Helping Hapless successful in bringing back 7 Indian girls from Saudi Arab Jail

ਸੰਸਥਾ ਹੈਲਪਿੰਗ ਹੈਪਲੈਸ ਦੀ ਮਦਦ ਸਦਕਾ 7 ਭਾਰਤੀ ਲੜਕੀਆਂ ਸਾਉਦੀ ਅਰਬ ਦੀ ਜੇਲ੍ਹ ਵਿੱਚੋਂ  ਭਾਰਤ ਆਪਣੇ ਪਰਿਵਾਰ ਕੋਲ ਪਹੁੰਚੀਆਂ
ਚੰਡੀਗੜ੍ਹ, 16 ਅਗਸਤ (ਕੁਲਦੀਪ ਸਿੰਘ) ਸੰਸਥਾ ਹੈਲਪਿੰਗ ਹੈਪਲੈਸ ਨੇ 7 ਭਾਰਤੀ ਲੜਕੀਆਂ ਨੂੰ ਸਾਉਦੀ ਅਰਬ ਦੀ ਜੇਲ੍ਹ ਵਿੱਚੋਂ ਭਾਰਤ ਲਿਆਉਣ ਦਾ ਉਪਰਾਲਾ ਕੀਤਾ ਹੈ| ਸੰਸਥਾ ਦੇ ਮੁਖੀ ਸਾਬਕਾ ਚੇਅਰਪਰਸਨ ਜਿਲ੍ਹਾ ਯੋਜਨਾ ਕਮੇਟੀ ਮੁਹਾਲੀ ਬੀਬੀ ਅਮਨਜੋਤ ਕ”ਰ ਰਾਮੂੰਵਾਲੀਆ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਸੰਸਥਾ ਹੈਲਪਿੰਗ ਹੈਪਲੈਸ ਵਿਦੇਸ਼ਾਂ ਵਿਚ ਫਸੇ ਨੌਜਵਾਨ ਲੜਕੇ ਲੜਕੀਆਂ ਦੀ ਮਦਦ ਕਰਦੀ ਹੈ| ਉਹਨਾਂ ਦੱਸਿਆ ਕਿ ਇਹ 7 ਭਾਰਤੀ ਲੜਕੀਆਂ ਪਿਛਲੇ 2 ਮਹੀਨੇ ਤੋਂ ਜੇਲ੍ਹ ਵਿਚ ਫਸੀਆਂ ਹੋਈਆਂ ਸਨ| ਇਹਨਾਂ ਵਿਚ ਇੱਕ ਸੀਮਾ ਨਾਮ ਦੀ ਲੜਕੀ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਹੈ, ਜੋ ਕਿ ਅਕਤੂਬਰ 2015 ਨੂੰ ਸਾਉਦੀ ਅਰਬ ਗਈ ਸੀ| ਉਸ ਦੇ ਪਤੀ ਨੇ ਸੰਸਥਾ ਨਾਲ ਸੰਪਰਕ ਕੀਤਾ ਤੇ ਫਿਰ ਸੰਸਥਾ ਨੇਸੀਮਾ ਨਾਲ ਸੰਪਰਕ ਕੀਤਾ| ਉਸ ਤੋਂ ਪਤਾ ਲੱਗਾ ਕਿ ਉਹਨਾਂ ਦੀ ਬਹੁਤ ਹੀ ਬੁਰੀ ਹਾਲਤ ਕੀਤਾ ਜਾ ਰਹੀ ਹੈ|
ਸੀਮਾ ਨੇ ਦੱਸਿਆ ਕਿ ਉਹ ਕੰਮ ਕਰਨ ਲਈ ਸਾਉਦੀ ਅਰਬ ਗਈ ਸੀ| ਪਹਿਲਾਂ ਕੁੱਝ ਦਿਨ ਤਾਂ ਉਹਨਾਂ ਤੋਂ ਸਹੀ ਕੰਮ ਕਰਵਾਇਆ ਗਿਆ|  ਫਿਰ ਉਹਨਾਂ ਨਾਲ ਸਰੀਰਕ ਸ਼ੋਸ਼ਣ ਕਰ ਲੱਗ ਪਏ| ਜਦੋਂ ਉਹਨਾਂ ਨੇ ਮਨ੍ਹਾ ਕੀਤਾ ਤਾਂ ਹਰ ਗੱਲ ਤੇ ਉਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ| ਨਾ ਹੀ ਕੁੱਝ ਖਾਣ ਨੂੰ ਦਿਦੇ ਸੀ ਤੇ ਜਦੋਂ ਉਸਨੇ ਘਰ ਵਾਪਿਸ ਭੇਜਣ ਲਈ ਕਿਹਾ ਤਾਂ ਉਸਨੂੰ ਹੋਰ ਜਿਆਦਾ ਤੰਗ ਕਰਨ ਲੱਗ ਪਏ ਫਿਰ| ਉਹ ਮਾਲਿਕ ਦੇ ਘਰ ਤੋਂ ਦੋੜ ਕਿ ਭਾਰਤੀ ਐਮਬੈਸੀ ਆ ਗਈ| ਸਾਉਦੀ ਅਰਬ ਦੀ ਪੁਲੀਸ ਨੇ ਫਿਰ ਉਸਦੇ ਮਾਲਿਕ  ਦੀ ਸ਼ਿਕਾਈਤ ਤੇ ਉਸਨੂੰ ਜੇਲ੍ਹ ਵਿਚ ਭੇਜ ਦਿੱਤਾ| ਜਦੋਂ ਉਸਨੂੰ ਕੋਈ ਰਾਸਤਾ ਨਾ ਮਿਲਿਆ ਤਾ ਉਸਦੇ ਪਤੀ ਨੇ ਬੀਬੀ ਅਮਨਜੋਤ ਕੋਰ ਰਾਮੂੰਵਾਲੀਆ ਨਾਲ ਉਸਦੀ ਗੱਲ ਕਰਵਾਈ ਤਾਂ ਉਸਨੇ ਇਹਨਾਂ ਨੂੰ ਪੂਰੀ ਦਾਸਤਾਨ ਦੱਸੀ|
ਸੀਮਾ ਨੇ ਦੱਸਿਆ ਕਿ ਉਸਦੇ ਨਾਲ ਵਰਖਾ (ਹੈਦਰਾਬਾਦ), ਫਰੀ (ਹੈਦਰਾਬਾਦ), ਸਲਮਾ (ਹੈਦਰਾਬਾਦ), ਪਰਵੀਨ (ਹੈਦਰਾਬਾਦ), ਵਰਸਾ (ਗੋਆ)  ਤੇ ਸ਼ਾਹਿਦਾ (ਮੁਬੰਈ) ਦੀਆ ਰਹਿੰਣ ਵਾਲੀਆ ਸਨ ਅਤੇ ਇਹ ਲੜਕੀਆਂ ਵੀ ਉਸ ਨਾਲ ਭਾਰਤ ਵਾਪਸ ਆਈਆ ਹਨ| ਉਸਨੇ ਕਿਹਾ ਕਿ ਉਸ ਵਰਗੀਆਂ ਉੱਥੇ 3 ਹਜਾਰ ਅੋਰਤਾ ਫਸੀਆਂ ਹੋਈਆ ਹਨ| ਉਸਨੇ ਬੀਬੀ ਰਾਮੂੰਵਾਲੀਆ ਨੁੰ ਉਹਨਾ ਦੀ ਮਦਦ ਦੀ ਵੀ  ਅਪੀਲ ਕੀਤੀ ਹੈ|
ਬੀਬੀ ਅਮਨਜੋਤ ਕੋਰ ਰਾਮੂੰਵਾਲੀਆ ਨੇ ਦੱਸਿਆ ਕਿ ਸੀਮਾ ਨੇ  ਸਾਰੀਆਂ ਲੜਕੀਆ ਦੀ ਹਾਲਾਤ ਦੀ ਵੀਡੀਓ ਸਾਨੂੰ ਭੇਜੀ| ਫਿਰ ਅਸੀਂ ਸਾਰਾ ਕੇਸ ਤਿਆਰ ਕਰਕੇ ਇੱਕ ਚਿੱਠੀ ਭਾਰਤੀ ਰਾਜਦੂਤ ਨੂੰ ਲਿਖੀ ਤੇ ਇੱਕ ਚਿੱਠੀ ਸਾਉਦੀ ਅਰਬ ਦੇ ਰਾਜਦੂਤ  ਨੂੰ ਲਿਖੀ ਤੇ ਫਿਰ ਲਗਾਤਾਰ ਭਾਰਤੀ ਰਾਜਦੂਤ ਸ੍ਰੀ ਐਹਮਦ ਯਾਵੇਦ ਨਾਲ ਫੋਨ ਤੇ ਗੱਲ ਕਰਦੇ ਰਹੇ| ਉਹਨਾ ਦੇ ਨਾਲ ਸੀਮਾ ਤੇ ਉਸ ਦੇ ਨਾਲ 6 ਹੋਰ ਲੜਕੀਆਂ 24 ਜੁਲਾਈ  ਨੂੰ ਭਾਰਤ ਆਪਣੇ ਘਰ ਵਾਪਿਸ ਆ ਗਈਆਂ ਹਨ|
ਇਸ ਮੋਕੇ ਸੰਸਥਾ ਦੇ ਮੈਂਬਰ ਨਵਜੋਤ ਕੋਰ ਜਾਹਗੀਰ, ਸ: ਅਰਵਿੰਦਰ ਸਿੰਘ ਭੁੱਲਰ, ਕੁਲਦੀਪ ਸਿੰਘ, ਗਗਨਦੀਪ ਸਿੰਘ ਬੈਂਸ ਸਮਾਜ ਸੇਵੀ, ਇਸ਼ਪ੍ਰੀਤ ਸਿੰਘ, ਸੁਖਦੇਵ ਸਿੰਘ, ਗੁਰਪਾਲ ਸਿੰਘ ਮਾਨ ਤੋਂ ਇਲਾਵਾਸੀਮਾ ਦਾ ਪਤੀ ਵੀ ਹਾਜਰ ਸੀ|

Leave a Reply

Your email address will not be published. Required fields are marked *