Horoscope

ਮੇਖ :- ਹਫਤੇ ਦੇ ਮੁੱਢਲੇ ਪੜਾਅ ਵਿੱਚ ਮੇਲ-ਜੋਲ ਲਾਭਕਾਰੀ ਸਿੱਧ ਹੋਵੇਗਾ| ਮਿੱਤਰਾਂ ਅਤੇ ਸਹਿਯੋਗੀਆਂ ਵਲੋਂ ਸਹਿਯੋਗ ਮਿਲੇਗਾ| ਤੁਹਾਡੀ ਕੋਈ ਵਿਸ਼ੇਸ਼ ਇੱਛਾ ਵੀ ਪੂਰੀ ਹੋ ਸਕਦੀ ਹੈ| ਆਮਦਨ ਵਿਚ ਵਾਧਾ ਹੋਵੇਗਾ| ਪਰਿਵਾਰ ਵਿਚ ਵਾਧੇ ਦਾ ਵੀ ਯੋਗ ਹੈ| ਸੰਤਾਨ ਅਤੇ ਵਾਹਨ ਸੁੱਖ ਮਿਲੇਗਾ| ਪ੍ਰੇਮੀਆਂ ਲਈ ਵੀ ਸਮਾਂ ਅਨੁਕੂਲ ਦਿਖਾਈ ਦਿੰਦਾ ਹੈ| ਪ੍ਰੇਮ ਸਬੰਧ ਹੋਰ ਪੱਕੇ ਹੋਣਗੇ| ਖਰਚਾ ਪ੍ਰੇਸ਼ਾਨੀ ਕਰ ਸਕਦਾ ਹੈ| ਹਫਤੇ ਦੇ ਅੰਤਲੇ ਪੜਾਅ ਵਿਚ ਯਤਨਾਂ ਵਿੱਚ ਸਫਲਤਾ ਮਿਲੇਗੀ|
ਬ੍ਰਿਖ :- ਹਫਤੇ ਦੇ ਮੁੱਢਲੇ ਪੜਾਅ ਵਿੱਚ ਸਰਕਾਰ ਵੱਲ ਰੁਕਿਆ ਪੈਸਾ ਪ੍ਰਾਪਤ ਹੋਵੇਗਾ| ਨੌਕਰੀ, ਕਾਰੋਬਾਰ ਪ੍ਰਾਪਤੀ ਲਈ ਕੀਤੇ ਯਤਨ ਸਫਲ ਹੋਣਗੇ| ਤਰੱਕੀ ਦੀ ਅਭਿਲਾਸ਼ੀ ਤਰੱਕੀ ਪਾ ਸਕਣਗੇ| ਸਰਕਾਰੀ ਕੰਮ ਸੰਬੰਧੀ ਤੁਹਾਨੂੰ ਯਾਤਰਾ ਕਰਨੀ ਪੈ ਸਕਦੀ ਹੈ| ਪ੍ਰੰਤੂ ਫਿਰ ਵੀ ਸਮਾਂ ਖੁਸ਼ੀ-ਖੁਸ਼ੀ ਬਤੀਤ ਹੋਵੇਗਾ| ਦੈਨਿਕ ਕਾਰਜਗਤੀ ਅਨੁਕੂਲ ਰਹੇਗੀ| ਵਿਦਿਆਰਥੀਆਂ ਨੂੰ ਮਨ-ਚਾਹਾ ਫਲ ਪ੍ਰਾਪਤ ਹੋਵੇਗਾ| ਪ੍ਰੇਮ-ਸੰਬੰਧ ਹੋਰ ਪੱਕੇ ਹੋਣਗੇ| ਹਫਤੇ ਦੇ ਅੰਤਲੇ ਪੜਾਅ ਵਿਚ ਖਰਚਾ ਵੱਧ ਸਕਦਾ ਹੈ| ਪ੍ਰੰਤੂ ਤੁਹਾਡੇ ਕੀਤੇ ਯਤਨ ਲਾਭ ਅਤੇ ਸਫਲਤਾ ਦੇਣਗੇ|
