕਾਫੀ ਸਮੇਂ ਤੋਂ ਭੈਣ ਰਾਣੀ ਨੂ ਨੂੰਆਪਣੀਚਲਮ ਲਈ ਮਨਾ ਰਹੇ ਸਨ, ਪਰ ਉਹ ਅਧਿਐਨ ਸੁਮਨ ਦੇ ਨਾਲ ਕੰਮ ਕਰਨ ਤੋਂ ਝਿਜਕ ਰਹੀ ਸੀ। ਰਾਣੀ ਫਿਲਮ ਇੰਡਸਟਰੀ ਵਿੱਚ ਆਪਣੀ ਪੁਜੀਸ਼ਨ ਦਾ ਖਿਆਲ ਕਰਦੇ ਹੋਏ ਫੈਸਲਾ ਨਹੀਂ ਲੈ ਪਾ ਰਹੀ ਸੀ। ਉਹ ਸੋਚ ਰਹੀ ਸੀ ਕਿ ਅਧਐਨ ਸੁਮਨ ਵਰਗੇ ਨਵੇਂ ਕਲਾਕਾਰ ਦੇ ਨਾਲ ਉਸ ਦੇ ਕੰਮ ਕਰਨ ਦੇ ਫੈਸਲੇ ਤੇ ਲੋਕ ਕੀ ਸੋਚਣਗੇ? ਸੂਤਰ ਦੱਸਦੇ ਹਨ ਕਿ ਹੁਣ ਰਾਣੀ ਨੇ ਆਪਣੇ ਭਰਾ ਲਈ ਇਸ ਫਿਲਮ ਵਿੱਚ ਕੰਮ ਕਰਨ ਤੇ ਸਹਿਮਤੀ ਦੇ ਦਿੱਤੀ ਹੈ। ਥੀਏਟਰ ਪਰਸਨੈਲਿਟੀ ਯੋਗੇਸ਼ ਪਗਾਰੇ ਨਿਰਦੇਸ਼ਿਤ ‘ਲਾਈਫ ਇਸੇ ਗਲੇ ਲਗਾ ਲੇ’ ਕਾਲੇਜ ਬੇਸਡ ਫਿਲਮ ਹੈ। ਫਿਲਮ ਦੀ ਕਹਾਣੀ ਲੜਕੇ ਲੜਕੀਆਂ ਤੇ ਦਿਨੋ-ਦਿਨ ਪੜ੍ਹਾਈ ਦੇ ਵੱਧਦੇ ਬੋਝ ਅਤੇ ਆਤਮ ਹੱਤਿਆ ਦੀ ਸਮੱਸਿਆ ਤੇ ਰੌਸ਼ਨੀ ਪਾਉਂਦੀ ਹੈ। ਰਾਣੀ ਮੁਖਰਜੀ ਅਤੇ ਅਧਿਐਨ ਸੁਮਨ ਦੇ ਨਾਲ ‘ਲਾਈਫ ਇਸੇ ਗਲੇ ਲਗਾ ਲੇ’ ਵਿੱਚ ਦਿਵਿਆ ਦੱਤਾ, ਰਾਹੁਲ ਦੇਵ ਅਤੇ ਅਨੀਤਾ ਹਸਨੰਦਾਨੀ ਮੁੱਖ ਭੂਮਿਕਾਵਾਂ ਵਿੱਚ ਹਨ। ਅੱਜਕਲ੍ਹ ਫਿਲਮ ਦੀ ਸ਼ੂਟਿੰਗ ਮੁੰਬਈ ਵਿੱਚ ਜਾਰੀ ਹੈ। ਜਲਦੀ ਹੀ ਰਾਣੀ ਮੁਖਰਜੀ ਆਪਣੇ ਹਿੱਸੇ ਦੀ ਸ਼ੂਟਿੰਗ ਕਰੇਗੀ। read more...
ਮੰਗ ਵੱਧ ਗਈ ਹੈ ਕੰਗਨਾ ਰਾਣਾਵਤ ਦੀ
ਫੈਸ਼ਨ ਦੇ ਲਈ ਨੈਸ਼ਨਲ ਅਵਾਰਡ ਮਿਲਣ ਤੋਂ ਬਾਅਦ ਕੰਗਨਾ ਰਾਣਾਵਤ ਦੀ ਮੰਗ ਵੱਧ ਗਈ ਹੈ। ਉਸ ਨੇ ਵੀ ਤੈਅ ਕਰ ਲਿਆ ਹੈ ਕਿ ਉਹ ਹੁਣ ਘੱਟ ਕੀਮਤ ਤੇ ਫਿਲਮਾਂ ਨਹੀਂ ਕਰੇਗੀ। ਉਸ ਨੇ ਹਾਲ ਵਿੱਚ ਇੱਕ ਫਿਲਮ ਲਈ 5 ਕਰੋੜ ਦੀ ਮੰਗ ਕੀਤੀ। ਇਹ ਡਾਇਰੈਕਟਰ ਤਨਵੀਰ ਖਾਨ ਦੀ ਫਿਲਮ ਹੈ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਡੈਡ ਲਾਈਨ ਡਾਇਰੈਕਟ ਕੀਤੀ ਸੀ। ਫਿਲਮ ਨੂੰ ਅਨੁਜ ਸਕਸੈਨਾ ਅਤੇ ਮੇਵਰਿਕ ਪ੍ਰੋਡਕਸ਼ਨਸ ਪ੍ਰੋਡਿਊਸ ਕਰ ਰਹੇ ਹਨ। ਇਹ ਇੱਕ ਲਵ ਸਟੋਰੀ ਹੈ ਜਿਸ ਵਿੱਚ ਰਾਮ ਵਿਲਾਸ ਪਾਸਵਾਨ ਦੇ ਬੇਟੇ ਚਿਰਾਗ ਵੀ ਹੋਣਗੇ। ਕੰਗਨਾ ਨੇ ਹੁਣ ਤੱਕ ਬਹੁਤ ਮਿਹਨਤ ਕੀਤੀ ਹੈ। ਉਸ ਦੀ ਪਹਿਲੀ ਫਿਲਮ ਗੈਂਗਸਟਰ ਤੋਂ ਹੀ ਫਿਲਮ ਮੇਕਰ ਨੇ ਉਸ ਦੇ ਟੈਲੇਂਟ ਨੂੰ ਨੋਟਿਸ ਕਰ ਲਿਆ ਸੀ।
ਪ੍ਰੋਡਕਸ਼ਨ ਕੰਪਨੀ ਦੇ ਅਧਿਕਾਰੀਆਂ ਦੇ ਅਨੁਸਾਰ ਕੰਗਨਾ ਨੂੰ ਫਿਲਮ ਦੇ ਲਈ 5 ਕਰੋੜ ਦਿੱਤੇ ਜਾ ਰਹੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਕੰਗਨਾ ਇਸ ਦੀ ਹੱਕਦਾਰ ਹੈ। ਦੂਜੇ ਪਾਸੇ ਕੰਗਨਾ ਕਹਿੰਦੀ ਹੈ ਕਿ ਮੈਂ ਆਪਣੀ ਫੀਸ ਤੇ ਚਰਚਾ ਨਹੀਂ ਕਰਨਾ ਚਾਹੁੰਦੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਬਾਲੀਵੁਡ ਐਕਟਰ ਨੂੰ 5 ਕਰੋੜ ਦਿੱਤੇ ਗਏ ਹਨ। ਕਰੀਨਾ ਕਪੂਰ ਨੂੰ ਵੀ ਗੋਲਮਾਲ 3 ਲਈ 7 ਕਰੋੜ ਦਿੱਤੇ ਜਾ ਰਹੇ ਹਨ। ਪ੍ਰਿਅੰਕਾ ਨੇ ਪਿਆਰ ਇੰਪਾਸਿਬਲ ਲਈ 6 ਕਰੋੜ ਲਏ ਸਨ। read more...
