Horoscope

ਮੇਖ:- ਹਫਤੇ ਦੇ ਮੁੱਢਲੇ ਦਿਨਾਂ ਵਿਚ ਕਾਰੋਬਾਰ ਵਿਚ ਪੂਰਾ ਸਮਾਂ ਅਤੇ ਧਿਆਨ ਦਾ ਦੇਣ ਕਾਰਨ ਲਾਭ ਦੀ ਮਾਤਰਾ ਘਟੇਗੀ ਅਤੇ ਪ੍ਰੇਸ਼ਾਨੀ ਹੋਵੇਗੀ| ਧਨ ਦਾ ਖਰਚਾ ਅਜਾਈਂ ਜਾਵੇਗਾ| ਕੋਈ ਆਪਣਾ ਹੀ ਵਿਅਕਤੀ ਕੰਮਾਂ ਵਿਚ ਰੁਕਾਵਟ ਪਾਉਣ ਦਾ ਯਤਨ ਕਰੇਗਾ| ਤੁਹਾਨੂੰ ਆਪਣੇ  ਬਣਾਏ ਮਕਾਨ ਦਾ ਸੁੱਖ ਘੱਟ ਹੀ ਮਿਲੇਗਾ| ਪਰਉਪਕਾਰ ਦੇ ਕੰਮਾਂ ਉੱਤੇ ਖਰਚ ਹੋ ਸਕਦਾ ਹੈ| ਹਫਤੇ ਦੇ ਅੰਤਲੇ ਦਿਨਾਂ ਵਿਚ ਵਿਗੜੇ ਕੰਮ  ਬਣਨਗੇ| ਧਨ ਲਾਭ ਹੋਵੇਗਾ ਅਤੇ ਤੁਹਾਡਾ ਪ੍ਰਭਾਵ ਵਧੇਗਾ| ਨੌਕਰੀ ਲਈ ਕੀਤੇ ਯਤਨ ਸਫਲ ਹੋਣਗੇ|
ਬ੍ਰਿਖ:- ਹਫਤੇ ਦੇ ਮੁੱਢਲੇ ਦਿਨਾਂ ਵਿਚ ਸਹਿਯੋਗੀਆਂ ਅਤੇ ਸਾਂਝੇਦਾਰੀ ਵਿਚ ਕੋਈ ਸਮੱਸਿਆ ਬਣ ਸਕਦੀ ਹੈ| ਜਿਹੜੀ ਬਾਅਦ ਵਿਚ ਸੁਲਝ ਜਾਵੇਗੀ| ਸਰਕਾਰੀ ਕਰਮਚਾਰੀ ਕੁਝ ਤਨਾਅ ਮਹਿਸੂਸ ਕਰਨਗੇ| ਤਬਾਦਲੇ ਅਤੇ ਸਥਾਨ ਪਰਿਵਰਤਨ ਦਾ ਡਰ ਲੱਗਿਆ ਰਹੇਗਾ| ਪਤੀ/ਪਤਨੀ ਦਾ ਸਹਿਯੋਗ ਵਧੇਗਾ ਪ੍ਰੰਤੂ ਦਿਖਾਵੇ ਦਾ ਹੀ ਹੋਵੇਗਾ| ਜੋਖਿਮ ਦੇ ਕੰਮਾਂ ਵਿਚ ਧਨ ਲਾਉਣ ਨਾਲ ਹਾਨੀ ਦੀ ਵਧੇਰੇ ਸੰਭਾਵਨਾ ਹੈ| ਮਿਹਨਤ ਦੇ ਅਨੁਕੂਲ ਪ੍ਰੀਖਿਆਂ ਦਾ ਫਲ ਨਹੀਂ  ਮਿਲੇਗਾ| ਯਾਤਰਾ ਵਿਚ ਸੱਟ-ਚੋਟ ਦਾ ਡਰ  ਰਹੇਗਾ| ਹਫਤੇ ਦੇ ਅੰਤਲੇ ਦਿਨਾਂ ਵਿਚ ਤਬਾਦਲੇ ਅਤੇ ਪਰਿਵਰਤਨ ਦੇ ਹਾਲਾਤ ਬਣੇ ਰਹਿਣਗੇ|
ਮਿਥੁਨ:- ਹਫਤੇ ਦੇ ਸ਼ੁਰੂ ਵਿਚ ਯਾਤਰਾ, ਭੱਜ-ਦੌੜ ਕਰਨ ਅਤੇ ਮਿਹਨਤ ਉਪਰੰਤ ਵੀ ਸਫਲਤਾ ਲਈ ਸੁੱਖ ਹੀ ਰਹੇਗਾ| ਘਰ ਦਾ ਵਾਤਾਵਰਣ ਕੁੱਝ ਉਲਝਿਆ ਜਿਹਾ ਲੱਗੇਗਾ| ਧਨ ਸਬੰਧੀ ਕੰਮਾਂ ਵਿਚ ਤੁਹਾਨੂੰ ਸੁਚੇਤ ਰਹਿਣਾ ਚਾਹੀਦਾ ਹੈ, ਤੁਹਾਡਾ ਪੈਸਾ ਮਰ ਵੀ ਸਕਦਾ ਹੈ| ਬੇਲੋੜਾ ਵਿਵਾਦ ਪੈਦਾ ਹੋ ਸਕਦਾ ਹੈ| ਕੋਈ ਚੰਗਾ ਸੰਦੇਸ਼ ਮਿਲ ਸਕਦਾ ਹੈ| ਹਫਤੇ ਦੇ ਅੰਤ ਵਿਚ ਘਰ ਦੇ ਸੁੱਖ ਸੁਵਿਧਾ ਲਈ ਚੀਜਾਂ ਤੇ ਖਰਚਾ ਹੋ ਸਕਦਾ ਹੈ| ਵਿੱਦਿਆ ਪ੍ਰਤੀ ਵਿਦਿਆਰਥੀ ਅਣਗਹਿਲੀ ਕਰਨਗੇ|
ਕਰਕ:- ਹਫਤੇ ਦੇ ਮੁੱਢਲੇ ਦਿਨਾਂ ਵਿਚ ਸਹਿਯੋਗੀ ਲਾਭਕਾਰੀ ਸਿੱਧ ਹੋਣਗੇ| ਕਿਸੇ ਪ੍ਰੇਮੀਜਨ ਵੱਲੋਂ ਕੋਈ ਸ਼ੁੱਭ ਸਮਾਚਾਰ ਮਿਲਣ ਦਾ ਵੀ ਸੰਕੇਤ ਹੈ| ਘਰੇਲੂ ਜੀਵਨ ਸੁਖੀ ਰਹੇਗਾ ਅਤੇਕੰਮਾਂ ਵਿਚ ਸਫਲਤਾ ਮਿਲੇਗੀ| ਕਾਰਜ- ਖੇਤਰ ਦੀਆਂ ਜਿੰਮੇਦਾਰੀਆਂ ਵਧਣਗੀਆਂ| ਤੁਹਾਡੇ ਆਪਣੇ ਲੋਕ ਹੀ ਤੁਹਾਡੀਆਂ ਪਿੱਠ ਪਿੱਛੇ ਚੁਗਲੀਆਂ ਕਰਨਗੇ, ਫਿਰ ਵੀ ਤੁਹਾਡਾ ਦਬਦਬਾ ਬਣਿਆ ਰਹੇਗਾ| ਵਣਜ-ਵਪਾਰ ਵਿਚ ਆਸ਼ਾ ਅਨੁਸਾਰ ਲਾਭ ਮਿਲੇਗਾ| ਹਫਤੇ ਦੇ ਅਖੀਰ ਵਿਚ ਵਧੇਰੇ ਸਮਾਂ ਅਜਾਈਂ ਜਾਵੇਗਾ|
ਸਿੰਘ:- ਹਫਤੇ ਦੇ ਸ਼ੁਰੂ ਕਾਰਜ  ਖੇਤਰ ਦੇ ਰੁਝੇਵਿਆਂ ਵਿਚ ਵਾਧਾ ਹੋਵੇਗਾ| ਤੁਹਾਨੂੰ ਤਰੱਕੀ ਦਾ ਮੌਕਾ ਵੀ ਮਿਲ ਸਕਦਾ ਹੈ| ਤੁਹਾਡੀਆਂ ਸਭ ਇੱਛਾਵਾਂ ਪੂਰੀਆਂ ਹੋਣਗੀਆਂ| ਨਵੇਂ-ਨਵੇਂ ਸੰਬੰਧ ਬਣਨਗੇ| ਪ੍ਰੇਮੀਆਂ ਲਈ ਸਮਾਂ ਅਨੁਕੂਲ ਹੈ| ਪ੍ਰੇਮੀ, ਪ੍ਰੇਮਿਕਾ ਮੇਲ-ਮੁਲਾਕਾਤ ਹੋਵੇਗੀ| ਮਨ-ਚਿੱਤ ਪ੍ਰਸੰਨ ਰਹੇਗਾ| ਸਮਾਂ ਹਸੀਂ ਮਜਾਕ ਵਿਚ ਬਤੀਤ ਹੋਵੇਗਾ| ਪਰਿਵਾਰ ਵਿਚ ਵਾਧਾ ਹੋ ਸਕਦਾ ਹੈ ਅਤੇ ਵਾਹਨ ਸੁੱਖ ਮਿਲੇਗਾ| ਹਫਤੇ ਦੇ ਅੰਤ ਵਿਚ ਜਲਦਬਾਜੀ ਕਾਰਨ ਕੰਮ ਵਿਗੜ ਸਕਦਾ ਹੈ| ਯਤਨਾਂ ਨਾਲ ਕੰਮ ਸੁਧਰਨਗੇ| ਧਨ ਲਾਭ ਹੋਵੇਗਾ|
