Financial Help to those taken part in Punjabi Suba Morcha and Emergency : Mangat

18mangat

ਪੰਜਾਬੀ ਸੂਬਾ ਮੋਰਚਾ ਅਤੇ ਐਮਰਜੈਂਸੀ ਖਿਲਾਫ ਮੋਰਚੇ ਵਿਚ ਭਾਗ ਲੈਣ ਵਾਲਿਆਂ ਨੂੰ ਦਿੱਤੀ ਜਾਵੇਗੀ ਵਿੱਤੀ ਸਹਾਇਤਾ : ਮਾਂਗਟ
ਵਿੱਤੀ ਅਤੇ ਹੋਰ ਸਹੂਲਤਾਂ ਦੇਣ ਲਈ ਯੋਗ ਸੰਘਰਸ਼ੀ ਯੋਧਿਆਂ ਦੀ ਕੀਤੀ ਜਾਵੇ ਚੋਣ
ਸੰਘਰਸ਼ੀ ਯੋਧਿਆਂ ਨਾਲ ਸਬੰਧਤ ਪ੍ਰਾਪਤ ਹੋਏ ਕੇਸਾਂ ਨੂੰ ਤੁਰੰਤ ਵਿਚਾਰਨ ਦੀ ਕੀਤੀ ਹਦਾਇਤ
ਐਸ.ਏ.ਐਸ.ਨਗਰ, 18 ਅਗਸਤ (Kuldeep Singh) ਪੰਜਾਬ ਦੇ ਹੱਕਾਂ ਦੀ ਰਾਖੀ ਲਈ ਪੰਜਾਬੀ ਸੂਬਾ ਮੋਰਚਾ ਅਤੇ ਐਮਰਜੰਸੀ (ਸੰਕਟਕਾਲ) ਖਿਲਾਫ ਮੋਰਚੇ ਵਿਚ ਭਾਗ ਲੈਣ ਵਾਲੇ ਸੰਘਰਸ਼ੀ ਯੋਧਿਆਂ ਨੂੰ ਵਿੱਤੀ ਸਹਾਇਤਾ ਅਤੇ ਹੋਰ ਸਹੂਲਤਾਂ ਦੇਣ ਲਈ ਸੂਬਾ ਸਰਕਾਰ ਵੱਲੋਂ ਸਕੀਮ ਲਾਗੂ ਕੀਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ. ਮਾਂਗਟ ਨੇ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਸੰਘਰਸ਼ੀ ਯੋਧਿਆਂ ਦੀ ਪਹਿਚਾਣ ਲਈ ਇਕੱਤਰ ਹੋਏ ਕੇਸਾਂ ਨੂੰ ਵਿਚਾਰਨ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਅਧਿਕਾਰੀਆਂ ਦੀ ਸੱਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ ।
ਡਿਪਟੀ ਕਮਿਸ਼ਨਰ ਸ਼੍ਰੀ ਮਾਗਟ ਨੇ ਦੱਸਿਆ ਕਿ ਇਸ ਸਕੀਮ ਤਹਿਤ ਉਨ੍ਹਾਂ ਸੰਘਰਸ਼ੀ ਯੋਧਿਆਂ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਲਈ ਪੰਜਾਬੀ ਸੂਬਾ ਅਤੇ ਐਮਰਜੰਸੀ ਖਿਲਾਫ ਮੋਰਚਿਆਂ ਵਿਚ ਭਾਗ ਲਿਆ ਹੈ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ. ਇਸ ਸਕੀਮ ਤਹਿਤ ਤਿੰਨ ਮਹੀਨੇ ਜੇਲ੍ਹ ਕੱਟਣ ਵਾਲੇ ਨੂੰ 1000 ਰੁਪਏ ਅਤੇ ਤਿੰਨ ਮਹੀਨੇ ਤੋਂ ਛੇ ਮਹੀਨੇ ਤੱਕ ਜੇਲ੍ਹ ਕੱਟਣ ਵਾਲੇ ਨੂੰ 1500 ਰੁਪਏ ਅਤੇ ਛੇ ਮਹੀਨੇ ਤੋਂ ਵੱਧ ਸਮੇਂ ਲਈ ਜੇਲ੍ਹ ਕੱਟਣ ਵਾਲੇ ਨੂੰ 2000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਵਿੱਤੀ ਸਹਾਇਤਾ ਦੇਣ ਲਈ ਯੋਗ ਸੰਘਰਸ਼ੀ ਯੋਧਿਆਂ ਦੀ ਪਹਿਚਾਣ ਕਰਨ ਹਿੱਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੰਘਰਸ਼ੀ ਯੋਧਿਆਂ ਕੋਲੋ ਪੇਂਡੂ ਇਲਾਕਿਆਂ ਵਿਚੋਂ ਪੰਚਾਇਤ ਵੱਲੋਂ ਅਤੇ ਸ਼ਹਿਰੀ ਇਲਾਕਿਆਂ ਵਿਚੋਂ ਮਿਊਸੀਪਲ ਕਮੇਟੀ ਵੱਲੋਂ ਸਰਬਸੰਮਤੀ ਨਾਲ ਮਤਾ ਲਿਖਵਾ ਕੇ ਲਿਆ ਜਾਵੇ ਕਿ ਉਸ ਨੇ ਕਿਨ੍ਹੀ ਦੇਰ ਮੋਰਚਿਆਂ ਵਿਚ ਜੇਲ੍ਹ ਕੱਟੀ ਹੈ। ਉਨਾਂ ਦੱਸਿਆ ਕਿ ਦੋ ਸਹਿ ਕੈਦੀਆਂ ਕੋਲੋਂ ਵੀ ਸਰਟੀਫਿਕੇਟ ਲਿਆ ਜਾਵੇ ਕਿ ਉਨਾ੍ਹਂ ਦੇ ਨਾਲ ਉਸ ਨੇ ਮੋਰਚਿਆਂ ਵਿਚ ਜੇਲ੍ਹ ਕੱਟੀ ਹੈ ਜੋ ਸਹਿ ਕੈਦੀ ਸਰਟੀਫਿਕੇਟ ਦੇਵੇਗਾ ਉਸ ਦੇ ਕੋਲ ਆਪਣਾ ਜੇਲ੍ਹ ਕੱਟਣ ਦਾ ਪੁਖਤਾ ਸਬੂਤ ਵੀ ਹੋਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਜਿਨਾ੍ਹਂ ਸੰਘਰਸ਼ੀ ਯੋਧਿਆਂ ਨੂੰ ਪਹਿਲਾਂ ਪੈਨਸ਼ਨ ਮਿਲਦੀ ਸੀ ਉਨਾ੍ਹਂ ਦੀ ਪੈਨਸ਼ਨ ਵੀ ਰਿਸਟੋਰ ਕੀਤੀ ਗਈ ਹੈ।
ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਐਸ.ਡੀ.ਐਮ ਮੋਹਾਲੀ ਸ. ਲਖਮੀਰ ਸਿੰਘ, ਐਸ.ਡੀ.ਐਮ. ਖਰੜ ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਐਸ.ਡੀ.ਐਮ ਡੇਰਾਬਸੀ ਸ੍ਰੀ ਸ਼ਿਵ ਕੁਮਾਰ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਅਵਨੀਤ ਕੌਰ ਸਮੇਤ ਹੋਰ ਸਬੰਧਤ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *