Horoscope

ਮੇਖ:- ਹਫਤੇ ਦੇ ਮੁੱਢਲੇ ਦਿਨਾਂ ਵਿੱਚ ਇਸਤਰੀ ਪੱਖ ਤੋਂ ਸਹਾਇਤਾ ਮਿਲੇਗੀ ਅਤੇ ਲਾਭ ਪ੍ਰਾਪਤ ਹੋਵੇਗਾ| ਵਹਿਮਬਾਜ਼ੀ ਵਿੱਚ ਪ੍ਰੇਸ਼ਾਨੀ ਅਤੇ ਹਾਨੀ ਹੋਵੇਗੀ| ਲੈਣ-ਦੇਣ ਅਤੇ ਧਨ ਦੇ ਭੁਗਤਾਣ ਵਿੱਚ ਚੌਕਸ ਰਹੋ, ਤੁਹਾਡਾ ਪੈਸਾ ਡੁੱਬ ਵੀ ਸਕਦਾ ਹੈ| ਮਿੱਤਰਾਂ ਨਾਲ ਮੇਲ-ਜੋਲ ਵਧੇਗਾ| ਕਿਸੇ ਪ੍ਰੇਮੀ ਸੱਜਣ ਦਾ ਇੰਤਜ਼ਾਰ ਮੁੱਕ ਜਾਵੇਗਾ| ਪ੍ਰੀਖਿਆ, ਪ੍ਰਤੀਯੋਗਤਾ ਵਿਚ ਸਫਲਤਾ ਨਿਸ਼ਚਿਤ ਹੈ| ਹਫਤੇ ਦੇ ਅੰਤਲੇ ਦਿਨਾਂ ਵਿੱਚ ਸੰਪੱਤੀ ਦੇ ਵਿਵਾਦ ਵਿੱਚ ਨਾ ਪਵੋ|
ਬ੍ਰਿਖ:- ਹਫਤੇ ਦੇ ਮੁੱਢਲੇ ਪੜਾਅ ਵਿੱਚ ਉਪਰਾਲਿਆਂ ਅਤੇ ਯਤਨਾਂ ਵਿੱਚ  ਸਫਲਤਾ ਮਿਲੇਗੀ| ਹਫਤੇ ਦਾ ਜ਼ਰੂਰ ਫਲ ਮਿਲੇਗਾ| ਕਾਰੋਬਾਰੀ ਹਾਲਾਤ  ਬੇਹਤਰ ਹੋਣਗੇ| ਤੁਹਾਡਾ ਪ੍ਰਭਾਵ  ਵਧੇਗਾ ਅਤੇ ਪ੍ਰਭਾਵਸ਼ਾਲੀ ਲੋਕਾਂ ਨਾਲ ਸੰਪਰਕ ਵੀ ਬਣੇਗਾ| ਸਫਲਤਾ ਦਾ ਸਾਥ ਰਹੇਗਾ| ਕਾਰੋਬਾਰ ਵਿੱਚ ਸੁਧਾਰ  ਆਵੇਗਾ| ਵਿਆਹ ਆਦਿ ਦੇ ਪ੍ਰਸਤਾਵ ਆਉਣਗੇ ਅਤੇ ਗਤੀ ਫੜਨਗੇ| ਹਫਤੇ ਦੇ ਅੰਤਲੇ ਪੜਾਅ ਵਿੱਚ ਕਿਸ ਪ੍ਰੇਮੇ ਸੱਜਣ ਨਾਲ ਮੇਲ-ਮੁਲਾਕਾਤ ਹੋਵੇਗੀ| ਕੋਈ ਸ਼ੁੱਭ ਸਮਾਚਾਰ ਮਿਲੇਗਾ|
ਮਿਥੁਨ:- ਹਫਤੇ ਦੇ ਸ਼ੁਰੂ ਵਿੱਚ ਯਾਤਰਾ, ਟੂਰ ਅਸਫਲ ਰਹਿਣ ਦੀ ਹੀ ਸੰਭਾਵਨਾ ਹੈ ਅਤੇ ਪਰੇਸ਼ਾਨੀ ਦਾ ਮਾਹੌਲ ਬਣ ਸਕਦਾ ਹੈ| ਕੋਈ ਅਸ਼ੁੱਭ ਸਮਾਚਾਰ ਵੀ ਮਿਲ ਸਕਦਾ ਹੈ| ਸਿਹਤ ਢਿੱਲੀ ਹੋ ਸਕਦੀ ਹੈ ਅਤੇ ਤੁਹਾਡਾ ਪ੍ਰਗਤੀ ਵਿੱਚ ਵਿਘਨ ਪੈ ਸਕਦਾ ਹੈ| ਦੂਰ-ਨੇੜੇ ਦੀ ਯਾਤਰਾ ਹੋ ਸਕਦੀ ਹੈ| ਵਿੱਦਿਆ ਵਿੱਚ ਸਫਲਤਾ ਮਿਲੇਗੀ| ਇੱਛਾਵਾਂ ਪੂਰੀਆਂ ਹੋਣਗੀਆਂ ਅਤੇ ਮਨ-ਚਿੱਤ ਪ੍ਰਸੰਨ  ਰਹੇਗਾ| ਪ੍ਰੇਮੀਆਂ ਲਈ ਹਫਤੇ ਦੇ ਅੰਤਲੇ ਦਿਨ ਅਨੁਕੂਲ ਰਹਿਣਗੇ|
ਕਰਕ:- ਹਫਤੇ ਦੇ ਸ਼ੁਰੂ ਵਿੱਚ ਕੋਈ ਨਵਾਂ ਕੰਮ, ਕਾਰੋਬਾਰ ਸ਼ੁਰੂ ਕਰਨਾ  ਲਾਹੇਵੰਦ ਨਹੀਂ ਰਹੇਗਾ, ਕੁਝ ਸਮੇਂ ਲਈ ਅਜਿਹਾ ਕੰਮ ਅੱਗੇ ਪਾ ਦੇਣਾ ਹੀ ਹਿੱਤਕਰ ਰਹੇਗਾ| ਘਰ ਸੁੱਖ-ਸ਼ਾਂਤੀ ਦਾ ਮਾਹੌਲ ਰਹੇਗਾ ਪਰੰਤੂ ਤੁਹਾਨੂੰ ਫਿਰ ਵੀ ਗੁਪਤ ਚਿੰਤਾ ਲੱਗੀ ਰਹੇਗੀ ਅਤੇ ਮਨ-ਉਦਾਸ ਰਹੇਗਾ| ਵਿਦੇਸ਼ ਜਾਣ ਦੀ ਯੋਜਨਾ ਬਣ ਸਕਦੀ ਹੈ| ਵਿਦਿਆਰਥੀ ਕੁਝ ਰਚਨਾਤਮਕ ਕਰ ਸਕਣਗੇ|
ਸਿੰਘ :-ਹਫਤੇ ਦੇ ਸ਼ੁਰੂ ਵਿੱਚ ਕਾਰੋਬਾਰੀ ਉਲਝਣਾਂ ਵੱਧ ਸਕਦੀਆਂ ਹਨ ਪਰੰਤੂ ਪਤਨੀ ਵੱਲੋਂ ਪੂਰਣ ਸਹਿਯੋਗ ਮਿਲੇਗਾ| ਇਸਤਰੀਆਂ ਵੱਲੋਂ ਸਹਾਇਤਾ ਮਿਲੇਗੀ| ਪ੍ਰੇਮੀਆਂ ਲਈ ਸਮਾਂ ਅਨੁਕੂਲ ਹੈ| ਸਮਾਂ-ਮੌਜ-ਮਸਤੀ ਦਾ ਰਹੇਗਾ| ਵਿਦਿਆਰਥੀਆਂ ਦੇ ਕੰਮ ਦੀ ਸ਼ਲਾਘਾ ਹੋਵੇਗੀ ਅਤੇ ਪੁਰਸਕਾਰ ਵੀ ਮਿਲ ਸਕਦਾ ਹੈ|  ਨਵਾਂ  ਰੋਜ਼ਗਾਰ ਪ੍ਰਾਪਤ ਹੋਣ ਦੀ ਪ੍ਰਬਲ ਸੰਭਾਵਨਾ ਹੈ| ਕੋਈ ਮਹਿਮਾਨ ਆ ਸਕਦਾ ਹੈ| ਯਾਤਰਾ ਦਾ ਯੋਗ ਹੈ| ਹਫਤੇ ਦੇ  ਅਖੀਰ ਵਿੱਚ ਕਾਰੋਬਾਰ ਆਮ ਵਾਂਗ      ਰਹੇਗਾ ਪਰੰਤੂ ਕੁਝ ਪ੍ਰੇਸ਼ਾਨੀ ਦਾ ਸਾਥ ਰਹੇਗਾ|