ਕੰਨਿਆ:- ਹਫਤੇ  ਦੇ ਸ਼ੁਰੂ ਵਿੱਚ ਆਰਥਿਕ ਸਥਿਤੀ ਅਸੰਤੋਖਜਨਕ  ਰਹੇਗੀ| ਕੋਈ ਦੁਰਘਟਨਾ ਜਾਂ ਸਰੀਰਕ ਕਸ਼ਟ ਦੀ ਸੰਭਾਵਨਾ ਹੈ| ਸਾਵਧਾਨ ਰਹੋ| ਪਰਿਵਾਰ ਦੀਆਂ ਸਮੱਸਿਆਵਾਂ ਵਧਣਗੀਆਂ| ਖਰਚਾ ਵਧੇਗਾ ਅਤੇ ਕੰਮ ਵਿਚ ਅੜਿਕਾ ਬਣੇਗਾ ਅਤੇ  ਦੇਰੀ     ਹੋਵੇਗੀ| ਕੋਈ ਕੰਮ ਵਿਗੜ ਵੀ ਸਕਦਾ ਹੈ| ਨਵੇਂ ਸੰਬੰਧ ਲਾਭਕਾਰੀ ਰਹਿਣਗੇ| ਅੱਖਾਂ ਦਾ ਵਿਕਾਰ ਕਸ਼ਟ ਦੇ ਸਕਦਾ ਹੈ| ਹਫਤੇ ਦੇ ਅੰਤ ਵਿਚ ਹਾਨੀ ਦਾ ਡਰ ਹੈ| ਮਨ-ਚਿੱਤ ਅਸ਼ਾਂਤ  ਰਹੇਗਾ|
ਤੁਲਾ:- ਹਫਤੇ ਦੇ ਸ਼ੁਰੂ ਵਿੱਚ ਪੱਤਰ-ਵਿਹਾਰ ਦੁਆਰਾ ਲਾਭ ਹੋਵੇਗਾ| ਯਾਤਰਾ ਵਿਚ ਸਫਲਤਾ ਮਿਲੇਗੀ ਅਤੇ ਮਨ-ਚਾਹਾ ਲਾਭ ਹੋਵੇਗਾ| ਕਿਸੀ ਅਣਪਛਾਤੀ ਇਸਤਰੀ ਵੱਲੋਂ ਸਹਾਇਤਾ ਮਿਲਣ ਦੀ ਸੰਭਾਵਨਾ ਹੈ| ਨਵੇਂ-ਨਵੇਂ ਸੰਪਰਕ ਬਣਨਗੇ| ਪ੍ਰੀਤਯੋਗਤਾ, ਇੰਟਰਵਿਊ ਵਿਚ ਤਾਂ ਸਫਲਤਾ ਯਕੀਨੀ ਹੈ| ਵਾਹਨ ਪ੍ਰੇਸ਼ਾਨੀ ਦਾ ਕਾਰਣ ਬਣ ਸਕਦਾ ਹੈ ਅਤੇ ਖਰਚਾ ਵੀ ਹੋਵੇਗਾ| ਹਫਤੇ ਦੇ ਅੰਤ ਵਿਚ ਮਾਣ-ਯੱਸ਼ ਮਿਲੇਗਾ| ਕੰਮਾਂ ਵਿਚ ਸਫਲਤਾ ਮਿਲੇਗੀ ਅਤੇ ਸ਼ਤਰੂ ਕਮਜੋਰ ਰਹਿਣਗੇ|
