Horoscope

ਮੇਖ:- ਹਫਤੇ ਦੇ ਸ਼ੁਰੂ ਵਿਚ ਭੱਜ-ਦੌੜ ਲੱਗੀ ਰਹੇਗੀ| ਸ਼ੁੱਭ ਕੰਮਾਂ ਵਿੱਚ ਭਾਗ ਲੈਣ ਦਾ ਮੌਕਾ ਮਿਲੇਗਾ| ਵਿੱਦਿਆ ਦੇ ਖੇਤਰ ਵਿਚ ਵਿਦਿਆਰਥੀਆਂ ਦੀ ਰੁਚੀ ਵਧੇਗੀ| ਤੁਹਾਨੂੰ ਗੁੱਸੇ ਅਤੇ ਉਤਾਵਲੇਪਣ ਉੱਤੇ ਕਾਬੂ ਰੱਖਣਾ ਚਾਹੀਦਾ ਹੈ| ਖਿਡਾਰੀ ਚੰਗਾ ਪ੍ਰਦਰਸ਼ਨ ਕਰ ਸਕਣਗੇ|  ਸਮਾਂ ਸੰਘਰਸ਼ ਵਾਲਾ ਰਹੇਗਾ ਪ੍ਰੰਤੂ ਕੰਮਾਂ ਵਿੱਚ ਸਫਲਤਾ ਮਿਲੇਗੀ| ਤੁਹਾਨੂੰ ਸਿਹਤ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ| ਹਫਤੇ ਦੇ ਅੰਤ ਵਿਚ ਕਾਰੋਬਾਰ ਵਿਚ ਲਾਭ ਦੀ ਮਾਤਰਾ ਕੁਝ ਘੱਟ ਸਕਦੀ ਹੈ|
ਬ੍ਰਿਖ:- ਹਫਤੇ ਦੇ ਸ਼ੁਰੂ ਵਿਚ ਜਮੀਨ-ਜਾਇਦਾਦ ਕੰਮ ਵਿਚ ਸਮਝਦਾਰੀ ਤੋਂ ਕੰਮ ਲੈਣਾ ਹੀ ਉੱਚਿਤ ਰਹੇਗਾ| ਨਵੇਂ ਕੰਮ ਸ਼ੁਰੂ ਕਰਨ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ, ਅਜਿਹੇ ਕੰਮ ਕੁਝ ਦਿਨਾਂ ਲਈ ਅੱਗੇ ਪਾ ਦਿਉ| ਪ੍ਰੇਮੀ-ਪ੍ਰੇਮਿਕਾ ਦੀ ਮੇਲ-ਮੁਲਾਕਾਤ ਯਕੀਨੀ ਹੈ| ਸਮਾਂ ਆਨੰਦਮਈ  ਰਹੇਗਾ| ਹਫਤੇ ਦ ੇਅੰਤ ਵਿਚ ਪੇਟ ਵਿਚ ਗੜਬੜ ਹੋ ਸਕਦੀ ਹੈ| ਸਿਰ ਦਰਦ ਪ੍ਰੇਸ਼ਾਨ ਕਰ ਸਕਦਾ ਹੈ| ਸਿਹਤ ਵੱਲ ਉਚੇਚਾ ਧਿਆਨ ਦਿਓ| ਰੁਕਿਆ ਧਨ ਮਿਲਣ ਦੀ ਸੰਭਾਵਨਾ ਹੈ|
ਮਿਥੁਨ:- ਹਫਤੇ ਦੇ ਸ਼ੁਰੂ ਵਿਚ ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਅਤੇ ਸੁਪਨੇ ਸਾਕਾਰ      ਹੋਣਗੇ| ਕੰਮਕਾਰ ਸਹਿਜੇ ਹੀ ਹੁੰਦੇ ਜਾਣਗੇ ਅਤੇ ਤਰੱਕੀ ਦਾ ਮੌਕਾ         ਮਿਲੇਗਾ| ਪ੍ਰੀਖਿਆ ਵਿਚ ਸਫਲਤਾ ਮਿਲੇਗੀ| ਕਾਰੋਬਾਰੀ ਹਾਲਾਤ ਵਿੱਚ ਸੁਧਾਰ ਆਏਗਾ ਅਤੇ ਨੌਕਰੀ ਪ੍ਰਾਪਤੀ ਦੇ ਵੀ ਆਸਾਰ ਬਣਨਗੇ| ਪੈਸਿਆਂ ਦੀ ਥੁੜ੍ਹ ਕਾਰਨ ਪ੍ਰੇਸ਼ਾਨੀ ਹੋ ਸਕਦੀ ਹੈ| ਹਫਤੇ ਦੇ ਅੰਤ ਵਿਚ ਯਤਨ ਕਰਨ ਨਾਲ ਕੰਮ ਸਿੱਧ ਹੋਣਗੇ|
ਕਰਕ:- ਹਫਤੇ ਦੇ ਸ਼ੁਰੂ ਵਿਚ ਘਰ ਵਿਚ ਮਤਭੇਦ ਕਾਰਨ ਨਿਰਾਸ਼ਾ ਦਾ ਵਾਤਾਵਰਣ ਰਹੇਗਾ| ਯਾਤਰਾ ਦਾ ਆਸ ਅਨੁਸਾਰ ਫਲ ਨਹੀਂ ਮਿਲੇਗਾ| ਮਿਹਨਤ ਵਧੇਰੇ ਅਤੇ ਲਾਭ ਦੀ ਮਾਤਰਾ ਕੁਝ ਘੱਟ ਹੀ ਰਹੇਗੀ| ਵਣਜ-ਵਪਾਰ ਵਿਚ ਉਲਝਣਾਂ ਬਣੀਆਂ ਰਹਿਣਗੀਆਂ, ਫਿਰ ਵੀ ਮਿਹਨਤ ਕਰਨ ਨਾਲ ਕੰਮ ਹੋ ਜਾਣਗੇ| ਵਿਰੋਧੀ ਕਿਰਿਆਸ਼ੀਲ ਰਹਿਣਗੇ| ਮਿੱਤਰ ਵੀ ਤੁਹਾਡੇ ਨਾਲ ਕੋਈ ਚੰਗਾ ਵਿਹਾਰ ਨਹੀਂ ਕਰਨਗੇ| ਜਿਸ ਕਾਰਨ ਤੁਹਾਡਾ ਮਨ ਦੁਖੀ ਹੋਵੇਗਾ| ਸਰੀਰਕ ਕਸ਼ਟ ਦਾ ਡਰ ਹੈ ਅਤੇ ਕੋਈ ਅਸ਼ੁੱਭ ਖਬਰ ਵੀ ਸੁਣਨ ਨੂੰ ਮਿਲ ਸਕਦੀ ਹੈ| ਹਫਤੇ ਦੇ ਅੰਤ ਵਿਚ ਕਾਰੋਬਾਰੀ ਹਾਲਾਤ ਮੱਧਮ ਰਹਿਣਗੇ|
ਸਿੰਘ:- ਹਫਤੇ ਦੇ ਸ਼ੁਰੂ ਵਿਚ ਕੋਈ ਸ਼ੁੱਭ ਸਮਾਚਾਰ ਮਿਲ ਸਕਦਾ ਹੈ| ਜਿਸ  ਨਾਲ ਮਨ ਪ੍ਰਸੰਨ ਹੋਵੇਗਾ| ਕੁਸੰਗਤੀ ਅਤੇ ਦੁਸ਼ਟ ਲੋਕਾਂ ਦੀ ਮਿੱਤਰਤਾ ਕਾਰਨ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਪੈਦਾ ਹੋ ਸਕਦੀਆਂ ਹਨ| ਨੇੜੇ-ਦੂਰ ਦੀ ਯਾਤਰਾ ਵੀ ਹੋ ਸਕਦੀ ਹੈ| ਵਿਦੇਸ਼ ਯਾਤਰਾ ਦਾ ਵੀ ਯੋਗ ਹੈ| ਦੁਸ਼ਮਣਾਂ ਦਾ ਡਰ ਲੱਗਿਆ ਰਹੇਗਾ| ਚੋਟ ਆਦਿ ਦਾ ਡਰ ਹੈ, ਸਾਵਧਾਨ ਰਹੋ| ਘਰ ਦਾ ਵਾਤਾਵਰਣ ਤਸੱਲੀਬਖਸ਼ ਰਹੇਗਾ| ਹਫਤੇ ਦੇ ਅੰਤ ਵਿਚ ਯੱਸ਼ ਅਤੇ ਆਨੰਦ ਦੀ ਪ੍ਰਾਪਤੀ ਹੋਵੇਗੀ|
