HOROSCOP

ਮੇਖ : ਵਪਾਰ ਅਤੇ ਨੌਕਰੀ ਵਿੱਚ ਮਦਦ ਮਿਲੇਗੀ| ਯਾਤਰਾ ਹੋ ਸਕਦੀ ਹੈ| ਦਾਨ ਕਰਨ ਤੇ ਵਿਸ਼ੇਸ਼ ਲਾਭ ਮਿਲ ਸਕਦਾ ਹੈ| ਤੁਹਾਨੂੰ ਪੈਸਿਆ ਨਾਲ ਜੁੜੀ ਕੋਈ ਲਾਭਦਾਇਕ ਸਲਾਹ ਮਿਲ ਸਕਦੀ ਹੈ|
ਬ੍ਰਿਖ : ਆਪਣਾ ਸੁਭਾਅ ਲਚਕੀਲਾ ਰੱਖੋ ਅਤੇ ਦੂਸਰਿਆਂ ਦੀਆਂ ਗੱਲਾਂ ਸਮਝਣ ਦਾ ਮਨ ਬਣਾ ਕੇ ਚੱਲੋ| ਕੋਈ ਬਜੁਰਗ ਵਿਅਕਤੀ ਤੁਹਾਨੂੰ ਚੰਗੀ ਸਲਾਹ ਦੇ ਸਕਦਾ ਹੈ| ਪੁਰਾਣੀਆ ਗੱਲਾਂ ਵੀ ਤੁਹਾਨੂੰ ਯਾਦ ਆ ਸਕਦੀਆਂ ਹਨ| ਵਪਾਰਕ ਮਾਮਲਿਆਂ ਵਿੱਚ ਭੱਜਦੌੜ ਵੱਧ ਸਕਦੀ ਹੈ|
ਮਿਥੁਨ : ਆਪਣੇ ਤੋਂ ਵੱਡਿਆਂ ਤੋਂ ਸਲਾਹ ਲੈ ਕੇ ਹੀ ਅੱਗੇ ਵਧਣ ਦੀ ਕੋਸ਼ਿਸ਼ ਕਰੋ| ਸਬਰ ਨਾਲ ਕੰਮ ਲਓ| ਪ੍ਰੇਮੀ, ਔਲਾਦ, ਪਰਿਵਾਰ ਦੇ ਮੈਂਬਰ ਅਤੇ ਦੋਸਤਾਂ ਦੇ ਨਾਲ ਸਮਾਂ ਗੁਜ਼ਰ ਸਕਦਾ ਹੈ | ਆਪਣੇ ਕੰਮ ਉਤੇ ਧਿਆਨ ਦਿਓ| ਔਲਾਦ ਉੱਤੇ ਵੀ ਨਜ਼ਰ ਰੱਖੋ| ਪਰਿਵਾਰ ਵਿੱਚ ਸ਼ੁਭ ਕੰਮਾਂ ਦੀ ਯੋਜਨਾ ਬਣ ਸਕਦੀ ਹੈ |
ਕਰਕ :ਸ਼ਾਂਤੀ ਨਾਲ ਕੰਮ ਕਾਜ ਖਤਮ ਕਰਨ ਦੀ ਕੋਸ਼ਿਸ਼ ਕਰੋ| ਪਰਿਵਾਰਕ ਕੰਮਾਂ ਵਿੱਚ ਤੁਹਾਡਾ ਪੈਸਾ ਲੱਗ ਸਕਦਾ ਹੈ| ਬੋਲੀ ਵੀ ਠੀਕ ਰੱਖੋ ਤਾਂ ਤੁਹਾਡੇ ਲਈ ਵਧੀਆ ਹੈ| ਵੱਡੇ ਲੋਕਾਂ ਨਾਲ ਮੁਲਾਕਾਤ ਹੋ ਸਕਦੀ ਹੈ| ਕੋਈ ਨਵਾਂ ਕੰਮ ਵੀ ਸ਼ੁਰੂ ਹੋ ਸਕਦਾ ਹੈ|