ਬ੍ਰਿਸ਼ਚਕ:- ਹਫਤੇ ਦੇ ਸ਼ੁਰੂ ਵਿਚ ਸੰਤਾਨ ਦੀ ਕਿਸੇ ਕਾਰਵਾਈ ਕਾਰਨ ਮਨ ਪ੍ਰਸੰਨ ਰਹੇਗਾ| ਖਿਡਾਰੀ ਸਖਤ ਮਿਹਨਤ ਕਰਨ ਉਪਰੰਤ ਹੀ ਚੰਗਾ ਪ੍ਰਦਰਸ਼ਨ ਕਰ ਸਕਣਗੇ| ਕਾਰੋਬਾਰੀ, ਨੌਕਰੀ ਵਿਚ ਕੁਝ ਪ੍ਰੇਸ਼ਾਨੀ ਵੀ ਹੋ ਸਕਦੀ ਹੈ| ਸਰਕਾਰੀ ਕਰਮਚਾਰੀ ਛੁੱਟੀ ਲੈ ਸਕਦੇ ਹਨ| ਪੇਟ ਵਿਕਾਰ ਦੀ ਸੰਭਾਵਨਾ ਹੈ, ਖਾਣ-ਪੀਣ ਵਿਚ ਪ੍ਰਹੇਜ਼ ਜਰੂਰੀ ਹੈ| ਭਵਿੱਖ ਦੀ ਚਿੰਤਾ ਵੀ ਲੱਗੀ ਰਹੇਗੀ| ਹਫਤੇ ਦੇ ਅੰਤ ਵਿਚ ਖੇਤਰ ਦੀ ਜਿੰਮੇਵਾਰੀ ਵਧੇਗੀ|
ਧਨੁ:- ਹਫਤੇ ਦੇ ਸ਼ੁਰੂ ਵਿਚ ਕੰਮਾਂ ਵਿਚ ਰੁਕਾਵਟਾਂ ਆ ਸਕਦੀਆਂ ਹਨ ਪ੍ਰੰਤੂ ਮਿਹਨਤ ਅਤੇ ਯਤਨ ਕਰਨ ਨਾਲ ਰੁਕਾਵਟਾਂ ਦੂਰ ਹੋ ਜਾਣਗੀਆਂ| ਕਿਸੇ ਵਿਵਾਦ ਵਿਚ ਤੁਹਾਡੀ ਜਿੱਤ ਹੋਵੇਗੀ| ਕਾਰਜ ਖੇਤਰ ਦਾ ਵਿਸਤਾਰ ਹੋਵੇਗਾ| ਜਲਦਬਾਜੀ ਅਤੇ ਲਾਪਰਵਾਹੀ ਕੀਤਾ ਕਰਾਇਆ ਕੰਮ ਵਿਗਾੜ ਸਕਦੀ ਹੈ, ਸਾਵਧਾਨ ਰਹੋ| ਘਰ ਦੀ ਸਮੱਸਿਆ ਪੈਦਾ ਹੋ ਸਕਦੀ ਹੈ, ਘਰ ਪਰਿਵਰਤਨ ਦੀ ਯੋਜਨਾ ਬਣੇਗੀ|  ਹਫਤੇ ਦੇ ਅੰਤ ਵਿਚ ਨੱਠ-ਭੱਜ ਲੱਗੀ ਰਹੇਗੀ|
ਮਕਰ:- ਹਫਤੇ  ਦੇ ਸ਼ੁਰੂ ਵਿੱਚ  ਚਿੰਤਾ ਦਾ ਬੋਲਬਾਲਾ ਰਹੇਗਾ| ਕੰਮਾਂ ਵਿਚ ਰੁਕਾਵਟ ਬਣੇਗੀ ਅਤੇਉਪਰਾਲੇ, ਮਿਹਨਤ ਕਰਨ ਉੱਤੇ ਵੀ ਲਾਭ ਆਸ ਅਨੁਸਾਰ ਨਹੀਂ ਹੋਵੇਗਾ| ਕਾਰੋਬਾਰ ਵਿਚ ਪ੍ਰਗਤੀ ਤੋਂ ਤੁਸੀਂ ਸੰਤੁਸ਼ਟ ਨਹੀਂ ਰਹੋਗੇ| ਧਾਰਮਿਕ ਰੁਚੀ ਵਧੇਗੀ ਅਤੇ ਤੁਸੀਂ ਕਿਸੇ ਧਾਰਮਿਕ ਸਥਾਨ ਵੀ ਜਾਉਗੇ| ਯਾਤਰਾ ਦਾ ਯੋਗ ਵੀ ਬਣਿਆ ਹੋਇਆ ਹੈ| ਨੌਕਰੀ ਲਈ ਕੀਤੇ ਯਤਨ ਸਫਲ ਹੋਣਗੇ| ਹਫਤੇ ਦੇ ਅੰਤ ਵਿਚ ਪ੍ਰੇਮ ਸੰਬੰਧਾਂ ਵਿਚ ਉਤਸ਼ਾਹ ਬਣਿਆ ਰਹੇਗਾ| ਸਮਾਂ ਹਾਸੇ-ਮਜ਼ਾਕ ਵਿਚ ਬੀਤੇਗਾ| ਸਰਕਾਰ ਵੱਲ ਰੁਕਿਆ ਧਨ ਪ੍ਰਾਪਤ ਹੋਵੇਗਾ| ਨਵਾਂ ਵਾਹਨ ਖਰੀਦਣ ਦੀ ਵੀ ਸੰਭਾਵਨਾ ਹੈ| ਕੋਈ ਕੰਮ ਪੂਰਾ ਹੋ ਜਾਵੇਗਾ|