ਕੰਨਿਆ :- ਹਫਤੇ ਦੇ ਸ਼ੁਰੂ ਵਿੱਚ ਸੰਘਰਸ਼  ਅਤੇ ਕੰਮ ਦੀ ਸ਼ਕਤੀ ਵਧੇਗੀ| ਕਾਰੋਬਾਰੀ ਬੇਹਤਰੀ ਹੋਵੇਗੀ ਪਰੰਤੂ ਕਿਸੇ ਵਸਤੂ ਦਾ ਗੁੰਮ ਹੋ ਜਾਣਾ ਜਾਂ ਚੋਰੀ ਹੋਣ ਦਾ ਡਰ ਹੈ| ਮਾਣ-ਹਾਨੀ ਦਾ ਵੀ ਡਰ ਰਹੇਗਾ| ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ| ਪਰਿਵਾਰਕ ਸਮੱਸਿਆਵਾਂ ਸ਼ਾਂਤੀਪੂਰਵਕ ਢੰਗ ਨਾਲ ਹੱਲ ਹੋ ਜਾਣਗੀਆਂ| ਕੰਮਾਂ ਵਿੱਚ ਰੁਕਾਵਟ ਆ ਸਕਦੀ ਹੈ| ਹਫਤੇ ਦੇ ਅੰਤ ਵਿੱਚ ਸੰਤਾਨ ਸੁੱਖ ਪ੍ਰਾਪਤ ਹੋਵੇਗਾ|
ਤੁਲਾ:- ਹਫਤੇ  ਦੇ ਸ਼ੁਰੂ ਵਿੱਚ ਕੰਮਕਾਰ ਵਿੱਚ ਵਿਘਨ ਅਤੇ ਰੁਕਾਵਟਾਂ ਆ ਸਕਦੀਆਂ ਹਨ| ਵਿਦੇਸ਼ ਯਾਤਰਾ ਵਿੱਚ ਰੁਕਾਵਟ ਬਣ ਸਕਦੀ ਹੈ| ਕਿਸੇ ਧਾਰਮਿਕ ਸਥਾਨ ਵੀ ਜਾਣਾ ਪਵੇਗਾ ਅਤੇ ਕਿਸੇ ਮਹਾਂਪੁਰਸ਼ ਦਾ ਅਸ਼ੀਰਵਾਦ ਪ੍ਰਾਪਤ ਹੋਵੇਗਾ| ਵਿਦਿਆਰਥੀ ਸਫਲ ਹੋਣਗੇ ਅਤੇ ਉੱਚ ਵਿੱਦਿਆ ਲਈ ਰਾਹ ਪੱਧਰਾ ਹੋਵੇਗਾ| ਸਰਵ ਕੰਮ ਸਿੱਧ       ਹੋਣਗੇ| ਯਾਤਰਾ ਦਾ ਯੋਗ ਹੈ| ਵਹਿਮਬਾਜ਼ੀ ਵਿਚ ਪੈਣ ਨਾਲ ਪਰੇਸ਼ਾਨੀ ਮਿਲੇਗੀ| ਆਮਦਨ ਵਿੱਚ ਵਾਧਾ ਹੋ ਸਕਦਾ ਹੈ|
ਬ੍ਰਿਸ਼ਚਕ:- ਹਫਤੇ ਦੇ ਸ਼ੁਰੂ ਵਿੱਚ ਰੋਜ਼ਗਾਰ, ਨੌਕਰੀ ਦੀ ਤਲਾਸ਼ ਵਿੱਚ ਸਹਿਯੋਗ ਅਤੇ ਸਫਲਤਾ ਮਿਲੇਗੀ| ਕੋਈ ਮਹੱਤਵਪੂਰਨ ਕੰਮ ਵੀ ਸਿਰੇ ਚੜ੍ਹ  ਜਾਵੇਗਾ| ਸੰਤਾਨ ਦੀ ਕਿਸੇ ਉਪਲਬਧੀ ਤੋਂ ਪ੍ਰਸੰਨਤਾ ਹੋਵੇਗੀ| ਘਰ ਵਿੱਚ ਕਿਸੇ ਸ਼ੁੱਭ ਕਾਰਜ ਹੋਣ ਦੀ ਪ੍ਰਬਲ ਸੰਭਾਵਨਾ ਹੈ| ਭੌਤਿਕ ਸੁੱਖ ਸਾਧਨਾਂ ਵਿੱਚ ਕਮੀ ਮਹਿਸੂਸ ਹੋਵੇਗੀ|  ਘਰ ਵਿੱਚ ਪੈਸਾ ਘੱਟ ਹੀ  ਟਿਕੇਗਾ ਅਤੇ ਧਨ ਦੀ ਆਈ-ਚਲਾਈ   ਰਹੇਗੀ| ਸਿਹਤ ਪ੍ਰਤੀ ਚਿੰਤਾ ਰਹੇਗੀ| ਸਰਕਾਰੀ ਅਤੇ ਅਦਾਲਤੀ ਕੰਮਾਂ ਵਿੱਚ ਸਫਲਤਾ ਦੀ ਆਸ ਹੈ| ਹਫਤੇ ਦੇ ਅੰਤ ਵਿੱਚ ਕੰਮਕਾਰ ਆਮ ਵਾਂਗ ਚੱਲਦਾ ਰਹੇਗਾ|