ਪ੍ਰਿੰਸ ਦੀ ਭੂਮਿਕਾ ਨਿਭਾ ਕੇ ਸੁਰਖੀਆਂ ਵਿੱਚ ਆ ਗਏ ਹਨ ਪੁਰੂ ਰਾਜ ਕੁਮਾਰ
ਸਵ. ਅਭਿਨੇਤਾ ਰਾਜਕੁਮਾਰ ਦੇ ਬੇਟੇ ਪੁਰੂ ਰਾਜ ਕੁਮਾਰ ‘ਵੀਰ’ ਫਿਲਮ ਵਿੱਚ ਪ੍ਰਿੰਸ ਦੀ ਭੂਮਿਕਾ ਨਿਭਾ ਕੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਹਾਲ ਵਿੱਚ ਪੁਰੂ ਨੇ ਆਪਣੀ ਰੀਲ ਅਤੇ ਰੀਅਲ ਲਾਈਫ ਬਾਰੇ ਕੁੱਝ ਗੱਲਾਂ ਕੀਤੀਆਂ। ਤੁਹਾਡੇ ਪਿਤਾ ਰਾਜ ਕੁਮਾਰ ਨੇ ‘ਹੀਰ ਰਾਂਝਾ’ ਅਤੇ ‘ਪਾਕੀਜਾ’ ਵਰਗੀ ਸਦਾਬਹਾਰ ਲਵਸਟੋਰੀ ਵਿੱਚ ਕੰਮ ਕੀਤਾ ਹੈ। ਕੀ ਅਜਿਹੀਆਂ ਫਿਲਮਾਂ ਤੁਸੀਂ ਮਿਸ ਨਹੀਂ ਕਰਦੇ? ਤੁਸੀਂ ਅਜਿਹੀਆਂ ਫਿਲਮਾਂ ਦੁਬਾਰਾ ਬਣਾ ਵੀ ਤਾਂ ਨਹੀਂ ਸਕਦੇ ਹੁਣ ਉਹੋ ਜਿਹੇ ਲੋਕ ਕਿੱਥੇ ਹਨ। ਅਸਲ ਵਿੱਚ ਰੋਮਾਂਸ ਦਾ ਉਹ ਅਹਿਸਾਸ ਕਿੰਨਾ ਖੂਬਸੂਰਤ ਹੈ। ਕੀ ਤੁਸੀਂ ਸਿੰਗਲ ਹੋ? ਮੈਂ ਕਿਸੇ ਦੇ ਨਾਲ ਚਾਰ ਸਾਲਾਂ ਤੋਂ ਡੇਟਿੰਗ ਤੇ ਹਾਂ। ਉਸ ਦਾ ਨਾਮ ਕੋਰਾਲਜਕਾ ਜਾਂ ਪਿਆਰ ਤੋਂ ਕੋਰਾ ਹੈ। ਜਿਸ ਦਾ ਮਤਲਬ ਅੰਗਰੇਜੀ ਵਿੱਚ ਕੋਰਲ ਜਾਂ ਮੂੰਗੀਆ ਹੁੰਦਾ ਹੈ। ਉਹ ਕ੍ਰੋਏਸ਼ੀਆ ਦੀ ਹੈ। ਮੈਂ ਉਸ ਨਾਲ ਮੁੰਬਈ ਵਿੱਚ ਆਪਣੇ ਕੁੱਝ ਦੋਸਤਾਂ ਰਾਹੀਂ ਮਿਲਿਆ, ਜਿਸ ਦੇ ਲਈ ਮੈ ਂਉਹਨਾਂ ਦਾ ਸ਼ੁਕਰਗੁਜਾਰ ਹਾਂ।
read more...
ਸ਼ਰਮਾ ਗਏ ਇਮਤਿਆਜ
ਇਮਤਿਆਜ ਅਲੀ ਦੇ ਲੰਬੇ ਅਤੇ ਸੰਘਣੇ ਵਾਲਾਂ ਦੇ ਕਾਰਨ ਉਹ ਸ਼ਾਇਰ ਦੇ ਰੋਲ ਲਈ ਵਿਸ਼ਾਲ ਨੂੰ ਬਿਲਕੁਲ ਫਿਟ ਲੱਗੇ ਸਨ। ਇਮਤਿਆਜ ਨੇ ਇਸ ਰੋਲ ਲਈ ਹਾਂ ਵੀ ਕਹਿ ਦਿੱਤੀ ਸੀ ਪਰ ਬਾਅਦ ਵਿੱਚ ਜਦੋਂ ਪਤਾ ਲੱਗਿਆ ਕਿ ਉਹਨਾਂ ਨੂੰ ਪ੍ਰਿਅੰਕਾ ਨੂੰ ਆਪਣੀ ਸ਼ਾਇਰੀ ਨਾਲ ਪ੍ਰਭਾਵਿਤ ਕਰਨਾ ਪਵੇਗਾ ਤਾਂ ਉਹ ਖੁਦ ਨੂੰ ਇਸ ਦੇ ਲਈ ਤਿਆਰ ਨਹੀਂ ਕਰ ਸਕੇ। ਹਾਲਾਂਕਿ ਇਸ ਤੋਂ ਪਹਿਲਾਂ ਵਿਸ਼ਾਲ ਦੀ ਫਿਲਮ ਵਿੱਚ ਕੰਮ ਕਰਨ ਲਈ ਉਹ ਬਿਨਾਂ ਕੁੱਝ ਸੋਚੇ ਮੰਨ ਗਏ ਸਨ। ਵਿਸ਼ਾਲ ਨੇ ਦੱਸਿਆ ਕਿ ਉਹਨਾਂ ਨੂੰ ਪ੍ਰਿਅੰਕਾ ਲਈ ਬਹੁਤ ਰੋਮਾਂਟਿਕ ਸ਼ਾਇਰੀ ਬੋਲਣੀ ਹੈ ਤਾਂ ਉਹਨਾਂ ਨੇ ਇਸ ਰੋਲ ਤੋਂ ਇਨਕਾਰ ਕਰ ਦਿੱਤਾ। ਉਹ ਇਹ ਕਲਪਨਾ ਕਰਕੇ ਹੀ ਸ਼ਰਮਾ ਗਏ ਸਨ। ਵਿਸ਼ਾਲ ਨੇ ਉਹਨਾਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਲੁਕ ਦੇ ਕਾਰਨ ਉਹ ਇਸ ਰੋਲ ਲਈ ਪਰਫੈਕਟ ਹਨ। read more...
ਰਣਬੀਰ ਦਾ ਸ਼ੌਂਕ ਹੋਇਆ ਪੂਰਾ
ਰਣਬੀਰ ਕਪੂਰ ਨੂੰ ਬਚਪਨ ਵਿੱਚ ਸਾਈਕਲ ਚਲਾਉਣ ਦਾ ਸ਼ੌਂਕ ਸੀ, ਪਰ ਉਹਨਾਂ ਦੀ ਇੱਛਾ ਪੂਰੀ ਨਹੀਂ ਹੋਈ। ਜਦੋਂ ਰਣਬੀਰ ਕਾਲੇਜ ਪਹੁੰਚੇ ਤਾਂ ਉਹਨਾਂ ਨੇ ਬਾਈਕ ਦੇ ਲਈ ਮਾਪਿਆਂ ਨੂੰ ਗੁਜਾਰਿਸ਼ ਕੀਤੀ, ਉਹਨਾਂ ਦੀ ਮੰਮੀ ਨੀਤੂ ਸਿੰਘ ਨੇ ਸ਼ਹਿਰ ਦੇ ਖਤਰਨਾਕ ਟ੍ਰੈਫਿਕ ਨੂੰ ਦੇਖਦਿਆਂ ਉਹਨਾਂ ਨੂੰ ਬਾਈਕ ਖਰੀਦਣ ਨਹੀਂ ਦਿੱਤੀ। ਇੰਨੇ ਸਾਲਾਂ ਬਾਅਦ ਰਣਬੀਰ ਨੇ ਸਾਈਕਲ ਖਰੀਦੀ ਅਤੇ ਉਸ ਨੂੰ ਚਲਾਉਣ ਦੀ ਇੱਛਾ ਪੂਰੀ ਕੀਤੀ। ਰਣਬੀਰ ਦੇ ਪ੍ਰਸ਼ੰਸ਼ਕਾਂ ਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਉਹ ਆਪਣੇ ਮਾਤਾ ਪਿਤਾ ਦੀ ਮੰਜੂਰੀ ਲੈਣਾ ਨਹੀਂ ਭੁੱਲਦੇ ਹਨ। ਇਹੀ ਕਾਰਨ ਹੈ ਕਿ ਇੰਨੇ ਸਾਲਾਂ ਬਾਅਦ ਵੀ ਉਹ ਸਾਈਕਲ ਅਤੇ ਬਾਈਕ ਦੇ ਪ੍ਰਤੀ ਰਣਬੀਰ ਆਪਣੀ ਚਾਹਤ ਘੱਟ ਨਹੀਂ ਕਰ ਸਕੇ। ਉਹਨਾਂ ਦੇ ਕਰੀਬੀਆਂ ਦੀ ਮੰਨੀਏ ਤਾਂ ਰਣਬੀਰ ਨੇ ਮੰਮੀ ਨੂੰ ਸਮਝਾਇਆ ਕਿ ਜਦੋਂ ਉਹ ਮੁੰਬਈ ਦੀਆਂ ਭੀੜ ਭਰੀਆਂ ਸੜਕਾਂ ਤੇ ਫੋਰ ਵ੍ਹੀਲਰ ਚਲਾ ਸਕਦੇ ਹਨ ਤਾਂ ਸਾਈਕਲ ਵੀ ਚਲਾ ਸਕਣਗੇ। ਆਖਿਰਕਾਰ ਉਹਨਾਂ ਦੀ ਗੱਲ ਤੇ ਮੰਮੀ ਨੇ ਮੋਹਰ ਲਗਾ ਦਿੱਤੀ। read more...
