The former governor of the R.B.I raised questions decision on decision of Demonitisation

ਆਰ. ਬੀ. ਆਈ. ਦੇ ਸਾਬਕਾ ਗਵਰਨਰ ਨੇ ਨੋਟਬੰਦੀ ਦੇ ਫੈਸਲੇ ਤੇ ਖੜ੍ਹੇ ਕੀਤੇ ਸਵਾਲ
ਨਵੀਂ ਦਿੱਲੀ, 14 ਦਸੰਬਰ (ਸ.ਬ.) ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਵਿਮਲ ਜਾਲਾਨ ਨੇ ਨੋਟਬੰਦੀ ਦੀ ਟਾਇਮਿੰਗ ਅਤੇ ਤਰੀਕੇ ਤੇ ਸਵਾਲ ਖੜ੍ਹੇ ਕੀਤੇ| ਵਿਮਲ ਜਾਲਾਨ ਸਾਲ 1997 ਤੋਂ 2003 ਦੌਰਾਨ ਗਵਰਨਰ ਰਹੇ| ਇਹ ਉਹ ਹੀ ਸਮਾਂ ਸੀ ਜਦੋਂ ਅਟਲ ਬਿਹਾਰੀ ਵਾਜਪਈ ਯਾਨੀ ਐਨ.ਡੀ.ਏ. ਦੀ ਸਰਕਾਰ ਸੀ| ਵਿਮਲ ਨੇ ਕਿਹਾ ਕਿ ਨੋਟਬੰਦੀ ਲਈ ਸਰਕਾਰ ਕੋਲ ਕੋਈ ਚੰਗਾ ਕਾਰਨ ਹੋਣਾ ਚਾਹੀਦਾ ਸੀ, ਜਿਸ ਤਰ੍ਹਾਂ ਸੁਰੱਖਿਆ ਦਾ ਖਤਰਾ ਜਾਂ ਫਿਰ ਯੁੱਧ ਦੀ ਸਥਿਤੀ| ਜਾਲਾਨ ਨੇ ਕਿਹਾ ਕਿ ਜਦੋਂ ਤੁਸੀ ਕਿਸੇ ਵੀ ਲੀਗਲ ਟੈਂਡਰ ਨੂੰ ਬੰਦ ਕਰਦੇ ਹੋ ਤਾਂ ਉਸ ਪਿੱਛੇ ਕੋਈ ਸਹੀ ਕਾਰਨ ਹੋਣਾ ਚਾਹੀਦਾ ਹੈ| ਲੋਕਾਂ ਦਰਮਿਆਨ ਇਹ ਸੰਦੇਸ਼ ਜਾਣਾ ਵੀ ਜ਼ਰੂਰੀ ਹੈ ਕਿ ਨੋਟਬੰਦੀ ਤੋਂ ਕੀ ਮਿਲੇਗਾ ਉਸ ਨੂੰ ਕਿਉਂ ਕੀਤਾ ਜਾ ਰਿਹਾ ਹੈ|
ਇਸ ਦੇ ਨਾਲ ਹੀ ਜਾਲਾਨ ਨੇ ਨੋਟਬੰਦੀ ਦੀ ਯੋਜਨਾਂ ਨੂੰ ਕਾਫੀ ਦਿਨ ਤੱਕ ਗੁਪਤ ਰੱਖਣ ਤੇ ਵੀ ਸਵਾਲ ਖੜ੍ਹੇ ਕੀਤੇ| ਉਨ੍ਹਾਂ ਮੁਤਾਬਕ ਸੰਕਟਕਾਲੀਨ ਸਥਿਤੀ ਵਿੱਚ ਇਸ ਤਰ੍ਹਾਂ ਕੀਤਾ ਜਾ ਸਕਦਾ ਸੀ ਪਰ ਇਸ ਨੂੰ ਸਰਜੀਕਲ ਸਟਰਾਈਕ ਦੀ ਤਰ੍ਹਾਂ ਲੁਕਾ ਕੇ ਕਰਨ ਦੀ ਜ਼ਰੂਰਤ ਹੀ ਨਹੀਂ ਸੀ| ਜਾਲਾਨ ਮੰਨਦੇ ਹਨ ਕਿ ਕਾਲੇਧਨ ਨੂੰ ਸਾਡੇ ਦੇਸ਼ ਦੀ ਵਿੱਤ ਪ੍ਰਣਾਲੀ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਪਰ ਉਨ੍ਹਾਂ ਨੂੰ ਇਹ ਵੀ ਲੱਗਦਾ ਹੈ ਕਿ ਸਾਰਿਆਂ ਕੋਲ ਕਾਲਾਧਨ ਨਹੀਂ ਹੈ| ਜਾਲਾਨ ਮੁਤਾਬਕ ਨੋਟਬੰਦੀ ਦੀ ਯੋਜਨਾ ਨੂੰ ਇਸ ਤਰੀਕੇ ਨਾਲ ਬਣਾਇਆ ਜਾਣਾ ਚਾਹੀਦਾ ਸੀ ਜਿਸ ਨਾਲ ਕਾਲਾਧਨ ਨਾ ਰੱਖਣ ਵਾਲੇ ਘੱਟ ਤੋਂ ਘੱਟ ਪ੍ਰਭਾਵਿਤ ਹੋਣ| ਮੋਦੀ ਸਰਕਾਰ ਨੇ 8 ਨਵੰਬਰ ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ|

Leave a Reply

Your email address will not be published. Required fields are marked *