Horoscope

ਮੇਖ :  ਹਫਤੇ ਦੇ ਮੁੱਢਲੇ ਪੜਾਅ ਵਿੱਚ ਕਿਸੇ ਕੀਤੇ ਉਪਰਾਲੇ ਅਤੇ ਉਪਲਬਧੀ ਦੀ ਪ੍ਰੰਸਨਤਾ ਹੋਵੇਗੀ| ਨੌਕਰੀ, ਕਾਰੋਬਾਰ, ਰੋਜ਼ਗਾਰ ਦੀ ਭਾਲ ਵਿੱਚ ਸਫਲਤਾ ਮਿਲੇਗੀ| ਕੋਈ ਮਹੱਤਵਪੂਰਨ ਕੰਮ ਪੂਰਾ ਹੋ ਜਾਵੇਗਾ| ਕੋਈ ਸ਼ੁੱਭ ਕੰਮ ਹੋਣ ਦੀ ਸੰਭਾਵਨਾ ਬਣੀ ਹੋਈ ਹੈ| ਸਹਿਯੋਗੀ ਅਤੇ ਮਿੱਤਰਾਂ ਦਾ ਸਹਿਯੋਗ ਪ੍ਰਾਪਤ ਹੋਵੇਗਾ | ਨਵੀਂ ਯੋਜਨਾ ਲਾਭਕਾਰੀ ਸਿੱਧ ਹੋ ਸਕਦੀ ਹੈ| ਹਫਤੇ ਦੇ ਅੰਤਲੇ ਦਿਨਾਂ ਵਿੱਚ ਧਨ ਲੈਣ ਦੇਣ ਵਿੱਚ ਚੌਕਸੀ ਜਰੂਰੀ ਹੋਵੇਗੀ ਪਰੰਤੂ ਪੂੰਜੀ ਲਾਉਣ ਨਾਲ ਲਾਭ ਮਿਲੇਗਾ|
ਬ੍ਰਿਖ : ਹਫਤੇ ਦੇ ਮੁੱਢਲੇ ਦਿਨਾਂ ਵਿੱਚ ਭੱਜ ਨੱਠ ਲੱਗੀ ਰਹੇਗੀ| ਕਾਰਜ ਖੇਤਰ ਵਿੱਚ ਤੁਹਾਡੀ ਪਕੜ ਵਧੇਗੀ| ਕਾਰੋਬਾਰ ਵਿੱਚ ਸੋਚ ਸਮਝਕੇ ਫੈਸਲਾ ਲੈਣ ਨਾਲ ਲਾਭ ਹੀ ਲਾਭ ਰਹੇਗਾ| ਕੋਈ ਘਰੇਲੂ ਵਿਵਾਦ ਖੜਾ ਨਾ ਕੀਤਾ ਜਾਵੇ| ਮਿੱਤਰ ਅਤੇ ਸਾਥੀ ਸਹਿਯੋਗ ਦੇਣਗੇ| ਤੁਹਾਨੂੰ ਮਿਹਨਤ ਘੱਟ ਕਰਨੀ ਪਵੇਗੀ ਅਤੇ ਲਾਭ ਵਧੇਰੇ ਹੋਵੇਗਾ| ਹਫਤੇ ਦੇ ਅੰਤਲੇ ਦਿਨਾਂ ਵਿੱਚ ਤੁਹਾਡੀ ਮਨੋਕਾਮਨਾ ਪੂਰੀ ਹੋਵੇਗੀ| ਸੰਤਾਨ ਵਲੋਂ ਖੁਸ਼ੀ ਮਿਲੇਗੀ|
