Heavy fire in building in British Columbia

ਬ੍ਰਿਟਿਸ਼ ਕੋਲੰਬੀਆ ਦੀ ਇਮਾਰਤ ਵਿੱਚ ਲੱਗੀ ਭਿਆਨਕ ਅੱਗ, ਦਰਜਨਾਂ ਲੋਕਾਂ ਨੂੰ ਬਚਾਇਆ
ਲੈਂਗਲੀ, 12 ਦਸੰਬਰ (ਸ.ਬ.) ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੀ ਵਿਖੇ ਸਥਿਤ ਇਕ ਇਮਾਰਤ ਦੇ ਅੱਗ ਦੀਆਂ ਲਪਟਾਂ ਵਿਚ ਘਿਰਨ ਤੋਂ ਬਾਅਦ ਉੱਤੋਂ ਦਰਜਨਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ| ਇਮਾਰਤ ਨੂੰ ਇਹ ਅੱਗ ਲੱਗੀ| ਹਾਦਸੇ ਵਿਚ ਇਮਾਰਤ ਵਿੱਚ ਰਹਿਣ ਵਾਲਾ ਇਕ ਵਿਅਕਤੀ ਅਤੇ ਦੋ ਹੋਰ ਫਾਇਰ ਫਾਈਟਰ ਝੁਲਸ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ| ਫਾਇਟ ਫਾਈਟਰ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੇ ਅੰਦਰ ਫਿਲਹਾਲ ਕੋਈ ਵਿਅਕਤੀ ਤਾਂ ਨਹੀਂ ਹੈ ਪਰ ਹੁਣ ਉਹ ਇਮਾਰਤ ਅੰਦਰ ਰਹਿ ਗਏ ਪਾਲਤੂ ਜਾਨਵਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ| ਇਸ ਇਮਾਰਤ ਦੇ ਨਾਲ ਲੱਗਦੀ ਇਮਾਰਤ ਨੂੰ ਅੱਗ ਫੈਲਣ ਦੇ ਖਦਸ਼ੇ ਨੂੰ ਦੇਖਦੇ ਹੋਏ ਖਾਲੀ ਕਰਵਾ ਲਿਆ ਗਿਆ| ਹਾਲਾਂਕਿ ਇਹ ਲੋਕ ਰਾਤ ਨੂੰ ਆਪਣੇ ਘਰਾਂ ਵਿਚ ਵਾਪਸ ਆ ਗਏ| ਇਮਾਰਤ ਨੂੰ ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ ਪਰ ਇਸ ਘਟਨਾ ਵਿਚ ਇਮਾਰਤ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਅਤੇ ਭਵਿੱਖ ਵਿਚ ਲੋਕਾਂ ਦੇ ਰਹਿਣ ਦੇ ਲਾਇਕ ਨਹੀਂ ਰਹੀ|

Leave a Reply

Your email address will not be published. Required fields are marked *