Horoscope

ਮੇਖ :ਸੰਸਾਰਿਕ ਕੰਮਾਂ ਵਿਚ ਰੁਝੇਵੇਂ ਵਧਣਗੇ| ਕਾਰੋਬਾਰੀ ਹਾਲਾਤ ਵਿਚ ਸੁਧਾਰ ਆਵੇਗਾ| ਨਵੇਂ ਸੰਬੰਧ, ਅਨੁਬੰਧ ਬਣਨਗੇ ਪਰੰਤੂ ਧਿਆਨ ਰਹੇ ਹਸਤਾਖਰ ਕਰਨ ਵੇਲੇ ਚੌਕਸੀ ਦੀ ਲੋੜ ਹੈ| ਯਾਤਰਾ ਦੁਆਰਾ ਲਾਭ ਹੋਵੇਗਾ| ਪਤਨੀ ਅਤੇ ਰਾਤ ਦਾ  ਸੁੱਖ ਮਿਲੇਗਾ| ਜੋੜ ਦਰਦ ਮੂਤਰ ਵਿਕਾਰ ਹੋ ਸਕਦਾ ਹੈ| ਸੰਤਾਨ ਵਲੋਂ ਕੋਈ ਸ਼ੁਭ ਸਮਾਚਾਰ ਮਿਲੇਗਾ| ਪ੍ਰੋਗਰਾਮ ਵਿਚ  ਫੇਰਬਦਲ ਕਰਨਾ ਹਿੱਤਕਾਰ ਨਹੀਂ ਰਹੇਗਾ| ਹਫਤੇ ਦੇ ਅੰਤ ਵਿਚ ਕਾਰੋਬਾਰੀ ਹਾਲਾਤ ਨਾਰਮਲ ਰਹਿਣਗੇ|
ਬ੍ਰਿਖ : ਪਰਿਵਾਰਕ ਕੰਮਾਂ ਉੱਤੇ ਖਰਚਾ ਹੋਵੇਗਾ| ਕਾਰੋਬਾਰ, ਨੌਕਰੀ, ਰੋਜ਼ਗਾਰ ਲਈ ਭੱਜ-ਨੱਠ ਕਰਨੀ          ਪਵੇਗੀ ਅਤੇ ਸਫਲਤਾ ਵੀ ਮਿਲੇਗੀ| ਸਰਕਾਰੀ ਨੌਕਰੀ ਮਿਲਣ ਦੀ ਸੰਭਾਵਨਾ ਹੈ| ਵਿਆਹ ਆਦਿ ਵਿਚ ਦੇਰੀ ਹੋ ਸਕਦੀ ਹੈ| ਘਰ ਦਾ ਵਾਤਾਵਰਣ ਸੁੱਖਦ ਰਹੇਗਾ| ਧਨ ਦਾ ਲੈਣ-ਦੇਣ ਸਾਵਧਾਨੀ ਨਾਲ ਕਰਨਾ ਠੀਕ ਰਹੇਗਾ ਨਹੀਂ ਤਾਂ ਤੁਹਾਡੇ ਨਾਲ ਧੋਖਾ ਵੀ ਹੋ ਸਕਦਾ ਹੈ| ਯਾਤਰਾ ਲਾਭਕਾਰੀ ਰਹੇਗੀ| ਹਫਤੇ ਦੇ ਅੰਤ ਵਿਚ ਜਾਇਦਾਦ ਸੰਬੰਧੀ ਕੰਮ       ਪਰੇਸ਼ਾਨੀ ਦੇਣਗੇ| ਨਵੇਂ ਲੋਕਾਂ ਨਾਲ ਮੁਲਾਕਾਤ ਹੋਵੇਗੀ|
