Forum gave suggestions regarding need based policy

ਸਿਟੀਜਨਸ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਮ ਨੇ ਨੀਡ ਬੇਸਡ ਪਾਲਸੀ ਸਬੰਧੀ ਸੁਝਾਅ ਦਿੱਤੇ
ਐਸ ਏ ਐਸ ਨਗਰ, 14 ਸਤੰਬਰ : ਸਿਟੀਜਨਸ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਮ (ਰਜਿ.) ਐਸ ਏ ਐਸ ਨਗਰ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਹੈਪੀ ਦੀ ਅਗਵਾਈ ਹੇਠ ਇੱਕ ਵਫਦ ਏ ਸੀ ਏ ਗਮਾਡਾ ਸੁਖਜੀਤਪਾਲ ਸਿੰਘ ਨੂੰ ਮਿਲਿਆ| ਵਫਦ ਨੇ ਇਸ ਮੌਕੇ ਨੀਡ ਬੇਸਡ ਪਾਲਸੀ ਸਬੰਧੀ ਗਮਾਡਾ ਅਧਿਕਾਰੀ ਨੂੰ ਆਪਣੇ ਸੁਝਾਅ ਦੀ ਕਾਪੀ ਦਿੱਤੀ|
ਇਸ ਮੌਕੇ ਵਫਦ ਨੇ ਕਿਹਾ ਕਿ ਐਸ ਏ ਐਸ ਨਗਰ ਵਿੱਚ ਰਿਹਾਇਸ਼ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ ਅਤੇ ਵਸਨੀਕਾਂ ਨੂੰ ਇਸ ਦੀ ਸਭ ਤੋਂ ਜਿਆਦਾ ਲੋੜ ਹੈ| ਸਮੇਂ ਦੇ ਨਾਲ ਨਾਲ ਪਰਿਵਾਰ ਵੀ ਵੱਧ ਰਹੇ ਹਨ ਅਤੇ ਦੂਜੇ ਪਾਸੇ ਪਲਾਟਾਂ ਅਤੇ ਫਲੈਟਾਂ ਦੀਆਂ ਕੀਮਤਾਂ ਵੱਧ ਰਹੀਆਂ ਹਨ| ਇਹ ਸ਼ਹਿਰ ਆਮ ਲੋਕਾਂ ਦਾ ਵਸਿਆ ਹੋਇਆ ਸ਼ਹਿਰ ਹੈ, ਜਿੱਥੇ ਹਰ ਵਰਗ ਦੇ ਨਾਗਰਿਕ ਰਹਿ ਰਹੇ ਹਨ|
ਵਫਦ ਨੇ ਕਿਹਾ ਕਿ ਵਸਨੀਕਾਂ ਦੁਆਰਾ ਲੋੜ ਅਨੁਸਾਰ ਆਪਣੇ ਘਰਾਂ ਵਿੱਚ ਤਬਦੀਲੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਠੋਸ ਪਾਲਸੀ ਤਿਆਰ ਕੀਤੀ ਜਾਵੇ| ਪਾਲਸੀ ਨੂੰ ਸਫਲ ਕਰਨ ਲਈ ਸ਼ਹਿਰ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਜਰੂਰੀ ਮੀਟਿੰਗ ਕੀਤੀ ਜਾਵੇ ਅਤੇ ਉਨ੍ਹਾਂ ਦੁਆਰਾ ਪੇਸ਼ ਕੀਤੇ ਗਏ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੀ ਸੰਜੀਦਗੀ ਅਤੇ ਹਮਦਰਦੀ ਨਾਲ ਤਬਦੀਲੀਆਂ ਨੂੰ ਰੈਗੁਲਰ ਕੀਤਾ ਜਾਵੇ ਅਤੇ ਇਸ ਲਈ ਕੋਈ ਫੀਸ ਨਾ ਰੱਖੀ ਜਾਵੇ|
ਉਨ੍ਹਾਂ ਕਿਹਾ ਕਿ ਫੋਰਮ ਵਲੋਂ ਪਹਿਲਾਂ ਵੀ ਇਕ ਮੰਗ ਪੱਤਰ ਮੁੱਖ ਪ੍ਰਸ਼ਾਸ਼ਕ ਨੂੰ 10 ਮਾਰਚ 2016 ਨੂੰ ਦਿੱਤਾ ਗਿਆ ਸੀ ਪਰ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ|
ਵਫਦ ਨੇ ਕਿਹਾ ਕਿ ਫੇਜ਼-7 ਦੇ ਐਚ ਈ, ਐਚ ਐਲ ਮਕਾਨਾਂ ਵਿੱਚ ਸੀਵਰੇਜ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ ਕਿਉਂਕਿ ਸੀਵਰੇਜ ਦੀਆਂ ਪਾਈਪਾਂ ਪਿਛਲੇ ਵੇਹੜਿਆਂ ਵਿੱਚੋਂ ਗੁਜਰਦੀਆਂ ਹਨ| ਇੱਥੇ ਪਾਰਕਿੰਗ ਦੀ ਕੋਈ ਵਿਵਸਥਾ ਨਹੀਂ ਹੈ ਅਤੇ ਮਕਾਨਾਂ ਦੀਆਂ ਨੀਹਾਂ ਉੱਪਰਲੀ ਮੰਜਿਲਾਂ ਦਾ ਲੋਡ ਨਹੀਂ ਲੈ ਸਕਦੀਆਂ| ਉਨ੍ਹਾਂ ਕਿਹਾ ਕਿ ਇਨ੍ਹਾਂ ਮਕਾਨਾਂ ਦੀ ਨਵੇਂ ਸਿਰੋਂ ਰੈਨੋਵੇਸ਼ਨ ਦੀ ਲੋੜ ਹੈ|

Leave a Reply

Your email address will not be published. Required fields are marked *