Horoscope

ਮੇਖ : ਹਫਤੇ ਦੇ ਸ਼ੁਰੂ ਵਿੱਚ ਕਾਰੋਬਾਰੀ ਹਾਲਾਤ ਆਮ ਵਾਂਗ ਰਹਿਣਗੇ| ਤੁਹਾਨੂੰ ਫਿਰ ਵੀ ਵਿਰੋਧੀਆਂ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ| ਘਰੇਲੂ ਵਾਤਾਵਰਣ ਸੁੱਖਦ ਰਹੇਗਾ| ਜੇ ਤੁਸੀ ਸ਼ਾਂਤ ਰਹੋਗੇ ਤਾਂ ਸਭ ਚੰਗਾ ਹੀ ਚੱਲੇਗਾ| ਕਿਸੇ ਮਹਿਮਾਨ ਦੇ ਆਉਣ ਦੀ ਵੀ ਸੰਭਾਵਨਾ ਬਣੀ ਹੋਈ ਹੈ| ਅਚਾਨਕ ਯਾਤਰਾ ਦਾ ਯੋਗ ਹੈ| ਮਹੱਤਵਪੂਰਣ ਕੰਮਾਂ ਵਿੱਚ ਬੇਲੋੜੀ ਰੁਕਾਵਟ ਬਣ ਸਕਦੀ ਹੈ| ਯਾਤਰਾ ਵਿੱਚ ਕਸ਼ਟ ਹੋਵੇਗਾ| ਹਫਤੇ ਦੇ ਅੰਤ ਵਿੱਚ ਦੂਰ-ਨੇੜੇ ਦੀ ਯਾਤਰਾ ਹੋ ਸਕੇਗੀ|
ਬ੍ਰਿਖ : ਹਫਤੇ ਦੇ ਸ਼ੁਰੂ ਵਿੱਚ ਤੁਹਾਡਾ ਸਿਤਾਰਾ ਜ਼ੋਰਦਾਰ ਰਹੇਗਾ| ਤੁਹਾਡੇ ਕਈ ਮਹੱਤਵਪੂਰਨ ਕੰਮ ਸਹਿਜੇ ਹੀ ਹੋ ਜਾਣਗੇ| ਕਾਰਜ-ਖੇਤਰ ਵਿੱਚ ਵਿਸਤਾਰ ਹੋਵੇਗਾ ਪਰੰਤੂ ਸੰਘਰਸ਼ ਤਾਂ ਬਣਿਆ ਹੀ ਰਹੇਗਾ| ਪੇਟ ਵਿੱਚ ਗੜਬੜੀ ਕਾਰਨ ਪਰੇਸ਼ਾਨੀ ਹੋ ਸਕਦੀ ਹੈ| ਦੁਸ਼ਮਣ ਪੱਖ ਕਮਜ਼ੋਰ ਰਹੇਗਾ| ਸੁੱਖ-ਸੁਵਿਧਾ ਵਿੱਚ ਵਾਧਾ ਹੋਵੇਗਾ| ਪਤਨੀ-ਪਤੀ ਦਾ ਪੂਰਾ ਸਹਿਯੋਗ ਮਿਲੇਗਾ| ਕਾਰੋਬਾਰ ਵਿੱਚ ਨਵੇਂ ਆਰਡਰ ਮਿਲਣਗੇ| ਕਿਸੇ ਮਹਿਮਾਨ ਦੇ ਆਉਣ ਨਾਲ ਘਰ ਦਾ ਮਾਹੌਲ ਅਨੰਦਮਈ ਬਣੇਗਾ| ਹਫਤੇ ਦੇ ਅੰਤ ਵਿੱਚ ਤੁਹਾਨੂੰ ਕੋਈ ਧੋਖਾ ਦੇ ਸਕਦਾ ਹੈ|