ਇਮੇਜ ਬਦਲਣ ਦੀ ਕੋਸ਼ਿਸ਼ ਵਿੱਚ ਨੀਤੂ ਚੰਦਰਾ
ਅਕਸ਼ੇ ਕੁਮਾਰ ਦੀ ਸੁਪਰ ਹਿਟ ਫਿਲਮ ‘ਗਰਮ ਮਸਾਲਾ’ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਨੀਤੂ ਚੰਦਰਾ ਇਹਨੀਂ ਦਿਨੀਂ ਆਪਣੀ ਭੈਣ ਜੀ ਵਾਲੀ ਇਮੇਜ ਤੋਂ ਛੁਟਕਾਰਾ ਪਾਉਣ ਲਈ ਬੇਤਾਬ ਹੈ। ਹੁਣ ਉਸ ਨੇ ਇਮੇਜ ਮੇਕ ਓਵਰ ਕਰਨ ਦਾ ਫੈਸਲਾ ਕੀਤਾ ਹੈ। ਸਵਿਮ ਸੂਟ ਵਿੱਚ ਸੁਰਖੀਆਂ ਬਟੋਰਨ ਵਾਲੀ ਨੀਤੂ ਕਹਿੰਦੀ ਹੈ ਕਿ ਇਸੇ ਕਾਰਨ ਮੈਂ ਬੀਤੀਆਂ ਹੋਈਆਂ ਗੱਲਾਂ ਨੂੰ ਜ਼ਿਆਦਾ ਤਵੱਜੋਂ ਨਹੀਂ ਦਿੰਦੀ। ਮੇਰਾ ਨਿਯਮ ਸਿੱਧਾ ਜਿਹਾ ਹੈ। ਜੇ ਤੁਹਾਡੇ ਕੋਲ ਸਰੀਰ ਹੈ ਤਾਂ ਇਸ ਦੀ ਨੁਮਾਇਸ਼ ਕਰੋ। ਉਸ ਨੇ ਕਿਹਾ ਕਿ ਇਨਾਂ ਫੋਟੋ ਸ਼ੂਟਸ ਤੋਂ ਪਹਿਲਾਂ ਕਿਸੇ ਨੇ ਮੈਨੂੰ ਨੋਟਿਸ ਤੱਕ ਨਹੀਂ ਕੀਤਾ ਸੀ। ਮੇਰੇ ਚੰਗੇ ਕੰਮ ਦੇ ਬਾਵਜੂਦ ਵੱਡੇ ਨਿਰਦੇਸ਼ਕਾਂ ਨੇ ਮੈਨੂੰ ਸਾਫ ਤੌਰ ਤੇ ਕਿਹਾ ਕਿ ਉਹਨਾਂ ਨੂੰ ਡਰ ਹੈ ਕਿ ਮੈਂ ਟੀ-ਸ਼ਰਟ ਅਤੇ ਜੀਨਸ ਪਾ ਵੀ ਸਕਾਂਗੀ ਜਾਂ ਨਹੀਂ। ਉਹ ਮੈਨੂੰ ਭੈਣ ਜੀ ਸਮਝਦੇ ਸਨ। ਸਕਾਈ ਬਿਊਰੋ read more...
ਖਤਰਨਾਕ ਬਾਈਕ ਸਟੰਟ ਸੀਨ ਕਰ ਰਹੇ ਹਨ ਅਕਸ਼ੇ
ਅਕਸ਼ੇ ਨੂੰ ਸਟੰਟ ਕਰਨ ਦਾ ਬਹੁਤ ਸ਼ੌਂਕ ਹੈ। ਸੱਟਾਂ ਦੇ ਕਾਰਨ ਉਹ ਕੁੱਝ ਸਮੇਂ ਤੋਂ ਸਟੰਟ ਸੀਨ ਨਹੀਂ ਪਾ ਰਹੇ ਸਨ। ਹੁਣ ਉਹ ਵਿਪੁਲ ਸ਼ਾਹ ਦੀ ਫਿਲਮ ਐਕਸ਼ਨ ਰਿਪਲੇ ਵਿੱਚ ਐਕਸ਼ਨ ਸੀਨ ਕਰਨ ਵਾਲੇ ਹਨ। ਇਸ ਤੋਂ ਪਹਿਲਾਂ ਜਰਮਨੀ ਵਿੱਚ ਆਪਣੀ ਬੈਕ ਦੇ ਲਈ ਥਰੈਪੀ ਲੈ ਕੇ ਆ ਚੁੱਕੇ ਹਨ। ਅਕਸ਼ੇ ਇਹਨੀਂ ਦਿਨੀਂ ਰਣਵਿਜੈ ਦੇ ਨਾਲ ਖਤਰਨਾਕ ਬਾਈਕ ਸਟੰਟ ਸੀਨ ਕਰ ਰਹੇ ਹਨ। ਅਕਸ਼ੇ ਨੇ ਨਾ ਸਿਰਫ ਬਾਡੀ ਡਬਲ ਲੈਣ ਤੋਂ ਇੰਨਕਾਰ ਕਰ ਦਿੱਤਾ ਬਲਕਿ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਕਰਨ ਲਈ ਤਿਆਰ ਹੋ ਗਏ। ਵਿਪੁਲ ਨੇ ਇਸ ਦੌਰਾਨ ਵਿਸ਼ੇਸ਼ ਸਾਵਧਾਨੀ ਰੱਖੀ। ਵਿਪੁਲ ਕਹਿੰਦੇ ਹਨ ਕਿ ਅਸੀਂ ਸਾਵਧਾਨੀ ਰੱਖੀ ਕਿਉਂਕਿ ਅਕਸ਼ੇ ਹਾਲ ਵਿੱਚ ਸੱਟ ਤੋਂ ਉਭਰੇ ਹਨ। ਇੱਕ ਸੀਨ ਵਿੱਚ ਅਕਸ਼ੇ ਇੱਕ ਰਫਤਾਰ ਨਾਲ ਚੱਲ ਰਹੀ ਬਾਈਕ ਤੋਂ ਦੂਜੀ ਬਾਈਕ ਤੇ ਚੜ੍ਹਦੇ ਦਿਖਣਗੇ। ਸਕਾਈ ਬਿਊਰੋ read more...
ਇੱਕ ਸਿੱਧੀ ਸਾਦੀ ਪ੍ਰੇਮ ਕਹਾਣੀ ਹੈ ‘ਮਾਈ ਨੇਮ ਇਜ ਖਾਨ’ : ਕਰਣ ਜੌਹਰ
ਫਿਲਮਾਂ ਦੇ ਨਾਲ ਕਰਣ ਜੌਹਰ ਦਾ ਰਿਸ਼ਤਾ ਉਸ ਉਮਰ ਤੋਂ ਹੈ, ਜਦੋਂ ਬੱਚੇ ਤਿਤਲੀਆਂ ਫੜਣ ਲਈ ਬਾਗ -ਬਗੀਚਿਆਂ ਵਿੱਚ ਦੌੜਦੇ ਹਨ ਜਾਂ ਪਤੰਗਾਂ ਉਡਾਉਣ ਲਈ ਆਪਣੀ ਛੱਤ ਤੇ ਮੰਡੀਰ ਜਮ੍ਹਾਂ ਕਰਦੇ ਹਨ। ਇਸ ਲਿਹਾਜ ਨਾਲ ਕਿਹਾ ਜਾ ਸਕਦਾ ਹੈ ਕਿ ਸਿਨੇਮਾ ਕਰਣ ਦੀ ਰਗਾਂ ਵਿੱਚ ਲਹੂ ਦੇ ਨਾਲ ਵਹਿ ਰਿਹਾ ਹੈ। ਸ਼ੁਰੂਆਤੀ ਦੌਰ ਵਿੱਚ ਕਰਣ ਨੇ ‘ਕੁਛ ਕੁਛ ਹੋਤਾ ਹੈ’ ਅਤੇ ‘ਕਭੀ ਖੁਸ਼ੀ ਕਭੀ ਗਮ’ ਵਰਗੀਆਂ ਫਿਲਮਾਂ ਬਣਾਈਆਂ, ਜਿਨ੍ਹਾਂ ਵਿੱਚ ਸਿਰਫ ਹੀਰੋ ਹੀਰੋਇਨ ਆਪਣੇ ਹੁੰਦੇ ਸਨ, ਬਾਕੀ ਸਾਰਾ ਪਰਿਵੇਸ਼ ਪਰੀ ਕਥਾਵਾਂ ਵਰਗਾ ਹੁੰਦਾ ਸੀ। ਕਰਣ ਦੀਆਂ ਨਾਇਕਾਵਾਂ ਯਸ਼ ਚੋਪੜਾ ਦੀਆਂ ਫਿਲਮਾਂ ਦੀ ਤਰ੍ਹਾਂ ਸ਼ਿਫਾਨ ਦੀਆਂ ਸਾੜੀਆਂ ਪਾ ਕੇ ਨਜਰ ਆਉਂਦੀਆਂ ਸਨ ਅਤੇ ਨਾਇਕ ‘ਹਰ ਘੜੀ ਬਦਲ ਰਹੀ ਹੈ ਜਿੰਦਗੀ’ ਗਾਉਂਦੇ ਹੋਏ ਵੀ ਖੁਦ ਬਿਲਕੁਲ ਬਦਲਿਆ ਹੋਇਆ ਨਜਰ ਆਉਂਦਾ ਸੀ, ਪਰ ਵਕਤ ਬਦਿਲਆ ਤਾਂ ਕਰਣ ਦਾ ਨਜਰੀਆ ਵੀ ਬਦਲਿਆ ਅਤੇ ਇਸੇ ਦਾ ਨਤੀਜਾ ਹੈ ‘ਮਾਈ ਨੇਮ ਇਜ ਖਾਨ’ ਜਿਸ ਨੂੰ ਕਰਣ ਜੌਹਰ ਮਾਰਕਾ ਫਿਲਮ ਮੰਨਣ ਦਾ ਦਿਲ ਨਹੀਂ ਕਰਦਾ। read more...
ਮੁਫਤ ਵਿੱਚ ਕੰਮ ਕਰ ਰਹੇ ਹਨ ਫਰਹਾ ਅਤੇ ਅਕਸ਼ੇ
ਬਤੌਰ ਕੋਰੀਓਗ੍ਰਾਫਰ ਅਤੇ ਸਫਲ ਨਿਰਦੇਸ਼ਕ ਖੁਦ ਨੂੰ ਸਿੱਧ ਕਰ ਚੁੱਕੀ ਫਰਾਹ ਖਾਨ ਨੇ ਜਦੋਂ ਅਕਸ਼ੇ ਕੁਮਾਰ ਨੂੰ ਆਪਣੀ ਆਉਣ ਵਾਲੀ ਫਿਲਮ ‘ਤੀਸ ਮਾਰ ਖਾਂ’ ਦੀ ਕਹਾਣੀ ਸੁਣਾਈ ਤਾਂ ਅੱਕੀ ਨਾ ਸਿਰਫ ਫਿਲਮ ਕਰਨ ਨੂੰ ਤਿਆਰ ਹੋ ਗਏ ਬਲਕਿ ਉਹਨਾਂ ਨੇ ਸਹਿ ਨਿਰਮਾਤਾ ਬਣਨ ਦਾ ਪ੍ਰਸਤਾਵ ਵੀ ਰੱਖ ਦਿੱਤਾ। ਪਿਛਲੇ ਦਿਨੀਂ ਫਰਾਹ ਨੇ ਇਹ ਗੱਲ ਦੱਸਦੇ ਹੋਏ ਮਜਾਕ ਕੀਤਾ ਕਿ ਇਸ ਤਰ੍ਹਾਂ ਅੱਕੀ ਨੂੰ ਹੁਣ ਫੀਸ ਨਹੀਂ ਦੇਣੀ ਪਵੇਗੀ। ਠੀਕ ਇਹੀ ਗੱਲ ਖੁਦ ਫਰਾਹ ਤੇ ਵੀ ਲਾਗੂ ਹੋ ਰਹੀ ਹੈ ਕਿ ਫਿਲਮ ਦੇ ਨਿਰਮਾਤਾ ਉਹਨਾਂ ਦੇ ਪਤੀਦੇਵ ਸ਼ਿਰਿਸ਼ ਕੁੰਦਰ ਹਨ, ਸੋ ਫਰਾਹ ਨੁੰ ਵੀ ਨਿਰਦੇਸ਼ਨ ਦੀ ਫੀਸ ਨਹੀਂ ਮਿਲਣ ਵਾਲੀ ਹੈ। ਵੈਸੇ ਇਹ ਗੱਲ ਉਹਨਾਂ ਨੂੰ ਖੁਦ ਵੀ ਪਤਾ ਹੈ। ਸਕਾਈ ਬਿਊਰੋ read more...
