Handicapped blocked National Highway in protest

ਅੰਗਹੀਣਾਂ ਨੇ ਲਗਾਇਆ ਨੈਸ਼ਨਲ ਹਾਈਵੇ ਤੇ ਜਾਮ

ਐਸ ਏ ਐਸ ਨਗਰ, 4 ਅਕਤੁਬਰ : ਪੰਜਾਬ ਹੈਂਡੀਕੈਪਡ ਐਸੋਸੀਏਸ਼ਨ ਨੇ ਮੰਗਲਵਾਰ ਸ਼ਾਮ ਚਾਰ ਵਜੇ ਨੈਸ਼ਨਲ ਹਾਈਵੇ ਵੇਰਕਾ ਚੌਕ ਉੱਤੇ ਧਰਨਾ ਦੇ ਕੇ ਟਰੈਫਿਕ ਜਾਮ ਕਰ ਦਿੱਤਾ|  ਆਪਣੀਆਂ ਮੰਗਾਂ ਨੂੰ ਲੈ ਕੇ ਸੜਕ ਉੱਤੇ ਅੰਗਹੀਣਾਂ ਨੇ ਪੰਜਾਬ ਸਰਕਾਰ  ਦੇ ਖਿਲਾਫ ਜੰਮ ਕੇ ਨਾਹਰੇਬਾਜੀ ਕੀਤੀ ਅਤੇ ਧਰਨਾ ਜਾਰੀ ਰਿਹਾ| ਅੰਗਹੀਣਾਂ ਵਿੱਚ ਇਸ ਗੱਲ ਨੂੰ ਲੈ ਕੇ ਜਬਰਦਸਤ ਗੁੱਸਾ ਸੀ ਕਿ ਉਨ੍ਹਾਂ ਦੀ ਗੱਲ ਸੁਣਨ ਲਈ ਕੋਈ ਪ੍ਰਬੰਧਕੀ ਅਧਿਕਾਰੀ ਰਾਤ ਤੱਕ ਮੌਕੇ ਤੇ ਨਾ ਪੁੱਜਿਆ| ਅਲਬੱਤਾ, ਇਸ ਧਰਨੇ  ਦੇ ਦੌਰਾਨ ਭਾਰੀ ਗਿਣਤੀ ਵਿੱਚ ਪੀਲਸ ਤੈਨਾਤ ਰਹੀ ਅਤੇ ਟਰੈਫਿਕ ਨੂੰ ਦੂਜੇ ਪਾਸਿਓਂ ਕੱਢਣ ਲਈ ਪੁਲੀਸ ਵੱਖ-ਵੱਖ ਚੁਰਾਹੀਆਂ ਤੇ ਵਿਵਸਥਾ ਵਿੱਚ ਜੁਟੀ ਰਹੀ| ਇੱਥੋਂ ਤੱਕ ਦੀ ਚੰਡੀਗੜ-ਖਰੜ ਰਾਹ ਤੇ ਚੰਡੀਗੜ੍ਹ ਪੁਲੀਸ ਨੇ ਪਿੱਛੇ ਤੋਂ ਹੀ ਵਾਹਨਾਂ ਨੂੰ ਰੋਕ ਦੂਜੇ ਰਸਤਿਆਂ ਤੋਂ ਕੱਢਿਆ |
ਧਰਨੇ ਦੌਰਾਨ ਪੂਰੇ ਰਾਜ  ਦੇ ਅੰਗਹੀਣ ਐਸੋਸੀਏਸ਼ਨ  ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਰਹੇ|  ਐਸੋਸੀਏਸ਼ਨ  ਦੇ ਪ੍ਰਦੇਸ਼ ਸਕੱਤਰ ਰਮੇਸ਼ ਕੁਮਾਰ  ਕੁਰੜੀ ਨੇ ਕਿਹਾ ਕਿ ਮੌਜੂਦਾ ਅਕਾਲੀ- ਭਾਜਪਾ ਸਰਕਾਰ ਅੰਗਹੀਣਾਂ ਨਾਲ ਬੇਇਨਸਾਫ਼ੀ ਕਰ ਰਹੀ ਹੈ |  ਅੰਗਹੀਣਾਂ ਨੂੰ ਨੌਕਰੀਆਂ ਵਿੱਚ ਸਿਰਫ ਤਿੰਨ ਫ਼ੀਸਦੀ ਰਾਖਵਾਂਕਰਨ ਦਿੱਤਾ ਜਾ ਰਿਹਾ ਹੈ ਜਦੋਂ ਕਿ ਇਹ ਕੋਟਾ ਵਧਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਸਰਕਾਰ ਅੰਗਹੀਣਾਂ ਨੂੰ 500 ਰੁਪਏ ਪੈਂਸ਼ਨ  ਦੇ ਰਹੀ ਹੈ| ਉਨ੍ਹਾਂ ਮੰਗ ਕੀਤੀ ਕਿ ਇਹ ਪੈਨਸ਼ਨ  ਪੂਰੀ ਤਰ੍ਹਾਂ ਲਾਚਾਰ ਅੰਗਹੀਣ ਨੂੰ 5000 ਅਤੇ ਅੰਗਹੀਣ ਨੂੰ 3000 ਹਜਾਰ ਰੁਪਏ ਦਿੱਤੀ ਜਾਵੇ| ਐਸੋਸੀਏਸ਼ਨ ਨੇ ਪੈਂਸ਼ਨ ਨੂੰ ਲਾਭਪਾਤਰੀਆਂ ਦੇ ਸਿੱਧੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੀ ਵੀ ਮੰਗ ਕੀਤੀ|
ਉਨ੍ਹਾਂ ਕਿਹਾ ਕਿ ਹੁਣੇ ਇਹ ਪੈਂਸ਼ਨ ਸਰਪੰਚਾਂ  ਰਾਹੀਂ ਅੰਗਹੀਣਾਂ ਨੂੰ ਦਿੱਤੀ ਜਾਂਦੀ ਹੈ, ਜਦੋਂ ਕਿ ਕਈ ਵਾਰ ਤਿੰਨ-ਤਿੰਨ ਮਹੀਨੇ ਤੱਕ ਸਰਪੰਚ ਦੁਆਰਾ ਪੈਸ਼ਨ  ਨਾ ਦਿੱਤੇ ਜਾਣ ਤੇ ਅੰਗਹੀਣਾਂ ਨੂੰ ਮੁਸ਼ਕਿਲ ਹੁੰਦੀ ਹੈ|
ਐਸੋਸੀਏਸ਼ਨ  ਦੇ ਪਟਿਆਲਾ ਪ੍ਰਧਾਨ ਗੁਰਜੰਟ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਬੱਸਾਂ ਵਿੱਚ ਅੰਗਹੀਣਾਂ ਨੂੰ ਯਾਤਰਾ  ਦੇ ਦੌਰਾਨ ਬੇਇੱਜਤ ਹੋਣਾ ਪੈਂਦਾ ਹੈ, ਸਰਕਾਰ ਇਸਦੇ ਲਈ ਸੱਖਤੀ ਨਾਲ ਕਦਮ  ਚੁੱਕੇ ਅਤੇ ਅੰਗਹੀਣਾਂ  ਦੇ ਗਰੀਨ ਕਾਰਡ ਬਣਾਉਣ  ਦੇ ਆਦੇਸ਼ ਛੇਤੀ ਜਾਰੀ ਕਰੇ|
ਇਸ ਮੌਕੇ ਮੁਹਾਲੀ ਦੇ ਜਿਲ੍ਹਾ ਪ੍ਰਧਾਨ ਧਰਮ ਸਿੰਘ  ਮੁੰਡੀ , ਉਪ-ਪ੍ਰਧਾਨ ਗੁਰਸ਼ਰਣ ਸਿੰਘ , ਲੁਧਿਆਣਾ ਦੇ ਪ੍ਰਧਾਨ , ਸਰਵਜੀਤ ਸਿੰਘ, ਮਾਨਸਾ ਦੇ ਪ੍ਰਧਾਨ ਅਵਿਨਾਸ਼ ਸ਼ਰਮਾ ਸਹਿਤ ਹੋਰ ਜਿਲ੍ਹਿਆਂ  ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਰਹੇ |

Leave a Reply

Your email address will not be published. Required fields are marked *