HOROSCOPE

ਮੇਖ : ਦਿਨ ਆਨੰਦ ਨਾਲ ਭਰਿਆ ਰਹੇਗਾ| ਸਿਹਤ ਚੰਗੀ ਰਹੇਗੀ | ਕਾਰਜ ਵਿੱਚ ਸਫਲਤਾ ਮਿਲੇਗੀ| ਘਰ ਦਾ ਮਾਹੌਲ ਸੁਖਮਈ ਰਹੇਗਾ| ਸਮਾਜਿਕ ਪ੍ਰਸੰਗ ਵਿੱਚ ਬਾਹਰ ਜਾਣ ਦਾ ਮੌਕਾ ਮਿਲ ਸਕਦਾ ਹੈ| ਪੇਕਿਆਂ ਤੋਂ ਚੰਗੇ ਸਮਾਚਾਰ ਮਿਲ ਸਕਦੇ ਹਨ| ਆਰਥਿਕ ਲਾਭ ਦੀ ਸੰਭਾਵਨਾ ਹੈ|
ਬ੍ਰਿਖ : ਦਿਨ ਲਾਭਦਾਇਕ ਰਹੇਗਾ ਪਰੰਤੂ ਸਿਹਤ ਦਾ ਧਿਆਨ ਰੱਖਣਾ ਪਵੇਗਾ| ਮਨ ਵਿੱਚ ਚਿੰਤਾ ਰਹਿ ਸਕਦੀ ਹੈ ਅਤੇ ਸਿਹਤ ਨਰਮ ਹੋ ਸਕਦੀ ਹੈ| ਘਰ ਵਿੱਚ ਵਿਰੋਧ ਦਾ ਮਾਹੌਲ ਰਹਿ ਸਕਦਾ ਹੈ| ਬਾਹਰ ਜਾਣ ਦਾ ਮੌਕਾ ਬਣ ਸਕਦਾ ਹੈ| ਤਰੱਕੀ ਹੋ ਸਕਦੀ ਹੈ| ਖਰਚ ਉਤੇ ਲਗਾਮ ਰੱਖੋ | ਕਿਸੇ ਗਲਤ ਫੈਸਲੇ ਨਾਲ ਗਲਤਫਹਿਮੀ ਹੋ ਸਕਦੀ ਹੈ|
ਮਿਥੁਨ : ਵਪਾਰੀਆਂ ਲਈ ਦਿਨ ਲਾਭਦਾਇਕ ਰਹੇਗਾ| ਸਾਹਿਤ ਵਿੱਚ ਰੁਚੀ ਰਹੇਗੀ| ਅਧਿਕਾਰੀਆਂ ਦੇ ਨਾਲ ਵਾਦ-ਵਿਵਾਦ ਨਾ ਕਰੋ| ਵਪਾਰ ਅਤੇ ਕਮਾਈ ਵਿੱਚ ਵਾਧਾ ਹੋਵੇਗਾ| ਦੋਸਤਾਂ ਤੋਂ ਲਾਭ ਹੋਵੇਗਾ| ਵਿਆਹ ਦੀ ਇੱਛਾ ਰੱਖਣ ਵਾਲਿਆਂ ਲਈ ਜੀਵਨਸਾਥੀ ਮਿਲਣ ਦੇ ਯੋਗ ਹਨ|
ਕਰਕ : ਵਾਹਨ ਚਲਾਉਂਦੇ ਸਮੇਂ ਸਾਵਧਾਨ ਰਹੋ| ਗੁੱਸੇ ਅਤੇ ਬਾਣੀ ਉਤੇ ਕਾਬੂ ਰੱਖੋ| ਸੰਭਵ ਹੋਵੇ ਤਾਂ ਨਵੇਂ ਕਾਰਜ ਨੂੰ ਅਰੰਭ ਨਾ ਕਰੋ| ਅਧਿਕਾਰੀ ਖੁਸ਼ ਰਹਿਣਗੇ | ਨੌਕਰੀ ਵਿੱਚ ਤਰੱਕੀ ਦਾ ਯੋਗ ਹੈ| ਪਰਿਵਾਰ ਵਿੱਚ ਆਨੰਦ ਦਾ ਮਾਹੌਲ ਰਹੇਗਾ| ਮਾਤਾ ਤੋਂ ਲਾਭ ਮਿਲੇਗਾ| ਸਰੀਰ ਤੰਦੁਰੁਸਤ ਰਹੇਗਾ ਅਤੇ ਮਾਨਸਿਕ ਪ੍ਰਸੰਨਤਾ ਬਣੀ ਰਹੇਗੀ|
