Guru Gobind Singh Study Cirle to organize 2nd Punjabi Language Development seminar on Sep 13

ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪ੍ਰਸਾਰ ਦੀ ਲਹਿਰ ਚਲਾਈ ਜਾਵੇਗੀ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਮੁਹਾਲੀ ਵਿਖੇ 13 ਸਤੰਬਰ ਨੂੰ ਹੋਵੇਗੀ ਦੂਸਰੀ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ

ਐਸ ਏ ਐਸ ਨਗਰ, 9 ਸਤੰਬਰ : ਵਿਦਿਅਕ, ਸਮਾਜ ਸੇਵਾ, ਸਾਹਿਤ ਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਚਾਰ ਦਹਾਕਿਆਂ ਤੋਂ ਸਮਰਪਿਤ ਅਤੇ ਨਿਰੰਤਰ ਕਾਰਜਸ਼ੀਲ ਗੈਰਰਾਜਨੀਤਕ ਜਥੇਬੰਦੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਜਾਬੀ ਭਾਸ਼ਾ ਦੀ ਪਰਿਵਾਰ ਵਪਾਰ ਤੇ ਸਰਕਾਰ ਅਤੇ ਸਾਹਿਤ ਤੇ ਸਭਿਆਚਾਰ ਦੇ ਖੇਤਰਾਂ ਵਿਚ ਵਰਤੋਂ ਤੇ ਪ੍ਰਫੁੱਲਤਾ ਲਈ ਜ਼ੋਰਦਾਰ ਲਹਿਰ ਚਲਾਉਣ ਲਈ 13 ਸਤੰਬਰ, 2016 ਦਿਨ ਮੰਗਲਵਾਰ ਨੂੰ ਸਵੇਰੇ 9.00 ਵਜੇ ਸ਼ਿਵਾਲਿਕ ਪਬਲਿਕ ਸਕੂਲ, ਫੇਜ 6, ਸਾਹਿਬਜ਼ਾਦਾ ਅਜੀਤ ਸਿੰਘ ਨਗਰ  ਮੁਹਾਲੀ ਵਿਖੇ ਦੂਸਰੀ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ|
ਇਸ ਸਬੰਧੀ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਹੋਈ ਇਕ ਵਿਸ਼ੇਸ਼ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੇਅਰਮੈਨ ਸ੍ਰ: ਪ੍ਰਤਾਪ ਸਿੰਘ, ਸਕੱਤਰ ਜਨਰਲ ਸ੍ਰ: ਜਤਿੰਦਰਪਾਲ ਸਿੰਘ ਅਤੇ ਚੀ’ਫ ਕੋਲੈਬੋਰੇਟਰ ਸ੍ਰ: ਇੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਤੇ ਅਧਾਰਤ ਪੰਜਾਬੀ ਸੂਬੇ ਦੀ ਸਥਾਪਨਾ (1966) ਦੇ 50 ਸਾਲ (2016) ਪੂਰੇ ਹੋ ਗਏ ਹਨ| ਪੰਜਾਬ ਰਾਜ ਭਾਸ਼ਾ ਐਕਟ ਨੂੰ ਪਾਸ ਹੋਇਆਂ ਵੀ 49 ਸਾਲ ਪੂਰੇ ਹੋ ਰਹੇ ਹਨ ਪਰ ਤਰਾਸਦੀ ਇਹ ਹੈ ਕਿ ਅਜੇ ਤੱਕ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਪ੍ਰਕ੍ਰਿਆ ਗੰਭੀਰਤਾ ਨਾਲ ਆਰੰਭ ਹੀ ਨਹੀਂ ਹੋਈ ਜਿਸ ਲਈ ਸਮੂੰਹ ਪੰਜਾਬੀ ਹਿਤੈਸ਼ੀਆਂ ਤੇ ਸ਼ੁਭ ਚਿੰਤਕਾਂ ਨੂੰ ਸਿਰ ਜੋੜ ਕੇ ਬੈਠਣਾ ਜ਼ਰੂਰੀ ਹੈ|ਪੰਜਾਬੀ ਭਾਸ਼ਾ ਦੇ ਹੁਣ ਤੱਕ ਹੋਏ ਪ੍ਰਸਾਰ ਦੀ ਚਰਚਾ ਕਰਦਿਆਂ ਉਨ੍ਹਾਂ ਜਾਣਕਾਰੀ ਦਿੱਤੀ ਕਿ ਅਜੇ ਤੱਕ ਵੀ ਪੰਜਾਬ ਰਾਜ ਭਾਸ਼ਾ ਐਕਟ (1967) ਅਤੇ ਹੋਰ ਕਾਨੂੰਨਾਂ ਦਾ ਪੰਜਾਬੀ ਅਨੁਵਾਦ ਨਹੀਂ ਕੀਤਾ ਗਿਆ ਅਤੇ ਨਿਆਂਪਾਲਕਾ ਵਿਚ ਪੰਜਾਬੀ ਵਿਚ ਕੰਮਕਾਰ ਆਰੰਭ ਕਰਨ ਦੀ ਪ੍ਰਕ੍ਰਿਆ ਸ਼ੁਰੂ ਨਹੀਂ ਕੀਤੀ ਗਈ| ਪੰਜਾਬ ਵਿਧਾਨ ਸਭਾ ਦੀ ਕਾਰਵਾਈ ਤੇ ਕੰਮਕਾਜ ਪੰਜਾਬੀ ਵਿਚ ਕਰਨ ਵੱਲ ਧਿਆਨ ਨਹੀਂ ਦਿੱਤਾ ਗਿਆ| ਸਰਕਾਰੀ ਤੇ ਅਰਧ ਸਰਕਾਰੀ ਦਫਤਰਾਂ ਵਿਚ (ਸਵਾਏ ਚਿੱਠੀ ਪੱਤਰ ਤੋਂ) ਪੂਰੀ ਤਰ੍ਹਾਂ ਕੰਮਕਾਰ ਪੰਜਾਬੀ ਵਿਚ ਅਜੇ ਤੱਕ ਆਰੰਭ ਨਹੀਂ ਕੀਤਾ ਗਿਆ| ਪੰਜਾਬੀ ਭਾਸ਼ਾ ਸਿੱਖਿਆ ਦਾ ਮਾਧਿਅਮ ਤਾਂ ਕੀ ਬਨਣੀ ਸੀ ਪੰਜਾਬੀ ਦੀ ਮੁੱਢਲੀ ਪੜ੍ਹਾਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੂਰੀ ਗੰਭੀਰਤਾ ਨਾਲ ਆਰੰਭ ਨਹੀਂ ਕੀਤੀ ਗਈ| ਆਧੁਨਿਕ ਤਕਨਾਲੋਜੀ ਦੀ ਵਰਤੋਂ ਨੂੰ ਗੁਰਮੁਖੀ ਲਿੱਪੀ ਦੇ ਪ੍ਰਸਾਰ ਲਈ ਉਤਸ਼ਾਹਤ ਨਹੀਂ ਕੀਤਾ ਗਿਆ| ਪੰਜਾਬੀ ਦੇ ਕੰਪਿਊਟਰੀਕਰਨ ਲਈ ਸਰਕਾਰੀ ਪੱਧਰ ਤੇ ਗੰਭੀਰਤਾ ਨਾਲ ਕੋਈ ਵਿਉਂਤਬੰਦੀ ਨਹੀਂ ਕੀਤੀ ਗਈ| ਪੰਜਾਬੀ ਸਾਡੇ ਘਰਾਂ ਵਿਚੋਂ ਅਤੇ ਆਮ ਬੋਲ ਚਾਲ ਦੀ ਭਾਸ਼ਾ ਵਜੋਂ ਅਲੋਪ ਹੁੰਦੀ ਜਾ ਰਹੀ ਹੈ| ਲੱਚਰ ਗੀਤਾਂ ਨੂੰ ਲਿਖਣਾ, ਗਾਉਣਾ, ਸੁਣਨਾ ਪੰਜਾਬੀ ਭਾਸ਼ਾ ਦਾ ਵਿਕਾਸ ਸਮਝ ਲਿਆ ਗਿਆ ਹੈ| ਸਰਕਾਰਾਂ ਵਲੋਂ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਲਈ ਸਥਾਪਤ ਸੰਸਥਾਵਾਂ ਆਪਣੀ ਨਿਰਧਾਰਤ ਭੂਮਿਕਾ ਨਹੀਂ ਨਿਭਾਅ ਰਹੀਆਂ|ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਾਨਫਰੰਸ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ੍ਰ: ਪਰਮਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਾਚਾ ਧਨ ਸਾਹਿਬ ਨੇ ਦੱਸਿਆ ਕਿ ਪੰਜਾਬੀ ਰਾਜ ਭਾਸ਼ਾ ਐਕਟ 1967 ਵਿਚ 13 ਤਰੁੱਟੀਆਂ ਦੀ ਪਛਾਣ ਕਰਕੇ ਸੋਧੀਆਂ ਹੋਈਆਂ ਧਾਰਾਵਾਂ ਦੀ ਤਰਮੀਮਾਂ ਦੇ ਰੂਪ ਵਿਚ ਪ੍ਰਸਤਾਵਿਤ ਸ਼ਬਦਾਵਲੀ ਵੀ ਤਿਆਰ ਕੀਤੀ ਗਈ ਸੀ ਜੋ ਕਿ ਪਿਛਲੇ ਸਾਲ ਪਹਿਲੀ ਕਾਨ”ਰੰਸ ਸਮੇਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਸੌਂਪੀ ਗਈ ਸੀ, ਪਰ ਅਜੇ ਤੱਕ ਇਸ ਤੇ ਅਮਲ ਨਹੀਂ ਹੋਇਆ| ਹੁਣ ਫੇਰ ਦੂਸਰੀ ਕਾਨ”ਰੰਸ ਵਿਚ ਦੁਬਾਰਾ ਰਾਜ ਭਾਸ਼ਾ ਐਕਟ ਵਿਚ ਸੋਧਾਂ ਦਾ ਖਰੜਾ ਪ੍ਰਸਤੁਤ ਕੀਤਾ ਜਾਵੇਗਾ ਤੇ ਸੋਧਾਂ ਪ੍ਰਵਾਨ ਕਰਨ ਲਈ ਪ੍ਰਕਿਰਿਆ ਆਰੰਭਣ ‘ਤੇ ਜ਼ੋਰ ਦਿੱਤਾ ਜਾਵੇਗਾ| ਹੁਣ ਤੱਕ ਪੰਜਾਬੀ ਦੇ ਵਿਕਾਸ ਪ੍ਰਸਾਰ ਲਈ ਸਰਕਾਰਾਂ ਵਲੋਂ ਬਣੀਆਂ ਸੰਸਥਾਵਾਂ ਵਲੋਂ ਨਿਰਧਾਰਤ ਦਿਸ਼ਾ ਵੱਲ ਕੋਈ ਗੰਭੀਰ ਉੱਦਮ ਨਹੀਂ ਕੀਤੇ ਗਏ| ਇਹ ਕਾਨਫਰੰਸ ਇਹਨਾਂ ਸੰਸਥਾਵਾਂ ਦੇ ਕੰਮਾਂ ਦੀ ਪੜਚੋਲ ਅਤੇ ਚੌਕੀਦਾਰੀ ਕਰਨ ਦਾ ਪੱਕਾ ਪ੍ਰਬੰਧ ਕਰੇਗੀ| ਸਟੱਡੀ ਸਰਕਲ ਦੇ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ ਦੇ ਜਨਰਲ ਸਕੱਤਰ ਸ੍ਰੀ ਮਿੱਤਰ ਸੈਨ ਮੀਤ ਅਤੇ ਡਾ: ਹਰੀ ਸਿੰਘ ‘ਜਾਚਕ’ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਸਮੁੱਚੇ ਪੰਜਾਬੀ ਪ੍ਰਵਾਰਾਂ ਦੇ ਮੁੱਖੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਪੰਜਾਬੀ ਬੋਲਣ, ਪੰਜਾਬੀ ਲਿਖਣ ਅਤੇ ਪੰਜਾਬੀ ਪੜ੍ਹਣ ਦੀ ਮੁਹਿੰਮ ਚਲਾਉਣ| ਉਨ੍ਹਾਂ ਪੰਜਾਬੀ ਵਿਚ ਉਸਾਰੂ ਸਾਹਿਤ ਤੇ ਗੀਤਾਂ ਦੀ ਰਚਨਾ, ਗਾਉਣ ਤੇ ਸੁਨਣ ਨੂੰ ਉਤਸ਼ਾਹਿਤ ਕਰਨ ਲਈ ਵੀ ਕਿਹਾ| ਕਾਨਫਰੰਸ ਦੇ ਪ੍ਰਬੰਧਕੀ ਕਨਵੀਨਰ ਸ੍ਰ: ਮਨਜੀਤ ਸਿੰਘ ਅਤੇ ਕੋ-ਕਨਵੀਨਰ ਸ੍ਰ: ਜੇ.