ਮਿਥੁਨ : ਹਫਤੇ ਦੇ ਸ਼ੁਰੂ ਵਿੱਚ ਸਮਾਂ ਮਨੋਰੰਜਨ ਦੇ ਕੰਮਾਂ ਵਿੱਚ           ਬੀਤੇਗਾ ਰੋਮਾਂਸ ਲਈ ਸਮਾਂ ਅਨੁਕੂਲ ਹੈ ਪਰੰਤੂ ਧਿਆਨ ਰਹੇ ਕੋਈ ਪਰੇਸ਼ਾਨੀ ਵੀ ਹੋ ਸਕਦੀ ਹੈ| ਕੋਈ ਸ਼ੁੱਭ ਸਮਾਚਾਰ ਸੁਣਨ ਨੂੰ ਮਿਲ ਸਕਦਾ ਹੈ| ਲਾਟਰੀ ਵਿੱਚ ਬਹੁਤੇ ਲਾਭ ਦੀ ਆਸ ਨਹੀਂ ਹੈ| ਅਦਾਲਤੀ ਕੰਮਾਂ ਵਿੱਚ ਕੁਝ ਉੱਥਲ ਪੁੱਥਲ ਹੋ ਸਕਦੀ ਹੈ| ਵਿਆਹ ਵਿਚ     ਦੇਰੀ ਹੋ ਸਕਦੀ ਹੈ|
ਕਰਕ : ਹਫਤੇ ਦੇ ਸ਼ੁਰੂ ਵਿੱਚ ਦੈਨਿਕ ਕੰਮਾਂ ਵਿੱਚ ਸਫਲਤਾ  ਮਿਲੇਗੀ | ਲਾਭ ਮਿਲੇਗਾ ਅਤੇ ਧਨ ਪ੍ਰਾਪਤ ਹੋਵੇਗਾ| ਤੁਹਾਡੇ ਕੀਤੇ ਯਤਨ ਸਫਲ ਹੋਣਗੇ| ਤੁਹਾਡੀ ਜਲਦਬਾਜ਼ੀ ਕੰਮ ਵਿਗਾੜ ਸਕਦੀ ਹੈ| ਸਾਵਧਾਨ ਰਹੋ|  ਕਿਸੇ ਪ੍ਰਭਾਵਸ਼ਾਲੀ ਵਿਅਕਤੀ ਨਾਲ ਮੇਲ ਹੋਵੇਗਾ ਜਿਹੜਾ ਲਾਭਕਾਰੀ ਸਿੱਧ ਹੋਵੇਗਾ| ਪ੍ਰਤੀਯੋਗਤਾ ਅਤੇ ਵਿਭਾਗੀ ਪ੍ਰੀਖਿਆ ਵਿੱਚ ਸਫਲਤਾ ਮਿਲੇਗੀ | ਦੂਰ ਨੇੜੇ ਦੀ ਯਾਤਰਾ  ਹੋਵੇਗੀ| ਉੱਦਮ ਕਰਨ ਨਾਲ ਸਫਲਤਾ ਨਿਸ਼ਚਿਤ ਹੀ ਹੈ|
ਸਿੰਘ : ਹਫਤੇ ਦੇ ਸ਼ੁਰੂ ਵਿਚ ਧਨ ਦੇ ਲੈਣ ਦੇਣ ਵਿੱਚ ਸਾਵਧਾਨ ਬਹੁਤ ਜਰੂਰੀ ਹੈ ਨਹੀਂ ਤਾਂ ਤੁਹਾਡੇ ਨਾਲ ਠੱਗੀ ਵੀ ਹੋ ਸਕਦੀ ਹੈ| ਕਿਸੇ ਮਿੱਤਰ ਜਾਂ ਨੇੜੇ ਦੇ ਸਾਥੀ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ| ਕਿਸੇ ਸਰਕਾਰੀ ਵਿਭਾਗ ਪ੍ਰੇਸ਼ਾਨੀ ਹੋ ਸਕਦੀ ਹੈ| ਨੌਕਰੀ, ਰੋਜ਼ਗਾਰ ਦੀ ਭਾਲ ਵਿੱਚ ਨੱਠ- ਭੱਜ ਲੱਗੀ ਰਹੇਗੀ| ਹਫਤੇ ਦੇ ਅਖੀਰਲੇ ਦਿਨਾਂ ਵਿੱਚ ਇਸਤਰੀਆਂ ਵਲੋਂ ਸਹਾਇਤਾ ਮਿਲੇਗੀ| ਯਾਤਰਾ ਲਾਭ ਹੋਵੇਗਾ|