ਮਿਥੁਨ : ਹਫਤੇ ਦੇ ਸ਼ੁਰੂ ਵਿੱਚ ਸੋਚੇ ਹੋਏ ਕੰਮ ਹੋ ਜਾਣਗੇ| ਯਤਨ ਕਰਨ ਨਾਲ ਰੁਕਾਵਟਾਂ ਦੂਰ ਹੋਣਗੀਆ ਅਤੇ ਸਫਲਤਾ ਦੇ ਰਸਤੇ ਖੁਲ੍ਹਣਗੇ| ਆਮਦਨ ਵਿੱਚ ਵਾਧੇ ਦਾ ਮਾਹੌਲ ਬਣੇਗਾ| ਕਿਸਮਤ ਤੁਹਾਡਾ ਸਾਥ ਦੇਵੇਗੀ| ਕ੍ਰਿਆਸ਼ੀਲ ਰਹਿਣ ਨਾਲ ਲਾਭ ਹੀ ਲਾਭ ਹੋਵੇਗਾ ਅਤੇ ਆਲਸ  ਨੁਕਸਾਨ    ਕਰੇਗਾ| ਯੱਸ਼ ਵਿੱਚ ਵਾਧਾ ਹੋਵੇਗਾ, ਪਰੰਤੂ ਖਰਚਾ ਕੁੱਝ ਵਧੇਰੇ ਰਹੇਗਾ|  ਹਫਤੇ ਦੇ ਅੰਤਲੇ ਦਿਨ ਵਿੱਚ ਪੱਤਰ -ਵਿਹਾਰ ਲਾਭਕਾਰੀ ਸਿੱਧ ਹੋਵੇਗਾ| ਯਾਤਰਾ ਸਫਲ ਰਹੇਗੀ|
ਕਰਕ : ਹਫਤੇ ਦੇ ਸ਼ੁਰੂ ਵਿੱਚ ਪਰਿਵਾਰ ਵਿੱਚ ਕੋਈ ਸ਼ੁੱਭ ਕੰਮ ਹੋਣ ਦੀ ਸੰਭਾਵਨਾ ਹੈ| ਧਾਰਮਿਕ ਰੁਚੀ ਵਧੇਗੀ| ਤੁਸੀਂ ਕਿਸੇ ਧਾਰਮਿਕ ਸਥਾਨ ਤਾਂ ਜ਼ਰੂਰ ਜਾਉਗੇ| ਸ਼ੁੱਭ ਕੰਮਾਂ ਉੱਤੇ ਖਰਚਾ ਵੀ ਹੋਵਗਾ| ਭਰਾ-ਭੈਣਾਂ ਲੋੜ ਪੈਣ ਉੱਤੇ ਸਹਾਇਤਾ ਘੱਟ ਹੀ ਕਰਨਗੇ| ਪ੍ਰੀਖਿਆ ਵਿੱਚ ਸਫਲਤਾ ਮਿਲੇਗੀ| ਦੁਸ਼ਮਣ ਕਮਜ਼ੋਰ ਰਹਿਣਗੇ| ਤੁਹਾਡਾ ਦਬਦਬਾ ਬਣਿਆ ਬਹੇਗਾ| ਹਫਤੇ ਦੇ ਅੰਤ ਵਿੱਚ ਤੁਹਾਡੀ ਕੋਈ ਮਨੋਕਾਮਨਾ ਪੂਰੀ ਹੋ ਸਕਦਾ ਹੈ|
ਸਿੰਘ : ਹਫਤੇ ਦੇ ਸ਼ੁਰੂ ਵਿੱਚ ਸਮਾਂ ਤੁਹਾਡੇ ਅਨੁਕੂਲ ਰਹੇਗਾ| ਆਮਦਨ ਵਿੱਚ ਵਾਧਾ ਰਹੇਗਾ| ਸਰਕਾਰ ਵੱਲ ਰੁਕਿਆ ਧਨ ਪ੍ਰਾਪਤ ਹੋ ਜਾਵੇਗਾ| ਅਦਾਲਤੀ ਮਾਮਲਿਆ ਵਿੱਚ ਤੁਹਾਨੂੰ ਜਿੱਤ ਮਿਲੇਗੀ| ਤਰੱਕੀ ਵਿੱਚ ਪਈ ਰੁਕਾਵਟ ਦੂਰ ਹੋ ਜਾਵੇਗੀ ਅਤੇ ਤਰੱਕੀ ਲਈ ਰਾਹ ਪੱਧਰਾ ਹੋਵੇਗਾ| ਕੋਈ ਲੀਡਰ ਤੁਹਾਡੀ ਮੱਦਦ ਕਰ ਸਕਦਾ ਹੈ| ਸੰਤਾਨ ਦੀ ਖੁਸ਼ੀ ਪ੍ਰਾਪਤ ਹੋਵੇਗੀ| ਧਨ ਲਾਭ ਹੋਵੇਗਾ| ਤੁਹਾਡੀ ਪ੍ਰਤਿਭਾ ਮਾਣ-ਇੱਜ਼ਤ ਦਿਵਾਏਗੀ| ਜੇ ਲਾਟਰੀ ਵੀ ਲੱਗ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਹੈ| ਹਫਤੇ ਦੇ ਅਖੀਰ ਵਿੱਚ ਕਾਰੋਬਾਰ ਕੁਝ ਢਿੱਲਾ-ਮੱਠਾ ਰਹਿ ਸਕਦਾ ਹੈ| ਮਾਨਸਿਕ ਤਨਾਅ ਅਤੇ ਬਲੱਡ-ਪ੍ਰੈਸ਼ਰ ਘੱਟ-ਵੱਧ ਸਕਦਾ ਹੈ|
ਕੰਨਿਆ : ਹਫਤੇ  ਦੇ ਸ਼ੁਰੂ ਵਿੱਚ ਆਸ ਅਨੁਸਾਰ ਧਨ ਲਾਭ ਹੋਵੇਗਾ| ਕੋਈ ਵਿਗੜਿਆ ਕੰਮ ਵੀ ਬਣ ਸਕਦਾ ਹੈ ਅਤੇ ਤੁਹਾਡਾ ਮਾਣ ਯੱਸ਼ ਵੀ ਵਧੇਗਾ| ਪੁੱਤਰ ਸੁੱਖ ਦੀ ਪ੍ਰਾਪਤੀ      ਹੋਵੇਗੀ| ਵਿਆਹ ਆਦਿ ਦਾ ਯੋਗ ਵੀ ਬਣਿਆ ਹੋਇਆ ਹੈ| ਸਮਾਂ ਅਨੰਦਮਈ ਰਹੇਗਾ| ਕਿਸੀ ਪ੍ਰੇਮੀ ਸੱਜਣ ਨਾਲ  ਮੇਲ-ਮੁਲਾਕਾਤ ਹੋਵੇਗੀ| ਪ੍ਰੇਸ਼ਾਨੀ ਅਤੇ ਕਸ਼ਟ ਦੀ ਸੰਭਾਵਨਾ ਹੈ| ਹਫਤੇ ਦੇ ਅੰਤ ਵਿੱਚ ਤਰੱਕੀ ਦੇ ਪਲ ਆਉਣਗੇ| ਧਨ ਲਾਭ ਅਤੇ ਸਫਲਤਾ ਮਿਲੇਗੀ|
ਤੁਲਾ : ਦੈਨਿਕ ਕਾਰਜਗਤੀ ਅਨੁਕੂਲ ਰਹੇਗੀ| ਫਿਰ ਵੀ ਸੋਚੇ ਹੋਏ ਕੰਮ ਸਮੇਂ ਸਿਰ ਹੋਣ ਦੀ ਸੰਭਾਵਨਾ ਘੱਟ ਹੀ ਹੈ| ਕਿਸੇ ਵੀ ਤਰ੍ਹਾਂ ਦੇ ਵਾਦ-ਵਿਵਾਦ ਤੋਂ ਦੂਰ ਹੀ ਰਹੋ| ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਉਪਰੰਤ ਹੀ ਆਸ ਅਨੁਸਾਰ ਸਫਲਤਾ ਮਿਲੇਗੀ| ਇਸ ਲਈ ਤੁਹਾਨੂੰ ਸਮੇਂ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ| ਚਾਪਲੂਸਾਂ ਤੋਂ ਦੂਰ ਹੀ ਰਹੋ|
