Factory owner gave complaint against HSS leader of beating, threatening

ਫੈਕਟਰੀ ਕਰਮੀ ਦੀ ਮੌਤ ਤੇ ਵਿਵਾਦ, ਕਾਮਗਾਰ ਸੈਨਾ ਨੇ ਕੀਤੀ ਨਾਹਰੇਬਾਜੀ
ਫੈਕਟਰੀ ਮਾਲਿਕ ਨੇ ਲਗਾਇਆ ਹਿੰਦੁ ਸੁਰੱਖਿਆ ਸੰਮਤੀ ਦੇ ਆਗੂ ਤੇ ਹਮਲਾ ਕਰਨ ਦਾ ਦੋਸ਼

ਐਸ ਏ ਐਸ ਨਗਰ, 19 ਸਤੰਬਰ : ਸਥਾਨਕ ਸਨਅਤੀ ਖੇਤਰ ਫੇਜ਼-7 ਵਿੱਚ ਸਥਿਤ ਡੀ-115 ਵਿੱਚ ਬੀ ਐਸ ਇੰਡਸਟ੍ਰੀਜ਼  ਦੇ ਇੱਕ ਕਰਮਚਾਰੀ ਦੀ 15 ਸਤੰਬਰ ਨੂੰ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਤੋਂ ਬਾਅਦ ਅੱਜ ਕਾਮਗਾਰ ਸੈਨਾ ਨੇ ਫੈਕਟਰੀ ਵਿੱਚ ਹੰਗਾਮਾ ਕੀਤਾ ਅਤੇ ਮ੍ਰਿਤਕ ਕਰਮਚਾਰੀ ਦੇ ਪਰਿਵਾਰ ਨੂੰ ਉਚਿਤ ਮੁਆਵਜਾ ਦੇਣ ਦੀ ਮੰਗ ਕੀਤੀ | ਦੂਜੇ ਪਾਸੇ ਫੈਕਟਰੀ ਦੇ ਮਾਲਿਕ ਬਹਾਦਰ ਸਿੰਘ ਦਾ ਕਹਿਣਾ ਹੈ ਕਿ ਕਰਮਚਾਰੀ ਦੀ ਕੁਦਰਤੀ ਮੌਤ ਹੋਈ ਹੈ| ਇਸ ਵਿੱਚ ਫੈਕਟਰੀ ਦਾ ਕੋਈ ਦੋਸ਼ ਨਹੀਂ ਹੈ|
ਇਸ ਮਾਮਲੇ ਵਿੱਚ ਮ੍ਰਿਤਕ ਕਾਂਗਰਸ ਸਾਹਨੀ ਦੇ ਛੋਟੇ ਭਰਾ ਕੁਮਰੇਸ਼ ਸਾਹਨੀ ਵਸਨੀਕ ਕੁਸ਼ੀ ਨਗਰ ਉੱਤਰ ਪ੍ਰਦੇਸ਼  ਦੇ  ਨੇ ਦੋਸ਼ ਲਗਾਇਆ ਕਿ ਉਹ ਵੀ ਪਹਿਲਾਂ ਆਪਣੇ ਭਰੇ ਨਾਲ ਇੱਥੇ ਹੀ ਨੌਕਰੀ ਕਰਦਾ ਸੀ ਅਤੇ ਸਨਅਤ ਦਾ ਮਾਲਿਕ ਕਈ ਵਾਰ ਉਸਦੇ ਭਰਾ ਨੂੰ ਬੁਰੀ ਤਰ੍ਹਾਂ ਕੁੱਟਦਾ ਸੀ| ਮ੍ਰਿਤਕ ਦੇ ਸਾਲੇ ਅਸ਼ੋਕ ਚੌਧਰੀ  ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ |
ਫੈਕਟਰੀ ਦੇ ਮਾਲਿਕ ਬਹਾਦਰ ਸਿੰਘ  ਨੇ ਦੱਸਿਆ ਕਿ 15 ਸਿਤੰਬਰ ਨੂੰ ਕਾਂਗਰਸ ਸਾਹਨੀ ਦੀ ਫੈਕਟਰੀ ਵਿੱਚ ਕੁਦਰਤੀ ਮੌਤ ਹੋਈ ਸੀ| ਉਨ੍ਹਾਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਅਤੇ ਬਾਕਾਇਦਾ ਇਸ ਕਰਮਚਾਰੀ ਦੇ ਕਮਰੇ ਦੀ ਵੀਡੀਓਗ੍ਰਾਫੀ ਕਰਵਾਈ ਗਈ| ਇਸ ਘਟਨਾ ਦੀ ਜਾਣਕਾਰੀ ਮ੍ਰਿਤਕ  ਦੇ ਪਰਿਵਾਰ ਨੂੰ ਦਿੱਤੀ ਗਈ ਅਤੇ ਇਸ ਕਾਰਨ ਹੁਣੇ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਸੀ ਹੋਇਆ|
ਪੁਲੀਸ  ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਭਲਕੇ ਮੰਗਲਵਾਰ ਨੂੰ ਹੋਵੇਗਾ| ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ  ਦੇ ਕਾਰਨਾਂ ਦਾ ਖੁਲਾਸਾ ਹੋਵੇਗਾ ਅਤੇ ਉਸੇਦੇ ਆਧਾਰ ਤੇ ਅਗਲੀ ਕਾਰਵਾਈ ਹੋਵੇਗੀ|
ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਸਾਹਨੀ ਦੀਆਂ ਦੋ ਬੇਟੀਆਂ ਹਨ| ਉਸਦੀ ਮਾੜੀ ਆਰਥਿਕ ਹਾਲਤ  ਦੇ ਕਾਰਨ ਮਜਦੂਰਾਂ  ਦੇ ਦਬਾਅ ਵਿੱਚ ਫੈਕਟਰੀ ਦਾ ਮਾਲਿਕ 35-35 ਹਜਾਰ ਰੁਪਏ ਦੀ ਐਫ ਡੀ ਮ੍ਰਿਤਕ ਦੀਆਂ ਦੋਨਾਂ
ਬੇਟੀਆਂ ਦੇ ਨਾਂ ਤੇ ਕਰਵਾਉਣ ਉੱਤੇ ਰਾਜੀ ਹੋਇਆ ਸੀ|
ਇਸ ਦੌਰਾਨ ਮਾਮਲਾ ਅੱਜ ਉਸ ਸਮੇਂ ਭਖ ਗਿਆ ਜਦੋਂ ਫੈਕਟਰੀ ਮਾਲਿਕ ਨੇ ਦੋਸ਼ ਲਗਾਇਆ ਕਿ ਹਿੰਦੂ ਸੁਰੱਖਿਆ ਸੰਮਤੀ ਦੇ ਆਗੂ ਰਮੇਸ਼ ਦੱਤ ਨੇ ਸਥਿਤੀ ਨੂੰ ਖਰਾਬ ਕੀਤਾ| ਬਹਾਦਰ ਸਿੰਘ ਦੇ ਗੁਆਂਢੀ ਹਰਵਿੰਦਰ ਸਿੰਘ ਦੇ ਲੜਕੇ ਅਮਰਿੰਦਰ ਸਿੰਘ ਨੇ ਰਮੇਸ਼ ਦੱਤ ਤੇ ਦੋਸ਼ ਲਗਾਇਆ ਕਿ ਉਸਨੇ 100 ਬੰਦਿਆਂ ਦੇ ਨਾਲ ਉਸ ਤੇ ਹਮਲਾ ਕਰ ਦਿੱਤਾ ਅਤੇ ਸੱਟਾਂ ਮਾਰੀਆਂ| ਨਾਲ ਹੀ ਉਸਨੂੰ ਧਮਕੀਆਂ ਦਿੱਤੀਆਂ ਕਿ ਜਿਲ੍ਹਾ ਪੁਲੀਸ ਮੁਖੀ ਉਸਦਾ ਦੋਸਤ ਹੈ| ਅਮਰਿੰਦਰ ਨੇ ਇਸ ਸਬੰਧੀ ਉਦਯੋਗਿਕ ਖੇਤਰ ਵਿਚਲੀ ਚੌਂਕੀ ‘ਚ ਰਮੇਸ਼ ਦੱਤ ਅਤੇ ਹੋਰਨਾਂ ਖਿਲਾਫ ਸ਼ਿਕਾਇਤ ਵੀ ਦਿੱਤੀ ਹੈ| ਇਸ ਸਬੰਧੀ ਉਦਯੋਗਿਕ ਖੇਤਰ ਵਿਚਲੀ ਚੌਂਕੀ ਦੇ ਇੰਚਾਰਜ਼ ਰਾਮ ਦਰਸ਼ਨ ਨੇ ਦੱਸਿਆ ਕਿ ਉਨਾਂ ਨੂੰ ਅਮਰਿੰਦਰ ਸਿੰਘ ਦੀ ਸ਼ਿਕਾਇਤ ਮਿਲ ਚੁੱਕੀ ਹੈ, ਅਮਰਿੰਦਰ ਸਿੰਘ ਦਾ ਮੈਡੀਕਲ ਕਰਵਾ ਲਿਆ ਗਿਆ ਹੈ, ਪੁਲਿਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕਰੇਗੀ|
ਇਸ ਮਾਮਲੇ ਵਿੱਚ ਹਿੰਦੂ ਸੁਰੱਖਿਆ ਸੰਮਤੀ ਆਗੂ ਰਮੇਸ਼ ਦੱਤ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕੁੱਟਮਾਰ ਦੇ ਦੋਸ਼ ਬੇਬੁਨਿਆਦ ਹਨ| ਉਨਾਂ ਕਿਹਾ ਕਿ ਫੈਕਟਰੀ ਮਾਲਕ ਵੱਲੋਂ ਮ੍ਰਿਤਕ ਦੀ ਕੋਈ ਵੀ ਇੰਸ਼ੋਰੈਂਸ ਨਹੀਂ ਕਰਾਈ ਗਈ| ਸਰਕਾਰ ਦੇ ਬਣਾਏ ਰੂਲਾਂ ਨੂੰ ਇਹ ਫੈਕਟਰੀ ਮਾਲਕ ਤੋੜ ਰਹੇ ਹਨ, ਇਸ ਲਈ ਇਨਾਂ ਖਿਲਾਫ ਮਾਮਲਾ ਦਰਜ਼ ਹੋਣਾ ਚਾਹੀਦਾ ਹੈ|

Leave a Reply

Your email address will not be published. Required fields are marked *