Horoscope

ਮੇਖ:- ਤੁਸੀਂ ਆਪਣੇ ਯਤਨਾਂ ਅਤੇ ਮਿਹਨਤ ਸਦਕਾ ਵਿਦੇਸ਼ ਵਿਚ ਜਾ ਸਕੋਗੇ| ਆਰਥਿਕ ਸਥਿਤੀ ਵਿਚ ਸੁਧਾਰ ਆਏਗਾ, ਕੰਮਾ ਵਿੱਚ ਸਫਲਤਾ  ਮਿਲੇਗੀ| ਤੁਹਾਨੂੰ ਆਪਣੇ ਵਿਰੋਧੀਆਂ ਤੋਂ ਚੌਕਸ ਰਹਿਣਾ ਚਾਹੀਦਾ ਹੈ| ਵਿਰੋਧੀ ਹਾਨੀ ਪਹੁੰਚਾ ਸਕਦੇ ਹਨ| ਮੇਲ-ਜੋਲ ਨਾਲ ਲਾਭ ਦੇ ਦੁਆਰ ਖੁਲ੍ਹਣਗੇ| ਧਨ ਦੇ ਲੈਣ-ਦੇਣ ਵਿਚ ਚੌਕਸੀ ਅਤਿ ਜ਼ਰੂਰੀ ਹੈ| ਤੁਹਾਡਾ ਧਨ ਡੁੱਬ ਵੀ ਸਕਦਾ ਹੈ| ਗੁੱਸੇ ਕਾਰਨ ਪਰਿਵਾਰ ਵਿਚ ਅਸ਼ਾਂਤੀ ਦਾ ਵਾਤਾਵਰਣ ਬਣ ਸਕਦਾ ਹੈ| ਪਤਨੀ ਦੁਆਰਾ ਲਾਭ ਮਿਲੇਗਾ| ਹਫਤੇ ਦੇ ਅੰਤ ਵਿਚ ਸਮਾਂ ਅਨੁਕੂਲ ਰਹੇਗਾ|
ਬ੍ਰਿਖ :- ਪ੍ਰੇਮੀਆਂ ਲਈ ਸਮਾਂ ਕੁਝ ਪ੍ਰਤੀਕੂਲ ਹੀ ਜਾਪਦਾ ਹੈ ਪਰੰਤੂ ਮੇਲ-ਜੋਲ ਤਾਂ ਜ਼ਰੂਰ ਹੋਵੇਗਾ| ਗੁਪਤ ਪ੍ਰੇਮ ਸੰਬੰਧ ਪ੍ਰੇਸ਼ਾਨੀ ਪੈਦਾ ਕਰ ਸਕਦੇ ਹਨ| ਅਧਿਐਨ ਵਿੱਚ ਨਿਰੰਤਰਤਾ ਬਣੀ ਰਹੇਗੀ| ਨਵੇਂ ਕੰਮ ਸ਼ੁਰੂ ਕਰਨ ਲਈ ਸਮਾਂ ਢੁੱਕਵਾਂ ਨਹੀਂ ਹੈ| ਫਜ਼ੂਲ ਦਾ ਖਰਚਾ ਹੋ ਸਕਦਾ ਹੈ| ਕਾਰੋਬਾਰੀ ਹਾਲਾਤ ਅਨੁਕੂਲ ਰਹਿਣਗੇ| ਉਤਸ਼ਾਹ  ਵਿਚ ਵਾਧਾ  ਹੋਵੇਗਾ| ਧਨ ਸਬੰਧੀ ਮਾਮਲਿਆਂ ਵਿਚ ਸਾਵਧਾਨ ਰਹੋ| ਹਫਤੇ ਦੇ ਅੰਤ ਵਿਚ ਸਮਾਂ ਅਨੁਕੂਲ ਰਹੇਗਾ|
ਮਿਥੁਨ :- ਤੁਹਾਡੇ ਕੀਤੇ ਯਤਨ ਸਫਲ ਹੋਣਗੇ| ਕਈ ਨਿੱਜੀ ਮਾਮਲੇ ਚਿੰਤਾ ਦਾ ਕਾਰਨ ਬਣ ਸਕਦੇ ਹਨ| ਭੌਤਿਕ ਸੁੱਖ ਸਾਧਨਾਂ ਲਈ ਧਨ ਦਾ ਖਰਚਾ ਹੋਵੇਗਾ| ਗ੍ਰਹਿਸਥੀ ਸੁੱਖ    ਮਿਲੇਗਾ| ਯਾਤਰਾ ਦਾ ਯੋਗ ਹੈ| ਵਿੱਦਿਆ ਵਿਚ ਸਫਲਤਾ ਮਿਲੇਗੀ| ਹਫਤੇ ਦੇ ਅੰਤ ਵਿਚ ਤੱਤਕਾਲ ਲਾਭ ਦੇ ਮੌਕੇ ਪੈਦਾ ਹੋਣਗੇ| ਹਫਤੇ ਦੇ ਅੰਤ ਵਿੱਚ ਕਾਰਜ ਖੇਤਰ ਵਿਚ ਵਿਸਥਾਰ ਹੋ ਸਕਦਾ ਹੈ| ਸਫਲਤਾ ਮਿਲੇਗੀ|
ਕਰਕ :- ਕਾਰੋਬਾਰ ਵਿਚ ਬੇਹਤਰੀ ਆਏਗੀ ਅਤੇ ਕਾਰੋਬਾਰ ਵਿਚ ਲਾਭ  ਦੇਣ ਵਾਲਿਆਂ ਨਾਲ ਸੰਪਰਕ ਬਣੇਗਾ| ਵਪਾਰਕ ਗਤੀ ਲਾਭਕਾਰੀ ਰਹੇਗੀ| ਮਿੱਤਰਾਂ ਅਤੇ ਸਹਿਯੋਗੀਆਂ ਨਾਲ ਸੰਬੰਧ ਸੁਧਰਨਗੇ| ਪੱਤਰ-ਵਿਹਾਰ ਦੁਆਰਾ ਲਾਭ ਹੋਵੇਗਾ ਅਤੇ ਪ੍ਰੀਖਿਆ ਵਿਚ ਸਫਲਤਾ ਮਿਲੇਗੀ| ਪੜ੍ਹਾਈ ਵੱਲ ਮਨ ਉੱਚਾਟ ਰਹੇਗਾ| ਸਭ ਕੁਝ ਆਮ ਵਾਂਗ ਹੁੰਦੇ ਹੋਏ ਵੀ ਭਵਿੱਖ ਦੀ ਚਿੰਤਾ ਰਹੇਗੀ| ਹਫਤੇ ਦੇ ਅਖੀਰ ਵਿਚ ਹਾਲਾਤ ਵਿਚ ਲਾਭਕਾਰੀ ਬਦਲਾਅ ਆਉਣ ਦੀ ਉਮੀਦ ਹੈ|
ਸਿੰਘ :- ਕਾਰੋਬਾਰ, ਨੌਕਰੀ ਵਿਚ ਉਤਰਾ-ਚੜ੍ਹਾਅ ਦੀ ਸਥਿਤੀ ਪ੍ਰੇਸ਼ਾਨੀ ਪੈਦਾ ਕਰੇਗੀ| ਤਰੱਕੀ ਵਿਚ ਵੀ ਅਚਾਨਕ ਕੋਈ ਰੁਕਾਵਟ ਆ ਸਕਦੀ ਹੈ| ਕੋਈ ਵੀ ਫੈਸਲਾ ਸੋਚ-ਵਿਚਾਰ ਕਰਕੇ ਕਰਨਾ ਠੀਕ ਰਹੇਗਾ| ਮਾਤਾ ਦੀ ਸਿਹਤ ਪ੍ਰੇਸ਼ਾਨ ਕਰ ਸਕਦੀ ਹੈ| ਸੰਪੱਤੀ ਦਾ ਵਿਵਾਦ ਉਲਝ ਸਕਦਾ ਹੈ| ਦੁਸ਼ਮਣ ਪੱਖ ਕਮਜ਼ੋਰ ਰਹੇਗਾ| ਪ੍ਰੇਮ ਸੰਬੰਧਾਂ ਤੋਂ ਨਿਰਾਸ਼ਾ ਮਿਲੇਗੀ| ਵਿਆਹ ਆਦਿ ਵਿਚ ਦੇਰ ਹੋ ਸਕਦੀ ਹੈ| ਪ੍ਰੇਮ ਸਬੰਧਾਂ ਤੋਂ ਨਿਰਾਸ਼ਾ ਮਿਲੇਗੀ| ਵਿਆਹ ਆਦਿ ਵਿਚ ਦੇਰ ਹੋ ਸਕਦੀ ਹੈ| ਭਵਿੱਖ ਦੀ ਚਿੰਤਾ ਲੱਗੀ ਰਹੇਗੀ| ਰੁਕਿਆ ਧਨ ਮਿਲਣ ਦੀ ਸੰਭਾਵਨਾ ਹੈ| ਹਫਤੇ ਦੇ ਅੰਤ ਵਿਚ ਸਾਂਝੇਦਾਰੀ ਅਨੁਕੂਲ ਫਲ ਨਹੀਂ ਦੇਵੇਗੀ| ਕੰਮ ਵਿਘਨ ਨਾਲ ਹੋਣਗੇ|
ਕੰਨਿਆ :- ਧਨ ਲਾਭ ਦਾ ਕਿਸੇ ਵਲੋਂ ਭਰੋਸਾ ਮਿਲੇਗਾ| ਵਾਰਤਾ ਰਾਹੀਂ ਲਾਭ ਹੋਵੇਗਾ| ਸੰਤਾਨ ਦੇ ਕੰਮਕਾਰਾਂ ਲਈ ਨੱਠ-ਭੱਜ ਕਰਨੀ ਪਵੇਗੀ| ਕ੍ਰਿਆਸ਼ੀਲ ਰਹਿਣ ਨਾਲ ਵਪਾਰ ਵਿਚ ਵਾਧਾ ਹੋਵੇਗਾ| ਨਵੇਂ ਆਰਡਰ ਵੀ ਪ੍ਰਾਪਤ ਹੋਣਗੇ| ਸਿਹਤ ਦਾ ਧਿਆਨ ਰੱਖੋ| ਕੋਈ ਵਿਸ਼ੇਸ਼ ਕੰਮ ਪੂਰਾ ਹੋ ਸਕਦਾ ਹੈ| ਕਾਰਜ-ਖੇਤਰ ਦੇ ਰੁਝੇਵੇਂ  ਵਧਣਗੇ| ਕੰਮਾਂ ਵਿਚ ਆਸ ਅਨੁਸਾਰ ਸਫਲਤਾ ਮਿਲੇਗੀ| ਸੰਤਾਨ ਦੇ ਵਰਤਾਉ ਤੋਂ ਖੁਸ਼ੀ ਮਿਲੇਗੀ| ਹਫਤੇ ਦੇ ਅੰਤ ਵਿਚ ਵਿਵਾਹ ਸੰਬੰਧੀ ਪ੍ਰਸਤਾਵ ਆ ਸਕਦੇ ਹਨ| ਯਾਤਰਾ ਦਾ ਵੀ ਯੋਗ ਬਣਿਆ ਹੋਇਆ ਹੈ|
ਤੁਲਾ :- ਵਪਾਰ ਕਾਰੋਬਾਰ ਵਿਚ ਉਤਰਾਅ-ਚੜ੍ਹਾਅ ਦੀ ਸੰਭਾਵਨਾ ਹੈ| ਨਿਯਮਤ ਕੰਮਾਂ ਵਿਚ ਦੇਰ ਹੋ ਸਕਦੀ ਹੈ| ਬੇਚੈਨੀ ਅਤੇ ਅਸਥਿਰਤਾ ਦਾ ਵਾਤਾਵਰਣ ਬਣੇਗਾ| ਵਿਰੋਧੀ ਕੰਮਾਂ ਨੂੰ ਉਲਝਾਣ ਅਤੇ ਵਿਘਨ ਪਾਉਣ ਦਾ ਯਤਨ ਕਰਨਗੇ| ਕਿਸੇ ਬਜ਼ੁਰਗ ਦੀ ਸਿਹਤ ਢਿਲੀ ਹੋ ਸਕਦੀ ਹੈ| ਪਰਿਵਰਤਨ ਅਤੇ ਬਦਲੀ ਦਾ ਡਰ ਲੱਗਾ ਰਹੇਗਾ| ਸਰਕਾਰੀ ਕੰਮਾਂ ਵਿਚ ਸਫਲਤਾ ਮਿਲੇਗੀ| ਧਨ ਲਾਭ  ਹੋਵੇਗਾ| ਹਫਤੇ ਦੇ ਅੰਤ ਵਿਚ ਤੁਹਾਡੀ ਕੋਈ ਮਨੋਕਾਮਨਾ ਪੂਰੀ ਹੋ ਸਕਦੀ ਹੈ|