ਸਿੰਘ : ਆਲਸ ਅਤੇ ਥਕਾਣ ਮਹਿਸੂਸ ਕਰੋਗੇ, ਊਰਜਾ ਦੀ ਕਮੀ ਰਹੇਗੀ| ਮਾਨਸਿਕ ਤਨਾਓ ਰਹਿ ਸਕਦਾ ਹੈ | ਪੇਟ ਦਰਦ ਨਾਲ ਪ੍ਰੇਸ਼ਾਨ ਰਹਿ ਸਕਦੇ ਹੋ| ਸਫਲਤਾ ਪ੍ਰਾਪਤ ਕਰਨ ਲਈ ਜਿਆਦਾ ਮਿਹਨਤ ਕਰਨੀ ਪਵੇਗੀ| ਗੁੱਸੇ ਉਤੇ ਕਾਬੂ ਰੱਖੋ|
ਕੰਨਿਆ : ਸਿਹਤ ਦੇ ਪ੍ਰਤੀ ਸੁਚੇਤ ਰਹੋ, ਖਾਣ- ਪੀਣ ਦਾ ਵਿਸ਼ੇਸ਼ ਧਿਆਨ ਰੱਖੋ| ਵਪਾਰ ਵਿੱਚ ਵਿਕਾਸ ਹੋਣ ਨਾਲ ਮਨ ਖ਼ੁਸ਼ ਰਹੇਗਾ| ਕਾਰੋਬਾਰ ਲਈ ਸਮਾਂ ਅਨੁਕੂਲ ਹੈ| ਬਾਣੀ ਅਤੇ ਗੁੱਸੇ ਉਤੇ ਕਾਬੂ ਰੱਖੋ| ਪੈਸਾ ਖਰਚ ਹੋਵੇਗਾ| ਸਰਕਾਰ-ਵਿਰੋਧੀ ਪ੍ਰਵ੍ਰਿੱਤੀਆਂ ਤੋਂ ਦੂਰ ਰਹੋ|
ਤੁਲਾ: ਸੰਸਾਰਿਕ ਜੀਵਨ ਵਿੱਚ ਆਨੰਦ ਪ੍ਰਾਪਤ ਹੋਵੇਗਾ| ਸਮਾਜਿਕ ਕੰਮਾਂ ਤੋਂ ਬਾਹਰ ਜਾ ਸਕਦੇ ਹੋ| ਵਾਪਰ ਵਿੱਚ ਵਾਧਾ ਕਰ ਸਕਦੇ ਹੋ| ਸਮਾਜਿਕ ਖੇਤਰ ਵਿੱਚ ਜਸ ਮਿਲਣ ਦਾ ਯੋਗ ਹੈ| ਪਰਿਵਾਰ ਵਿੱਚ ਅਨਬਣ ਵੱਧ ਸਕਦੀ ਹੈ, ਸਾਵਧਾਨੀ ਵਰਤੋਂ | ਵਿਦਿਆਰਥੀਆਂ ਲਈ ਸਮਾਂ ਅਨੁਕੂਲ ਹੈ| ਧਨਲਾਭ ਦੀ ਸੰਭਾਵਨਾ ਹੈ|
ਬ੍ਰਿਸ਼ਚਕ : ਪਰਿਵਾਰਕ ਮਾਹੌਲ ਖੁਸ਼ੀ ਨਾਲ ਭਰਿਆ ਰਹੇਗਾ| ਸਰੀਰਕ ਅਤੇ ਮਾਨਸਿਕ ਰੂਪ ਨਾਲ ਪ੍ਰੇਸ਼ਾਨੀ ਆ ਸਕਦੀ ਹੈ| ਸਮਾਜਿਕ ਮਾਨ-ਸਨਮਾਨ ਪ੍ਰਾਪਤ ਹੋਵੇਗਾ| ਸਰੀਰ – ਮਨ ਵਿੱਚ ਸਫੁਰਤੀ ਦਾ ਸੰਚਾਰ ਹੋਵੇਗਾ| ਦੋਸਤਾਂ ਦੇ ਰੂਪ ਵਿੱਚ ਲੁਕੇ ਦੁਸ਼ਮਨਾਂ ਤੋਂ ਚੌਕਸ ਰਹੋ| ਸਹਿਕਰਮੀਆਂ ਤੋਂ ਸਹਿਯੋਗ ਮਿਲੇਗਾ| ਆਰਥਿਕ ਲਾਭ ਹੋਵੇਗਾ|