ਮਿਥੁਨ :- ਹਫਤੇ ਦੇ ਸ਼ੁਰੂ ਵਿਚ ਸੁੱਖ ਅਤੇ ਚੈਨ ਦੇ ਮੌਕੇ ਪ੍ਰਾਪਤ ਹੋਣਗੇ| ਪਾਰਟੀ ਆਦਿ ਦਾ ਵੀ ਪ੍ਰੋਗਰਾਮ ਬਣ ਸਕਦਾ ਹੈ| ਮਨੋਰੰਜਨ ਦੇ ਕੰਮਾਂ ਉੱਪਰ ਵੀ ਖਰਚਾ ਵਧੇਗਾ| ਕਾਰੋਬਾਰੀ ਹਾਲਾਤ ਆਮ ਵਾਂਗ ਰਹਿਣਗੇ ਪ੍ਰੰਤੂ ਫਿਰ ਵੀ ਭਵਿੱਖ ਦੀ ਚਿੰਤਾ ਰਹੇਗੀ| ਸੰਤਾਨ ਲਈ ਭੱਜ-ਦੌੜ ਵੀ ਕਰਨੀ ਪਵੇਗੀ|    ਪ੍ਰੇਮੀ ਖੁਸ਼ ਰਹਿਣਗੇ ਅਤੇ ਪ੍ਰੇਮੀ-ਪ੍ਰੇਮਿਕਾ ਮਿਲਣ ਹੋਵੇਗਾ| ਦੁਸ਼ਮਣ ਪੱਖ ਕਮਜੋਰ ਰਹੇਗਾ| ਆਪਣਿਆਂ  ਨਾਲ ਤਕਰਾਰ ਦੀ ਸੰਭਾਵਨਾ ਹੈ| ਕੰਮਾਂ-ਕਾਰਾਂ ਵਿਚ     ਦੇਰੀ ਹੋਵੇਗੀ| ਕਾਰੋਬਾਰ ਵਿਚ ਉਤਰਾ-ਚੜ੍ਹਾਅ ਕਾਰਨ ਪ੍ਰੇਸ਼ਾਨੀ ਹੋ ਸਕਦੀ ਹੈ| ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ|
ਕਰਕ :- ਹਫਤੇ ਦੇ ਸ਼ੁਰੂ ਵਿਚ ਆਰਾਮ ਘੱਟ ਅਤੇ ਸੰਘਰਸ਼ ਵਧੇਰੇ ਕਰਨਾ ਪਵੇਗਾ| ਕਾਰੋਬਾਰ ਅਤੇ ਵਪਾਰ ਦੇ  ਰੁਝੇਵੇਂ ਵੱਧਣਗੇ| ਰੁਕਾਵਟਾਂ ਆਉਣ ਉੱਤੇ ਵੀ ਸਫਲਤਾ ਦਾ ਸਾਥ ਰਹੇਗਾ| ਮਨ ਵਿੱਚ ਗੁੱਸਾ ਅਤੇ ਉਤੇਜਨਾ ਦੀ ਭਾਵਨਾ ਪੈਦਾ ਹੋਵੇਗੀ| ਪ੍ਰੇਮ ਸੰਬੰਧਾਂ ਕਾਰਨ ਨੁਕਸਾਨ ਦਾ ਡਰ ਹੈ ਅਤੇ ਤੁਸੀਂ ਆਪਣੇ ਮਿਹਨਤ ਨਾਲ ਹੀ ਅੱਗੇ ਵਧੋਗੇ| ਕਾਰੋਬਾਰੀ ਹਾਲਾਤ ਆਮ ਵਾਂਗ ਰਹਿਣਗੇ| ਪਰਿਵਾਰ ਵਿਚ ਵਾਧਾ  ਹੋਵੇਗਾ| ਨੇੜੇ ਦੀ ਯਾਤਰਾ ਲਾਭਦਾਇਕ ਰਹੇਗੀ| ਹਫਤੇ ਦੇ ਅਖੀਰ ਵਿਚ ਵਿੱਦਿਆ ਪ੍ਰਤੀ ਉਤਸ਼ਾਹ ਵਧੇਗਾ| ਕਿਸੇ ਪ੍ਰੇਮੀ ਸੱਜਣ ਨਾਲ ਮੁਲਾਕਾਤ ਹੋਵੇਗੀ|