ਧਨੁ:- ਹਫਤੇ ਦੇ ਸ਼ੁਰੂ ਵਿੱਚ ਸਮਾਂ ਕੁਝ ਪ੍ਰਤੀਕੂਲ ਹੀ ਰਹੇਗਾ| ਕੰਮ ਸਖਤ ਮਿਹਨਤ ਕਰਨ ਨਾਲ ਹੀ ਸਿਰੇ  ਚੜ੍ਹਨਗੇ| ਆਮਦਨ ਨਾਲੋਂ ਖਰਚਾ ਵੱਧ ਰਹੇਗਾ ਅਤੇ ਧਨ ਦੀ ਆਈ-ਚਲਾਈ ਰਹੇਗੀ| ਡਾਕਟਰੀ ਜਾਂਚ ਲਈ ਹਸਪਤਾਲ ਵੀ ਜਾਣਾ ਪੈ ਸਕਦਾ ਹੈ| ਵਿਅਰਥ ਦੀ ਦੌੜ-ਭੱਜ ਰਹੇਗੀ| ਵਿਰੋਧੀ ਹਾਨੀ ਪਹੁੰਚਾਉਣ ਦਾ ਯਤਨ ਕਰਨਗੇ| ਸਾਵਧਾਨ ਰਹੋ| ਮਿਹਨਤ ਨਾਲ ਹੀ ਕਾਮਯਾਬੀ ਮਿਲੇਗੀ| ਵਪਾਰਕ ਖੇਤਰ ਵਿੱਚ ਸਥਿਤੀ ਅਨੁਕੂਲ ਰਹੇਗੀ| ਰੁਕੇ ਹੋਏ ਕੰਮ ਪੂਰੇ ਹੋ ਜਾਣਗੇ| ਹਫਤੇ ਦੇ ਅੰਤ ਵਿੱਚ ਧਨ ਦੀ ਕਮੀ ਮਹਿਸੂਸ ਹੋਵੇਗੀ| ਯਾਤਰਾ ਲਾਭਕਾਰੀ ਰਹੇਗੀ|
ਮਕਰ:- ਹਫਤੇ ਦੇ ਮੁੱਢਲੇ ਪੜਾਅ ਵਿੱਚ ਰੁਕੇ ਹੋਏ ਕੰਮ ਪੂਰੇ ਕਰਨ ਵਿੱਚ ਤੁਹਾਨੂੰ ਸਫਲਤਾ ਮਿਲੇਗੀ| ਕਿਸੀ ਇਸਤਰੀ ਨਾਲ ਨਵਾਂ ਸੰਪਰਕ ਬਣੇਗਾ ਜਿਹੜਾ ਭਵਿੱਖ ਵਿੱਚ ਲਾਭ ਦੇਵੇਗਾ| ਭਰਾ ਵਿਸ਼ੇਸ਼ਕਰ ਛੋਟਾ ਭਰਾ, ਸਮੇਂ ਸਿਰ ਸਹਾਇਤਾ ਨਹੀਂ ਕਰ ਸਕਣਗੇ| ਯਾਤਰਾ ਵਿਚ ਲਾਭ ਹੋਵੇਗਾ| ਮਾਤਾ ਪੱਖ ਤੋਂ ਪਿਆਰ ਅਤੇ ਧਨ ਪ੍ਰਾਪਤ ਹੋਵੇਗਾ| ਹਫਤੇ ਦੇ ਅੰਤਲੇ ਪੜਾਅ ਵਿੱਚ  ਵਿਸ਼ੇਸ਼ਕ ਕਰਕੇ ਕੋਈ ਨਵਾਂ ਕੰਮ ਹੱਥ ਵਿੱਚ ਨਾ ਲਵੋ|  ਸੰਘਰਸ਼-ਸ਼ਕਤੀ  ਵਧੇਗੀ| ਦੁਸ਼ਮਣ ਪੱਖ ਕਮਜ਼ੋਰ ਰਹੇਗਾ|
