Govt spent Rs. 320 crore on workers : NK Sharma

ਪੰਜਾਬ ਸਰਕਾਰ ਨੇ ਕਿਰਤੀ ਕਾਮਿਆਂ ਦੀਆਂ ਭਲਾਈ ਸਕੀਮਾਂ ਤੇ 320 ਕਰੋੜ ਰੁਪਏ ਖਰਚ ਕੀਤੇ : ਐਨ.ਕੇ.ਸ਼ਰਮਾ
ਰਾਜ ਵਿੱਚ ਭਲਾਈ ਸਕੀਮਾਂ ਤੇ ਹਰ ਸਾਲ 10 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਕੀਤੀ ਜਾਦੀ ਹੈ ਖਰਚ
ਕਿਰਤੀ ਕਾਮਿਆਂ ਦੀ ਰਜ਼ਿਸਟਰੇਸ਼ਨ ਫੀਸ 120 ਰੁਪਏ ਤੋਂ ਘਟਾ ਕੇ 1 ਰੁਪਏ ਕੀਤੀ
ਕਿਰਤੀ ਕਾਮੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਸ਼ ਵੈਲਫੇਅਰ ਬੋਰਡ ਕੋਲ ਆਪਣੀ ਰਜ਼ਿਸਟ੍ਰੇਸ਼ਨ ਕਰਵਾ ਕੇ ਭਲਾਈ ਸਕੀਮਾਂ ਦਾ ਲਾਹਾ ਲੈਣ

ਐਸ.ਏ.ਐਸ ਨਗਰ ,  12 ਸਤੰਬਰ : ਪੰਜਾਬ ਸਰਕਾਰ ਨੇ ਰਾਜ ਵਿੱਚ ਵੱਖ ਵੱਖ ਵਰਗਾਂ ਦੇ ਲੋਕਾਂ ਲਈ ਭਲਾਈ ਸਕੀਮਾਂ ਬਣਾ ਕੇ ਉਨਾ੍ਹਂ ਨੂੰ ਅਮਲੀ ਜਾਮਾ ਪਹਿਨਾਇਆ ਹੈ ਅਤੇ ਸੂਬਾ ਸਰਕਾਰ ਰਾਜ ਵਿੱਚ ਹਰ ਸਾਲ ਭਲਾਈ ਸਕੀਮਾਂ ਤੇ 10 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੀ ਹੈ। ਇਸ ਗੱਲ ਦੀ ਜਾਣਕਾਰੀ ਹਲਕਾ ਡੇਰਾਬੱਸੀ ਦੇ ਵਿਧਾਇਕ ਸ਼੍ਰੀ ਐਨ.ਕੇ.ਸ਼ਰਮਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਕਰਦਿਆਂ ਦਿੱਤੀ।

ਸ੍ਰੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਰਤੀ ਕਾਮਿਆਂ ਲਈ ਸਾਲ 2009 ਵਿੱਚ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਬੋਰਡ ਦਾ ਗਠਨ ਕੀਤਾ ਗਿਆ ਸੀ। ਜਿਸ ਦਾ ਮੁੱਖ ਮੰਤਵ ਉਸਾਰੀ ਕੰਮਾਂ ਵਿੱਚ ਲੱਗੇ ਕਿਰਤੀ ਦੀ ਭਲਾਈ ਲਈ ਯੋਜਨਾਵਾਂ ਬਣਾ ਕਿ ਉਨਾ੍ਹਂ ਨੂੰ ਲਾਗੂ ਕਰਨਾ ਹੈ। ਉਨ੍ਹਾ ਦੱਸਿਆਂ ਕਿ ਰਾਜ ਵਿੱਚ ਕਿਰਤੀ ਕਾਮਿਆਂ ਦੀਆਂ ਭਲਾਈ ਸਕੀਮਾਂ ਤੇ 320 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨਾ੍ਹਂ ਦੱਸਿਆਂ ਕਿ ਕਿਰਤੀ ਕਾਮਿਆਂ ਦੀ ਪਹਿਲਾਂ ਪੰਜਾਬ ਬਿਲਡਿੰਗ ਐਡ ਅਦਰ ਕੰਸਟ੍ਰਕਸਨ ਵਰਕਸ ਵੈੱਲਫੇਅਰ ਬੋਰਡ ਨਾਲ ਰਜ਼ਿਸਟਰਡ ਹੋਣ ਲਈ 120 ਰੁਪਏ ਫੀਸ ਜਮਾ ਕਰਵਾਉਣੀ ਪੈਂਦੀ ਸੀ ਜਿਸ ਨੂੰ ਘਟਾ ਕੇ 01 ਰੁਪਿਆ ਕਰ ਦਿੱਤਾ ਗਿਆ ਹੈ। ਉਨਾ੍ਹਂ ਸਮੂਹ ਕਿਰਤੀ ਕਾਮਿਆਂ ਨੂੰ ਅਪੀਲ ਵੀ ਕੀਤੀ ਕਿ ਉਹ ਬੋਰਡ ਨਾਲ ਆਪਣੀ ਰਜ਼ਿਸਟਰੇਸ਼ਨ ਕਰਵਾ ਕੇ ਬੋਰਡ ਦੀਆਂ ਸ਼ੁਰੂ ਕੀਤੀਆਂ ਗਈਆਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ। ਸ੍ਰੀ ਸ਼ਰਮਾ ਨੇ ਦੱਸਿਆ ਕਿ ਬੋਰਡ ਵੱਲੋ ਕਰੀਬ 4 ਲੱਖ 54 ਹਜ਼ਾਰ ਉਸਾਰੀ ਕਿਰਤੀ ਕਾਮੇ ਰਜ਼ਿਸਟਰ ਕੀਤੇ ਜਾ ਚੁੱਕੇ ਹਨ। ਜਿਨਾ੍ਹਂ ਵਿੱਚੋ 2 ਲੱਖ 18 ਹਜ਼ਾਰ ਲਾਇਵ ਰਜ਼ਿਸਟਰ ਉਸਾਰੀ ਕਿਰਤੀਆਂ ਦੀ ਗਿਣਤੀ ਹੈ। ਉਨ੍ਹਾ ਦੱਸਿਆ ਕਿ ਉਸਾਰੀ ਕਿਰਤੀਆ ਦੀ ਭਲਾਈ ਲਈ ਬੋਰਡ ਵੱਲੋ ਵੱਖ ਵੱਖ 20 ਸਕੀਮਾਂ ਬਣਾਈਆਂ ਗਈਆਂ ਹਨ।

