GMADA should permit to construct first floor on Dashmesh Market Booths : Mintoo Anand

mintoo-anand

ਨੀਡ ਬੇਡ ਪਾਲਸੀ ਤਹਿਤ ਫੇਜ਼-1 ਦੀ ਦਸ਼ਮੇਸ਼ ਬੂਥ ਮਾਰਕੀਟ ਵਿੱਚ ਇੱਕ ਮੰਜਿਲ ਹੋਰ ਬਨਾਉਣ ਦੀ ਇਜਾਜਤ ਦੇਵੇ ਗਮਾਡਾ : ਮਿੰਟੂ ਆਨੰਦ

ਐਸ ਏ ਐਸ ਨਗਰ, 12 ਸਤੰਬਰ : ਦਸ਼ਮੇਸ਼ ਮਾਰਕੀਟ ਐਸੋਸੀਏਸ਼ਨ ਫੇਜ਼-1, ਮੁਹਾਲੀ ਦੇ ਪ੍ਰਧਾਨ ਸ੍ਰ. ਮਨਿੰਦਰਪਾਲ ਸਿੰਘ ਮਿੰਟੂ ਆਨੰਦ ਨੇ ਮੁੱਖ ਪ੍ਰਸ਼ਾਸ਼ਕ ਗਮਾਡਾ ਨੂੰ ਪੱਤਰ ਲਿਖ ਕੇ ਨੀਡ ਬੇਸਡ ਪਾਲਸੀ ਸਬੰਧੀ ਆਪਣੇ ਸੁਝਾਅ ਦਿੱਤੇ ਹਨ|
ਆਪਣੇ ਪੱਤਰ ਵਿੱਚ ਉਨ੍ਹਾਂ ਲਿਖਿਆ ਹੈ ਕਿ ਫੇਜ਼-1 (ਸੈਕਟਰ 55) ਵਿੱਚ ਜੋ ਬੂਥ ਮਾਰਕੀਟ ਹੈ ਉਸ ਵਿੱਚ ਬੂਥ ਨੰ; 1 ਤੋਂ ਬੂਥ ਨੰ: 63 ਤੱਕ ਹਨ| ਸਾਰੇ ਸ਼ਹਿਰ ਵਿੱਚ ਕੇਵਲ ਇਹੀ ਬੂਥ ਸਿੰਗਲ ਲਾਈਨ ਵਿੱਚ ਹਨ ਅਤੇ ਇਨ੍ਹਾਂ ਦਾ ਸਾਈਜ਼ 10 ਫੁੱਟ ਗੁਣਾ 30 ਫੁੱਟ ਹੈ ਜੋ ਕਿ ਆਮ ਬੂਥਾਂ ਨਾਲੋਂ ਵੱਡਾ ਹੈ| ਉਨ੍ਹਾਂ ਮੰਗ ਕੀਤੀ ਹੈ ਕਿ ਇਨ੍ਹਾਂ ਬੂਥਾਂ ਤੇ ਇੱਕ ਹੋਰ ਮੰਜਿਲ ਕੰਪਾਉਂਡਿੰਗ ਫੀਸ ਲੈ ਕੇ ਬਨਾਉਣ ਦੀ ਇਜਾਜਤ ਦਿੱਤੀ ਜਾਵੇ|
ਉਨ੍ਹਾਂ ਲਿਖਿਆ ਹੈ ਕਿ ਫੇਜ਼-1 (ਸੈਕਟਰ 55) ਵਿੱਚ ਜੋ ਐਚ ਈ ਕੁਆਟਰ ਹਨ, ਉਹ ਬਹੁਤ ਸਾਲ ਪਹਿਲਾਂ ਦੇ ਬਣੇ ਹਨ| ਹੁਣ ਪਰਿਵਾਰ ਵੱਡੇ ਹੋਣ ਕਰਕੇ ਇਨ੍ਹਾਂ ਮਕਾਨਾਂ ਦਾ ਪੂਰਾ ਵਰਾਂਡਾ ਕਵਲ ਕਰਨ ਅਤੇ ਜੋ ਟਾਪ ਫਲੋਰ ਵਾਲੇ ਮਕਾਨ ਹਨ, ਉਨ੍ਹਾਂ ਉੱਪਰ ਪੌੜੀਆਂ ਚੜ੍ਹਾਉਣ ਦੀ ਇਜਾਜਤ ਦਿੱਤੀ ਜਾਵੇ ਤਾਂ ਜੋ ਚੌਥੀ ਮੰਜਿਲ ਤੇ ਰੱਖੀਆਂ ਹੋਈਆਂ ਟੈਂਕੀਆਂ ਵਗੈਰਾ ਚੈਕ ਕੀਤੀਆਂ ਜਾ ਸਕਣ|
ਉਨ੍ਹਾਂ ਕਿਹਾ ਕਿ ਇੱਥੇ ਜੋ ਐਚ ਐਮ, ਐਚ ਐਲ ਅਤੇ ਐਚ ਟਾਈਪ ਦੇ ਜੋ ਮਕਾਨ ਹਨ ਉਨ੍ਹਾਂ ਵਿੱਚ ਤੀਜੀ ਮੰਜਿਲ ਕੰਪਾਉਂਡਿੰਗ ਫੀਸ ਲੈ ਕੇ ਬਨਾਉਣ ਦੀ ਇਜਾਜਤ ਦਿੱਤੀ ਜਾਵੇ| ਉਨ੍ਹਾਂ ਕਿਹਾ ਕਿ ਕਾਫੀ ਲੋਕਾਂ ਨੇ ਇੱਥੇ ਤੀਜੀ ਮੰਜਿਲ ਬਣਾ ਵੀ ਲਈ ਹੈ, ਉਨ੍ਹਾਂ ਦੇ ਨਕਸ਼ੇ ਪਾਸ ਕੀਤੇ ਜਾਣ|
ਉਨ੍ਹਾਂ ਕਿਹਾ ਕਿ ਫੇਜ਼-1 ਦੀਆਂ 8 ਮਰਲੈ ਦੀਆਂ ਕੋਠੀਆਂ ਦੇ ਪਿਛਲੇ ਵਿਹੜੇ ਕਵਰ ਕਰਨ ਅਤੇ ਕਵਰਡ ਏਰੀਆ ਘੱਟੋ ਘੱਟ 80 ਫੀਸਦੀ ਕਰਨ ਦੀ ਇਜਾਜਤ ਦਿੱਤੀ ਜਾਵੇ ਅਤੇ ਤੀਜੀ ਮੰਜਿਲ ਪੂਰੀ ਬਨਾਉਣ ਦੀ ਇਜਾਜਤ ਵੀ ਦਿੱਤੀ ਜਾਵੇ|

Leave a Reply

Your email address will not be published. Required fields are marked *