ਸਿੰਘ :- ਹਫਤੇ ਦੇ ਸ਼ੁਰੂ ਵਿੱਚ  ਪਰਿਵਾਰ ਵਿਚ ਕਿਸੇ ਕਾਰਨ ਅਸ਼ਾਂਤੀ ਦਾ ਵਾਤਾਵਰਣ ਬਣ ਸਕਦਾ ਹੈ ਅਤੇ ਨੁਕਸਾਨ ਦਾ ਵੀ ਡਰ ਹੈ| ਸਾਵਧਾਨ ਰਹੋ| ਪਤਨੀ ਦੁਆਰਾ ਧਨ ਲਾਭ ਹੋ ਸਕਦਾ ਹੈ| ਕਿਸੀ ਵੀ ਤਰ੍ਹਾਂ ਦੇ ਜਾਇਦਾਦ ਦੇ ਝਗੜਿਆਂ ਤੋਂ ਦੂਰ ਹੀ ਰਹੋ| ਅਧਿਆਪਕਾਂ ਨੂੰ ਸਨਮਾਨ ਪ੍ਰਾਪਤ ਹੋਵੇਗਾ| ਵਿਦਿਆਰਥੀਆਂ ਦਾ ਵਿੱਦਿਆ ਪ੍ਰਤੀ ਉਤਸ਼ਾਹ ਵਧੇਗਾ| ਤਬਾਦਲਾ ਅਤੇ ਸਥਾਨ ਪਰਿਵਰਤਨ ਦਾ ਡਰ ਲੱਗਾ ਰਹੇਗਾ| ਕਿਸੀ ਇਸਤਰੀ ਨਾਲ ਸੰਪਰਕ ਮੱਦਦਗਾਰ ਰਹੇਗਾ| ਹਫਤੇ ਦੇ ਅੰਤ ਵਿਚ ਵਾਹਨ ਉੱਤੇ ਖਰਚਾ ਹੋ ਸਕਦਾ ਹੈ| ਨਵੇਂ ਪ੍ਰੇਮ ਸੰਬੰਧ ਬਣਨਗੇ| ਰੁਮਾਂਸ ਸਮਾਂ ਬੇਹਤਰ ਹੈ|
ਕੰਨਿਆ :- ਹਫਤੇ ਦੇ ਸ਼ੁਰੂ ਵਿਚ ਪਰਿਵਾਰਕ ਸਮੱਸਿਆਵਾਂ ਤੋਂ ਰਾਹਤ ਮਿਲੇਗੀ| ਪਤਨੀ ਦਾ ਪੂਰਾ ਸਹਿਯੋਗ ਮਿਲੇਗਾ| ਯਾਤਰਾ ਸੁੱਖਦ ਅਤੇ ਲਾਭਕਾਰੀ ਰਹੇਗੀ| ਕੋਈ ਸ਼ੁੱਭ ਸਮਾਚਾਰ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ| ਕਿਸੇ ਫੋਨ-ਕਾਲ ਤੋਂ ਖੁਸ਼ੀ ਦਾ ਵਾਤਾਵਰਣ ਬਣੇਗਾ| ਨਵੇਂ ਪ੍ਰੇਮ ਸੰਬੰਧ ਬਣ ਸਕਦੇ ਹਨ|  ਸੰਘਰਸ਼ ਸ਼ਕਤੀ  ਵਧੇਗੀ| ਮਕਾਨ ਨਿਰਮਾਣ ਵਿਚ ਰੁਕਾਵਟ ਬਣ ਸਕਦੀ ਹੈ| ਹਫਤੇ ਦੇ ਅੰਤ ਵਿਚ ਰੁਕਾਵਟਾਂ ਹੁੰਦੇ ਹੋਏ ਵੀ ਸਫਲਤਾ ਮਿਲੇਗੀ| ਦੁਸ਼ਮਣ ਦੌੜ ਜਾਣਗੇ|