ਸਿੰਘ : ਪਰਿਵਾਰ ਦਾ ਮਾਹੌਲ ਤੁਹਾਡੇ ਲਈ ਵਧੀਆ ਹੋ ਸਕਦਾ ਹੈ| ਧਾਰਮਿਕ ਗਤੀਵਿਧੀ ਵਿੱਚ ਵੀ ਸ਼ਾਮਿਲ ਹੋ ਸਕਦੇ ਹੋ| ਦੂਸਰਿਆਂ ਦੇ ਨਾਲ ਗੱਲਬਾਤ ਜਾਂ ਸਲਾਹ ਕਰਨ ਨਾਲ ਫਾਇਦਾ ਹੋ ਸਕਦਾ ਹੈ|ਦੂਸਰਿਆਂ ਦੀਆਂ ਜਰੂਰਤਾਂ ਅਤੇ ਭਾਵਨਾਵਾਂ ਨੂੰ ਲੈ ਕੇ ਤੁਸੀਂ ਭਾਵੁਕ ਹੋ ਸਕਦੇ ਹੋ|
ਕੰਨਿਆ : ਹਰ ਮਾਮਲੇ ਉੱਤੇ ਸਕਾਰਾਤਮਕ ਰਹਿਣਾ ਪਵੇਗਾ| ਪੁਰਾਣੀਆਂ ਸਮੱਸਿਆਵਾਂ ਉੱਤੇ ਦੋਸਤਾਂ ਨਾਲ ਗੱਲਬਾਤ ਹੋ ਸਕਦੀ ਹੈ | ਤੁਹਾਨੂੰ ਹੱਲ ਮਿਲ ਸਕਦਾ ਹੈ| ਤੁਹਾਡੀ ਸਲਾਹ ਨਾਲ ਦੂਸਰਿਆਂ ਨੂੰ ਫਾਇਦਾ ਹੋ ਸਕਦਾ ਹੈ| ਕੰਮ ਧੰਦੇ ਵਿੱਚ ਤੁਹਾਡੀ ਰੁਚੀ ਵੱਧ ਸਕਦੀ ਹੈ |
ਤੁਲਾ : ਸਮੱਸਿਆਵਾਂ ਨਿਪਟ ਸਕਦੀਆਂ ਹਨ| ਕੰਮਕਾਜ ਉੱਤੇ ਧਿਆਨ ਦਿਓਗੇ| ਜਿੱਥੇ ਤੱਕ ਹੋ ਸਕੇ, ਸਕਾਰਾਤਮਕ ਅਤੇ ਆਤਮ-ਵਿਸ਼ਵਾਸ਼ ਭਰਪੂਰ ਰਹੋ| ਜਰੂਰੀ ਕੰਮ ਕਾਜ ਨਿਪਟ ਸਕਦੇ ਹਨ| ਯਾਤਰਾ ਵਿੱਚ ਵੀ ਸਫਲਤਾ ਮਿਲੇਗੀ| ਜੀਵਨਸਾਥੀ ਨਾਲ ਸੰਬੰਧ ਚੰਗੇ ਰਹਿਣਗੇ|
ਬ੍ਰਸਚਕ : ਆਪਣੀ ਆਮਦਨੀ ਵਧਾਉਣ ਲਈ ਤੁਸੀਂ ਕੁੱਝ ਨਵੇਂ ਕੰਮ ਜਾਂ ਕੋਸ਼ਿਸ਼ ਕਰ ਸਕਦੇ ਹੋ| ਵਪਾਰ ਵਿੱਚ ਜੋ ਨਵੇਂ ਮੌਕੇ ਮਿਲਣਗੇ ਉਨ੍ਹਾਂ ਉਤੇ ਵਿਚਾਰ ਕਰੋ| ਕਿਸੇ ਵਿਗੜੇ ਰਿਸ਼ਤੇ ਨੂੰ ਸੁਧਾਰਨ ਵਿੱਚ ਤੁਸੀਂ ਸਫਲ ਹੋ ਸਕਦੇ ਹੋ| ਰੋਜ਼ਗਾਰ ਦੇ ਮਾਮਲੇ ਵਿੱਚ ਕਿਸੇ ਨਾਲ ਸਲਾਹ ਜਰੂਰ ਕਰੋ |