ਸ਼੍ਰੀ ਸ਼ਰਮਾ ਨੇ ਦੱਸਿਆ ਕਿ ਹੁਣ ਉਸਾਰੀ ਕਿਰਤੀਆਂ ਦੇ ਬੱਚੀ ਦੇ ਜਨਮ ਤੇ ਬਾਲੜੀ ਜਨਮ ਤੋਹਫਾ ਸਕੀਮ ਬਣਾਈ ਗਈ ਹੈ। ਜਿਸ ਤਹਿਤ ਬੱਚੀ ਦੇ ਜਨਮ ਤੇ 51 ਹਜ਼ਾਰ ਰੁਪਏ ਦੀ ਐਫ.ਡੀ.ਆਰ.ਜੋ ਕੇ ਲੜਕੀ ਦੀ ਸ਼ਾਦੀ ਦੇ ਮੌਕੇ ਤੇ ਹੀ ਕਢਵਾਈ ਜਾ  ਸਕੇਗੀ । ਇਹ ਸਕੀਮ ਵੱਧ ਤੋ ਵੱਧ ਦੋ ਬੱਚੀਆਂ ਲਈ ਹੋਵੇਗੀ। ਉਨਾ੍ਹਂ ਦੱਸਿਆ ਕਿ ਉਸਾਰੀ ਕਿਰਤੀਆ ਦੀਆਂ ਲੜਕੀਆ ਵਿਆਹ ਮੌਕੇ 31 ਹਜ਼ਾਰ ਰੁਪਏ ਸ਼ਗਨ ਸਕੀਮ ਵਜੋ ਦਿੱਤੇ ਜਾਂਦੇ ਹਨ। ਸ਼ਗਨ ਸਕੀਮ ਤਹਿਤ ਹੁਣ ਤੱਕ 15 ਕਰੋੜ 77 ਲੱਖ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ। ਬੋਰਡ ਵੱਲੋ ਕਿਰਤੀ ਕਾਮਿਆ ਦੇ ਸਕੂਲਾਂ , ਕਾਲਜਾਂ ਵਿੱਚ ਪੜਦੇ ਬੱਚਿਆ ਨੂੰ 42 ਕਰੋੜ 8 ਲੱਖ ਰੁਪਏ ਦੀ ਰਾਸ਼ੀ ਵਜੀਫੇ ਵਜੋਂ ਵੰਡੀ ਗਈ ਹੈ।  ਉਨਾ੍ਹਂ ਹੋਰ ਦੱਸਿਆ ਕਿ ਉਸਾਰੀ ਕਿਰਤੀਆ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਸਮਾਰਟ ਕਾਰਡ ਬਣਾਉਣ ਦਾ 100ਫੀਸਦੀ  ਕੰਮ ਚਲਦੀ ਹੀ ਮੁੰਕਮਲ ਕੀਤਾ ਜਾਵੇਗਾ । ਜਿਸ ਤਹਿਤ ਕਿਰਤੀ ਕਾਮੇ ਉਨਾ੍ਹਂ ਦੇ ਪਰਿਵਾਰ ਦੇ ਮੈਂਬਰ ਤੱਕ ਦਾ ਇਲਾਜ ਨਿਰਧਾਰਤ ਕੀਤੇ ਨਾਮਵਰ ਹਸਪਤਾਲਾਂ ਵਿੱਚ 50,000 ਰੁਪਏ ਤੱਕ ਦਾ ਇਲਾਜ ਮੁਫਤ ਕਰਵਾ ਸਕਦੇ ਹਨ। ਉਸਾਰੀ ਕਿਰਤੀ ਦੀ ਮੌਤ ਜਾਂ ਪੂਰਨ ਤੌਰ ਤੇ ਅਪਾਹਜ ਹੋਣ ਦੀ ਸੂਰਤ ਵਿੱਚ 5 ਲੱਖ ਰੁਪਏ ਦੀ ਬੀਮਾ ਰਾਸ਼ੀ ਵੀ ਅਦਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕਿਰਤੀ ਕਾਮਿਆ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹੋਰ ਵੀ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ।

Leave a Reply

Your email address will not be published. Required fields are marked *