Horoscope

ਮੇਖ: ਤੁਸੀਂ ਸਮਾਜਿਕ ਅਤੇ ਜਨਤਕ ਖੇਤਰ ਵਿੱਚ ਲੋਕਾਂ ਦੀ ਸ਼ਲਾਘਾ ਪ੍ਰਾਪਤ ਕਰ ਸਕੋਗੇ| ਘਰ ਅਤੇ ਗਮਹਿਸਥੀ ਜੀਵਨ ਵਿੱਚ ਸੁਖ ਅਤੇ ਰਾਹਤ ਦਾ ਅਨੁਭਵ ਕਰੋਗੇ| ਵਾਹਨ ਸੁਖ ਮਿਲੇਗਾ| ਪਿਆਰੇ ਵਿਅਕਤੀ ਦਾ ਪ੍ਰੇਮ ਪ੍ਰਾਪਤ ਕਰ  ਸਕੋਗੇ| ਬੌਧਿਕ ਚਰਚਾ ਵਿੱਚ ਭਾਗ ਲੈਣ ਦਾ ਮੌਕੇ ਮਿਲੇਗਾ| ਧਨ ਦੇ ਲੈਣ-ਦੇਣ ਵਿਚ ਚੌਕਸੀ ਅਤਿ ਜ਼ਰੂਰੀ ਹੈ| ਚੰਗੀ ਵਿਵਹਾਰ ਅਪਨਾਉਣ ਦੀ ਲੋੜ ਹੈ| ਵਪਾਰੀਆਂ ਲਈ ਸਮਾਂ ਲਾਭਦਾਇਕ ਹੈ|
ਬ੍ਰਿਖ : ਸਰੀਰਕ ਮਾਨਸਿਕ ਤੰਦਰੁਸਤੀ ਦੇ ਨਾਲ ਤੁਸੀਂ ਆਪਣੇ ਕਾਰਜ ਸਹੀ ਤਰੀਕੇ ਨਾਲ ਆਯੋਜਨਪੂਰਵਕ ਪੂਰੇ ਕਰ ਸਕੋਗੇ|  ਬਿਮਾਰ ਵਿਅਕਤੀ ਦੀ ਸਿਹਤ ਵਿੱਚ ਸੁਧਾਰ ਦਾ ਅਨੁਭਵ ਕਰੋਗੇ| ਫਜ਼ੂਲ ਦਾ ਖਰਚਾ ਹੋ ਸਕਦਾ ਹੈ|  ਨਾਨਕੇ ਪੱਖ ਤੋਂ ਚੰਗੇ ਸਮਾਚਾਰ ਮਿਲਣਗੇ|  ਕਾਰਜ ਸਥਾਨ ਤੇ ਸਹਿਕਰਮੀਆਂ ਦਾ ਸਹਿਯੋਗ ਮਿਲੇਗਾ| ਰੁਕੇ ਹੋਏ ਕੰਮ ਪੂਰੇ ਹੋਣਗੇ|
ਮਿਥੁਨ:  ਨਵੇਂ ਕੰਮਾਂ ਦੀ ਸ਼ੁਰੂਆਤ ਕਰਨ ਲਈ  ਦਿਨ ਅਨੁਕੂਲ ਨਹੀਂ ਹੈ|  ਜੀਵਨਸਾਥੀ ਅਤੇ ਔਲਾਦ ਦੀ ਸਿਹਤ ਦਾ ਧਿਆਨ ਰੱਖੋ|  ਚਰਚਾ, ਵਾਦ – ਵਿਵਾਦ ਦੇ ਦੌਰਾਨ ਬੇਇੱਜ਼ਤੀ ਨਾ  ਹੋਵੇ, ਇਸਦਾ ਧਿਆਨ ਰੱਖੋ|  ਮਹਿਲਾ ਦੋਸਤਾਂ ਦੇ ਪਿੱਛੇ ਪੈਸਾ ਖਰਚ ਹੋਵੇਗਾ| ਸਰੀਰਕ ਅਤੇ ਮਾਨਸਿਕ ਪੀੜ ਦੇ ਕਾਰਨ ਉਤਸ਼ਾਹ ਵਿੱਚ ਕਮੀ ਆਵੇਗੀ|