ਬ੍ਰਿਸ਼ਚਕ :- ਕੰਮਾਂ ਵਿਚ ਸਫਲਤਾ ਮਿਲੇਗੀ| ਵਣਜ-ਵਪਾਰ ਵਿਚ  ਬੇਹਤਰੀ ਦੇ ਆਸਾਰ ਬਣਨਗੇ| ਕੋਈ ਮਹੱਤਵਪੂਰਨ ਕੰਮ ਉਤਸ਼ਾਹ ਅਤੇ ਮਿਹਨਤ ਕਰਨ ਨਾਲ ਪੂਰਾ ਹੋ ਜਾਵੇਗਾ| ਤੁਹਾਡਾ ਪ੍ਰਭਾਵ ਵਧੇਗਾ ਅਤੇ ਮਾਣ-ਯੱਸ਼ ਪ੍ਰਾਪਤ ਹੋਵੇਗਾ|  ਕੰਮਾਂ ਵਿਚ ਸਫਲਤਾ ਮਿਲੇਗੀ ਅਤੇ ਆਮਦਨ ਵਿਚ ਵਾਧਾ ਹੋਵੇਗਾ|  ਸੰਤਾਨ ਦਾ ਸੁੱਖ ਮਿਲੇਗਾ| ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ| ਹਫਤੇ ਦੇ ਅੰਤ ਵਿਚ ਆਪ ਕੋਸ਼ਿਸ਼ ਕਰਨ ਨਾਲ ਹੀ ਸਫਲਤਾ  ਮਿਲੇਗੀ|
ਧਨੁ :- ਕਿਸੇ ਪ੍ਰੇਮੀ ਸੱਜਣ ਨਾਲ ਮੇਲ-ਮੁਲਾਕਾਤ ਹੋਵੇਗੀ ਅਤੇ ਪ੍ਰੇਮੀ/   ਪ੍ਰੇਮਿਕਾ ਦਾ ਮਧੁਰ ਮਿਲਣ ਹੋਵੇਗਾ| ਘਰ ਦਾ ਵਾਤਾਵਰਣ ਸੁੱਖਦ ਰਹੇਗਾ| ਸਾਂਝੇਦਾਰੀ ਵਿਚ ਲਾਭ ਰਹੇਗਾ| ਰੁੱਕੇ ਹੋਏ ਕੰਮ ਕਰਨ ਲਈ ਸਮਾਂ ਢੁੱਕਵਾਂ ਹੈ| ਸਿਹਤ ਪ੍ਰਤੀ ਚਿੰਤਾ ਹੋ ਸਕਦੀ ਹੈ ਅਤੇ ਅਚਾਨਕ ਧਨ ਹਾਨੀ ਦਾ ਵੀ ਡਰ ਹੈ| ਵਿਅਰਥ ਦਾ ਕਿਸੇ ਨਾਲ ਟਕਰਾਅ ਹੋ ਸਕਦਾ ਹੈ| ਸਰਕਾਰ ਵਲੋਂ ਪ੍ਰੇਸ਼ਾਨੀ ਦਾ ਡਰ ਹੈ| ਹਫਤੇ ਦੇ ਅੰਤ ਵਿਚ ਸਮਾਂ ਉਤਸ਼ਾਹ ਵਾਲਾ ਅਤੇ ਅਨੰਦਮਈ    ਰਹੇਗਾ| ਧਨ  ਲਾਭ ਹੋਵੇਗਾ|
ਮਕਰ :- ਧਨ ਸੰਬੰਧੀ ਮਾਮਲਿਆਂ ਵਿਚ ਲੈਣ-ਦੇਣ ਕਰਨ ਵੇਲੇ ਵਧੇਰੇ ਚੌਕਸ ਰਹਿਣ ਦੀ ਲੋੜ ਹੈ ਨਹੀਂ ਤਾਂ ਕੋਈ ਪ੍ਰੇਸ਼ਾਨੀ ਵੀ ਹੋ ਸਕਦੀ ਹੈ| ਕੋਈ ਨਵਾਂ ਕੰਮ ਸ਼ੁਰੂ ਕਰਨਾ ਲਾਭਕਾਰੀ ਨਹੀਂ ਰਹੇਗਾ| ਤੁਹਾਨੂੰ ਸਿਹਤ ਪ੍ਰਤੀ ਵੀ ਚੌਕਸ ਰਹਿਣਾ ਚਾਹੀਦਾ ਹੈ| ਯਾਤਰਾ ਲਾਭਕਾਰੀ ਰਹੇਗੀ| ਇਸਤਰੀ ਵਰਗ ਤੋਂ ਸਹਾਇਤਾ ਮਿਲੇਗੀ| ਹਫਤੇ ਦੇ ਅੰਤ ਵਿਚ ਮਿਹਨਤ ਕਰਨ ਨਾਲ ਹੀ ਕੰਮ ਸਿਰੇ ਚੜ੍ਹਨਗੇ| ਵਿਦਿਆਰਥੀ ਲਿਖਾਈ-ਪੜ੍ਹਾਈ ਵਿਚ ਰੁਚੀ ਘੱਟ ਹੀ ਲੈਣਗੇ|