‘ਸਟ੍ਰਾਈਕਰ’ ਰਾਹੀਂ ਵਾਪਸੀ ਕਰ ਰਹੇ ਹਨ ਸਿਧਾਰਥ
‘ਰੰਗ ਦੇ ਬਸੰਤੀ’ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਸੁਰਖੀਆਂ ਵਿੱਚ ਆਉਣ ਵਾਲੇ ਸਿਧਾਰਥ ‘ਸਟ੍ਰਾਈਕਰ’ ਰਾਹੀਂ ਵਾਪਸੀ ਕਰ ਰਹੇ ਹਨ। ਸਾਲ 2006 ਵਿੱਚ ਸਿਧਾਰਥ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਸੀ। ‘ਰੰਗ ਦੇ ਬਸੰਤੀ’ ਵਿੱਚ ਸਿਧਾਰਥ ਦੀ ਅਦਾਕਾਰੀ ਨੂੰ ਸਾਰਿਆਂ ਨੇ ਸਰਾਹਿਆ। ਫਿਲਮ ਵਿੱਚ ਸਿਧਾਰਥ ਨੇ ਇੱਕ ਅਜਿਹੇ ਨੌਜਵਾਨ ਦਾ ਕਿਰਦਾਰ ਨਿਭਾਇਆ ਸੀ, ਜੋ ਆਪਣੇ ਦੋਸਤਾਂ ਦੇ ਨਾਲ ਖੁਸ਼ ਰਹਿੰਦਾ ਹੈ। ਵਿਦਰੋਹੀ ਸੁਭਾਅ ਦਾ ਇਹ ਨੌਜਵਾਨ ਆਪਣੇ ਪਿਤਾ ਨਾਲ ਬਗਾਵਤ ਕਰਦਾ ਹੈ। ਸਿਧਾਰਥ ਮਜਾਕ ਵਿੱਚ ਕਹਿੰਦੇ ਹਨ ਕਿ ਉ¤ਤਰੀ ਭਾਰਤ ਦੇ ਜ਼ਿਆਦਾ ਹਿੱਸਿਆਂ ਵਿੱਚ ਮੇਰੀ ਪਹਿਚਾਣ ਕੁੱਝ ਅਜਿਹੀ ਬਣੀ ਹੈ ਕਿ ਹਾਏ, ਆਈ ਐਮ ਸਿਧਾਰਥ। ਮੈਂ ਉਹੀ ਹਾਂ, ਜਿਸ ਨੇ ‘ਰੰਗ ਦੇ ਬਸੰਤੀ’ ਵਿੱਚ ਵਿੱਚ ਅਨੁਪਮ ਖੇਰ ਨੂੰ ਮਾਰਿਆ ਸੀ। ਪਰ ਆਮਿਰ ਖਾਨ, ਸ਼ਰਮਨ ਜੋਸ਼ੀ ਅਤੇ ਮਾਧਵਨ ਦੀ ਤਰ੍ਹਾਂ ‘ਰੰਗ ਦੇ ਬਸੰਤੀ’ ਦੀ ਕਾਮਯਾਬੀ ਦਾ ਫਾਇਦਾ ਚੁੱਕਣ ਦੀ ਬਜਾਏ ਸਾਊਥ ਦਾ ਇਹ ਸਟਾਰ ਹਿੰਦੀ ਫਿਲਮਾਂ ਤੋਂ ਪੂਰੀ ਤਰ੍ਹਾਂ ਗਾਇਬ ਹੋ ਗਿਆ। ਇਸ ਤਰ੍ਹਾਂ ਸਿਧਾਰਥ ਨੇ ਫਿਲਮ ਇੰਡਸਟਰੀ ਦੇ ਨਾਲ ਦਰਸ਼ਕਾਂ ਨੂੰ ਵੀ ਹੈਰਾਨ ਕਰ ਦਿੱਤਾ। ਕਈ ਲੋਕਾਂ ਨੂੰ ਸਿਧਾਰਥ ਤੋਂ ਇਹ ਸ਼ਿਕਾਇਤ ਸੀ ਕਿ ਉਹ ਫਿਲਮ ਚੁਣਨ ਵਿੱਚ ਬਹੁਤ ਨਖਰੇ ਕਰਦੇ ਹਨ।
read more...
ਰਵਾਇਤੀ ਤੌਰ ਤੇ ਸਵਾਗਤ ਕੀਤਾ ਗਿਆ ਸੋਨਮ ਕਪੂਰ ਦਾ
ਸੋਨਮ ਕਪੂਰ ਦਾ ਪਿਛਲੇ ਦਿਨੀਂ ਨਿਊਜੀਲੈਂਡ ਦੇ ਕਵੀਂਸਟਾਊਨ ਵਿੱਚ ਰਵਾਇਤੀ ਤੌਰ ਤੇ ਸਵਾਗਤ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਸਵਾਗਤ ਨੱਕ ਨਾਲ ਨੱਕ ਮਿਲਾ ਕੇ ਮਾਉਰੀ ਰਵਾਇਤਾਂ ਦੇ ਅਨੁਸਾਰ ਕੀਤਾ ਗਿਆ। ਪੁਨੀਤ ਮਲਹੋਤਰਾ ਦੀ ਫਿਲਮ ‘ਆਈ ਹੇਟ ਲਵ ਸਟੋਰੀਜ’ ਦੀ ਸ਼ੂਟਿੰਗ ਦੇ ਸਬੰਧ ਵਿੱਚ ਸੋਨਮ ਇਹਨੀਂ ਦਿਨੀਂ ਨਿਊਜੀਲੈਂਡ ਵਿੱਚ ਹੈ। ਉਹਨਾਂ ਨੇ ਉ¤ਥੇ ਵਿਗਿਆਪਨ ਫਿਲਮ ਦੀ ਸ਼ੂਟਿੰਗ ਵਿੱਚ ਵੀ ਹਿੱਸਾ ਲਿਆ ਹੈ। ਸੋਨਮ ਨੇ ਉ¤ਥੋਂ ਦੇ ਅਨੁਭਵਾਂ ਬਾਰੇ ਦੱਸਿਆ ਕਿ ਉ¤ਥੋਂ ਦੀ ਖੂਬਸੂਰਤੀ ਮੁਗਧ ਕਰਨ ਵਾਲੀ ਹੈ ਅਤੇ ਕੁਦਰਤੀ ਨਜਾਰਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਉਹ ਦੁਨੀਆ ਤੋਂ ਸਭ ਤੋਂ ਚੰਗੇ ਸਥਾਨਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਉਹਨਾਂ ਨੇ ਉ¤ਥੇ ਦੇ ਲੋਕਾਂ ਦੀ ਗਰਮਜੋਸ਼ੀ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉ¤ਥੋਂ ਦਾ ਖਾਣਾ ਵੀ ਉਹਨਾਂ ਨੂੰ ਕਾਫੀ ਰਾਸ ਆ ਰਿਹਾ ਹੈ। ਸਕਾਈ ਬਿਊਰੋ read more...
ਮਾਂ ਦੀ ਭੂਮਿਕਾ ਕਰਨ ਤੋਂ ਇਨਕਾਰ ਕੀਤਾ ਰਾਣੀ ਮੁਖਰਜੀ ਨੇ
ਰਾਣੀ ਮੁਖਰਜੀ ਨੂੰ ਦੀਪਾ ਮਹਿਤਾ ਨੇ 14 ਸਾਲ ਦੇ ਬੱਚੇ ਦੀ ਮਾਂ ਦੀ ਭੂਮਿਕਾ ਆਪਣੀ ਅਗਲੀ ਫਿਲਮ ਵਿੱਚ ਦਿੱਤੀ ਸੀ। ਰਾਣੀ ਇਸ ਤੋਂ ਪਹਿਲਾਂ ਤਾ ਰਾ ਰਮ ਪਮ ਵਿੱਚ ਦੋ ਬੱਚਿਆਂ ਦੀ ਮਾਂ ਦਾ ਰੋਲ ਕਰ ਚੁੱਕੀ ਹੈ। ਰਾਣੀ ਨੇ ਦੀਪਾ ਨੂੰ ਕਿਹਾ ਸੀ ਕਿ ਉਹ ਕਿਵੇਂ 14 ਸਾਲ ਦੇ ਬੱਚੇ ਦੀ ਮਾਂ ਦਾ ਰੋਲ ਕਰ ਸਕਦੀ ਹੈ, ਜਦੋਂਕਿ ਉਹ ਖੁਦ ਹੀ 30 ਸਾਲ ਦੀ ਹੈ। ਸ਼ੁਰੂਆਤ ਵਿੱਚ ਰਾਣੀ ਇਸ ਫਿਲਮ ਦੇ ਲਈ ਬਹੁਤ ਉਤਸੁਕ ਸੀ। ਦੀਪਾ ਨੇ ਵੀ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਰਾਣੀ ਦੇ ਹਾਲ ਦੇ ਬਾਕਸ ਆਫਿਸ ਸਟੇਟਸ ਬਾਰੇ ਨਹੀਂ ਜਾਣਦੀ ਪਰ ਮੈਂ ਹਮੇਸ਼ਾ ਤੋਂ ਉਹਨਾਂ ਦੇ ਨਾਲ ਕੰਮ ਕਰਨਾ ਚਾਹੁੰਦੀ ਸੀ। ਉਹ ਚੰਗੀ ਅਦਾਕਾਰਾ ਹੈ। ਦੀਪਾ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਹੁਣ ਫਿਲਮ ਵਿੱਚ ਰਾਣੀ ਨਹੀਂ ਹੈ। ਉਹਨਾਂ ਕਿਹਾ ਕਿ ਰਾਣੀ ਨੇ ਮਾਂ ਦਾ ਰੋਲ ਕਰਨਾ ਸੀ ਪਰ ਫਿਲਮ ਵਿੱਚ 14 ਸਾਲ ਦਾ ਕੋਈ ਬੱਚਾ ਨਹੀਂ ਹੈ। ਰਾਣੀ ਨੂੰ ਸ਼ਾਇਦ ਕੋਈ ਨਿੱਜੀ ਸਮੱਸਿਆ ਰਹੀ ਹੋਵੇਗੀ ਜਿਸ ਕਾਰਨ ਉਹ ਇਹ ਫਿਲਮ ਨਹੀਂ ਕਰ ਸਕੀ ਹੈ। ਸਕਾਈ ਬਿਊਰੋ read more...
ਨੰਦਿਤਾ ਦਾਸ ਦੀ ਫਿਲਮ ਵਿੱਚ ਨਜਰ ਆਵੇਗੀ ਤੱਬੂ
ਦਾ ਵਾਈਨ ਆਫ ਡਿਜਾਇਰ ਨਾਮ ਦੀ ਕਿਤਾਬ ਤੇ ਆਧਾਰਿਤ ਨੰਦਿਤਾ ਦਾਸ ਦੀ ਫਿਲਮ ਵਿੱਚ ਤੱਬੂ ਹੋਵੇਗੀ। ਤੱਬੂ ਦੀ ਫਿਲਮ ‘ਤੋ ਬਾਤ ਪੱਕੀ’ ਜਲਦੀ ਹੀ ਰਿਲੀਜ ਹੋਣ ਵਾਲੀ ਹੈ। ਦਾ ਵਾਈਨ ਆਫ ਡਿਜਾਇਰ ਦੋ ਭੈਣਾਂ ਦੀ ਕਹਾਣੀ ਹੈ। ਫਿਲਮ ਦੇ ਪ੍ਰੋਡਿਊਸਰ ਸੰਜੇ ਗੁਪਤਾ ਕਹਿੰਦੇ ਹਨ ਕਿ ਮੈਂ ਇਸ ਨਾਵਲ ਦੇ ਅਧਿਕਾਰ ਉਦੋਂ ਤੋਂ ਖਰੀਦਣ ਲਈ ਇੰਤਜਾਰ ਕਰ ਰਿਹਾ ਸੀ, ਜਦੋਂ ਮੈਂ ਇਸ ਨੂੰ ਪੜਿਆ। ਇਸ ਤੋਂ ਬਾਅਦ ਮੈਂ ਤੱਬੂ ਨਾਲ ਗੱਲ ਕੀਤੀ ਕਿਉਂਕਿ ਮੈਨੂੰ ਲੱਗਿਆ ਕਿ ਉਹ ਫਿਲਮ ਲਈ ਬਿਲਕੁਲ ਸਹੀ ਹੋਵੇਗੀ। ਮੈਨੂੰ ਖੁਸ਼ੀ ਹੈ ਕਿ ਇਸ ਫਿਲਮ ਨੂੰ ਫਿਰਾਕ ਡਾਇਰੈਕਟ ਕਰ ਚੁੱਕੀ ਨੰਦਿਤਾ ਦਾਸ ਡਾਇਰੈਕਟ ਕਰੇਗੀ। ਪਿਛਲੇ ਹਫਤੇ ਹੀ ਮੈਂ ਅਤੇ ਮੇਰੀ ਪਤਨੀ ਨੇ ਉਹਨਾਂ ਦੀ ਇਹ ਫਿਲਮ ਦੇਖੀ ਸੀ। ਅਸੀਂ ਉਹਨਾਂ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਹਾਂ ਕਹਿ ਦਿੱਤਾ। ਵਿਦਿਆ ਬਾਲਣ ਸ਼ਾਇਦ ਤੱਬੂ ਦੀ ਭੈਣ ਦੀ ਰੋਲ ਨਿਭਾਏਗੀ। ਨੰਦਿਤਾ ਕਹਿੰਦੀ ਹੈ ਕਿ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੈ, ਪਰ ਇਸ ਸਮੇਂ ਮੈਂ ਕੁੱਝ ਨਹੀਂ ਦੱਸ ਸਕਦੀ। ਤੱਬੂ ਨੇ ਨਾਵਲ ਪੜਿਆ ਹੈ, ਮੈਂ ਅਜੇ ਇਸ ਨੂੰ ਹੋਰ ਪੜਣਾ ਹੈ। ਮੈਂ ਕਿਸੇ ਨੂੰ ਸਕ੍ਰੀਨ ਪਲੇ ਲਿਖਣ ਲਈ ਵੀ ਚੁਣਨਾ ਹੈ। ਮੈਂ ਇਕੱਠੇ ਡਾਇਰੈਕਸ਼ਨ ਅਤੇ ਸ੍ਰਕੀਨਪਲੇ ਤੇ ਫੋਕਸ ਨਹੀਂ ਕਰ ਸਕਦੀ। ਸਕਾਈ ਬਿਊਰੋ read more...