ਕੰਨਿਆ: ਹਫਤੇ ਦੇ ਸ਼ੁਰੂ ਵਿਚ  ਪ੍ਰੀਖਿਆ, ਪ੍ਰਤੀਯੋਗਤਾ , ਇੰਟਰਵਿਊ  ਵਿਚ ਸਫਲਤਾ ਮਿਲੇਗੀ| ਕਿਸੇ ਇਸਤਰੀ ਨਾਲ ਸੰਪਰਕ ਲਾਭਕਾਰੀ ਰਹੇਗਾ| ਕੋਈ ਸ਼ੁਭ ਸਮਾਚਾਰ ਵੀ ਸੁਣਨ ਨੂੰ ਮਿਲ ਸਕਦਾ ਹੈ ਜਿਸ ਕਾਰਨ ਮਨ ਪ੍ਰਸੰਨ ਹੋਵੇਗਾ| ਨਵੇਂ ਪ੍ਰੇਮ ਸੰਬੰਧ ਬਣ ਸਕਦੇ ਹਨ| ਨੇੜੇ ਦੀ ਯਾਤਰਾ ਲਾਭ     ਦੇਵੇਗੀ | ਜਾਇਦਾਦ ਦਾ ਮਾਮਲਾ      ਪ੍ਰੇਸ਼ਾਨੀ ਦੇ ਸਕਦਾ ਹੈ| ਹਫਤੇ ਦੇ ਅੰਤ  ਵਿੱਚ ਗੁਪਤ ਚਿੰਤਾ ਤਾਂ ਰਹੇਗੀ ਪਰੰਤੂ ਕੰਮਾਂ ਵਿੱਚ ਸਫਲਤਾ ਮਿਲੇਗੀ|
ਤੁਲਾ : ਹਫਤੇ ਦੇ ਸ਼ੁਰੂ ਵਿੱਚ ਭੱਜ ਦੌੜ ਲੱਗੀ ਰਹੇਗੀ| ਪਰੰਤੂ ਅੰਤ ਵਿੱਚ ਲਾਭ ਅਤੇ ਸਫਲਤਾ ਮਿਲੇਗੀ| ਸਰਕਾਰ ਵਲੋਂ ਲਾਭ ਪ੍ਰਾਪਤ ਹੋਵੇਗਾ| ਨੌਕਰੀ ਲੱਭਣ ਦੇ ਯਤਨ ਸਫਲ ਹੋਣਗੇ| ਰੁਕਿਆ ਹੋਇਆ ਧਨ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ, ਥੋੜਾ ਯਤਨ ਕਰੋ| ਹਫਤੇ ਦੇ ਅੰਤ ਵਿੱਚ ਘਰੇਲੂ ਉਲਝਣਾਂ ਵੱਧ ਸਕਦੀਆਂ ਹਨ| ਯਾਤਰਾ ਦਾ ਵੀ ਯੋਗ ਹੈ| ਧਾਰਮਿਕ ਆਸਥਾ ਵਧੇਗੀ|