ਕੰਨਿਆ:- ਹਫਤੇ ਦੇ ਸ਼ੁਰੂ ਵਿਚ ਲੰਮੀ ਵਿਦੇਸ਼ ਯਾਤਰਾ ਦਾ ਪ੍ਰੋਗਰਾਮ ਬਣ ਸਕਦਾ ਹੈ| ਪਰਿਵਰਤਨ ਅਤੇ ਤਬਾਦਲੇ ਦਾ ਡਰ ਲੱਗਾ ਰਹੇਗਾ| ਧਾਰਮਿਕ ਕੰਮਾਂ ਵਿਚ ਵੀ ਤੁਸੀਂ ਹਿੱਸਾ ਲਵੋਗੇ ਜਿਸ ਨਾਲ ਮਨ ਨੂੰ ਸ਼ਾਂਤੀ ਮਿਲੇਗੀ| ਸੰਤਾਨ ਦੀ ਚਿੰਤਾ ਰਹੇਗੀ| ਕੰਮਾਂ ਵਿਚ ਸਫਲਤਾ ਲਈ ਸਖਤ ਮਿਹਨਤ ਕਰਨੀ ਪਵੇਗੀ|  ਹਰ ਇਕ ਕੰਮ ਸਫਲਤਾ ਦੀ ਆਸ ਕੀਤੀ ਜਾ ਸਕਦੀ ਹੈ| ਤਰੱਕੀ ਦੀਆਂ ਰੁਕਾਵਟਾਂ ਦੂਰ ਹੋਣਗੀਆਂ| ਹਫਤੇ ਦੇ ਅੰਤ ਵਿਚ ਨਵੀਂ ਯੋਜਨਾਂ ਅਨੁਸਾਰ ਕੰਮ ਆਰੰਭ ਹੋ ਸਕਦਾ ਹੈ| ਪ੍ਰੀਖਿਆ ਵਿਚ ਸਫਲਤਾ ਮਿਲੇਗੀ|
ਤੁਲਾ:- ਹਫਤੇ ਦੇ ਸ਼ੁਰੂ ਵਿਚ ਬਹੁਤਾ ਸਮਾਂ ਤੁਹਾਡੇ ਪ੍ਰਤੀਕੂਲ ਹੀ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ| ਮਿਹਨਤ ਕਰਨ ਉੱਤੇ ਵੀ ਲਾਭ ਘੱਟ ਹੀ ਮਿਲੇਗਾ| ਖਰਚੇ ਕਰਕੇ ਮਨ ਪ੍ਰੇਸ਼ਾਨ ਰਹੇਗਾ| ਫਜੂਲ ਦਾ ਖਰਚਾ ਹੋਣ ਦੀ ਵੀ ਸੰਭਾਵਨਾ ਲਈ ਸਾਵਧਾਨ ਰਹੋ| ਸਿਹਤ ਦਾ ਧਿਆਨ ਰੱਖੋ ਨਹੀਂ ਤਾਂ ਹਸਪਤਾਲ ਜਾਣਾ ਪੈ ਸਕਦਾ ਹੈ| ਅਧਿਕਾਰੀਆਂ ਨੂੰ ਲਾਭ ਮਿਲੇਗਾ| ਮਿਹਨਤ ਦਾ ਲਾਭ ਹੋਵੇਗਾ| ਹਫਤੇ ਦੇ ਅੰਤ ਵਿਚ ਧਨ ਦੀ ਕਮੀ ਮਹਿਸੂਸ ਹੋਵੇਗੀ ਪ੍ਰੰਤੂ ਆਮਦਨ ਦੇ ਸਾਧਨ ਜਰੂਰ ਬਣੇ ਰਹਿਣਗੇ| ਪਰਿਵਾਰ ਦੇ ਮੈਂਬਰਾਂ ਦਾ ਸਹਿਯੋਗ ਘੱਟ ਹੀ ਮਿਲੇਗਾ|
ਬ੍ਰਿਸ਼ਚਕ:- ਹਫਤੇ ਦੇ ਸ਼ੁਰੂ ਵਿੱਚ ਕਿਸੇ ਉੱਤੇ ਵਧੇਰੇ ਵਿਸ਼ਵਾਸ ਕਰਨ ਨਾਲ ਪ੍ਰੇਸ਼ਾਨੀ ਝਲਣੀ ਪੈ ਸਕਦੀ ਹੈ, ਜੇ ਕਰਨਾ ਹੀ ਹੈ ਤਾਂ ਰੱਬ ਉੱਤੇ ਵਿਸ਼ਵਾਸ ਕਰੋ ਜਿਹੜਾਂ ਤੁਹਾਡੇ ਸਾਰੇ ਕੰਮ ਕਰਨ ਦੇ ਸਮਰੱਥ ਹੈ| ਕੰਮਕਾਰ ਲਈ ਭੱਜ-ਦੌੜ ਲੱਗੀ ਰਹੇਗੀ| ਪ੍ਰੀਖਿਆ, ਪ੍ਰਤੀਯੋਗਤਾ ਅਤੇ ਇੰਟਰਵਿਊ ਵਿਚ ਸਫਲਤਾ ਮਿਲੇਗੀ| ਕਿਸੇ ਦਿੱਤੇ ਗਏ ਪ੍ਰਾਰਥਨਾ ਪੱਤਰ ਦਾ ਜਰੂਰ ਲਾਭ ਮਿਲੇਗਾ| ਭਰਾ, ਭੈਣਾਂ ਅਤੇ ਆਪਣਿਆਂ ਨਾਲ ਅਸਥਾਈ ਨਾਰਾਜਗੀ ਦੀ ਸੰਭਾਵਨਾ ਹੈ| ਯਾਤਰਾ  ਦੁਆਰਾ ਲਾਭ ਤਾਂ ਨਿਸ਼ਚਿਤ ਹੈ| ਹਫਤੇ ਦੇ ਅੰਤ ਵਿਚ ਵਿਦਿਆਰਥੀ ਵਰਗ ਕੁਝ ਅਸ਼ਾਂਤ ਰਹੇਗਾ|
ਧਨੁ:- ਹਫਤੇ ਦੇ ਸ਼ੁਰੂ ਵਿੱਚ ਪਤਨੀ/ਪਤੀ ਦਾ ਸਹਿਯੋਗ ਪ੍ਰਾਪਤ ਹੋਵੇਗਾ ਅਤੇ ਆਪਸੀ ਤਾਲਮੇਲ ਵਧੇਗਾ| ਘਰ ਵਿੱਚ ਸੁੱਖ-ਸ਼ਾਂਤੀ ਰਹੇਗੀ| ਇਸਤਰੀਆਂ ਵਲੋਂ ਸਹਾਇਤਾ ਮਿਲੇਗੀ| ਕਿਸੇ ਚੰਗੇ ਵਿਅਕਤੀ ਨਾਲ ਮੇਲ-ਮੁਲਾਕਾਤ ਹੋਵੇਗੀ| ਪੱਤਰ-ਵਿਹਾਰ ਦੁਆਰਾ ਲਾਭ ਹੋ ਸਕਦਾ ਹੈ| ਯਾਤਰਾ ਵਿਚ ਸੁੱਖ ਅਤੇ ਸੁਵਿਧਾ ਮਿਲੇਗੀ| ਤੁਹਾਡਾ ਮਨੋਬਲ ਅਤੇ ਉਤਸ਼ਾਹ ਬਣਿਆ ਰਹੇਗਾ| ਦੁਵਿਧਾ ਦੀ ਸਥਿਤੀ ਰਹੇਗੀ| ਵਿੱਦਿਆ ਵਿਚ ਰੁਚੀ ਵਧੇਗੀ ਅਤੇ ਸਫਲਤਾ ਮਿਲੇਗੀ| ਅਗਲੇ ਕੁਝ ਦਿਨਾਂ ਵਿਚ ਤਨਾਅ ਤੋਂ ਰਾਹਤ ਮਿਲੇਗੀ| ਹਫਤੇ ਦਾ ਅੰਤ ਵਧੀਆ ਰਹੇਗਾ|
ਮਕਰ:- ਹਫਤੇ ਦੇ ਮੁੱਢਲੇ ਦਿਨਾਂ ਵਿੱਚ ਸਮਾਂ ਸੰਘਰਸ਼ਪੂਰਣ ਰਹੇਗਾ| ਸੰਘਰਸ਼ ਸ਼ਕਤੀ ਵਧੇਗੀ| ਦੁਸ਼ਮਣ ਪੱਖ ਕਮਜ਼ੋਰ ਰਹੇਗਾ| ਰੋਜਗਾਰ, ਨੌਕਰੀ ਦੀ ਭਾਲ ਵਿਚ ਸਫਲਤਾ ਮਿਲੇਗੀ| ਪਰਿਵਾਰਕ ਸੁੱਖ-ਸ਼ਾਂਤੀ ਵਧੇਗੀ| ਪ੍ਰੰਤੂ ਧਿਆਨ ਰਹੇ ਤੁਹਾਨੂੰ ਆਪਣਾ ਸੁਭਾਅ ਮਿੱਠਾ ਬਣਾਉਣਾ ਚਾਹੀਦਾ ਹੈ| ਕਾਰੋਬਾਰੀ ਹਾਲਾਤ ਬੇਹਤਰ ਹੋਣਗੇ| ਅਦਾਲਤੀ ਕੰਮ ਨਿਬੜਦੇ ਦਿਖਾਈ     ਦੇਣਗੇ| ਘਰ ਵਿਚ ਕੋਈ ਸ਼ੁੱਭ ਕੰਮ ਹੋ ਸਕਦਾ ਹੈ| ਤੁਹਾਨੂੰ ਵਿਰੋਧੀਆ ਉੱਤੇ ਨਜਰ ਰੱਖਣੀ ਚਾਹੀਦੀ ਹੈ| ਹਫਤੇ ਦੇ ਅੰਤ ਵਿਚ ਬਹੁਤਾ ਸਮਾਂ ਦੁਵਿਧਾ ਵਿਚ ਬੀਤੇਗਾ|