ਬ੍ਰਿਸ਼ਚਕ : ਹਫਤੇ ਦੇ ਸ਼ੁਰੂ ਵਿੱਚ ਘਰੇਲੂ ਜ਼ਰੂਰੀ ਵਸਤੂਆਂ ਉੱਤੇ ਖਰਚਾ ਹੋਵੇਗਾ| ਮਨੋਰੰਜਨ ਦੇ ਕੰਮਾਂ ਵੱਲ ਰੁਚੀ ਵਧੇਗੀ, ਫਿਰ ਵੀ ਮਨ-ਚਿੱਤ ਉਦਾਸ ਹੀ ਰਹੇਗਾ| ਵਿਦਿਆਰਥੀ ਪੜ੍ਹਾਈ-ਲਿਖਾਈ ਵੱਲ ਘੱਟ ਹੀ ਧਿਆਨ ਦੇਣਗੇ| ਕਾਰੋਬਾਰ ਵਿੱਚ ਲਾਭ ਦੀ ਸਥਿਤੀ ਬਣੇਗੀ ਅਤੇ ਸੁੱਖ-ਸ਼ਾਂਤੀ ਮਿਲੇਗੀ| ਪਾਰਟੀ ਵਿੱਚ ਜਾਣ ਦਾ ਮੌਕਾ ਮਿਲੇਗਾ| ਸੰਤਾਨ ਦੇ ਲਈ ਨੱਠ-ਭੱਜ ਵੀ ਕਰਨੀ ਪਵੇਗੀ| ਹਫਤੇ ਦਾ ਅੰਤ ਕਾਰੋਬਾਰ ਬਿਹਤਰੀ ਵੱਲ ਜਾਵੇਗਾ| ਧਨ ਲਾਭ ਹੋਵੇਗਾ|
ਧਨੁ: ਹਫਤੇ ਦੇ ਸ਼ੁਰੂ ਵਿੱਚ ਅਚਾਨਕ ਖਰਚਾ ਵੱਧ ਸਕਦਾ ਹੈ ਅਤੇ ਇਸੇ ਕਰਕੇ ਕਿਸੇ ਬਣੀ ਬਣਾਈ ਯੋਜਨਾ ਨੂੰ ਰੱਦ ਕਰਨਾ ਪੈ ਸਕਦਾ ਹੈ| ਵਣਜ- ਵਪਾਰ ਵਿੱਚ ਉਤਰਾ-ਚੜ੍ਹਾਅ ਆ ਸਕਦੇ ਹਨ| ਕਿਸੇ ਪ੍ਰਮੀ ਸੱਜਣ ਨਾਲ    ਮੇਲ-ਮੁਲਾਕਾਤ ਹੋਵੇਗੀ| ਖਿਡਾਰੀ ਚੰਗਾ ਪ੍ਰਦਰਸ਼ਨ ਕਰ ਸਕਣਗੇ| ਕਈ ਸਮੱਸਿਆਵਾਂ ਸੁਲਝ ਜਾਣਗੀਆਂ|  ਰੁਝੇਵੇਂ  ਵਧਣਗੇ ਅਤੇ ਲਾਭ ਦੇ ਦੁਆਰ ਵੀ ਖੁਲ੍ਹਣਗੇ| ਹਫਤੇ ਦੇ ਅੰਤ ਵਿੱਚ ਸਫਲਤਾ ਮਿਲੇਗੀ|
ਮਕਰ : ਹਫਤੇ ਦੇ ਸ਼ੁਰੂ ਵਿੱਚ ਆਲਸ ਵਾਲਾ ਸਮਾਂ ਰਹੇਗਾ| ਕੰਮਾਂ ਵਿੱਚ ਮਨ ਘੱਟ ਹੀ ਲੱਗੇਗਾ ਅਤੇ ਇੱਕਲਾਪਨ ਮਹਿਸੂਸ ਹੋਵੇਗਾ| ਯਾਤਰਾ  ਦਾ ਕੋਈ ਲਾਭ ਨਹੀਂ ਮਿਲੇਗਾ, ਸਗੋਂ ਕਸ਼ਟ ਹੀ ਮਿਲੇਗਾ| ਇਨ੍ਹਾਂ ਦਿਨਾਂ ਵਿੱਚ ਝਗੜਾ, ਵਾਦ-ਵਿਵਾਦ ਦਾ ਡਰ ਹੈ| ਸਿਹਤ ਕੁਝ ਢਿੱਲੀ ਹੋ ਸਕਦੀ ਹੈ| ਕੰਮ ਅਧੂਰੇ ਰਹਿ ਸਕਦੇ ਹਨ| ਪਰਿਵਾਰਕ ਕਲੇਸ਼ ਕਾਰਨ ਮਨ  ਦੁਖੀ ਹੋ ਸਕਦਾ ਹੈ| ਧਾਰਮਿਕ ਰੁਚੀ ਵਧੇਗੀ ਅਤੇ ਮਨੋਰੰਜਨ ਦੇ  ਸਾਧਨਾਂ ਉੱਤੇ ਵੀ ਖਰਚ ਹੋਵੇਗਾ| ਹਫਤੇ ਦੇ ਅੰਤ ਵਿੱਚ ਮਾਣ-ਯੱਸ਼ ਵਧੇਗਾ| ਤਰੱਕੀ ਦਾ ਮੌਕਾ ਮਿਲ ਸਕਦਾ ਹੈ|
ਕੁੰਭ : ਹਫਤੇ ਦੇ ਸ਼ੁਰੂ ਵਿੱਚ ਨੇੜੇ-ਦੂਰ ਦੀ ਯਾਤਰਾ ਹੋਵੇਗੀ ਅਤੇ ਲਾਭਕਾਰੀ ਰਹੇਗੀ| ਪਤੀ-ਪਤਨੀ ਹਰ ਕੰਮ ਵਿੱਚ ਪੂਰਾ ਸਹਿਯੋਗ ਦੇਣਗੇ| ਕਿਸੇ ਅਣ-ਪਛਾਤੀ ਔਰਤ ਵੱਲੋਂ ਵੀ ਮਦਦ ਮਿਲੇਗੀ| ਕਾਰੋਬਾਰੀ ਹਾਲਾਤ ਬੇਹਤਰ ਰਹਿਣਗੇ| ਪ੍ਰੀਖਿਆ ਵਿੱਚ ਸਫਲਤਾ ਮਿਲੇਗੀ| ਕਾਰੋਬਾਰੀ ਯਾਤਰੀ ਲਾਭ ਦੇਵੇਗੀ ਅਤੇ ਪੈਸਾ ਵਸੂਲਣ ਦਾ ਕੰਮ ਹੋ ਜਾਵੇਗਾ| ਨਵੇਂ ਵਾਹਨ ਦੀ ਖਰੀਦਾਰੀ ਦਾ ਵਿਚਾਰ ਬਣੇਗਾ| ਹਫਤੇ ਦੇ ਅੰਤ ਵਿੱਚ ਮਨੋਰੰਜਨ ਕੰਮਾਂ ਅਤੇ ਸਾਧਨਾਂ ਉੱਤੇ ਪੈਸਾ ਖਰਚ ਹੋਵੇਗਾ| ਖਾਣ-ਪੀਣ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ|
ਮੀਨ: ਹਫਤੇ ਦੇ ਸ਼ੁਰੂ ਵਿੱਚ ਵਪਾਰ ਸੰਬੰਧੀ ਤਨਾਅ ਪੈਦਾ ਹੋ ਸਕਦਾ ਹੈ| ਵਿਰੋਧੀ ਅਤੇ ਦੁਸ਼ਮਣ ਵਿਕਾਸ ਦੇ ਕੰਮਾਂ ਵਿੱਚ ਰੁਕਾਵਟ ਪਾਉਣ ਦਾ ਯਤਨ ਕਰਨਗੇ ਸਿਹਤ ਨੂੰ ਲੈ ਕੇ ਕਾਰਜ-ਯੁਕਤੀ ਘੱਟ ਸਕਦੀ ਹੈ| ਅਚਾਨਕ ਕੋਈ ਖਰਚਾ ਆ ਜਾਣ ਦੀ ਵੀ ਸੰਭਾਵਨਾ ਹੈ| ਅਣ-ਚਾਹੀਆਂ ਸੂਚਨਾਵਾਂ ਮਿਲਣਗੀਆਂ| ਰੁਕਾਵਟਾਂ ਦੇ ਹੁੰਦੇ ਹੋਏ ਵੀ ਤੁਸੀਂ ਸਫਲ ਰਹੋਗੇ| ਹਫਤੇ ਦੇ ਅੰਤ ਵਿੱਚ  ਪੂਰੀ ਤਰ੍ਹਾਂ ਸੋਚ-ਵਿਚਾਰ ਕਰਨ ਉਪਰੰਤ ਹੀ ਲੈਣਾ ਚਾਹੀਦਾ ਹੈ, ਨਹੀਂ ਤਾਂ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ|

Leave a Reply

Your email address will not be published. Required fields are marked *