ਕੁੰਭ :- ਸ਼ੁੱਭ ਕੰਮਾਂ ਵੱਲ ਰੁਚੀ ਲੱਗੇਗੀ ਅਤੇ ਨਾਲ ਹੀ ਵਹਿਮ-ਭਰਮ ਵੱਲ ਵੀ ਰੁਝਾਣ ਵਧੇਗਾ| ਧਾਰਮਿਕ ਸਥਾਨ ਦੀ ਯਾਤਰਾ ਹੋ ਸਕਦੀ ਹੈ ਪਰੰਤੂ ਫਿਰ ਵੀ ਮਨ ਅਸ਼ਾਂਤ ਹੀ ਰਹੇਗਾ| ਸਥਾਨ ਪਰਿਵਰਤਨ ਅਤੇ ਨੌਕਰੀ ਵਿਚ ਤਬਾਦਲੇ ਦੀ ਚਿੰਤਾ ਰਹੇਗੀ| ਸੰਤਾਨ ਦੀ ਚਿੰਤਾ ਦੇ ਨਾਲ-ਨਾਲ  ਵਿਰੋਧੀਆਂ ਨਾਲ ਵੀ ਲੋਹਾ ਲੈਣਾ ਪੈ ਸਕਦਾ ਹੈ| ਘਰ ਵਿਚ ਥੋੜੇ ਤਕਰਾਰ ਦੀ ਸੰਭਾਵਨਾ ਬਣੀ ਹੋਈ ਹੈ| ਮੇਲ-ਮੁਲਾਕਾਤ ਵਧੇਗੀ ਅਤੇ ਕੋਈ ਸ਼ੁੱਭ ਸਮਾਚਾਰ ਵੀ ਮਿਲੇਗਾ| ਤੁਹਾਡੀ ਹਿੰਮਤ ਬਣੀ ਰਹੇਗੀ|
ਮੀਨ :- ਪਿੱਛੇ ਕੀਤੇ ਕੰਮਾਂ ਦਾ ਨਤੀਜਾ ਸ਼ੁੱਭ ਨਿਕਲੇਗਾ| ਤਰੱਕੀ ਦਾ ਰਸਤਾ ਪਧਰਾ ਹੋਵੇਗਾ ਅਤੇ ਦੈਨਿਕ ਕਾਰਜਗਤੀ ਅਨੁਕੂਲ ਰਹੇਗੀ| ਸੰਘਰਸ਼ ਸ਼ਕਤੀ ਵਧੇਗੀ| ਹਫਤੇ ਦੇ ਅੰਤ ਵਿਚ ਮਿੱਤਰਾਂ ਨਾਲ ਮਨ-ਮੁਟਾਵ ਹੋ ਸਕਦਾ ਹੈ| ਆਪਣੇ ਵੀ ਪਰਾਇਆ ਜਿਹਾ ਵਿਹਾਰ ਕਰਨਗੇ, ਗ੍ਰਹਿਸਥ ਸੁੱਖ ਵਿਚ ਕਮੀ ਆਵੇਗੀ| ਕਿਸੇ ਨਾਲ ਵਾਦ-ਵਿਵਾਦ ਵੀ ਹੋ ਸਕਦਾ ਹੈ| ਬਹੁਤ ਸਮਾਂ ਅਧਿਐਨ ਵਿਚ ਹੀ ਬੀਤੇਗਾ| ਵਿਦਿਆਰਥੀ ਉੱਚ ਵਿੱਦਿਆ ਹਿੱਤ ਪ੍ਰਵੇਸ਼ ਲੈ ਸਕਣਗੇ|ੇ|

Leave a Reply

Your email address will not be published. Required fields are marked *