ਕਰਕ: ਤੁਹਾਡੇ ਵਿੱਚ ਆਨੰਦ  ਅਤੇ ਸਫੂਤਰੀ ਦੀ ਕਮੀ ਰਹੇਗੀ|  ਮਨ ਵਿੱਚ ਬੇਚੈਨੀ ਰਹੇਗੀ| ਛਾਤੀ ਵਿੱਚ ਦਰਦ ਜਾਂ ਕਿਸੇ ਹੋਰ ਕਾਰਨ  ਤਕਲੀਫ ਹੋਵੇਗੀ ਅਤੇ ਅਨੀਂਦਰਾ ਸਤਾਏਗੀ | ਜਨਤਕ ਰੂਪ ਨਾਲ ਮਾਣ ਸਨਮਾਨ ਭੰਗ ਨਾ ਹੋਵੇ, ਇਸਦਾ ਧਿਆਨ ਰੱਖੋ| ਪੈਸਾ ਖਰਚ ਹੋਵੇਗਾ| ਪਾਣੀ ਦੇ ਕੋਲ ਨਾ ਜਾਓ|
ਸਿੰਘ: ਤੁਸੀਂ ਸਰੀਰ ਵਿੱਚ ਤਾਜਗੀ ਅਤੇ ਮਨ ਦੀ ਪ੍ਰਸੰਨਤਾ ਦਾ ਅਨੁਭਵ ਕਰੋਗੇ| ਦੋਸਤਾਂ ਦੇ ਨਾਲ ਜਿਆਦਾ ਨਜਦੀਕੀ ਅਨੁਭਵ ਕਰੋਗੇ| ਦੋਸਤਾਂ ਅਤੇ ਸਬੰਧੀਆਂ ਦੇ ਨਾਲ ਘੁੰਮਣ ਦੀ ਯੋਜਨਾ ਬਣ ਸਕਦੀ ਹੈ|  ਆਰਥਿਕ ਲਾਭ ਮਿਲੇਗਾ| ਪਿਆਰੇ ਵਿਅਕਤੀ ਦੀ ਮੁਲਾਕਾਤ ਮਨ ਨੂੰ ਖ਼ੁਸ਼ ਕਰੇਗੀ| ਨਵੇਂ ਕੰਮ ਜਾਂ ਯੋਜਨਾ ਸਵੀਕਾਰ ਕਰਨ ਲਈ ਦਿਨ ਅਨੁਕੂਲ ਹੈ|
ਕੰਨਿਆ:  ਪਰਿਵਾਰ ਵਿੱਚ ਸੁਖ -ਸ਼ਾਂਤੀ ਅਤੇ ਸਕੇ-ਸੰਬੰਧੀਆਂ  ਦਾ ਸਾਥ ਦਿਨ ਨੂੰ ਖੁਸ਼ਹਾਲ ਬਣਾਉਣਗੇ| ਤੁਹਾਡੀ ਮਧੁਰ ਬਾਣੀ ਦਾ ਜਾਦੂ ਹੋਰ ਲੋਕਾਂ ਨੂੰ ਪ੍ਰਭਾਵਿਤ ਕਰੇਗਾ| ਯਾਤਰਾ ਦੀ ਸੰਭਾਵਨਾ ਹੈ|  ਮਿਠਾਈ  ਦੇ ਨਾਲ ਮਨਪਸੰਦ ਭੋਜਨ ਮਿਲੇਗਾ|  ਆਯਾਤ – ਨਿਰਯਾਤ  ਦੇ ਵਪਾਰ ਵਿੱਚ ਚੰਗੀ ਸਫਲਤਾ  ਮਿਲੇਗੀ, ਪਰ ਵਾਦ- ਵਿਵਾਦ ਦੀ ਚਰਚਾ ਵਿੱਚ ਗਰਮ ਵਿਵਹਾਰ ਨਾ ਰੱਖਣਾ|