ਤੁਲਾ :-ਹਫਤੇ ਦੇ ਆਰੰਭ ਵਿਚ ਘਰ ਮਹਿਮਾਨਾਂ ਦਾ ਆਣ-ਜਾਣ  ਰਹੇਗਾ ਜਿਸ ਸਦਕਾ ਘਰ ਦਾ ਵਾਤਾਵਰਣ ਕੁੱਝ ਬਦਲੇਗਾ| ਘਰ ਵਿਚ ਤੁਹਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਨਹੀਂ ਤਾਂ ਹਾਲਾਤ ਖਰਾਬ ਵੀ ਹੋ ਸਕਦੇ ਹਨ| ਵਿਆਹ ਲਈ ਪ੍ਰਸਤਾਵ ਆ  ਸਕਦਾ ਹੈ ਪ੍ਰੰਤੂ ਵਿਆਹ ਵਿਚ ਅਜੇ ਦੇਰ ਹੀ ਹੈ| ਘਰ ਵਿਚ ਸ਼ੁੱਭ ਕੰਮਾਂ ਉੱਤੇ ਖਰਚਾ  ਹੋਵੇਗਾ| ਪਤਨੀ ਦਾ ਸੁੱਖ ਮਿਲੇਗਾ| ਬਹੁਤ ਮਿਹਨਤ ਕਰਨ ਤੇ ਵੀ ਲਾਭ ਦੀ ਮਾਤਰਾ ਘੱਟ ਹੀ ਰਹੇਗੀ| ਜਮੀਨ-ਜਾਇਦਾਦ ਪਲਾਟ ਆਦਿ ਦੀ ਪ੍ਰੇਸ਼ਾਨੀ ਹੋ ਸਕਦੀ ਹੈ| ਚੋਟ ਲੱਗਣ ਦਾ ਡਰ ਹੈ, ਸਾਵਧਾਨ ਰਹੋ| ਹਫਤੇ ਦੇ ਅੰਤਲੇ ਦਿਨਾਂ ਵਿਚ ਯਾਤਰਾ ਹੋ ਸਕਦੀ ਹੈ ਪ੍ਰੰਤੂ  ਵਿਦੇਸ਼ ਯਾਤਰਾ ਵਿਚ ਰੁਕਾਵਟ ਆ ਸਕਦੀ ਹੈ| ਧੀਰਜ ਰੱਖਣ ਨਾਲ ਕੰਮ ਬਣ ਹੀ ਜਾਵੇਗਾ ਪ੍ਰੰਤੂ ਤਬਾਦਲੇ ਦਾ ਡਰ ਹੈ|
ਬ੍ਰਿਸ਼ਚਕ :- ਹਫਤੇ ਦੇ ਸ਼ੁਰੂ ਵਿਚ ਕੰਮਾਂ ਵਿਚ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ| ਮਾਨਸਿਕ ਤਨਾਅ ਦੀ ਸਥਿਤੀ ਰਹੇਗੀ| ਆਪਣੇ ਲੋਕ ਹੀ ਨੁਕਸਾਨ ਕਰਨ ਦਾ ਯਤਨ ਕਰਨਗੇ| ਪਤਨੀ ਦੇ ਵਿਹਾਰ ਕਾਰਨ ਪ੍ਰੇਸ਼ਾਨੀ ਹੋ ਸਕਦੀ ਹੈ| ਯਾਤਰਾ ਵਿਚ ਕਸ਼ਟ ਦੀ ਸੰਭਾਵਨਾ ਹੈ| ਲੰਮੀ ਯਾਤਰਾ ਦਾ ਯੋਗ ਹੈ| ਰੋਜਗਾਰ ਦੀ ਤਲਾਸ਼ ਵਿਚ ਪ੍ਰੇਸ਼ਾਨੀ ਹੋਵੇਗੀ| ਵਿਗੜੇ ਕੰਮ ਬਣਨਗੇ|  ਕੰਮਾਂ ਵਿਚ ਸਫਲਤਾ ਮਿਲੇਗੀ ਅਤੇ ਧਨ ਲਾਭ ਹੋਵੇਗਾ|
ਧਨੁ :- ਹਫਤੇ ਦੇ ਸ਼ੁਰੂ ਵਿਚ ਮਿੱਤਰਾਂ ਵੱਲੋਂ ਲਾਭ ਅਤੇ ਸਹਾਇਤਾ ਮਿਲੇਗੀ ਅਤੇ ਲਾਭ ਮਿਲੇਗਾ| ਸਮਾਂ ਅਨੁਕੂਲ     ਰਹੇਗਾ ਅਤੇ ਯਤਨ ਸਫਲ ਹੋਣਗੇ| ਯਾਤਰਾ ਤਾਂ ਇਨ੍ਹਾਂ ਦਿਨਾਂ ਵਿਚ ਜਰੂਰ ਹੋਵੇਗੀ| ਵਿਦਿਆਰਥੀਆਂ ਦੀ ਰੁਚੀ ਵਿੱਦਿਆ ਵਿਚ ਵਧੇਗੀ| ਸਮਾਂ ਅਨੁਕੂਲ ਰਹੇਗਾ ਅਤੇ ਸਫਲਤਾ ਮਿਲੇਗੀ| ਤਰੱਕੀ ਦਾ ਮੌਕਾ ਲੱਗ ਸਕਦਾ ਹੈ| ਪ੍ਰੇਮੀਆਂ ਲਈ ਸਮਾਂ ਮੌਜ-ਮਸਤੀ ਦਾ ਰਹੇਗਾ| ਤਰੱਕੀ ਦਾ ਮੌਕਾ ਲੱਗ ਸਕਦਾ ਹੈ| ਪ੍ਰੇਮੀਆਂ ਲਈ ਸਮਾਂ ਮੌਜ-ਮਸਤੀ ਦਾ ਰਹੇਗਾ| ਹਫਤੇ ਦੇ ਅੰਤ ਵਿਚ ਰੁਕਿਆ ਪੈਸਾ ਮਿਲਣ ਦੀ ਸੰਭਾਵਨਾ ਹੈ| ਧੀਰਜ  ਤੋਂ ਕੰਮ ਲਵੋ|
ਮਕਰ :- ਹਫਤੇ ਦੇ ਸ਼ੁਰੂ ਵਿਚ  ਸਰਕਾਰ ਵਲੋਂ ਧਨ ਮਿਲਣ ਵਾਲਾ ਹੈ| ਭੱਜ-ਦੌੜ ਲੱਗੀ ਰਹੇਗੀ| ਤੁਹਾਨੂੰ ਅਚਾਨਕ ਖਰਚੇ ਦਾ ਭਾਰ ਵੀ ਝੱਲਣਾ ਪੈ ਸਕਦਾ ਹੈ| ਕਾਰੋਬਾਰੀ ਗਤੀ ਸਾਧਾਰਣ ਰਹੇਗੀ ਅਤੇ ਨੌਕਰੀ ਵਿਚ ਮਨ ਘੱਟ ਲੱਗੇਗਾ| ਯਤਨਾਂ ਸਦਕਾਂ ਕੰਮਾਂ ਵਿੱਚ ਸਫਲਤਾ ਮਿਲੇਗੀ| ਤੁਹਾਨੂੰ ਦੁਸ਼ਮਣਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ| ਵਿਆਹ ਦੇ ਪ੍ਰਸਤਾਵ ਆ ਸਕਦੇ ਹਨ| ਜਿਨ੍ਹਾਂ ਵਿੱਚ ਰੁਕਾਵਟ ਵੀ ਬਣ ਸਕਦੀ  ਹੈ| ਹਫਤੇ ਦੇ ਅੰਤ ਯਾਤਰਾ ਹੋ ਸਕੇਗੀ|