ਮਿਥੁਨ : ਧਾਰਮਿਕ ਕੰਮਾਂ ਵਿਚ ਰੁਚੀ ਵਧੇਗੀ| ਕਿਸੇ ਧਾਰਮਿਕ ਸਥਾਨ ਦੀ ਯਾਤਰਾ ਵੀ ਹੋਵੇਗੀ| ਘਰ ਵਿਚ ਸੁੱਖ ਸੁਵਿਧਾ ਦਾ ਸਾਮਾਨ ਆਏਗਾ| ਸਰਕਾਰੀ ਨੌਕਰੀ ਅਤੇ ਘਰ ਵਿਚ ਪਰਿਵਰਤਨ ਵੀ ਹੋ ਸਕਦਾ ਹੈ|  ਮਿਹਨਤ ਅਤੇ ਲਗਨ ਸਫਲਤਾ ਪ੍ਰਦਾਨ ਕਰਨਗੀਆਂ| ਆਮਦਨ ਵੱਧ ਸਕਦੀ ਹੈ| ਹਫਤੇ ਦੇ ਅੰਤ ਦੇ ਦਿਨਾਂ ਵਿਚ ਕੰਮ ਪੂਰਣ ਹੋਣਗੇ ਅਤੇ ਕੋਈ ਵਿਗੜਿਆ ਕੰਮ ਵੀ ਬਣ ਸਕਦਾ ਹੈ|
ਕਰਕ : ਪੇਟ, ਛਾਤੀ ਅਤੇ ਖੂਨ ਦੇ ਵਿਕਾਰ ਹੋ ਸਕਦੇ ਹਨ| ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦਿਉ| ਕੰਮਕਾਰ ਵਿਚ ਸੁਧਾਰ ਆਵੇਗਾ, ਨਵੀਆਂ ਯੋਜਨਾਵਾਂ ਬਣਨਗੀਆਂ| ਇਸਤਰੀ ਵਰਗ ਵਲੋਂ ਸਹਾਇਤਾ ਮਿਲੇਗੀ ਅਤੇ ਸੁੱਖ ਸਾਧਨਾਂ ਵਿਚ ਵਾਧਾ ਹੋਵੇਗਾ| ਤਰੱਕੀ ਦਾ ਮੌਕਾ ਮਿਲ ਸਕਦਾ ਹੈ| ਹਫਤੇ ਦੇ ਅੰਤ ਵਿਚ ਵਪਾਰਕ ਯਾਤਰਾ ਹੋ ਸਕਦੀ ਹੈ|
ਸਿੰਘ : ਘਰੇਲੂ ਜੀਵਨ ਵਿਚ ਤਨਾਅ ਆ ਸਕਦਾ ਹੈ| ਪਤਨੀ ਦੀ ਸਿਹਤ ਕੁਝ ਢਿੱਲੀ ਪੈ ਸਕਦੀ ਹੈ| ਕਾਰੋਬਾਰ ਵਿਚ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ| ਯਾਤਰਾ ਕਸ਼ਟਕਾਰੀ ਸਿੱਧ ਹੋਵੇਗੀ| ਤੁਹਾਡੀ ਸੰਘਰਸ਼ ਸ਼ਕਤੀ ਬਣੀ ਰਹੇਗੀ| ਵਿਅਰਥ ਦਾ ਖਰਚਾ ਅਤੇ ਯਾਤਰਾ ਹੋਵੇਗੀ| ਹਫਤੇ ਦੇ ਅਖੀਰ ਵਿਚ ਅਧਿਕਾਰੀਆਂ ਨਾਲ      ਮੇਲ-ਜੋਲ ਵਧੇਗਾ ਅਤੇ ਨਵੇਂ  ਮਿੱਤਰ ਬਣਨਗੇ| ਬਦਲੀ ਦਾ ਡਰ ਲੱਗਾ ਰਹੇਗਾ|
ਕੰਨਿਆ: ਘਰ ਦਾ ਸੁੱਖ ਪ੍ਰਾਪਤ ਹੋਵੇਗਾ ਸਮਾਂ ਆਨੰਦਮਈ ਰਹੇਗਾ|  ਸਾਂਝੇਦਾਰੀ ਲਾਭਦਾਇਕ ਸਿੱਧ ਹੋਵੇਗੀ| ਦੁਸ਼ਮਣ ਪੱਖ ਕਮਜ਼ੋਰ ਰਹੇਗਾ|  ਕੰਮਾਂ ਵਿਚ ਰੁਕਾਵਟ  ਪੈ ਸਕਦੀ ਹੈ| ਮਿਹਨਤ ਅਤੇ ਯਤਨ ਰੁਕਾਵਟ ਦੀ ਹੋਵੇਗੀ ਅਤੇ ਸਫਲਤਾ ਮਿਲੇਗੀ| ਚੋਟ-ਸੱਟ ਦਾ ਡਰ ਹੈ, ਵਾਹਨ ਚਲਾਉਣ ਸਮੇਂ ਸਾਵਧਾਨ ਰਹੋ| ਹਫਤੇ ਦੇ ਅੰਤ ਵਿਚ ਵਿਦੇਸ਼ ਸੰਬੰਧੀ ਕੰਮ ਵਿਚ ਪ੍ਰਗਤੀ ਹੋਵੇਗੀ| ਵਿਦੇਸ਼ ਯਾਤਰਾ ਵੀ ਹੋ ਸਕਦੀ ਹੈ|
ਤੁਲਾ: ਨੌਕਰੀ ਵਿਚ ਤਰੱਕੀ ਦੀਆਂ ਰੁਕਾਵਟਾਂ ਦੂਰ ਹੋਣਗੀਆਂ  ਅਤੇ ਤੁਹਾਨੂੰ ਤਰੱਕੀ ਦਾ ਮੌਕਾ ਮਿਲੇਗਾ| ਲਾਭ ਵਾਲਾ ਸਮਾਂ ਹੈ, ਤੁਹਾਨੂੰ ਆਸ ਅਨੁਸਾਰ ਲਾਭ ਮਿਲੇਗਾ| ਕੰਮ ਸਥਾਨ ਜਾਂ ਦਫਤਰ ਵਿਚ ਮਾਹੌਲ ਚੰਗਾ ਬਣਾਈ ਰੱਖੋ| ਕੰਮ ਸਰਲਤਾ ਨਾਲ ਹੋ ਜਾਣਗੇ| ਹਫਤੇ ਦੇ ਅੰਤ ਵਿਚ ਖਰਚਾ ਕੁੱਝ ਵਧੇਰੇ ਰਹੇਗਾ| ਘਰੇਲੂ ਉਲਝਣਾਂ ਅਤੇ ਸਿਹਤ ਕਾਰਨ ਬੇਚੈਨੀ ਰਹਿ ਸਕਦੀ ਹੈ|
ਬ੍ਰਿਸ਼ਚਕ : ਬੌਧਿਕ ਉਲਝਣਾਂ ਵਧਣਗੀਆਂ ਅਤੇ ਆਰਥਿਕ ਸਥਿਤੀ ਢਿੱਲੀ ਰਹੇਗੀ| ਬਹੁਤ ਸਮਾਂ ਪ੍ਰਤੀਕੂਲ ਹੀ ਦਿਖਾਈ ਦਿੰਦਾ ਹੈ| ਘਰ ਤੋਂ ਬਾਹਰ ਰਹਿਣਾ ਪੈ ਸਕਦਾ ਹੈ, ਤੁਸੀ ਵਿਦੇਸ਼ ਵੀ ਜਾ ਸਕਦੇ ਹੋ| ਤਬਾਦਲੇ ਦਾ ਡਰ ਰਹਿ ਸਕਦਾ ਹੈ| ਸਿਹਤ ਪ੍ਰਤੀ ਚਿੰਤਾ ਰਹੇਗੀ| ਮਿਹਨਤ ਕਰਨ ਨਾਲ ਕੰਮ ਹੋ ਜਾਣਗੇ| ਵਣਜ-ਵਪਾਰ ਆਮ ਵਾਂਗ ਰਹੇਗਾ| ਖਰਚਾ ਵਧੇਗਾ| ਹਫਤੇ ਦੇ ਅੰਤ ਵਿਚ ਪਰਿਵਰਤਨ ਸਹਿਯੋਗ ਨਾਲ ਧਨ ਲਾਭ ਹੋਵੇਗਾ| ਦੈਨਿਕ ਕਾਰਜਗਤੀ ਆਮ ਵਾਂਗ ਰਹੇਗੀ|
