Gamibia President rejected the election results

ਡਕਾਰ, 10 ਦਸੰਬਰ (ਸ.ਬ.) ਦੱਖਣੀ ਅਫਰੀਕੀ ਦੇਸ਼ ਗਾਮੀਬੀਆ ਦੇ ਰਾਸ਼ਟਰਪਤੀ ਯਾਹਚਾ ਜਮੇਹ ਨੇ ਚੋਣ ਵਿੱਚ ਮਿਲੀ ਹਾਰ ਤੋਂ ਬਾਅਦ ਇਸ ਦੇ ਨਤੀਜੇ ਨੂੰ ਰੱਦ ਕਰਦੇ ਹੋਏ ਦੁਬਾਰਾ ਚੋਣ ਕਰਾਉਣ ਦੀ ਮੰਗ ਕੀਤੀ ਹੈ| ਜਮੇਹ ਨੇ ਕਿਹਾ,” ਪੂਰੀ ਜਾਂਚ ਤੋਂ ਬਾਅਦ ਮੈਂ ਹਾਲ ਹੀ ਵਿੱਚ ਹੋਈ ਚੋਣ ਦੇ ਨਤੀਜੇ ਨੂੰ ਅਸਵੀਕਾਰ ਕਰਨ ਦਾ ਫੈਸਲਾ ਕੀਤਾ ਹੈ| ਚੋਣ ਨਤੀਜੇ ਤੇ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਪਤਾ ਲੱਗਾ ਕਿ ਸਿਫਾਰਿਸ਼ ਕਰਦਾ ਹਾਂ| ਜਮੇਹ ਗਾਮੀਬੀਆ ਦਾ 22 ਸਾਲ ਤੋਂ ਸੱਤਾ ਤੇ ਕਬਜ਼ਾ ਹੈ| ਬੀਤੇ ਇੱਕ ਦਸੰਬਰ ਨੂੰ ਰਾਸ਼ਟਰਪਤੀ ਚੋਣ ਵਿੱਚ ਮਿਲੀ ਹਾਰ ਤੋਂ ਬਾਅਦ ਉਥੋਂ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ ਅਤੇ ਹਜ਼ਾਰਾਂ ਲੋਕ ਜਸ਼ਨ ਮਨਾਉਣ ਲਈ ਰਾਜਧਾਨੀ ਬਾਨਜੁਲ ਦੀਆਂ ਸੜਕਾਂ ਤੇ ਉਤਰ ਆਏ|

Leave a Reply

Your email address will not be published. Required fields are marked *