ਤੁਲਾ: ਤੁਹਾਡੀਆਂ ਰਚਨਾਤਮਕ ਸ਼ਕਤੀਆਂ ਜ਼ਾਹਰ ਹੋਣਗੀਆਂ|  ਸਿਰਜਨਾਤਮਕ ਕੰਮ ਕਰੋਗੇ|  ਵਿਚਾਰਕ ਮਜ਼ਬੂਤੀ ਨਾਲ ਤੁਹਾਡੇ ਕੰਮ ਸਫਲ ਬਣਨਗੇ|  ਕਪੜੇ,  ਸ਼ੌਕ – ਮੌਜ  ਦੇ ਸਾਧਨ ਅਤੇ ਮਨੋਰੰਜਨ  ਦੇ ਪਿੱਛੇ ਪੈਸੇ ਖਰਚ ਹੋਣਗੇ| ਆਤਮ ਵਿਸ਼ਵਾਸ  ਵਧੇਗਾ| ਜੀਵਨਸਾਥੀ ਅਤੇ ਪਿਆਰੇ ਵਿਅਕਤੀ ਦੇ ਨਾਲ ਸਮਾਂ ਰੋਮਾਂਚਿਕ ਅਤੇ ਆਨੰਦਦਾਇਕ ਰਹੇਗਾ|
ਬ੍ਰਿਸ਼ਚਕ : ਮਨੋਰੰਜਨ  ਦੇ ਪਿੱਛੇ ਪੈਸੇ ਖਰਚ ਕਰੋਗੇ| ਮਾਨਸਿਕ ਚਿੰਤਾ ਅਤੇ ਸਰੀਰਕ ਤਕਲੀਫਾਂ ਨਾਲ ਪ੍ਰੇਸ਼ਾਨ ਹੋਵੋਗੇ| ਬਾਣੀ ਜਾਂ ਸੁਭਾਅ ਝਗੜੇ- ਝੰਝਟ ਦਾ ਕਾਰਨ ਬਣ ਸਕਦਾ ਹੈ| ਸਕੇ – ਸੰਬੰਧੀਆਂ ਅਤੇ ਸਨੇਹੀਆਂ  ਦੇ ਨਾਲ ਅਨਬਨ ਰਹੇਗੀ|
ਧਨੁ: ਤੁਹਾਡੇ ਲਈ ਦਿਨ  ਲਾਭਦਾਇਕ ਹੋਵੇਗਾ| ਗ੍ਰਹਿਸਥੀ ਜੀਵਨ ਵਿੱਚ ਸੁਖ- ਸ਼ਾਂਤੀ ਰਹੇਗੀ|  ਪਿਆਰੇ ਵਿਅਕਤੀ ਦੇ ਨਾਲ ਦਾ ਮਿਲਣ ਯਾਦਗਾਰ ਰਹੇਗਾ|  ਪ੍ਰੇਮ  ਦੇ ਆਨੰਦਦਾਇਕ ਪਲ ਦਾ ਆਨੰਦ ਲੈ ਸਕੋਗੇ|  ਕਮਾਈ ਦੇ ਸਰੋਤ ਵਧਣਗੇ| ਉਚ ਅਧਿਕਾਰੀ ਅਤੇ ਬੁਜੁਰਗਾਂ ਦੀ ਕ੍ਰਿਪਾਦ੍ਰਿਸ਼ਟੀ ਰਹੇਗੀ|  ਦੋਸਤਾਂ  ਦੇ ਨਾਲ ਘੁੰਮਣ ਦੀ ਯੋਜਨਾ ਬਣੇਗੀ| ਉਤਮ ਭੋਜਨ ਦੀ ਪ੍ਰਾਪਤੀ ਨਾਲ ਸੰਤੁਸ਼ਟ ਹੋਵੋਗੇ|
ਮਕਰ : ਕਾਰੋਬਾਰ  ਦੇ ਖੇਤਰ ਵਿੱਚ ਪੈਸਾ, ਮਾਨ ਸਨਮਾਨ ਵਿੱਚ ਵਾਧਾ ਹੋਵੇਗਾ| ਵਪਾਰ ਲਈ ਭੱਜਦੌੜ ਅਤੇ ਵਸੂਲੀ ਲਈ ਯਾਤਰਾ ਤੋਂ ਲਾਭ ਹੋਣ ਦੀ ਸੰਭਾਵਨਾ ਰਹੇਗੀ| ਉਚ ਅਧਿਕਾਰੀ ਖੁਸ਼ ਹੋਣ ਨਾਲ ਤਰੱਕੀ  ਮਿਲ ਸਕਦੀ ਹੈ| ਸਰਕਾਰ, ਮਿੱਤਰ ਅਤੇ ਸੰਬੰਧੀਆਂ ਤੋਂ ਲਾਭ ਹੋਵੇਗਾ|  ਗ੍ਰਹਿਸਥੀ ਜੀਵਨ ਵਿੱਚ ਆਨੰਦ ਅਨੁਭਵ ਹੋਵੇਗਾ| ਔਲਾਦ ਦੀ ਤਰੱਕੀ ਰਾਹਤ ਦੀ ਭਾਵਨਾ ਦਾ ਅਹਿਸਾਸ ਕਰਾਏਗੀ|
ਕੁੰਭ: ਸਰੀਰਕ ਰੂਪ ਨਾਲ ਰੋਗੀ ਰਹਿਣ ਤੇ ਵੀ ਮਾਨਸਿਕ ਪ੍ਰੇਸ਼ਾਨੀ  ਰਹਿ ਸਕਦੀ ਹੈ| ਕੰਮ ਕਰਨ ਦਾ ਉਤਸ਼ਾਹ ਘੱਟ ਰਹੇਗਾ| ਨੌਕਰੀ ਵਿੱਚ ਉਚ ਅਧਿਕਾਰੀਆਂ ਤੋਂ ਸੰਭਲ ਕੇ ਰਹਿਣਾ ਪਵੇਗਾ|  ਮੌਜ-ਸ਼ੌਕ ਅਤੇ ਘੁੰਮਣ- ਫਿਰਣ  ਦੇ ਪਿੱਛੇ ਪੈਸਾ ਖਰਚ ਹੋਵੇਗਾ| ਔਲਾਦ  ਦੇ ਸੰਬੰਧ ਵਿੱਚ ਚਿੰਤਾ ਰਹੇਗੀ | ਮੁਕਾਬਲੇਬਾਜਾਂ  ਦੇ ਨਾਲ ਚਰਚਾ ਵਿੱਚ ਨਾ ਉਤਰੋ|  ਵਿਦੇਸ਼ ਤੋਂ ਸਮਾਚਾਰ ਮਿਲਣਗੇ|
ਮੀਨ:  ਮਾਨਸਿਕ ਅਤੇ ਸਰੀਰਕ ਮਿਹਨਤ  ਦੇ ਕਾਰਨ ਸਿਹਤ ਖ਼ਰਾਬ ਹੋ ਸਕਦਾ ਹੈ| ਸਰਦੀ, ਸਾਹ ਦੀ ਤਕਲੀਫ,  ਖੰਘ ਅਤੇ ਢਿੱਡ ਦਰਦ ਜ਼ੋਰ  ਪਕੜੋਗੇ| ਖਰਚ ਵਿੱਚ ਵਾਧਾ ਹੋਵੇਗਾ| ਪਾਣੀ ਤੋਂ ਦੂਰ ਰਹਿਣ ਵਿੱਚ ਸੁਰੱਖਿਆ ਹੈ| ਵਿਰਾਸਤ ਸੰਬੰਧੀ ਲਾਭ ਹੋਣਗੇ| ਨੀਤੀ-ਵਿਰੁੱਧ ਕਾਮਵ੍ਰੱਤੀ ਉਤੇ ਕਾਬੂ ਰੱਖੋ| ਰੱਬ ਭਗਤੀ ਅਤੇ ਆਤਮਿਕ ਵਿਚਾਰ ਤੁਹਾਡੇ ਕਸ਼ਟ ਨੂੰ ਘੱਟ ਕਰਨਗੇ ਅਤੇ ਸੰਘਰਸ਼ ਸ਼ਕਤੀ  ਵਧੇਗੀ|

Leave a Reply

Your email address will not be published. Required fields are marked *