ਕੁੰਭ:- ਹਫਤੇ ਦੇ ਸ਼ੁਰੂ ਵਿੱਚ ਕਈ ਮਹੱਤਵਪੂਰਨ ਕੰਮ ਪੂਰੇ ਹੋ ਜਾਣ ਦੀ ਪੂਰੀ ਉਮੀਦ ਹੈ| ਸਰਕਾਰੀ ਅਤੇ ਅਦਾਲਤੀ ਕੰਮਾਂ ਵਿੱਚ ਸਫਲਤਾ  ਮਿਲੇਗੀ| ਤੁਹਾਡਾ ਪ੍ਰਭਾਵ ਵਧੇਗਾ| ਤੁਹਾਡੇ ਸਭ ਯਤਨ ਸਫਲ ਹੋਣਗੇ| ਯੱਸ਼ ਵਿੱਚ ਵਾਧਾ ਹੋਵੇਗਾ ਅਤੇ ਕਾਰੋਬਾਰ ਵਿੱਚ ਲਾਭਦਾਇਕ ਸਥਿਤੀ ਬਣੇਗੀ| ਜਿਸ ਨਾਲ ਪ੍ਰਸੰਨਤਾ ਹੋਵੇਗੀ| ਕਿਸਮਤ ਤੁਹਾਡਾ ਸਾਥ ਦੇਵੇਗੀ|  ਤਰੱਕੀ ਦਾ  ਮੌਕਾ ਮਿਲ ਸਕੇਗਾ| ਆਮਦਨ ਵਧੇਗੀ ਅਤੇ ਕਾਰਜ-ਖੇਤਰ ਦਾ ਵਿਸਤਾਰ  ਹੋਵੇਗਾ|  ਇੱਕਲਾਪਣ  ਮਹਿਸੂਸ ਹੋਵੇਗਾ|  ਬਹੁਤਾ  ਸਮਾਂ  ਸੋਚਾਂ ਵਿੱਚ ਹੀ  ਲੰਘੇਗਾ|  ਸਿਹਤ  ਵੱਲ  ਉਚੇਚਾ ਧਿਆਨ ਦਿਉ| ਹਫਤੇ ਦੇ ਅੰਤ ਵਿੱਚ ਯਤਨ ਸਫਲ ਹੋਣਗੇ|
ਮੀਨ:- ਹਫਤੇ ਦੇ ਸ਼ੁਰੂ ਵਿੱਚ ਕਈਆਂ ਯੋਜਨਾਵਾਂ ਉੱਤੇ ਸਲਾਹ-ਮਸ਼ਵਰਾ ਤੇਜ਼ ਹੋਵੇਗਾ ਅਤੇ ਕਿਸੇ ਨਵੀਂ ਯੋਜਨਾ ਉੱਤੇ ਕੰਮ ਆਰੰਭ ਵੀ ਹੋ ਸਕਦਾ ਹੈ| ਇਨ੍ਹਾਂ ਦਿਨਾਂ ਵਿੱਚ ਕਿਸੇ ਮਹਿਮਾਨ ਦੇ ਆਉਣ ਦੀ ਵੀ ਪ੍ਰਬਲ ਸੰਭਾਵਨਾ ਹੈ| ਪਤਨੀ, ਪਤੀ ਦਾ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ| ਅਚਾਨਕ ਯਾਤਰਾ ਦਾ ਯੋਗ ਹੈ| ਵਿਆਹ ਦੇ ਪ੍ਰਸਤਾਵ ਵੀ ਆ ਸਕਦੇ ਹਨ ਅਤੇ ਗੱਲਬਾਤ ਅੱਗੇ ਵਧਣ ਦੀ ਪੂਰੀ ਉਮੀਦ ਹੈ| ਮਿੱਤਰਾਂ ਦਾ ਤੁਹਾਡੇ ਪ੍ਰਤੀ ਵਿਹਾਰ ਨਿਰਾਸ਼ਾਜਨਕ ਰਹਿ ਸਕਦਾ ਹੈ| ਯਾਤਰਾ ਹੋ ਸਕਦੀ ਹੈ| ਹਫਤੇ ਦੇ ਅੰਤ ਵਿੱਚ ਧਨ ਲਾਭ ਅਤੇ ਸਫਲਤਾ ਮਿਲੇਗੀ|

Leave a Reply

Your email address will not be published. Required fields are marked *