ਧਨੁ : ਗੁੱਸੇ ਉਤੇ ਕਾਬੂ ਰੱਖੋ| ਪੇਟ ਸੰਬੰਧੀ ਸਮੱਸਿਆ ਰਹਿ ਸਕਦੀ ਹੈ| ਕਲਾ ਦੇ ਪ੍ਰਤੀ ਰੁਚੀ ਰਹੇਗੀ| ਸੰਭਵ ਹੋਵੇ ਤਾਂ ਯਾਤਰਾ ਟਾਲ ਦਿਓ| ਕਾਰਜ ਵਿੱਚ ਸਫਲਤਾ ਨਾ ਮਿਲਣ ਨਾਲ ਨਿਰਾਸ਼ਾ ਹੋ ਸਕਦੀ ਹੈ| ਮਨ ਵਿੱਚ ਚਿੰਤਾ ਰਹਿ ਸਕਦੀ ਹੈ|
ਮਕਰ : ਦਿਨ ਅਨੁਕੂਲ ਰਹੇਗਾ | ਸਫੁਰਤੀ ਦੀ ਕਮੀ ਰਹਿ ਸਕਦੀ ਹੈ| ਪਰਿਵਾਰਕ ਝਗੜੇ ਤੋਂ ਬਚੋ| ਨੀਂਦ ਪੂਰੀ ਨਾ ਹੋਣ ਨਾਲ ਸਿਹਤ ਵਿਗੜ ਸਕਦੀ ਹੈ, ਧਿਆਨ ਰੱਖੋ | ਮਨ ਦੁਖੀ ਰਹਿ ਸਕਦਾ ਹੈ|
ਕੁੰਭ : ਮਾਨਸਿਕ ਚਿੰਤਾਵਾਂ ਵਿੱਚ ਕਮੀ ਆਵੇਗੀ| ਸਿਹਤ ਚੰਗੀ ਰਹੇਗੀ| ਪਰਿਵਾਰਕ ਮਾਹੌਲ ਖ਼ੁਸ਼ ਰਹੇਗਾ| ਭਰਾ-ਭੈਣਾਂ ਦੇ ਨਾਲ ਸੰਬੰਧਾਂ ਵਿੱਚ ਮਿਠਾਸ ਦਾ ਅਨੁਭਵ ਕਰੋਗੇ| ਯਾਤਰਾ ਉਤੇ ਜਾਣ ਦੀ ਸੰਭਾਵਨਾ ਹੈ|
ਮੀਨ : ਨਕਾਰਾਤਮਕ ਵਿਚਾਰਾਂ ਨੂੰ ਮਨ ਤੋਂ ਹਟਾਓ| ਗੁੱਸੇ ਅਤੇ ਬਾਣੀ ਉਤੇ ਕਾਬੂ ਰੱਖੋ| ਵਾਦ – ਵਿਵਾਦ ਜਾਂ ਝਗੜੇ ਤੋਂ ਦੂਰ ਰਹਿਣਾ ਹੀ ਬਿਹਤਰ ਹੈ| ਸਿਹਤ ਸਾਧਾਰਨ ਰਹੇਗੀ ਖਾਣ- ਪੀਣ ਦਾ ਧਿਆਨ ਰੱਖੋ| ਖਰਚ ਦੀ ਮਾਤਰਾ ਵੱਧ ਸਕਦੀ ਹੈ|

Leave a Reply

Your email address will not be published. Required fields are marked *