ਲੀਕ ਤੋਂ ਹਟ ਕੇ ਕਿਰਦਾਰ ਨਿਭਾਇਆ ਨਸ਼ੀਰੂਦੀਨ ਸ਼ਾਹ ਨੇ
ਨਸ਼ੀਰੂਦੀਨ ਸ਼ਾਹ ਨੇ ‘ਇਸ਼ਕਿਆ’ ਵਿੱਚ ਇੱਕ ਵਾਰ ਫਿਰ ਲੀਕ ਤੋਂ ਹਟ ਕੇ ਕਿਰਦਾਰ ਨਿਭਾ ਕੇ ਸਾਬਿਤ ਕਰ ਦਿੱਤਾ ਹੈ ਕਿ ਉਮਰ ਦੇ ਇਸ ਪੜਾਅ ਤੇ ਵੀ ਅਦਾਕਾਰੀ ਦੇ ਪ੍ਰਤੀ ਉਹਨਾਂ ਦੇ ਜਨੂਨ, ਉਤਸ਼ਾਹ ਅਤੇ ਸਮਰਪਣ ਵਿੱਚ ਕੋਈ ਕਮੀ ਨਹੀਂ ਆਈ ਹੈ। ‘ਇਸ਼ਕਿਆ’ ਵਿੱਚ ਤੁਸੀਂ ਵਿਦਿਆ ਬਾਲਣ ਦੇ ਪ੍ਰੇਮੀ ਦਾ ਕਿਰਦਾਰ ਨਿਭਾਇਆ ਹੈ। ਵਿਦਿਆ ਬਾਲਣ ਦੇ ਨਾਲ ਰੋਮਾਂਸ ਦਾ ਅਨੁਭਵ ਕਿਹੋ ਜਿਹਾ ਰਿਹਾ? ਵੈਸੇ ਤਾਂ ਮੈਂ 61 ਸਾਲ ਦਾ ਹੋ ਗਿਆ ਹਾਂ, ਪਰ ਦਿਲ ਤੋਂ 25 ਸਾਲ ਦਾ ਹਾਂ। ਦਰਅਸਲ ਇਸ ਫਿਲਮ ਵਿੱਚ ਮੈਂ ਖਾਲੂਜਾਨ ਦਾ ਕਿਰਦਾਰ ਨਿਭਾਇਆ ਹੈ, ਜੋ ਭਾਵੇਂ ਹੀ ਉਮਰ ਵਿੱਚ ਵੱਡਾ ਹੈ, ਪਰ ਦਿਲ ਤੋਂ ਬੱਚਾ ਹੈ। ਸੱਚ ਕਹਾਂ ਤਾਂ ਇਸ ਕਿਰਦਾਰ ਨੂੰ ਨਿਭਾਉਣ ਵਿੱਚ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ। ਹਾਂ, ਇਸ ਕਿਰਦਾਰ ਲਈ ਵਾਲ ਰੰਗਣੇ ਪਏ, ਜੋ ਮੇਰੇ ਲਈ ਕਾਫੀ ਮੁਸ਼ਕਿਲ ਕੰਮ ਸੀ। ਇਸ ਫਿਲਮ ਲਈ ਕੁੱਝ ਦ੍ਰਿਸ਼ਾਂ ਤੇ ਸੈਂਸਰ ਨੇ ਇਤਰਾਜ ਕੀਤਾ ਹੈ ਤੁਸੀਂ ਇਹਨਾਂ ਦ੍ਰਿਸ਼ਾਂ ਦੇ ਦੌਰਾਨ ਕਿੰਨੇ ਸਹਿਜ ਸੀ। ਮੈਨੂੰ ਉਹਨਾਂ ਦ੍ਰਿਸ਼ਾਂ ਦੇ ਦੌਰਾਨ ਜਾਂ ਉਹਨਾਂ ਸ਼ਬਦਾਂ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੋਈ। ਮੈਂ ਸਮਝਦਾ ਹਾਂ ਕਿ ਜੋ ਲੋਕ ਇਸ ਗੱਲ ਨੂ ਨੂੰਲੈ/ ਰੌਲਾ ਪਾ ਰਹੇ ਹਨ ਉਹ ਸਰਾਸਰ ਗਲਤ ਕਰ ਰਹੇ ਹਨ। ਕੀ ਉਹਨਾਂ ਨੇ ਇਹ ਸ਼ਬਦ ਕਦੇ ਸੁਣੇ ਨਹੀਂ ਹਨ ਜਾਂ ਇਹਨਾਂ ਦਾ ਇਸਤੇਮਾਲ ਨਾ ਕੀਤਾ ਹੋਵੇ ਜਦੋਂ ਤੁਸੀਂ ਆਪਣੀ ਜਿੰਦਗੀ ਵਿੱਚ ਇਹਨਾਂ ਸ਼ਬਦਾਂ ਦੇ ਇਸਤੇਮਾਲ ਤੋਂ ਨਹੀਂ ਹਿਚਕਦੇ, ਤਾਂ ਪਰਦੇ ਤੇ ਹਿਚਕ ਕਿਹੋ ਜਿਹੀ। ਲੋਕ ਆਪਣੇ ਬੱਚਿਆਂ ਦੇ ਸਾਮ੍ਹਣੇ ਗਾਲ੍ਹਾਂ ਕੱਢਦੇ ਹਨ, ਮਿਆਂ ਬੀਵੀ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਹਨ, ਤਾਂ ਪ੍ਰੇਸ਼ਾਨੀ ਕਿਹੋ ਜਿਹੀ। ਸੱਚ ਕਹਾਂ ਤਾ ਮੈਨੂੰ ਬੜਾ ਮਜਾ ਆਇਆ। read more...
|