ਧਨੁ : ਨਿੱਜੀ ਜੀਵਨ ਵਿੱਚ ਸਕਾਰਾਤਮਕਤਾ ਲਿਆਉਣ ਦੀ ਕੋਸ਼ਿਸ਼ ਕਰੋ| ਲੋਕਾਂ ਨਾਲ ਮਿਲਣ ਅਤੇ ਗੱਲ ਕਰਨ ਵਿੱਚ ਖੁਸ਼ੀ ਮਹਿਸੂਸ ਕਰੋਗੇ | ਜੀਵਨਸਾਥੀ ਦੇ ਨਾਲ ਸਬੰਧਾਂ ਵਿੱਚ ਤਾਲਮੇਲ ਰਹੇਗਾ| ਕਿਸੇ ਵੀ ਮਾਮਲੇ ਉੱਤੇ ਚਰਚਾ ਕਰਨ ਤੋਂ ਬਚੋ|
ਮਕਰ : ਦੋਸਤਾਂ ਅਤੇ ਪਰਿਵਾਰ ਦੇ ਨਾਲ ਰੁੱਝੇ ਰਹੋਗੇ| ਕੋਈ ਕੰਮ ਨਿਪਟਾਉਣ ਦੀ ਜ਼ਿੰਮੇਵਾਰੀ ਤੁਹਾਨੂੰ ਮਿਲ ਸਕਦੀ ਹੈ| ਆਉਣ ਵਾਲੇ ਦਿਨਾਂ ਵਿੱਚ ਕੰਮਾਂ ਦੀ ਯੋਜਨਾ ਬਣ ਸਕਦੀ ਹੈ| ਕੁੱਝ ਨਵੇਂ ਕੰਮ ਵੀ ਅਚਾਨਕ ਤੁਹਾਡੇ ਸਾਹਮਣੇ ਆ ਸਕਦੇ ਹਨ| ਹਰ ਤਰ੍ਹਾਂ ਦੇ ਕੰਮ ਨਿਪਟਾਉਣ ਲਈ ਤਿਆਰ ਰਹੋ|
ਕੁੰਭ : ਨਿੱਜੀ ਸਮੱਸਿਆ ਹੱਲ ਹੋ ਸਕਦੀ ਹੈ| ਕੰਮਕਾਜ ਵੀ ਵਧੀਆ ਚੱਲੇਗਾ| ਦੋਸਤਾਂ ਨਾਲ ਮਿਲਣ ਦੀ ਕੋਸ਼ਿਸ਼ ਕਰੋਗੇ| ਤੁਹਾਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਪਵੇਗੀ| ਸਕਰਾਤਮਕ ਨਜਰੀਏ ਨਾਲ ਜਰੂਰੀ ਕੰਮ ਪੂਰੇ ਹੋ ਸਕਦੇ ਹਨ|
ਮੀਨ : ਸੁਭਾਅ ਵਿੱਚ ਸ਼ਾਤੀ ਅਤੇ ਲਚੀਲਾਪਨ ਹੀ ਤੁਹਾਨੂੰ ਸਫਲਤਾ ਦੇ ਸਕਦਾ ਹੈ| ਜ਼ਮੀਨ ਜਾਇਦਾਦ ਨਾਲ ਜੁੜੇ ਕੰਮ ਨਿਪਟ ਸਕਦੇ ਹਨ| ਰੋਜਗਾਰ ਵਿੱਚ ਨਵੀਂ ਉਪਲਬਧੀ ਮਿਲਣ ਦੇ ਯੋਗ ਹਨ| ਵਪਾਰ ਵਿੱਚ ਫਾਇਦਾ ਹੋ ਸਕਦਾ ਹੈ| ਲੈਣ- ਦੇਣ ਵੀ ਤੇਜ ਹੋ ਸਕਦਾ ਹੈ|

Leave a Reply

Your email address will not be published. Required fields are marked *