Garcha has given new life to congress in Kharar : Kulwinder Shamma

ਬੀਬੀ ਗਰਚਾ ਨੇ ਹਲਕਾ ਖਰੜ ਦੇ ਕਾਂਗਰਸੀ ਵਰਕਰਾਂ ‘ਚ ਪਾਈ ਨਵੀਂ ਜਾਨ : ਕੁਲਵਿੰਦਰ ਸ਼ੰਮਾ

ਖਰੜ, 6 ਸਤੰਬਰ : ਵਿਧਾਨ ਸਭਾ ਹਲਕਾ ਖਰੜ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਾਂਗਰਸੀ ਵਰਕਰਾਂ ਅਤੇ ਸਥਾਨਕ ਆਗੂਆਂ ਦੀ ਪਾਰਟੀ ਵਿੱਚ ਕੋਈ ਸੁਣਵਾਈ ਨਾ ਹੋਣ ਕਰਕੇ ਹਲਕੇ ਵਿੱਚ ਕਾਂਗਰਸ ਪਾਰਟੀ ਦੀ ਸ਼ਾਖ ਬਹੁਤ ਕਮਜ਼ੋਰ ਹੋ ਚੁੱਕੀ ਸੀ ਪ੍ਰੰਤੂ ਜਦੋਂ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਹਲਕੇ ਵਿੱਚ ਆਪਣੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ, ਉਦੋਂ ਤੋਂ ਹਲਕਾ ਖਰੜ ਦੇ ਕਾਂਗਰਸੀ ਵਰਕਰਾਂ ਵਿੱਚ ਨਵੀਂ ਜਾਨ ਪੈ ਗਈ ਹੈ| ਇਹ ਵਿਚਾਰ ਪਿੰਡ ਦੇਸੂਮਾਜਰਾ ਨਿਵਾਸੀ ਅਤੇ ਨਗਰ ਕੌਂਸਲ ਖਰੜ ਤੋਂ ਕੌਂਸਲਰ ਲਈ ਚੋਣ ਲੜ ਚੁੱਕੇ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਸ਼ੰਮਾ ਨੇ ਪਿੰਡ ਦੇਸੂਮਾਜਰਾ ਵਿਖੇ ਸ੍ਰੀਮਤੀ ਗਰਚਾ ਦੇ ਪਹੁੰਚਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਸੰਬੋਧਨ ਕਰਦਿਆਂ ਪ੍ਰਗਟ ਕੀਤੇ| ਸ਼ੰਮਾ ਨੇ ਕਿਹਾ ਕਿ ਸ੍ਰੀਮਤੀ ਗਰਚਾ ਦੇ ਹਲਕੇ ਵਿੱਚ ਵਿਚਰਨ ਨਾਲ ਹਰ ਕਾਂਗਰਸੀ ਆਪਣੇ ਆਪ ਵਿਚ ਫ਼ਖਰ ਮਹਿਸੂਸ ਕਰਨ ਲੱਗਾ ਹੈ ਕਿ ਉਹ ਇੱਕ ਨੈਸ਼ਨਲ ਪਾਰਟੀ ਦਾ ਵਰਕਰ ਜਾਂ ਆਗੂ ਹੈ| ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਸ੍ਰੀਮਤੀ ਗਰਚਾ ਨੂੰ ਹਲਕਾ ਖਰੜ ਤੋਂ ਟਿਕਟ ਦੇ ਦਿੰਦੀ ਹੈ ਤਾਂ ਉਹ ਸ੍ਰੀਮਤੀ ਗਰਚਾ ਦੇ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ ਅਤੇ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ|
ਇਸ ਮੌਕੇ ਕੁਲਵਿੰਦਰ ਸਿੰਘ ਸ਼ੰਮਾ ਨੇ ਸ੍ਰੀਮਤੀ ਗਰਚਾ ਨੂੰ ਪਿੰਡ ਦੇਸੂਮਾਜਰਾ ਵਿੱਚ ਫੈਲੀ ਗੰਦਗੀ ਅਤੇ ਬਰਸਾਤਾਂ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਦੇ ਵੜਨ ਨਾਲ ਹੋ ਰਹੇ ਨੁਕਸਾਨ ਅਤੇ ਹੋਰ ਸਮੱਸਿਆਵਾਂ ਵੀ ਦੱਸੀਆਂ|
ਇਸ ਮੌਕੇ ਸ੍ਰੀਮਤੀ ਗਰਚਾ ਨੇ ਲੋਕਾਂ ਨੂੰ ਕਿਹਾ ਕਿ ਉਹ ਆਉਂਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕੇ| ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਉਪਰੰਤ ਪਿੰਡ ਦੇਸੂਮਾਜਰਾ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ ਅਤੇ ਪਿੰਡ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ|
ਇਸ ਮੌਕੇ ਕੀਰਤ ਸਿੰਘ, ਰਾਣਾ, ਸੁਰਮੁਖ ਸਿੰਘ, ਹਰਵਿੰਦਦਰ ਸਿੰਘ, ਮਹਿੰਦਰ ਸਿੰਘ, ਹਰਮਨਪ੍ਰੀਤ ਸਿੰਘ ਐਨ.ਆਰ.ਆਈ., ਲਾਡੀ, ਹਰਮਿੰਦਰ ਸਿੰਘ, ਅਮਰੀਕ ਸਿੰਘ ਹੈਪੀ, ਰੁਪਿੰਦਰ ਸਿੰਘ ਬਰਾੜ, ਨਰਿੰਦਰ ਸਿੰਘ ਪਡਿਆਲਾ, ਸਨਵੀਰ ਸਿੰਘ ਬੈਨੀਪਾਲ, ਅਸ਼ੋਕ ਕੋਹਲੀ, ਰਾਮ ਰਤਨ ਵਿੱਕੀ, ਪੀਟਰ ਜੋਸਫ਼, ਸਤਵੀਰ ਸਿੰਘ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *