Horoscope

ਮੇਖ:- ਹਫਤੇ ਦੇ ਮੁੱਢਲੇ ਪੜਾਅ ਵਿੱਚ ਕਾਰੋਬਾਰੀ ਸਥਿਤੀ ਠੀਕ ਹੀ ਰਹੇਗੀ| ਧਨ ਲਾਭ ਹੋਵੇਗਾ ਅਤੇ ਵਿਕਾਸ ਕੰਮਾਂ ਵਿੱਚ ਬਣੀਆਂ ਰੁਕਾਵਟਾਂ ਦੂਰ ਹੋਣਗੀਆਂ| ਪ੍ਰੇਮੀ-ਪ੍ਰੇਮਿਕਾ ਮੇਲ ਮੁਲਾਕਾਤ ਹੋਵੇਗੀ| ਮਨ-ਚਿੱਤ ਪ੍ਰਸੰਨ ਰਹੇਗਾ| ਘਰ ਵਿੱਚ ਕੋਈ ਸ਼ੁੱਭ ਕਾਰਜ ਵੀ ਹੋਣ ਦੀ ਸੰਭਾਵਨਾ ਹੈ| ਤਰੱਕੀ ਦਾ ਮੌਕਾ ਲੱਗ ਸਕਦਾ ਹੈ, ਵਧੇਰੇ                   ਜ਼ਿੰਮੇਵਾਰੀ ਤਾਂ ਜ਼ਰੂਰ ਮਿਲੇਗੀ| ਹਫਤੇ ਦੇ ਅੰੰਤਲੇ ਪੜਾਅ ਵਿੱਚ ਯਤਨ ਸਫਲ ਹੋਣਗੇ|
ਬ੍ਰਿਖ:- ਹਫਤੇ ਦੇ ਮੁੱਢਲੇ ਦਿਨਾਂ ਵਿੱਚ ਘਰੇਲੂ ਜੀਵਨ ਵਿੱਚ ਤਨਾਅ ਆ ਸਕਦਾ ਹੈ| ਤੁਹਾਡਾ ਗੁਪਤ ਰੁਮਾਂਸ ਉਜਾਗਰ ਹੋ ਸਕਦਾ ਹੈ| ਸਾਵਧਾਨ ਰਹੋ| ਕਾਰੋਬਾਰੀ ਹਾਲਾਤ ਆਮ ਵਾਂਗ ਰਹਿਣਗੇ| ਵਿਦਿਆਰਥੀ ਵਰਗ ਵਿੱਚ ਵਿੱਦਿਆ ਪ੍ਰਤੀ ਉਤਸ਼ਾਹ ਜ਼ਰੂਰ ਬਣਿਆ ਰਹੇਗਾ| ਧਾਰਮਿਕ ਉਤਸਵ ਜਾਂ ਕਿਸੇ ਸ਼ੁੱਭ ਕੰਮ ਦੀ ਪ੍ਰਬਲ ਸੰਭਾਵਨਾ ਬਣੀ ਹੋਈ ਹੈ| ਦੂਰ-ਨੇੜੇ ਦੀ ਯਾਤਰਾ ਹੋ ਸਕਦੀ ਹੈ| ਵਿਦੇਸ਼ ਯਾਤਰਾ ਦਾ ਸੁਪਨਾ ਰੁਕਾਵਟ ਬਾਅਦ ਪੂਰਾ ਹੋਵੇਗਾ| ਧਨ ਸੰਬੰਧੀ ਕੰਮਾਂ ਵਿੱਚ ਚੌਕਸ ਰਹੋ| ਹਫਤੇ ਦੇ ਅੰਤਲੇ ਦਿਨਾਂ ਵਿੱਚ ਕੋਈ ਇੱਛਾ ਪੂਰੀ ਹੋਵੇਗੀ ਪਰੰਤੂ ਕੋਈ ਸਮੱਸਿਆ ਵੀ ਖੜੀ ਹੋ ਸਕਦੀ ਹੈ|
ਮਿਥੁਨ:- ਹਫਤੇ ਦੇ ਸ਼ੁਰੂ ਵਿੱਚ ਵਣਜ-ਵਪਾਰ, ਕਾਰੋਬਾਰ ਵਿੱਚ ਕੁੱਝ ਪ੍ਰੇਸ਼ਾਨੀ ਹੋ ਸਕਦੀ ਹੈ| ਮਾਤਾ ਦੀ ਚਿੰਤਾ ਹੋ ਸਕਦੀ ਹੈ ਅਤੇ ਪਿਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਪਿਤਾ ਨਾਲ ਵਿਚਾਰਕ ਮਤਭੇਦ ਵੀ ਉੱਭਰ ਸਕਦੇ ਹਨ| ਆਰਥਿਕ ਸਫਲਤਾ ਹੋਣ ਉੱਤੇ ਵੀ ਮਨ ਦੁਖੀ ਰਹੇਗਾ| ਵਿਦੇਸ਼ ਜਾ ਕੇ ਵੀ ਧਨ ਦੀ ਲਾਲਸਾ ਪੂਰੀ ਨਹੀਂ      ਹੋਵੇਗੀ| ਵਿਅਰਥ ਦੇ ਤਕਰਾਰ ਤੋਂ ਦੂਰ ਹੀ ਰਹੋ| ਹਫਤੇ ਦੇ ਅੰਤ ਵਿੱਚ ਕਿਸੇ ਮਹਿਮਾਨ ਦੇ ਆਉਣ ਦੀ ਵੀ ਸੰਭਾਵਨਾ ਹੈ|
ਕਰਕ:- ਹਫਤੇ ਦੇ ਸ਼ੁਰੂ ਵਿੱਚ ਜਲਦਬਾਜ਼ੀ ਵਿੱਚ ਕੀਤੇ ਕੰਮ ਘਾਟੇ ਦੇ ਰਹਿਣਗੇ| ਖਰੀਦਦਾਰੀ ਨੂੰ ਲੈ ਕੇ ਘਰ ਵਿੱਚ ਵਿਵਾਦ ਹੋ ਸਕਦਾ ਹੈ| ਕਾਰੋਬਾਰ ਸਥਿਤੀ ਮੱਧਮ ਰਹੇਗੀ| ਨੇੜੇ ਦੇ ਮਿੱਤਰ ਨਾਲ ਮਨ-ਮੁਟਾਵ ਹੋ ਸਕਦਾ ਹੈ| ਚੈੱਕਅਪ ਲਈ ਡਾਕਟਰ ਦੇ ਪਾਸ ਜਾਣਾ ਪੈ ਸਕਦਾ ਹੈ| ਸਰਕਾਰ ਰਾਜ ਪ੍ਰਬੰਧ ਵੱਲੋਂ ਕੋਈ ਪ੍ਰੇਸ਼ਾਨੀ ਹੋ ਸਕਦੀ ਹੈ| ਤੁਸੀਂ ਆਪ ਹੀ ਕੋਈ ਪ੍ਰੇਸ਼ਾਨੀ ਮੁੱਲ ਲੈ ਸਕਦੇ ਹੋ| ਧਨ ਦੇ ਲੈਣ-ਦੇਣ ਵਿੱਚ ਸੁਚੇਤ ਰਹੋ| ਹਫਤੇ ਦੇ ਅੰਤ ਵਿੱਚ ਭੈਣਾਂ-ਭਰਾਵਾਂ ਨਾਲ ਮੇਲ-ਜੋਲ ਵਧੇਗਾ|
ਸਿੰਘ:- ਹਫਤੇ ਦੇ ਸ਼ੁਰੂ ਵਿੱਚ ਅਧਿਕਾਰੀਆਂ ਵੱਲੋਂ ਸਹਿਯੋਗ ਮਿਲੇਗਾ| ਪਰੰਤੂ ਧਿਆਨ ਰੱਖੋ ਕਿਉਂਕਿ ਕਾਰਜ ਖੇਤਰ ਵਿੱਚ ਕੋਈ ਸਮੱਸਿਆ ਵੀ ਬਣ ਸਕਦੀ ਹੈ| ਯਤਨ ਕਰਨ ਨਾਲ ਸਮੱਸਿਆ ਸੁਲਝ ਜਾਵੇਗੀ| ਉੱਦਮ, ਮਿਹਨਤ ਅਤੇ ਯਤਨ ਕਰਨ ਨਾਲ ਸਫਲਤਾ ਮਿਲੇਗੀ| ਸਿਹਤ ਸੰਬੰਧੀ ਕੁਝ ਚਿੰਤਾ ਹੋ ਸਕਦੀ ਹੈ| ਘਰੇਲੂ ਸੁੱਖ ਦੀ ਕਮੀ ਰਹੇਗੀ ਅਤੇ ਤੁਸੀਂ ਸੰਤੁਸ਼ਟ ਨਹੀਂ ਹੋਵੋਗੇ| ਸਰਵ-ਕਾਰਜ ਪੂਰੇ ਹੋਣਗੇ|  ਵਿਦਿਆਰਥੀ ਆਪਣੇ ਟੀਚੇ ਵੱਲ ਵੱਧਦੇ ਜਾਣਗੇ| ਹਫਤੇ ਦੇ ਅਖੀਰ ਵਿੱਚ ਕੋਈ ਮਹੱਤਵਪੂਰਨ ਫੈਸਲਾ ਨਹੀਂ ਲੈਣਾ ਚਾਹੀਦਾ|
ਕੰਨਿਆ:- ਆਮਦਨ ਨਾਲੋਂ ਖਰਚਾ ਵਧੇਗਾ| ਵਿਅਰਥ ਦੇ ਕੰਮਾਂ ਵਿੱਚ ਸਮਾਂ ਬਰਬਾਦ ਹੋਵੇਗਾ| ਜਾਇਦਾਦ ਨੂੰ ਲੈ ਕੇ ਪਰੇਸ਼ਾਨੀ ਹੋ ਸਕਦੀ ਹੈ| ਫਜ਼ੂਲ ਦਾ ਖਰਚਾ ਵੀ ਸਹਿਨ ਕਰਨਾ ਪੈ ਸਕਦਾ ਹੈ| ਹਫਤੇ ਦੇ ਅੰਤਲੇ ਪੜਾਅ ਵਿੱਚ ਕਾਰੋਬਾਰੀ ਹਾਲਾਤ ਸੁਧਰਣਗੇ| ਪਰਿਵਾਰ  ਦੇ ਜੀਆਂ ਦਾ ਸਹਿਯੋਗ ਆਸ ਅਨੁਸਾਰ ਨਹੀਂ ਰਹੇਗਾ| ਬੁਰੀ ਸੰਗਤ ਤੋਂ ਨੁਕਸਾਨ ਦਾ ਡਰ ਹੈ| ਮਾਨਸਿਕ ਬੇਚੈਨੀ ਰਹੇਗੀ ਅਤੇ ਅਨੀਂਦਰਾ ਸਤਾਏਗੀ|
ਤੁਲਾ:- ਹਫਤੇ ਦੇ ਸ਼ੁਰੂ ਵਿੱਚ ਕੰਮ ਦੇ ਵਿਸਤਾਰ ਦੀ ਯੋਜਨਾ ਘੱਟ ਸਕਦੀ ਹੈ ਅਤੇ ਕੰਮਕਾਰ ਦਾ ਵਿਸਤਾਰ ਵੀ ਹੋ ਸਕਦਾ ਹੈ| ਸਥਿਤੀ ਅਤੇ ਹਾਲਾਤ ਉੱਤੇ ਕਾਬੂ ਰੱਖਣ ਨਾਲ ਸਫਲਤਾ ਅਤੇ ਲਾਭ ਦੀ ਆਸ ਕੀਤੀ ਜਾ ਸਕਦੀ ਹੈ| ਨੌਕਰੀ ਦੇ ਹਾਲਾਤ ਆਮ ਵਾਂਗ ਹੀ ਰਹਿਣਗੇ| ਪੇਟ ਵਿਕਾਰ ਹੋ ਸਕਦਾ ਹੈ, ਸੁਚੇਤ ਰਹੋ| ਖਾਣ-ਪੀਣ ਦਾ ਪ੍ਰਹੇਜ਼ ਅਤਿ ਜ਼ਰੂਰੀ ਹੈ| ਆਮਦਨ ਦੇ ਸਾਧਨ ਵਧਣਗੇ|
ਬ੍ਰਿਸ਼ਚਕ:- ਵਿਆਹ ਆਦਿ ਵਿੱਚ ਦੇਰੀ ਦੀ  ਸੰਭਾਵਨਾ ਹੈ| ਦਿਖਾਵੇ ਵੱਲ ਵਧੇਰੇ ਰੁਚੀ ਰਹੇਗੀ| ਜਿਹੜੀ ਕੁਝ ਲਾਭ ਨਹੀਂ ਦੇਵੇਗੀ| ਧਨ ਅਤੇ ਮਾਣ-ਪ੍ਰਤਿਸ਼ਠਾ ਵਧੇਗੀ| ਤਰੱਕੀ ਦਾ ਮੌਕਾ ਲੱਗ ਸਕਦਾ ਹੈ| ਸਰਕਾਰੀ ਕਰਮਚਾਰੀਆਂ ਨੂੰ ਬਦਲੀ ਦਾ ਡਰ ਰਹੇਗਾ| ਹਫਤੇ ਦੇ ਅੰਤ ਵਿੱਚ ਤਨਾਅ ਤੋਂ ਰਾਹਤ ਮਿਲੇਗੀ ਅਤੇ ਧਨ ਲਾਭ ਹੋਵੇਗਾ|
ਧਨੁ:- ਮਨ-ਚਿੱਤ ਅਸ਼ਾਂਤ ਰਹੇਗਾ ਅਤੇ ਸਰੀਰਕ ਕਸ਼ਟ ਦਾ ਡਰ ਹੈ| ਵਾਹਨ ਬੜੇ ਧਿਆਨ ਨਾਲ ਚਲਾਉਣਾ ਚਾਹੀਦਾ ਹੈ| ਤੁਹਾਨੂੰ ਸਿਹਤ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ| ਲੰਮੀ ਯਾਤਰਾ ਹੋ ਸਕਦੀ ਹੈ| ਵਿਦੇਸ਼  ਯਾਤਰਾ ਵਿਚ ਵਿਘਨ ਪਵੇਗਾ| ਬਦਲੀ, ਸਥਾਨ ਜਾਂ ਘਰ ਪਰਿਵਰਤਨ ਦਾ ਡਰ ਹੈ| ਦੁਸ਼ਮਣ ਪੱਖ ਕਮਜ਼ੋਰ ਰਹੇਗਾ|
ਮਕਰ:- ਹਫਤੇ ਦੇ ਮੁੱਢਲੇ ਦਿਨਾਂ ਵਿੱਚ ਤੁਹਾਡੀ ਕੋਈ ਵਿਸ਼ੇਸ਼ ਇੱਛਾ ਪੂਰੀ ਹੋਵੇਗੀ| ਅਦਾਲਤੀ ਕੰਮਾਂ ਵਿੱਚ ਤੁਹਾਡੀ ਜਿੱਤ ਹੋਵੇਗੀ| ਕੋਈ ਸ਼ੁੱਭ ਸਮਾਚਾਰ ਮਿਲ ਸਕਦਾ ਹੈ ਜਿਸ ਨਾਲ ਤੁਹਾਡਾ ਮਨ ਪ੍ਰਸੰਨ ਹੋਵੇਗਾ| ਆਮਦਨ ਵਧੇਗੀ ਅਤੇ ਉੱਚ ਵਿੱਦਿਆ ਪ੍ਰਾਪਤੀ ਲਈ ਉਤਸ਼ਾਹ ਵਧੇਗਾ| ਵਾਹਨ ਦੀ ਖਰੀਦਾਰੀ ਹੋ ਸਕਦੀ ਹੈ| ਹਫਤੇ ਦੇ ਅੰਤਲੇ ਦਿਨਾਂ ਵਿੱਚ ਕੰਮਾਂ ਵਿੱਚ ਰੁਕਾਵਟਾਂ ਆਉਣਗੀਆਂ|
ਕੁੰਭ :- ਹਫਤੇ ਦੇ ਮੁੱਢਲੇ ਦਿਨਾਂ ਵਿੱਚ ਪਰਿਵਾਰ ਵਿੱਚ ਵਾਧਾ ਹੋ ਸਕਦਾ ਹੈ| ਤੁਹਾਡਾ ਮਨ-ਚਿੱਤ ਪ੍ਰਸੰਨ ਰਹੇਗਾ| ਦੂਜਿਆਂ ਦੇ ਕੰਮ ਲਈ ਵੀ ਇਨ੍ਹਾਂ ਦਿਨਾਂ ਵਿੱਚ ਨੱਠ-ਭੱਜ ਕਰਨੀ ਪਵੇਗੀ| ਅਦਾਲਤੀ ਅਤੇ ਕਾਨੂੰਨੀ ਮਾਮਲੇ ਸੁਲਝ ਜਾਣਗੇ| ਦੈਨਿਕ ਕਾਰਜਗਤੀ ਸੁੱਖਦ ਰਹੇਗੀ| ਸੰਘਰਸ਼ ਦਾ ਸਾਥ ਤਾਂ ਬਣਿਆ ਰਹੇਗਾ| ਪਰਿਵਾਰ ਵਿੱਚ ਵਾਦ-ਵਿਵਾਦ ਹੋ ਸਕਦਾ ਹੈ ਜਿਸ ਦਾ ਮੂਲ ਆਧਾਰ ਕੋਈ ਸ਼ੱਕ ਹੋ ਸਕਦਾ ਹੈ| ਜੀਵਨ ਸਾਥੀ ਦਾ ਵਿਰੋਧ ਹੋਵੇਗਾ ਅਤੇ ਹਰ ਕੰਮ ਵਿੱਚ  ਦੇਰੀ ਹੋਵੇਗੀ| ਮਾਣ-ਸਨਮਾਨ ਦੀ ਚਿੰਤਾ ਲੱਗੇਗੀ| ਹਫਤੇ ਦੇ ਅੰਤਲੇ ਦਿਨਾਂ ਵਿੱਚ ਯਾਤਰਾ ਹੋ ਸਕਦੀ ਹੈ| ਵਿਦੇਸ਼ ਯਾਤਰਾ ਦਾ ਸਪੱਸ਼ਟ ਸੰਕੇਤ ਹੈ | ਮਹਾਂਪੁਰਖਾਂ ਦਾ ਅਸ਼ੀਰਵਾਦ ਮਿਲੇਗਾ| ਆਮ ਹਾਲਾਤ ਠੀਕ ਰਹਿਣਗੇ|
ਮੀਨ:- ਹਫਤੇ ਦੇ ਸ਼ੁਰੂ ਵਿੱਚ ਨੇੜੇ ਅਤੇ ਦੂਰ ਦੀ  ਯਾਤਰਾ ਹੋ ਸਕਦੀ ਹੈ| ਮਿਹਨਤ ਦੇ ਚੰਗੇ ਨਤੀਜੇ ਨਿਕਲਣਗੇ| ਭੈਣਾਂ, ਭਰਾਵਾਂ ਆਦਿ ਨਾਲ ਟਕਰਾਅ ਦੀ ਸਥਿਤੀ ਵੀ ਆ ਸਕਦੀ ਹੈ| ਸਾਵਧਾਨ ਰਹੋ| ਕਾਰੋਬਾਰ ਹਾਲਾਤ ਆਮ ਵਾਂਗ ਚੱਲਦੇ ਰਹਿਣਗੇ ਅਤੇ ਤੁਹਾਨੂੰ ਵਿਸਤਾਰ ਸੋਚ-ਸਮਝ ਕੇ ਕਰਨਾ ਚਾਹੀਦਾ ਹੈ| ਵਾਹਨ ਦੀ ਪ੍ਰੇਸ਼ਾਨੀ ਹੋਵੇਗੀ ਅਤੇ ਨਵਾਂ ਵਾਹਨ ਖਰੀਦਣ ਦਾ ਵੀ ਮਨ ਬਣ ਸਕਦਾ ਹੈ| ਹਫਤੇ ਦੇ ਅੰਤ ਵਿੱਚ ਸੋਚੀ ਹੋਈ ਯੋਜਨਾ ਪੂਰੀ ਹੋਣ ਦੀ ਉਮੀਦ ਹੈ| ਦੁਸ਼ਮਣ ਭੱਜਦੇ ਨਜ਼ਰ ਆਉਣਗੇ|

Leave a Reply

Your email address will not be published. Required fields are marked *