Four Police employees injured in Tanker-car collision

ਤੇਲ ਟੈਂਕਰ ਦੀ ਟੱਕਰ ਨਾਲ ਕਾਰ ਸਵਾਰ ਚਾਰ ਪੁਲੀਸ ਕਰਮਚਾਰੀ ਜਖਮੀ
– ਪੰਜਾਬ ਸਕੱਤਰੇਤ ਵਿੱਚ ਤੈਨਾਤ ਹਨ ਇਹ ਚਾਰ ਕਰਮਾਚਾਰੀ

ਐਸ ਏ ਐਸ ਨਗਰ (ਕੁਰਾਲੀ) : ਪੰਜਾਬ ਸਕੱਤਰੇਤ ਵਿੱਚ ਤੈਨਾਤ ਕਾਰ ਸਵਾਰ ਪੁਲੀਸ ਦੇ ਚਾਰ ਮੁਲਾਜਮ ਚੰਡੀਗੜ੍ਹ ਰੋਡ ਉੱਤੇ ਤੇਲ ਟੈਂਕਰ ਦੀ ਟੱਕਰ ਨਾਲ ਜਖ਼ਮੀ ਹੋ ਗਏ|  ਸਾਰੇ ਜਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਪੁਲੀਸ ਨੇ ਇਸ ੋਸਬੰਧੀ ਮਾਮਲਾ ਦਰਜ ਕਰ ਲਿਆ ਹੈ| ਉਪਰੋਕਤ ਜਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੇਖਦਿਆਂ ਉਸਨੂੰ ਚੰਡੀਗੜ ਰੈਫਰ ਕੀਤਾ ਗਿਆ ਹੈ |
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸਵਿਫਟਿ ਕਾਰ ਨੰਬਰ 07 ਬੀ ਬੀ 0375 ਜੋ ਕਿ ਚੰਡੀਗੜ ਤੋਂ ਕੁਰਾਲੀ ਆ ਰਹੀ ਸੀ ਤਾਂ ਦੂਜੇ ਪਾਸਿਓਂ ਆ ਰਹੇ ਤੇਲ ਟੈਂਕਰ ਪੀਬੀ 12 ਕਿਊ 1249  ਨਾਲ ਉਸਦੀ ਟੱਕਰ ਹੋ ਗਈ| ਇਸ ਹਾਦਸੇ ਵਿੱਚ ਕਾਰ ਸਵਾਰ ਇੱਕ ਪੁਲੀਸ ਕਰਮਚਾਰੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਅਤੇ ਬਾਕੀ ਤਿੰਨਾਂ ਦੇ ਸੱਟਾਂ ਲੱਗੀਆਂ| ਦੋਨਾਂ ਵਾਹਨਾਂ ਦੀ ਹੋਈ ਜੋਰਦਾਰ ਟੱਕਰ ਦੌਰਾਨ ਕਾਰ ਦੇ ਸੇਫਟੀ ਬਲੂਨ ਖੁੱਲ ਜਾਣ ਕਾਰਨ ਜਾਣੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ| ਇਸ ਹਾਦਸੇ ਦੀ ਹੋਈ ਜੋਰਦਾਰ ਟੱਕਰ ਸੁਣਕੇ ਕੌਂਸਲਰ  ਬਹਾਦਰ ਸਿੰਘ ਅਤੇ ਉਸਦੇ ਹੋਰ ਸਾਥੀ ਮੌਕੇ ਤੇ ਪਹੁਂਚ ਗਏ ਅਤੇ ਉਨ੍ਹਾਂ ਨੇ ਚਾਰਾਂ ਪੁਲੀਸ ਮੁਲਾਜਮਾਂ ਨੂੰ ਸਿਵਲ ਹਸਪਤਾਲ ਵਿੱਚ ਪਹੁੰਚਾਇਆ| ਗੰਭੀਰ ਜਖਮੀ ਮੁਲਾਜਮ ਨੂੰ ਡਾਕਟਰਾਂ ਨੇ ਚੰਡੀਗੜ ਰੈਫਰ ਕਰ ਦਿੱਤਾ| ਇਸ ਦੌਰਾਨ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ|

Leave a Reply

Your email address will not be published. Required fields are marked *