ਪੀ. ਸਿੰਘ ਮੁਹਾਲੀ ਨੇ ਕਿਹਾ ਕਿ ਪੰਜਾਬੀ ਕੰਪਿਊਟਰ ਦੇ ਵਿਕਾਸ ਲਈ ਪ੍ਰਾਇਮਰੀ ਪੱਧਰ ਤੋਂ ਪੰਜਾਬੀ ਕੰਪਿਊਟਰ ਨੂੰ ਸਲੇਬਸ ਦਾ ਅੰਗ ਬਣਾਇਆ ਜਾਵੇ| ਪੰਜਾਬੀ ਦੀ ਪੜ੍ਹਾਈ ਨੂੰ ਪਹਿਲੀ ਜਮਾਤ ਤੋਂ ਕਾਲਜ/ਯੂਨੀਵਰਸਿਟੀ ਪੱਧਰ ਤੱਕ ਸੁਨਿਸ਼ਚਿਤ ਕਰਨ ਲਈ ਕਾਨਫਰੰਸ ਉਚੇਚਾ ਧਿਆਨ ਦੁਆਵੇਗੀ| 13 ਸਤੰਬਰ ਨੂੰ ਹੋਣ ਵਾਲੀ ਕਾਨ”ਰੰਸ ਦੀ ਪ੍ਰਧਾਨਗੀ ਪੰਜਾਬ ਦੇ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ (ਚੀਮਾ) ਕਰਨਗੇ ਜਦਕਿ ਪ੍ਰੋ. ਪ੍ਰਿਥੀਪਾਲ ਸਿੰਘ ਸਾਬਕਾ ਪ੍ਰੋ. ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੁੰਜੀਵਤ ਭਾਸ਼ਣ ਪੇਸ਼ ਕਰਨਗੇ| ਇਸ ਮੌਕੇ ਸ੍ਰੀ ਮਿਤਰ ਸੈਨ ਮੀਤ ਸਾਬਕਾ ਜ਼ਿਲ੍ਹਾ ਅਟਾਰਨੀ ਲੁਧਿਆਣਾ ‘ਰਾਜ ਭਾਸ਼ਾ ਵਜੋਂ ਪੰਜਾਬੀ ਦੇ ਵਿਕਾਸ ਦੀਆਂ ਚੁਣੌਤੀਆਂ’ ਵਿਸ਼ੇ ਸਬੰਧੀ, ਡਾ: ਇੰਦਰਜੀਤ ਸਿੰਘ ਗੋਗੋਆਣੀ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ‘ਪੰਜਾਬੀ ਭਾਸ਼ਾ ਦਾ ਭਵਿੱਖ’, ਡਾ: ਛਿੰਦਰਪਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਪੰਜਾਬੀ ਕੰਪਿਊਟਰੀਕਰਨ-ਭਵਿੱਖਤ ਸੰਭਾਵਨਾਵਾਂ’ ਵਿਸ਼ੇ ਸਬੰਧੀ ਪਰਚੇ ਪੇਸ਼ ਕਰਨਗੇ| ਸ੍ਰ: ਸਤਨਾਮ ਸਿੰਘ ਮਾਣਕ ਕਾਰਜਕਾਰੀ ਸੰਪਾਦਕ ਰੋਜ਼ਾਨਾ ਅਜੀਤ, ਸ੍ਰ: ਕਰਮਜੀਤ ਸਿੰਘ ਸਾਬਕਾ ਸਹਾਇਕ ਸੰਪਾਦਕ ਪੰਜਾਬੀ ਟ੍ਰਿਬਿਊਨ ਅਤੇ ਪ੍ਰਿੰ: ਪ੍ਰਭਜੋਤ ਕੌਰ ਸੰਪਾਦਕ ਐਬਸਟ੍ਰੈਕਟਸ ਆ” ਸਿੱਖ ਸਟੱਡੀਜ਼ ਵਿਸ਼ਿਆਂ ਦਾ ਵਿਚਾਰ-ਵਿਸਥਾਰ ਅਤੇ ਪ੍ਰੋੜ੍ਹਤਾ ਕਰਨਗੇ| ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿਚੋਂ ਪੰਜਾਬੀ ਦੀ ਉੱਘੀ ਸੇਵਾ ਕਰਨ ਵਾਲੇ ਵਿਦਵਾਨ ਤੇ ਪ੍ਰੋਫੈਸਰ ਸਾਹਿਬਾਨ ਵੀ ਪੁੱਜਣਗੇ| ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਜਾਬੀ ਲੇਖਕਾਂ, ਵਿਦਵਾਨਾਂ, ਸ਼ੁਭ ਚਿੰਤਕਾਂ ਅਤੇ ਸਮੁੱਚੇ ਪੰਜਾਬੀਆਂ ਨੂੰ ਇਸ ਕਾਨਫਰੰਸ ਵਿਚ ਪਹੁੰਚਣ ਤੇ ਸਮੁੱਚੇ ਮੁੱਦਿਆਂ ਨੂੰ ਹੱਲਾਸ਼ੇਰੀ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਗਈ ਹੈ|

Leave a Reply

Your email address will not be published. Required fields are marked *