ਬ੍ਰਿਸ਼ਚਕ : ਹਫਤੇ ਦੇ ਸ਼ੁਰੂ ਵਿੱਚ ਵਪਾਰਕ ਖੇਤਰ ਵਿੱਚ ਸਥਿਤੀ ਕੁਝ ਪ੍ਰਤੀਕੂਲ ਹੀ ਦਿਖਾਈ ਦਿੰਦੀ ਹੈ| ਆਪਣੇ ਹੀ ਪਰਾਇਆ ਜਿਹਾ ਵਰਤਾਓ ਕਰਨਗੇ| ਸਰੀਰਕ ਕਸ਼ਟ ਹੋ ਸਕਦਾ ਹੈ ਕੋਈ ਅਸ਼ੁੱਭ ਖਬਰ ਵੀ ਮਿਲ ਸਕਦੀ ਹੈ| ਯਾਤਰਾ ਵਿੱਚ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਵਾਹਨ ਬੜੇ ਧਿਆਨ ਨਾਲ ਚਲਾਉਣਾ ਚਾਹੀਦਾ ਹੈ| ਹਫਤੇ ਦੇ ਅੰਤ ਵਿੱਚ ਸਰਵ ਮੋਨਕਾਮਨਾ ਪੂਰੀ ਹੋਵੇਗੀ|
ਧਨੁ: ਹਫਤੇ ਦੇ ਮੁੱਢਲੇ ਦਿਨਾਂ ਵਿੱਚ ਕੋਈ ਮਹੱਤਵਪੂਰਨ ਕੰਮ ਹੋ ਜਾਵੇਗਾ| ਕੰਮ ਹੋ ਜਾਣ ਨਾਲ ਮਨ ਚਿੱਤ ਪ੍ਰਸੰਨ ਰਹੇਗਾ| ਧਨ ਦਾ ਲਾਭ ਮਿਲੇਗਾ| ਰੋਜ਼ਗਾਰ, ਨੌਕਰੀ ਦੀ ਤਲਾਸ਼ ਵਿੱਚ ਸਫਲਤਾ ਦੀ ਆਸ ਕੀਤੀ ਜਾ ਸਕਦੀ ਹੈ| ਲਾਭ ਦੇ ਮੌਕੇ ਪ੍ਰਾਪਤ ਹੋਣਗੇ| ਕਾਰੋਬਾਰ ਵਿੱਚ ਬੇਹਤਰੀ ਆਵੇਗੀ| ਹਫਤੇ ਦੇ ਅੰਤ ਵਿੱਚ ਮਾਣ ਸਨਮਾਨ ਦੀ ਚਿੰਤਾ ਰਹੇਗੀ | ਕਿਸੇ ਵਿਵਾਦ ਤੋਂ ਦੂਰ ਰਹੋ|
ਮਕਰ : ਹਫਤੇ ਦੇ ਮੁੱਢਲੇ ਪੜਾਅ ਵਿੱਚ ਖਰਚ ਦੀ ਜਿਆਦਤੀ ਕਾਰਨ ਕੁਝ ਪਰੇਸ਼ਾਨੀ ਰਹੇਗੀ | ਫਜ਼ੂਲ ਦਾ ਖਰਚਾ ਵੀ ਹੋ ਸਕਦਾ ਹੈ| ਵਿਅਰਥ ਦਾ ਇੱਧਰ ਉੱਧਰ ਘੰਮਣ ਪਵੇਗਾ| ਯਾਤਰਾ ਬਗੈਰ ਕਿਸੇ ਮਤਲਬ ਤੋਂ ਹੋ ਸਕਦੀ ਹੈ| ਸਿਹਤ ਪ੍ਰਤੀ ਚੌਕਸ ਰਹੋ| ਬੁਰੀ ਸੰਗਤ ਕਾਰਨ ਮਾਣ ਹਾਨੀ ਦਾ ਡਰ ਹੈ| ਹਫਤੇ ਦੇ ਅੰਤਲੇ ਪੜਾਅ ਵਿੱਚ ਮਿਹਨਤ ਨਾਲ ਲਾਭ ਦਾ ਸੰਕੇਤ ਹੈ| ਤੁਹਾਡਾ ਹੌਂਸਲਾ ਬੁਲੰਦ ਰਹੇਗਾ|