ਧਨੁ: ਆਪ ਯਤਨ ਅਤੇ ਮਿਹਨਤ ਕਰਨ ਨਾਲ ਹੀ ਸਫਲਤਾ ਅਤੇ ਲਾਭ ਮਿਲੇਗਾ| ਮਿਹਨਤ ਕਰਨ ਨਾਲ ਹੀ ਸਭ ਕੰਮ ਪੂਰੇ ਹੋਣਗੇ| ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਨੌਕਰੀ ਪੇਸ਼ਾ ਨੂੰ ਤਰੱਕੀ ਦੇ ਮੌਕੇ ਮਿਲਣਗੇ| ਵਿਦਿਆਰਥੀਆਂ ਦਾ ਵਿੱਦਿਆ ਵਿਚ ਉਤਸ਼ਾਹ ਵਧੇਗਾ ਅਤੇ ਉਹ ਆਪਣਾ ਟੀਚਾ ਪ੍ਰਾਪਤ ਕਰਨ ਲਈ ਸਫਲ ਰਹਿਣਗੇ| ਪਰਿਵਾਰ ਵਿਚ ਖੁਸ਼ੀ ਦਾ ਮੌਕਾ ਆਵੇਗਾ| ਇਨ੍ਹਾਂ ਦਿਨਾਂ ਵਿਚ ਲੈਣ-ਦੇਣ ਦੇ ਮਾਮਲੇ ਵਿਚ ਸੁਚੇਤ ਰਹਿਣਾ ਪਵੇਗਾ ਨਹੀਂ ਤਾਂ ਤੁਹਾਡੇ ਨਾਲ ਠੱਗੀ ਵੀ ਹੋ ਸਕਦੀ ਹੈ| ਹਫਤੇ ਦੇ ਅੰਤ ਵਿਚ ਪਰਿਵਾਰ ਨਾਲ ਖੁਸ਼ੀ ਦੇ ਪਲ ਬਿਤਾਉਣ ਦਾ ਮੌਕਾ ਪ੍ਰਾਪਤ ਹੋਵੇਗਾ| ਅਚਾਨਕ ਯਾਤਰਾ ਵੀ ਹੋ ਸਕਦੀ ਹੈ|
ਮਕਰ : ਵਿਦਿਆਰਥੀ ਕੁਝ ਸਾਕਾਰਾਤਮਕ ਕਰ ਸਕਣਗੇ| ਵਿੱਦਿਆ ਵਿਚ ਉਤਸ਼ਾਹ ਵਧੇਗਾ| ਘਰ ਵਿਚ ਸੁੱਖ-ਸਾਧਨਾਂ ਦਾ ਸਾਮਾਨ ਆ ਸਕਦਾ ਹੈ| ਜ਼ਮੀਨ ਜਾਇਦਾਦ ਦੀਆਂ ਉਲਝਣਾਂ ਤਾਂ ਰਹਿਣਗੀਆਂ ਪਰੰਤੂ ਹੱਲ ਵੀ ਨਿਕਲਣਾ ਨਜ਼ਰ ਆਵੇਗਾ| ਛੋਟੇ ਭਰਾ ਵਲੋਂ ਕੋਈ ਚਿੰਤਾ ਹੋ ਸਕਦੀ ਹੈ| ਮਨ-ਚਿੱਤ ਉਦਾਸ   ਰਹੇਗਾ ਅਤੇ ਭਵਿੱਖ ਤੋਂ ਤੁਸੀ ਭੈਅ-ਭੀਤ ਰਹੋਗੇ|  ਪ੍ਰੇਮ ਸੰਬੰਧ ਬਣ  ਸਕਦੇ ਹਨ| ਲਾਟਰੀ ਤੋਂ ਥੋੜੇ ਲਾਭ ਦੀ ਆਸ ਰੱਖੀ ਜਾ ਸਕਦੀ ਹੈ|