ਕੁੰਭ:- ਹਫਤੇ ਦੇ ਸ਼ੁਰੂ ਵਿਚ ਪਰਿਵਾਰਕ ਚਿੰਤਾ ਤੋਂ ਕੁਝ ਰਾਹਤ  ਮਿਲੇਗੀ| ਵਿਆਹ ਦਾ ਵੀ ਯੋਗ ਹੈ| ਵਿਆਹ ਦੇ ਪ੍ਰਸਤਾਵ ਆਉਣਗੇ ਅਤੇ ਜ਼ੋਰ ਪਕੜਨਗੇ| ਪਰਿਵਰਤਨ ਦੀ ਸੰਭਾਵਨਾ ਵਿਵਾਦ ਦੇ ਝੰਝਟ ਤੋਂ ਦੂਰ ਹੀ ਰਹੋ| ਕਾਰੋਬਾਰੀ ਬੇਹਤਰੀ ਦੇ ਆਸਾਰ ਹਨ| ਨੌਕਰੀ ਵਿਚ ਕੁਝ ਪ੍ਰੇਸ਼ਾਨੀ ਹੋ ਸਕਦੀ ਹੈ| ਸਾਵਧਾਨ ਰਹੋ| ਅਚਾਨਕ ਲਾਭ ਦੀ ਸਥਿਤੀ ਬਣ ਸਕਦੀ ਹੈ| ਸੰਤਾਨ ਦੀ ਖੁਸ਼ੀ ਪ੍ਰਾਪਤ ਹੋਵੇਗੀ| ਹਫਤੇ ਦੇ ਅੰਤ ਵਿਚ ਕੰਮਾਂ ਵਿਚ ਸਫਲਤਾ ਮਿਲੇਗੀ|
ਮੀਨ:- ਹਫਤੇ ਦੇ ਅੱਧ ਵਿਚ ਆਸ ਅਨੁਸਾਰ ਫਲ ਮਿਲੇਗਾ| ਤੁਸੀਂ ਯਤਨ ਕਰਨ ਨਾਲ ਅੱਗੇ ਵੱਧਦੇ ਜਾਉਗੇ| ਕਿਸਮਤ ਤੁਹਾਡਾ ਸਾਥ ਦੇਵੇਗੀ|  ਪਰਉਪਕਾਰ ਕਰਨ ਨਾਲ ਕਈ ਕੰਮ ਆਪਣੇ ਆਪ ਹੀ ਹੋ ਜਾਣਗੇ| ਚੰਗੀ ਸਿਹਤ ਦਾ ਸਾਥ ਰਹੇਗਾ| ਕਾਰੋਬਾਰੀ ਹਾਲਾਤ ਮੱਧਮ ਰਹਿਣਗੇ| ਪ੍ਰੰਤੂ ਲਗਨ ਅਤੇ ਮਿਹਨਤ ਕਰਨ ਨਾਲ ਜਰੂਰ ਸੁਧਾਰ ਆਏਗਾ| ਸੰਪੱਤੀ ਦੇ ਝੰਝਟ ਤੋਂ ਦੂਰ ਰਹੋ| ਹਫਤੇ ਦੇ ਅੰਤ ਵਿਚ ਯਾਤਰਾ ਰਾਹੀਂ ਆਸ ਅਨੁਸਾਰ ਲਾਭ ਮਿਲੇਗਾ| ਨਵੇਂ-ਨਵੇਂ ਸੰਪਰਕ ਬਣਨਗੇ| ਵਣਜ-ਵਪਾਰ ਲਾਭ ਦੇਵੇਗਾ| ਜਰੂਰੀ ਕਾਗਜਾਂ ਉੱਤੇ ਹਸਤਾਖਰ ਕਰਨ ਸਮੇਂ ਸਾਵਧਾਨੀ ਜਰੂਰੀ ਹੈ|

Leave a Reply

Your email address will not be published. Required fields are marked *