ਕੁੰਭ : ਹਫਤੇ ਦੇ ਸ਼ੁਰੂ ਵਿੱਚ ਕਿਸੇ ਸ਼ੱਕ ਦੇ ਕਾਰਨ ਮਨ ਪਰੇਸ਼ਾਨ ਰਹੇਗਾ| ਤੁਹਾਨੂੰ ਇਨ੍ਹਾਂ ਦਿਨਾਂ ਵਿੱਚ ਫੈਸਲਾ ਕਰਨਾ ਕਠਿਨ ਹੋਵੇਗਾ| ਤੁਹਾਨੂੰ ਕਿਸੇ ਤਰ੍ਹਾਂ ਦੇ ਵਿਅਰਥ ਦੇ ਟਕਰਾਅ ਤੋਂ ਬੱਚਣਾ ਚਾਹੀਦਾ ਹੈ| ਵਿਆਹ ਆਦਿ ਤੇ ਪ੍ਰਸਤਾਵ ਆਉਣਗੇ| ਪਰੰਤੂ ਅਜੇ ਰੁਕਾਵਟ ਹੀ ਪਵੇਗੀ| ਕਿਸੇ ਅਸ਼ੁੱਭ ਖਬਰ ਸੁਣਨ ਨਾਲ ਪਰੇਸ਼ਾਨੀ ਹੋ ਸਕਦੀ ਹੈ| ਸੰਤਾਨ ਸੁੱਖ ਮਿਲੇਗਾ| ਕਾਰੋਬਾਰ ਆਮ ਵਾਂਗ ਰਹੇਗਾ| ਹਫਤੇ ਦੇ ਅੰਤ ਵਿੱਚ ਡਰ ਅਤੇ ਵਹਿਮ ਦਾ ਵਾਤਾਵਰਣ ਰਹੇਗਾ ਪਰੰਤੂ ਅੰਤ ਧਨ ਲਾਭ ਹੋਵੇਗਾ| ਰੋਜ਼ਗਾਰ ਪ੍ਰਾਪਤੀ        ਹੋਵੇਗੀ|
ਮੀਨ : ਹਫਤੇ ਦੇ ਸ਼ੁਰੂ ਵਿੱਚ ਪ੍ਰਾਪਰਟੀ ਦੇ ਕੰਮ ਉਲਝ ਸਕਦੇ ਹਨ| ਮਕਾਨ ਨਿਰਮਾਣ ਕਰਨ ਵਿੱਚ ਰੁਕਾਵਟ, ਵਿਘਨ ਬਣ ਸਕਦਾ ਹੈ| ਵਿਦਿਆਰਥੀਆਂ ਵਿੱਚ ਵਿਦਿਆ ਪ੍ਰਾਪਤੀ ਲਈ ਉਤਸ਼ਾਹ ਵਧੇਗਾ ਅਤੇ ਉਹ ਉੱਚ ਵਿਦਿਆ ਪ੍ਰਾਪਤ ਕਰ ਸਕਣਗੇ| ਖਾਣ ਪੀਣ ਦਾ ਪ੍ਰਹੇਜ਼ ਰੱਖੋ| ਨਵੇਂ ਨਵੇਂ ਸੰਪਰਕ ਬਣਨਗੇ| ਸਿਨੇਮਾ ਜਾਣ ਦਾ ਪ੍ਰੋਗਰਾਮ ਬਣ ਸਕਦਾ ਹੈ| ਵਪਾਰ ਵਿੱਚ ਕੁਝ ਢਿੱਲਾਪਨ ਰਹੇਗਾ| ਹਫਤੇ ਦੇ ਅੰਤ ਵਿੱਚ ਸਾਂਝੇਦਾਰੀ ਲਾਭ ਦੇਵੇਗੀ| ਯਾਤਰਾ ਵੀ ਅਚਾਨਕ ਹੋ ਸਕਦੀ ਹੈ|

Leave a Reply

Your email address will not be published. Required fields are marked *