ਕੁੰਭ : ਕਾਰੋਬਾਰ ਵਿਚ ਬੇਹਤਰੀ ਆਵੇਗੀ| ਮਨ-ਚਾਹਿਆ ਫਲ ਪ੍ਰਾਪਤ ਹੋਵੇਗਾ| ਮਿਹਨਤ ਅਤੇ ਯਤਨ ਨਾਲ ਹਰ ਕੰਮ ਵਿਚ ਸਫਲਤਾ ਅਤੇ  ਲਾਭ ਮਿਲੇਗਾ| ਫਿਰ ਵੀ ਸਭ ਕੁਝ ਹੁੰਦੇ ਹੋਏ ਚਿੰਤਾ ਦਾ ਸਾਥ ਰਹੇਗਾ ਅਤੇ ਕੋਈ ਕਮੀ ਮਹਿਸੂਸ ਹੁੰਦੀ ਰਹੇਗੀ|  ਕੰਮਾਂ ਵਿਚ ਰੁਕਾਵਟ ਪਵੇਗੀ| ਵਿਅਰਥ ਵਿਚ ਸਮਾਂ ਨਸ਼ਟ ਹੋਵੇਗਾ ਅਤੇ ਖਰਚੇ ਦਾ ਭਾਰ ਸਹਿਣਾ ਪਵੇਗਾ| ਤੁਸੀਂ ਆਪਣਾ ਕੋਈ ਕੰਮ ਆਪ ਹੀ ਵਿਗਾੜ   ਲਵੋਗੇ| ਹਫਤੇ ਦੇ ਅੰਤ ਵਿਚ ਯਤਨ ਸਫਲ  ਰਹਿਣਗੇ|
ਮੀਨ : ਆਰਥਿਕ ਸਥਿਤੀ ਅਸਥਿਰ ਰਹੇਗੀ ਅਤੇ ਡਗਮਗਾ ਵੀ ਸਕਦੀ ਹੈ| ਵਪਾਰ ਮੱਧਮ ਰਹੇਗਾ ਅਤੇ ਕੰਮਾਂ ਵਿਚ ਰੁਕਾਵਟ ਆਵੇਗੀ| ਆਮਦਨ ਨਾਲੋਂ ਖਰਚ ਵਧੇਰੇ ਹੀ ਰਹੇਗਾ| ਕਾਰੋਬਾਰ ਹਾਲਾਤ ਨਿਰਾਸ਼ਾਜਨਕ ਹੋ ਸਕਦੇ ਹਨ| ਪਰੰਤੂ ਆਮ ਕੰਮ ਹੁੰਦੇ ਰਹਿਣਗੇ| ਚਿੰਤਾ ਅਤੇ ਡਰ ਰਹੇਗਾ, ਵਿਸ਼ੇਸ਼ ਕਰਕੇ ਸੰਤਾਨ ਸੰਬੰਧੀ ਚਿੰਤਾ ਰਹੇਗੀ| ਚੋਟ ਆਦਿ ਲਗਣ ਦਾ ਡਰ ਹੈ| ਕੋਈ ਅਸ਼ੁੱਭ ਸਮਾਚਾਰ ਸੁਣਨ ਨੂੰ ਮਿਲ ਸਕਦਾ ਹੈ|  ਸਹਿਯੋਗ ਨਾਲ ਹੀ ਕੰਮ ਹੋਣਗੇ| ਹਫਤੇ ਦੇ ਅੰਤ ਵਿਚ ਵਿਗੜੇ ਅਤੇ ਉਲਟੇ ਕੰਮ ਬਣ ਸਕਦੇ ਹਨ| ਨੌਕਰੀ ਵਿਚ ਤਰੱਕੀ ਦਾ ਮੌਕਾ ਲੱਗ ਸਕਦਾ ਹੈ|

Leave a Reply

Your email address will not be published. Required fields are marked *