Enthusiasm in Youth regarding Youth Rally from Mohali : Bubby Badal

5 ਅਕਤੂਬਰ ਨੂੰ ਹੋਣ ਵਾਲੇ ਰੋਡ ਸ਼ੋਅ ਨੂੰ ਲੇ ਕੇ ਨੌਜਵਾਨਾ ਵਿੱਚ ਭਾਰੀ ਉਤਸਾਹ: ਬੱਬੀ ਬਾਦਲ
ਰੋਡ ਸੋਅ ਦਾ ਮੁੱਖ ਮਕਸਦ ਭਾਈਚਾਰਕ ਸਾਂਝ ਤੇ ਅਕਾਲੀ ਦਲ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪੁੱਜਦਾ ਕਰਨਾ

ਐਸ ਏ ਐਸ ਨਗਰ, 1 ਅਕਤੂਬਰ : ਆਉਣ ਵਾਲੀ 5 ਅਕਤੂਬਰ ਨੂੰ ਮੁਹਾਲੀ ਤੋਂ ਪਟਿਆਲਾ ਤੱਕ ਹੋਣ ਜਾ ਰਹੀ ਵਿਸ਼ਾਲ ਮੋਟਰ ਸਾਇਕਲ, ਕਾਰ ਰੈਲੀ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ| ਇਸ ਰੈਲੀ ਨੂੰ ਰਵਾਨਾ ਕਰਨ ਲਈ ਪੰਜਾਬ ਦੇ ਮਾਲ ਮੰਤਰੀ ਬਿਕਰਮਜੀਤ ਸਿੰਘ ਮਜੀਠਿਆ ਉਚੇਚੇ ਤੌਰ ਤੇ ਮੁਹਾਲੀ ਪੁੱਜ ਰਹੇ ਹਨ ਅਤੇ ਨੌਜਵਾਨਾਂ ਦੇ ਰੂਬਰੂ ਹੋ ਕੇ ਅਕਾਲੀ ਦਲ ਦੀਆਂ ਪ੍ਰਾਪਤੀਆਂ ਸਬੰਧੀ ਉਨ੍ਹਾਂ ਨੂੰ ਲਾਮਬੰਦ ਕਰਨਗੇ ਜਿਸ ਵਿੱਚ ਅਕਾਲੀ ਦਲ ਜਿਲ੍ਹਾ ਮੁਹਾਲੀ ਦੀ ਸਮੁੱਚੀ ਲੀਡਰਸ਼ਿਪ ਹਿੱਸਾ ਲਵੇਗੀ|

ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ੍ਹ੍ਰੌਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਹਲਕਾ ਮੁਹਾਲੀ ਦੀ ਨੌਜਵਾਨਾਂ ਦੀ ਮੀਟਿੰਗ ਕਰਨ ਉਪਰੰਤ ਆਖੇ| ਉਨ੍ਹਾਂ ਕਿਹਾ ਕਿ ਇਸ ਹੋਣ ਵਾਲੀ ਵਿਸ਼ਾਲ ਰੈਲੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ ਅਤੇ ਨੌਜਵਾਨਾਂ ਨੂੰ ਉਹਨਾ ਦੀਆਂ ਡਿਊਟੀਆਂ ਵੀ ਸੌਂਪ ਦਿੱਤੀਆ ਗਈਆਂ ਹਨ| ਇਸ ਮੀਟਿੰਗ ਦਾ ਮੁੱਖ ਮਕਸਦ ਲੋਕਾਂ ਵਿੱਚ ਭਾਈਚਾਰਕ ਸਾਂਝ ਤੇ ਅਕਾਲੀ ਦਲ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਊਣਾ ਹੈ|

ਇਸ ਮੌਕੇ ਸੁਖਦੇਵ ਸਿੰਘ ਪੰਜੇਟਾ ਸੀਨੀਅਰ ਅਕਾਲੀ ਆਗੂ, ਇਕਬਾਲ ਸਿੰਘ ਜਨਰਲ ਸਕੱਤਰ ਯੂਥ ਅਕਾਲੀ ਦਲ, ਜਸਰਾਜ ਸਿੰਘ ਸੋਨੂੰ, ਹਰਦੇਵ ਸਿੰਘ ਲੌਂਗੀਆ, ਜਗਰੂਪ ਸਿੰਘ, ਗੁਰਮੀਤ ਸਿੰਘ, ਜਸਵੀਰ ਸਿੰਘ, ਰਜਿੰਦਰ  ਸਿੰਘ, ਗੁਰਜੰਟ ਸਿੰਘ, ਵਿਨੋਦ,  ਜਸਪ੍ਰੀਤ ਸਿੰਘ, ਜਸਵੰਤ ਸਿੰਘ, ਅਮਰਿੰਦਰ ਸਿੰਘ, ਗੁਰਵਿੰਦਰ ਸਿੰਘ, ਜਸਵੀਰ ਸਿੰਘ, ਸੁਖਵਿੰਦਰ ਸਿੰਘ, ਦਿਲਬਾਗ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ ਦਿਲਬੀਰ ਸਿੰਘ, ਸੰਦੀਪ ਸਿੰਘ, ਅਮਰਜੀਤ ਸਿੰਘ, ਪਰਸ਼ੋਤਮ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਦਮਨਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਕੇਵਲ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ,  ਸੁਖਚੈਨ ਸਿੰਘ ਲਾਲੜੂ, ਪਰਦੀਪ ਸਿੰਘ ਦੱਪਰ, ਗੁਰਦੀਪ ਸਿੰਘ ਨੋਨੂ ਬੱਲੋਮਾਜਰਾ, ਸੋਨੂੰ ਛੱਜੂਮਾਜਰਾ ਆਦਿ ਹਾਜਰ ਸਨ|

Leave a Reply

Your email address will not be published. Required fields are marked *