ਕੁੰਭ:- ਹਫਤੇ ਦੇ ਸ਼ੁਰੂ ਵਿਚ ਮਾਣ-ਯੱਸ਼ ਵਿਚ ਵਾਧਾ ਹੋਵੇਗਾ ਅਤੇ ਵਣਜ-ਵਪਾਰ ਵਿਚ ਪ੍ਰਗਤੀ  ਹੋਵੇਗੀ| ਤਰੱਕੀ ਦੇ ਮੌਕੇ ਆਉਣਗੇ| ਤੁਹਡਾ ਵੀ ਮੌਕਾ ਲੱਗ ਸਕਦਾ ਹੈ| ਨਵੀਆਂ-ਨਵੀਆਂ ਯੋਜਨਾਵਾਂ ਭਵਿੱਖ ਲਈ ਲਾਭਕਾਰੀ ਰਹਿਣਗੀਆਂ| ਹਿੰਮਤ ਅਤੇ ਯਤਨ ਨਾਲ ਹੀ ਸਫਲਤਾ ਮਿਲੇਗੀ| ਧਨ ਲਾਭ ਦਾ ਮੌਕਾ ਮਿਲੇਗਾ ਪ੍ਰੰਤੂ ਦੁਵਿਧਾ ਕਾਰਨ ਮੌਕਾ ਹੱਥੋਂ ਨਿਕਲ ਵੀ ਸਕਦਾ ਹੈ|  ਹਫਤੇ ਦੇ ਅੰਤ ਵਿਚ ਕੋਈ ਚੰਗਾ ਸੁਨੇਹਾ ਮਿਲ ਸਕਦਾ ਹੈ| ਪ੍ਰੀਖਿਆ ਵਿਚ ਸਫਲਤਾ ਮਿਲੇਗੀ|
ਮੀਨ:- ਹਫਤੇ ਦੇ ਸ਼ੁਰੂ ਵਿਚ ਸਭ ਕੰਮ ਸਹਿਜੇ ਹੀ ਹੋ ਜਾਣਗੇ| ਨੌਕਰੀ, ਰੋਜਗਾਰ ਦੀ ਭਾਲ ਵਿਚ ਸਫਲਤਾ ਮਿਲੇਗੀ| ਘਰ ਵਿਚ ਉਲਝਣਾਂ ਘੱਟਣਗੀਆਂ| ਕੰਮਾਂ ਦੇ ਪੱਕੇ ਅਤੇ ਠੋਸ ਨਤੀਜੇ ਨਿਕਲਣਗੇ| ਸਮਾਂ ਅਨੁਕੂਲ ਹੈ, ਇਸ ਲਈ ਸਮੇਂ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ| ਮਿੱਤਰਾਂ ਦਾ ਸਹਿਯੋਗ ਮਿਲੇਗਾ| ਕੋਈ ਨਵਾਂ ਕੰਮ ਸ਼ੁਰੂ ਹੋ ਸਕਦਾ ਹੈ ਅਤੇ ਨਵੇਂ ਸੰਪਰਕ ਬਣਨਗੇ| ਆਮਦਨ ਵਿਚ ਵਾਧਾ ਹੋਵੇਗਾ ਅਤੇ ਕੋਈ ਮਹੱਵਪੂਰਣ ਇੱਛਾ ਵੀ ਪੂਰੀ ਹੋਵੇਗੀ| ਹਫਤੇ ਦੇ ਅੰਤ ਵਿਚ ਖਰਚਾ ਵਧੇਗਾ ਅਤੇ ਮਾਨ-ਸਨਮਾਨ ਦੀ ਚਿੰਤਾ ਰਹੇਗੀ|

Leave a Reply

Your email address will not be published. Required fields are marked *