ਕੁੰਭ : ਹਫਤੇ ਦੇ ਸ਼ੁਰੂ ਵਿੱਚ ਪਰਿਵਾਰਕ ਚਿੰਤਾ ਤੋਂ ਕੁਝ ਰਾਹਤ ਮਿਲੇਗੀ| ਪਤੀ/ਪਤਨੀ ਦਾ ਸਹਿਯੋਗ ਪ੍ਰਾਪਤ ਹੋਵੇਗਾ| ਵਿਆਹ ਦਾ ਵੀ ਯੋਗ ਹੈ| ਵਿਆਹ ਦੇ ਪ੍ਰਸਤਾਵ ਆਉਣਗੇ ਅਤੇ ਜੋਰ ਪਕੜਨਗੇ| ਪਰਿਵਰਤਨ ਦੀ ਸੰਭਾਵਨਾ ਬਣੀ ਹੋਈ  ਹੈ ਅਤੇ ਯਾਤਰਾ ਵੀ ਹੋ ਸਕਦੀ ਹੈ| ਕੰਮ ਸਥਾਨ ਦਾ ਦਫਤਰ ਵਿਚ ਕਿਸੇ ਵਿਵਾਦ ਦੇ ਝੰਝਟ ਤੋਂ ਦੂਰ ਹੀ ਰਹੋ| ਕਾਰੋਬਾਰੀ ਬੇਹਤਰੀ ਦੇ ਆਸਾਰ ਹਨ| ਨੌਕਰੀ ਵਿੱਚ ਕੁਝ ਪ੍ਰੇਸ਼ਾਨੀ ਹੋ ਸਕਦੀ ਹੈ| ਸੰਤਾਨ ਦੀ ਖੁਸ਼ੀ ਪ੍ਰਾਪਤ ਹੋਵੇਗੀ| ਹਫਤੇ ਦੇ ਅੰਤ ਵਿਚ ਕੰਮਾਂ ਵਿਚ ਸਫਲਤਾ ਮਿਲੇਗੀ|
ਮੀਨ :- ਹਫਤੇ ਦੇ ਮੁੱਢਲੇ ਦਿਨਾਂ ਵਿਚ ਪ੍ਰੇਮ ਸੰਬੰਧਾਂ ਕਾਰਨ ਪ੍ਰੇਸ਼ਾਨੀ ਹੋ ਸਕਦੀ ਹੈ| ਸੰਤਾਨ ਦੇ ਕੰਮਾਂ ਉੱਤੇ ਖਰਚਾ ਕਰਨਾ ਪੈ ਸਕਦਾ ਹੈ| ਸੰਪੱਤੀ, ਵਾਹਨ ਦੀ ਖਰੀਦ-ਫਰੋਖਤ ਹੋਣ ਦੀ ਸੰਭਾਵਨਾ ਹੈ| ਕੋਈ ਨਵਾਂ ਕੰਮ ਸ਼ੁਰੂ ਕਰਨਾ ਮਾਨਸਿਕ ਤਨਾਅ ਪੈਦ ਕਰੇਗਾ| ਕੋਈ ਮਹੱਤਵਪੂਰਣ ਫੈਸਲਾ ਲੈਣ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ| ਕਾਰੋਬਾਰ ਆਮ ਵਾਂਗ ਰਹੇਗਾ| ਪ੍ਰੇਮ ਸੰਬੰਧ ਉਜਾਗਰ ਹੋਣਗੇ| ਹਫਤੇ ਦੇ ਅੰਤ ਵਿਚ ਕੋਈ ਮਹਿਮਾਨ ਆ ਸਕਦਾ ਹੈ| ਦੁਸ਼ਮਣ ਪੱਖ ਕਮਜੋਰ  ਰਹੇਗਾ|

Leave a Reply

Your email address will not be published. Required fields are marked *